ਜਹਾਜ਼ਰਾਨੀ ਮੰਤਰਾਲਾ

ਵੀਓਸੀ ਪੋਰਟ, ਤਮਿਲਨਾਡੂ ਦੇ ਜ਼ਰੀਏ ਪਹਿਲੀ ਵਾਰ ਗ੍ਰੀਨ ਅਮੋਨੀਆ ਦਾ ਆਯਾਤ ਕੀਤਾ ਗਿਆ

Posted On: 27 SEP 2023 12:40PM by PIB Chandigarh

ਵੀਓ ਚਿੰਦਬਰਨਾਰ ਪੋਰਟ ਅਥਾਰਿਟੀ, ਤਮਿਲਨਾਡੂ ਨੇ 23 ਸਤੰਬਰ, 2023 ਨੂੰ ਮੈਸਰਸ ਤੂਤੀਕੋਰਿਨ ਅਲਕਲੀ ਕੈਮੀਕਲ ਐਂਡ ਫਰਟੀਲਾਈਜਰਸ ਲਿਮਿਟਿਡ (ਟੀਐੱਫਐੱਲ) ਦੇ ਲਈ ਡੈਮੀਐਟਾ (Damietta) ਪੋਰਟ, ਮਿਸਰ ਤੋ ਆਯਾਤ ਕੀਤੇ ਗਏ 37.4 ਟਨ ਵਜਨ ਵਾਲੇ 3x20 ਆਈਐੱਸਓ ਗ੍ਰੀਨ ਅਮੋਨੀਆ ਕੰਟੇਨਰਾਂ ਨੂੰ ਸਫ਼ਲਤਾਪੂਰਵਕ ਉਤਾਰਿਆ ਅਤੇ ਉਸ ਦਾ ਬਿਹਤਰੀਨ ਪ੍ਰਬੰਧਨ ਕੀਤਾ।

ਪਰੰਪਰਾਗਤ ਰੂਪ ਨਾਲ, ਗ੍ਰੇਅ ਅਮੋਨੀਆ ਦਾ ਉਪਯੋਗ ਸੋਡਾ ਐਸ਼ ਉਤਪਾਦਨ ਦੇ ਲਈ ਕੀਤਾ ਜਾਂਦਾ ਹੈ। ਗ੍ਰੋਅ ਗ੍ਰੀਨ ਪਹਿਲ ਦੇ ਤਹਿਤ, ਟੀਐੱਫਐੱਲ ਨੇ ਟੈਸਟਿੰਗ ਦੇ ਅਧਾਰ ’ਤੇ ਗ੍ਰੀਨ ਸੋਡਾ ਐਸ਼ ਦਾ ਉਤਪਾਦਨ ਕਰਨ ਦੇ ਲਈ ਗ੍ਰੀਨ ਅਮੋਨੀਆ ਦਾ ਆਯਾਤ ਕੀਤਾ ਹੈ। ਇਸ ਦੇ ਇਲਾਵਾ, ਟੀਐੱਫਐੱਲ ਨੇ ਇਸ ਵਰ੍ਹੇ 2000 ਮੀਟ੍ਰਿਕ ਟਨ ਗ੍ਰੀਨ ਅਮੋਨੀਆ ਦਾ ਆਯਾਤ ਕਰਨ ਦੀ ਯੋਜਨਾ ਬਣਾਈ ਹੈ ਬਸ਼ਰਤੇ ਇਸ ਦੀ ਉਪਲਬਧਤਾ ਰਹੇ।

ਵੀਓ ਚਿਦੰਬਰਨਾਰ ਪੋਰਟ ਨੇ 26.08.2023 ਨੂੰ 2,00,642 ਮੀਟ੍ਰਿਕ ਟਨ ਦੇ ਇੱਕ ਦਿਨ ਦੇ ਪਿਛਲੇ ਰਿਕਾਰਡ ਨੂੰ ਪਾਰ ਕਰਦੇ ਹੋਏ 24.09.2023 ਨੂੰ ਇੱਕ ਹੀ ਦਿਨ ਵਿੱਚ 2,01,204 ਮੀਟ੍ਰਿਕ ਟਨ ਦਾ ਪ੍ਰਬੰਧਨ ਕਰਕੇ ਇੱਕ ਨਵਾਂ ਰਿਕਾਰਡ ਬਣਾਏ ਹਨ। ਇਸ ਉਪਲਬਧੀ ਵਿੱਚ ਯੋਗਦਾਨ ਦੇਣ ਵਾਲੇ ਪ੍ਰਮੁੱਖ ਕਾਰਗੋ ਵਿੱਚ ਕੰਟੇਨਰ (1,03,528), ਥਰਮਲ ਕੋਲਾ (35,018), ਉਦਯੋਗਿਕ ਕੋਲਾ (27,233), ਚੂਨਾ ਪੱਥਰ (12,868), ਸਲਫਿਊਰਿਕ ਐਸਿਡ  (10,930) ਅਤੇ ਹੋਰ (11,627) ਵੀ ਸ਼ਾਮਲ ਹਨ।

ਵੀਓ ਚਿਦੰਬਰਨਾਰ ਪੋਰਟ ਅਥਾਰਿਟੀ ਦੇ ਚੇਅਰਮੈਨ (ਸੁਤੰਤਰ ਚਾਰਜ) ਸ਼੍ਰੀ ਬਿਮਲ ਕੁਮਾਰ ਝਾ ਨੇ ਕਿਹਾ, “ਵੀਓ ਚਿਦੰਬਰਨਾਰ ਪੋਰਟ ਗ੍ਰੀਨ ਪੋਰਟ ਪਹਿਲ ਸ਼ੁਰੂ ਕਰਨ ਵਿੱਚ ਭਾਰਤ ਦੇ ਪ੍ਰਮੁੱਖ ਬੰਦਰਗਾਹਾਂ ਵਿੱਚ ਮੋਹਰੀ ਰਿਹਾ ਹੈ। ਸਾਡੇ ਪੋਰਟ ਬਿਜਨਸ ਸਾਝੇਦਾਰਾਂ ਅਤੇ ਹਿਤਧਾਰਕਾਂ ਨੇ ਵੀ ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਲਈ ਹਰਿਤ ਉਤਪਾਦਾਂ ਦਾ ਉਪਯੋਗ ਕਰਨ ਦੇ ਲਈ ਵਿਭਿੰਨ ਪਹਿਲਾਂ ਕੀਤੀਆਂ ਹਨ। ਇਸ ਵਿਸ਼ੇਸ਼ ਅਵਸਰ ’ਤੇ, ਮੈਂ ਟੀਐੱਫਐੱਲ ਨੂੰ ਉਨ੍ਹਾਂ ਦੀ ਹਰਿਤ ਪਹਿਲ ਦੇ ਲਈ ਵਧਾਈ ਦਿੰਦਾ ਹੈ ਅਤੇ ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਵਿੱਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ।”

********

ਐੱਮਜੇਪੀਐੱਸ



(Release ID: 1961279) Visitor Counter : 65


Read this release in: English , Urdu , Hindi , Tamil , Telugu