ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ‘ਏਕ ਤਾਰੀਖ-ਏਕ ਘੰਟਾ’ ਦੇ ਲਈ ਸਵੱਛਤਾ ਹੀ ਸੇਵਾ (ਐੱਸਐੱਚਐੱਸ) ਪੋਰਟਲ ‘ਤੇ ‘ਸਵੱਛਤਾ ਦੇ ਲਈ ਸ਼੍ਰਮਦਾਨ’ ‘ਤੇ 1 ਅਕਤੂਬਰ, 2023 ਦੇ ਲਈ ਵਿਸ਼ੇਸ਼ ਪ੍ਰੋਗਰਾਮ ਬਣਾਇਆ
Posted On:
25 SEP 2023 8:26PM by PIB Chandigarh
ਸੱਭਿਆਚਾਰ ਮੰਤਰਾਲਾ ਅਤੇ ਸਾਰੇ ਸੰਗਠਨਾਂ ਨੇ ਐੱਸਐੱਚਐੱਸ ਪੋਰਟਲ ‘ਤੇ 1 ਅਕਤੂਬਰ, 2023 ਨੂੰ ਸਵੇਰੇ 10.00 ਵਜੇ ਦੇ ਲਈ ਸਵੱਛਤਾ ਦੇ ਲਈ ਸ਼੍ਰਮਦਾਨ ‘ਤੇ ਵਿਸ਼ੇਸ਼ ਪ੍ਰੋਗਰਾਮ ‘ਏਕ ਤਾਰੀਖ-ਏਕ ਘੰਟਾ’ ਬਣਾਇਆ ਹੈ। ਐੱਸਐੱਚਐੱਸ ਅਭਿਯਾਨ, 2023 ਦੇ ਤਹਿਤ ਸਵੱਛਤਾ ਬਾਰੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਸਾਰੇ ਬਿਊਰੋ, ਪ੍ਰਭਾਗਾਂ ਅਤੇ ਸਾਰੇ ਸੰਗਠਨਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਜਾਗਰੂਕਤਾ ਨੂੰ ਹੁਲਾਰਾ ਦੇਣ ਦੇ ਲਈ ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਦੇ ਅਧੀਨ ਵਿਭਿੰਨ ਕੇਂਦਰ ਸੁਰੱਖਿਅਤ ਸਮਾਰਕਾਂ (ਸੀਪੀਐੱਮ) (ਜਿਹੇ ਰੌਇਲ ਪੈਲੇਸ ਮਾਂਡੂ, ਐੱਮਪੀ ਅਤੇ ਲਾਲ ਕਿਲਾ ਦਿੱਲੀ ਆਦਿ) ਵਿੱਚ ਚੱਲ ਰਹੇ ਸਾਉਂਡ ਅਤੇ ਲਾਈਟ ਸ਼ੋਅ ਦੇ ਦੌਰਾਨ ‘ਸਵੱਛਤਾ ਹੀ ਸੇਵਾ’ ਅਤੇ ਥੀਮ ‘ਕਚਰਾ ਮੁਕਤ ਭਾਰਤ’ ਦਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
ਐੱਸਐੱਚਐੱਸ ਪੋਰਟਲ ‘ਤੇ ਪ੍ਰੋਗਰਾਮ ਬਣਾਉਣ ਦੇ ਲਈ ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰਾਲਾ (ਐੱਮਓਐੱਚਯੂਏ) ਦੁਆਰਾ ਔਨਲਾਈਨ ਟ੍ਰੇਨਿੰਗ ਆਯੋਜਿਤ ਕੀਤੀ ਗਈ। ਇਸ ਦੇ ਬਾਅਦ ਸੱਭਿਆਚਾਰ ਮੰਤਰਾਲੇ ਦੁਆਰਾ ਇੰਟਰਨਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸੰਗਠਨਾਂ ਦੇ ਸਾਰੇ ਨੋਡਲ ਅਧਿਕਾਰੀ ਸ਼ਾਮਲ ਹੋਏ। ਭਾਗੀਦਾਰਾਂ ਨੂੰ 1 ਅਕਤੂਬਰ, 2023 ਦੇ ਲਈ ਐੱਸਐੱਚਐੱਸ ਵਿਸ਼ੇਸ਼ ਪ੍ਰੋਗਰਾਮ ਦੇ ਲਈ ਪ੍ਰੋਗਰਾਮ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਅਭਿਯਾਨ 3.0 ਦੇ ਹੋਰ ਘਟਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸੰਗਠਨਾਂ ਨੂੰ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਸ਼ੁਰੂਆਤੀ ਪੜਾਅ 15 ਤੋਂ 30 ਸਤੰਬਰ ਦੇ ਦੌਰਾਨ ਨਿਰਧਾਰਿਤ ਪ੍ਰੋਫਾਰਮਾ ਵਿੱਚ ਸਰਕਾਰੀ ਦਫ਼ਤਰਾਂ (ਜਿਵੇਂ ਪੀਐੱਮਓ ਰੇਫ/ਐੱਮਪੀ ਰੇਫ/ ਰਾਜ ਸਰਕਾਰ ਰੇਫ/ਪਾਰਲ. ਆਸ਼ਵਾਸਨ/ਜਨਤਕ ਸ਼ਿਕਾਇਤ) ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਪੈਰਾਮੀਟਰ ਦੇ ਹਿਸਾਬ ਨਾਲ ਲਕਸ਼ ਪ੍ਰਦਾਨ ਕਰਨ, ਜਿਸ ਨੂੰ 2 ਤੋਂ 31 ਅਕਤੂਬਰ, 2023 ਤੱਕ ਲਾਗੂਕਰਨ ਪੜਾਅ ਦਾ ਲਕਸ਼ ਰੱਖਿਆ ਜਾਵੇਗਾ। ਇਸ ਦੇ ਇਲਾਵਾ, ਉਨ੍ਹਾਂ ਨੂੰ ਭੌਤਿਕ ਅਤੇ ਈ-ਫਾਈਲਾਂ ਦੀ ਰਿਕਾਰਡਿੰਗ/ਸਕ੍ਰੈਪ ਡਿਸਪੋਜ਼ਲ/ ਰੈਵੇਨਿਊ ਅਤੇ ਥਾਂ ਦੇ ਉਪਯੋਗ ਅਤੇ ਸਰਵੋਤਮ ਪ੍ਰਥਾਵਾਂ ਨੂੰ ਅਪਣਾਉਣ ਦਾ ਵੇਰਵਾ ਉਪਲਬਧ ਕਰਨ ਦੀ ਵੀ ਤਾਕੀਦ ਕੀਤੀ ਗਈ।
ਮਿਤੀ 25-09-2023 ਨੂੰ ਸ਼ਾਮ 4.00 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸੱਭਿਆਚਾਰ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਸੰਗਠਨ ਪ੍ਰਮੁੱਖਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਸਵੱਛਤਾ ਕਾਰਜ ਯੋਜਨਾ ਅਤੇ ਸਰਵੋਤਮ ਪ੍ਰਥਾਵਾਂ ਦੀ ਪਹਿਚਾਣ ਦੇ ਮੁੱਦੇ ‘ਤੇ ਚਰਚਾ ਕੀਤੀ ਗਈ। ਨਾਲ ਹੀ 2 ਤੋਂ 31 ਅਕਤੂਬਰ, 2023 ਤੱਕ ਲਾਗੂਕਰਨ ਪੜਾਅ ਦੇ ਦੌਰਾਨ ਲਕਸ਼ਾਂ ਦੇ ਲਾਗੂਕਰਨ ਦੇ ਲਈ ਸ਼ੁਰੂਆਤੀ ਕਾਰਜ ਦਾ ਜਾਇਜ਼ਾ ਲਿਆ ਗਿਆ। ਇਸ ਦੇ ਇਲਾਵਾ ਪ੍ਰਮੁੱਖ ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਨਾਲ ਜੁੜੇ ਸਮਾਰਕ ਸਥਲਾਂ ‘ਤੇ ਸਫਾਈ ਅਭਿਯਾਨ ਵੀ ਸੰਚਾਲਿਤ ਕੀਤਾ ਜਾਂਦਾ ਹੈ।
***
ਬੀਵਾਈ/ਐੱਸਕੇਟੀ
(Release ID: 1960934)
Visitor Counter : 104