ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋ ਐੱਸਪੀ ਸਿੰਘ ਬਘੇਲ ਨੇ ਨਵੀਂ ਦਿੱਲੀ ਸਥਿਤ ਏਮਜ਼ ਦੇ 68ਵੇਂ ਸਥਾਪਨਾ ਦਿਵਸ ਸਮਾਰੋਹ ਦੀ ਪ੍ਰਧਾਨਗੀ ਕੀਤੀ
68 ਵਰ੍ਹਿਆਂ ਦੌਰਾਨ, ਏਮਜ਼ ਅਸਲ ਵਿੱਚ ਦੇਸ਼ ਦੇ ਪ੍ਰਮੁੱਖ ਸਿਹਤ ਸੰਭਾਲ਼ ਸੰਸਥਾਨ ਵਜੋਂ ਆਪਣੀ ਪ੍ਰਤਿਸ਼ਠਾ ‘ਤੇ ਖਰਾ ਉਤਰਿਆ ਹੈ: ਪ੍ਰੋਫੈਸਰ ਐੱਸਪੀ ਸਿੰਘ ਬਘੇਲ
“ਭਾਰਤ ਪ੍ਰੀਵੈਂਟਿਵ ਕੇਅਰ ‘ਤੇ ਜ਼ੋਰ ਦੇਣ ਦੇ ਨਾਲ ਹੀ ਸੰਪੂਰਨ ਸਿਹਤ ਸੰਭਾਲ਼ ਨੂੰ ਉਤਸ਼ਾਹਿਤ ਕਰ ਰਿਹਾ ਹੈ”
Posted On:
25 SEP 2023 3:24PM by PIB Chandigarh
“68 ਵਰ੍ਹਿਆਂ ਦੌਰਾਨ, ਏਮਜ਼ ਅਸਲ ਵਿੱਚ ਦੇਸ਼ ਦੇ ਪ੍ਰਮੁੱਖ ਸਿਹਤ ਸੰਭਾਲ਼ ਸੰਸਥਾਨ ਵਜੋਂ ਆਪਣੀ ਪ੍ਰਤਿਸ਼ਠਾ ‘ਤੇ ਖਰਾ ਉਤਰਿਆ ਹੈ। ਅੱਜ ਭਾਰਤ ਦੇ ਹਰੇਕ ਪਿੰਡ ਦਾ ਬੱਚਾ ਵੀ ਏਮਜ਼ ਦੇ ਨਾਮ ਤੋਂ ਜਾਣੂ ਹੈ।” ਇਹ ਗੱਲ ਕੇਦਰ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸ,ਪੀ.ਸਿੰਘ ਬਘੇਲ ਨੇ ਅੱਜ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ.ਵੀ.ਕੇ.ਪਾਲ ਦੀ ਮੌਜੂਦਗੀ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਦੇ 68ਵੇਂ ਸਥਾਪਨਾ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਕਹੀ।
ਬਘੇਲ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜ਼ਾਰੀ ਨੈਸ਼ਨਲ ਇੰਸਟੀਟਿਊਟ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਦੇ ਅਨੁਸਾਰ ਲਗਾਤਾਰ ਛੇਵੇਂ ਸਾਲ ਏਮਜ਼, ਨਵੀਂ ਦਿੱਲੀ ਨੂੰ ਮੈਡੀਕਲ ਸੰਸਥਾਵਾਂ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ। ਪ੍ਰੋ. ਬਘੇਲ ਨੇ ਕਿਹਾ ਕਿ ਏਮਜ਼ ਅੱਜ ਇੱਕ ਬ੍ਰਾਂਡ ਬਣ ਚੁੱਕਿਆ ਹੈ ਅਤੇ ਇਸ ਦੀ ਪ੍ਰਤਿਸ਼ਠਾ ਪੂਰੇ ਦੇਸ਼ ਵਿੱਚ ਫੈਲ ਚੁੱਕੀ ਹੈ। ਉਨ੍ਹਾਂ ਨੇ ਏਮਜ਼ ਅਧਿਕਾਰੀਆਂ ਨੂੰ ਇਸ ਅਕਸ ਨੂੰ ਬਣਾਏ ਰੱਖਣ ਅਤੇ ਏਮਜ਼ ਦੀ ਪ੍ਰਤਿਸ਼ਠਾ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਣ ਲਈ ਪ੍ਰੋਤਸਾਹਿਤ ਕੀਤਾ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਆਪਣੇ ਉੱਚ ਟ੍ਰੇਨਡ ਮਨੁੱਖੀ ਸੰਸਾਧਨਾਂ ਦੇ ਕਾਰਨ ਸਿਹਤ ਸੰਭਾਲ਼ ਦੇ ਖੇਤਰ ਵਿੱਚ ਕਿਸੇ ਵੀ ਵਿਕਸਿਤ ਦੇਸ਼ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਵਿੱਚ ਵੀ ਡਾਕਟਰਾਂ ਦੇ ਮਾਮਲੇ ਵਿੱਚ ਭਾਰਤੀਆਂ ਦਾ ਪ੍ਰਤੀਸ਼ਤ ਅਧਿਕ ਹੈ, ਜਦਕਿ ਦੇਸ਼ ਪਹਿਲੇ ਤੋਂ ਹੀ ਆਪਣੀ ਵੈਕਸੀਨ ਨਿਰਮਾਣ ਸਮਰੱਥਾਵਾਂ, ਫਾਰਮਾ ਉਦਯੋਗਾਂ ਅਤੇ ਮੇਡਟੈਕ ਖੇਤਰ ਵਿੱਚ ਆਪਣੀਆਂ ਕਾਢਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਪ੍ਰੀਵੈਂਟਿਵ ਕੇਅਰ ਦੇ ਨਾਲ ਹੀ ਸੰਪੂਰਨ ਸਿਹਤ ਸੰਭਾਲ਼ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਪ੍ਰੋਫੈਸਰ ਐੱਸਪੀ ਸਿੰਘ ਬਘੇਲ ਨੇ ਏਮਜ਼ ਵਿੱਚ “ਏਮਜ਼: ਭਾਰਤ ਦੀ ਸਿਹਤ ਸੰਭਾਲ਼ ਸੁਰੱਖਿਆ ਵਿੱਚ ਮੋਹਰੀ” ਵਿਸ਼ੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ। ਉਨ੍ਹਾਂ ਨੇ ਏਮਜ਼ ਵਿੱਚ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਦਾਰੀਆਂ ਨੂੰ ਹਮੇਸ਼ਾ ਯਾਦ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ‘ਤੇ ਡਾ. ਵੀ.ਕੇ.ਪਾਲ ਨੇ ਡਾਇਮੰਡ ਜੁਬਲੀ ਭਾਸ਼ਣ ਦਿੱਤਾ। ਉਨ੍ਹਾਂ ਨੇ ਭਾਰਤ ਦੀ ਕੋਵਿਡ-19 ਵੈਕਸੀਨ ਦੀ ਯਾਤਰਾ ‘ਤੇ ਚਾਣਨਾ ਪਾਇਆ ਅਤੇ ਉਨ੍ਹਾਂ ਨੇ ਇਸ ਨੂੰ “ਆਤਮਨਿਰਭਰਤਾ” ਅਤੇ “ਆਤਮਵਿਸ਼ਵਾਸ” ਦੀ ਕਹਾਣੀ ਦੱਸਿਆ। ਉਨ੍ਹਾਂ ਨੇ ਟੈਕਨੋਲੋਜੀ ਟ੍ਰਾਂਸਫਰ ਦੇ ਤਹਿਤ ਵੱਡੇ ਪੈਮਾਨੇ ‘ਤੇ ਸਵਦੇਸ਼ੀ ਟੀਕਿਆਂ ਅਤੇ ਵਿਦੇਸ਼ੀ ਟੀਕਿਆਂ ਦੋਵਾਂ ਦੇ ਨਿਰਮਾਣ ਵਿੱਚ ਭਾਰਤ ਦੀ ਸਫ਼ਲਤਾ ਦਾ ਜ਼ਿਕਰ ਕੀਤਾ।
ਡਾ. ਪਾਲ ਨੇ ਪ੍ਰਸ਼ਾਸਨ, ਲੌਜਿਸਟਿਕਸ, ਸੰਚਾਰ ਰਣਨੀਤੀ ਅਤੇ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੇ ਜਾਣ ਸਮੇਤ ਭਾਰਤ ਦੀ ਵਿਆਪਕ ਕੋਵਿਡ-19 ਵੈਕਸੀਨ ਰਣਨੀਤੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ 98 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਦੇ ਰਾਹੀਂ ਮੁਫ਼ਤ ਲਗਾਈ ਗਈ।
ਡਾ. ਪਾਲ ਨੇ ਆਉਣ ਵਾਲੇ ਵਰ੍ਹਿਆਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੇ ਮੁਕਾਬਲੇ ਵਾਲੇ ਲਾਭ ਨੂੰ ਸੁਨਿਸ਼ਚਿਤ ਕਰਨ ਲਈ ਭਾਰਤ ਦੇ ਫਾਰਮਾ, ਮੈਡੀਕਲ ਅਤੇ ਮੇਡਟੈਕ ਖੇਤਰਾਂ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ।
ਇਸ ਮੌਕੇ ‘ਤੇ ਨਵੀਂ ਦਿੱਲੀ ਸਥਿਤ ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਐੱਮ ਸ਼੍ਰੀਨਿਵਾਸ, ਨਵੀਂ ਦਿੱਲੀ ਸਥਿਤ ਏਮਜ਼ ਦੀ ਡੀਨ ਪ੍ਰੋਫੈਸਰ ਮੀਨੂ ਬਾਜਪਾਈ ਅਤੇ ਨਵੀਂ ਦਿੱਲੀ ਦੇ ਏਮਜ਼ ਦੇ ਰਜਿਸਟਰਾਰ ਪ੍ਰੋਫੈਸਰ ਗਿਰਿਜਾ ਪ੍ਰਸਾਦ ਰਥ ਮੌਜੂਦ ਸਨ।
****
ਐੱਮਵੀ
(Release ID: 1960833)
Visitor Counter : 83