ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਤਮਿਲ ਨਾਡੂ: ਸਵੱਛਤਾ ਵਿੱਚ ਯੁਵਾ ਸਭ ਤੋਂ ਅੱਗੇ
Posted On:
25 SEP 2023 12:42PM by PIB Chandigarh
ਸਵੱਛ ਭਾਰਤ ਮਿਸ਼ਨ ਦੇ ਪਿਛਲੇ ਨੌਂ ਵਰ੍ਹਿਆਂ ਵਿੱਚ ਸਫ਼ਲਤਾ ਦੇ ਨਤੀਜੇ ਵਜੋਂ ਅੱਜ ਸਵੱਛਤਾ ਨੂੰ ਇੱਕ ਉਤਸਵ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਭਾਰਤ ਨੂੰ ਕਚਰਾ ਮੁਕਤ ਬਣਾਉਣ ਦੇ ਇਸ ਉਤਸਵ ਵਿੱਚ ਸਮਾਜ ਦੇ ਸਭ ਵਰਗਾਂ ਤੋਂ ਆਉਣ ਵਾਲੇ ਨਾਗਰਿਕ ਸ਼ਾਮਲ ਹੋ ਰਹੇ ਹਨ। ਸਵੱਛਤਾ ਪਖਵਾੜਾ-ਸਵੱਛਤਾ ਹੀ ਸੇਵਾ ਦੀ ਸ਼ੁਰੂਆਤ ਨੇ ਸਫਾਈ ਨੂੰ ਲੈ ਕੇ ਦੇਸ਼ ਵਿੱਚ ਇੱਕ ਅੰਦੋਲਨ ਦਾ ਰੂਪ ਲੈ ਲਿਆ ਹੈ। ਇਸ ਸਵੱਛਤਾ ਅੰਦਲੋਨ ਵਿੱਚ ਬੱਚਿਆਂ ਦੇ ਨਾਲ-ਨਾਲ ਬਾਲਗ ਵੀ ਵੱਡੀ ਸੰਖਿਆ ਵਿੱਚ ਸ਼ਾਮਲ ਹੋ ਰਹੇ ਹਨ।
ਤਮਿਲ ਨਾਡੂ ਵਿੱਚ ਸਵੱਛਤਾ ਹੀ ਸੇਵਾ ਅਭਿਯਾਨ ਵਿਦਿਆਰਥੀਆਂ ਦੁਆਰਾ ਪ੍ਰਤੀਦਿਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਨਾਲ ਨਿਰਧਾਰਿਤ ਹੈ। ਇਸ ਅਭਿਯਾਨ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੱਡੇ ਪੈਮਾਨੇ ’ਤੇ ਸ਼ਾਮਲ ਕਰਕੇ ਸਵੱਛਤਾ ਕ੍ਰਾਂਤੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਸਵੱਛਤਾ ਪਖਵਾੜਾ ਦੇ ਤਹਿਤ, ਠੋਸ ਵੇਸਟ ਪ੍ਰਬੰਧਨ, ਸਿੰਗਲ ਉਪਯੋਗ ਪਲਸਾਟਿਕ ਦੇ ਖਤਰਿਆਂ ’ਤੇ ਜਾਗਰੂਕਤਾ ਫੈਲਾਉਣ ਦੇ ਲਈ ਕਈ ਪ੍ਰਮੁੱਖ ਗਤੀਵਿਧੀਆਂ ਅਤੇ ਛੋਟੇ ਅਭਿਯਾਨ ਆਯੋਜਿਤ ਕੀਤੇ ਗਏ। ਨਾਲ ਹੀ, ਰਾਜ ਭਰ ਦੇ ਸਾਰੇ ਸ਼ਹਿਰੀ ਸਥਾਨਕ ਸੰਸਥਾ (ਯੂਐੱਲਬੀ) ਦੇ ਸਕੂਲ/ਕਾਲਜਾਂ ਵਿੱਚ ਸਵੱਛਤਾ ਅਭਿਯਾਨ ਚਲਾਇਆ ਗਿਆ।
ਵਿਭਿੰਨ ਸੰਸਥਾਨਾਂ ਵਿੱਚ ਆਯੋਜਿਤ ਸਵੱਛਤਾ ਹੀ ਸੇਵਾ ਗਤੀਵਿਧੀਆਂ ਵਿੱਚ 1 ਲੱਖ ਤੋਂ ਅਧਿਕ ਵਿਦਿਆਰਥੀਆਂ ਨੂੰ ਹਿੱਸਾ ਲੈਂਦੇ ਦੇਖਣਾ ਇੱਕ ਸੁਖਦ ਅਨੁਭਵ ਸੀ। ਆਮ ਜਾਗਰੂਕਤਾ ਅਤੇ ਸਵੱਛਤਾ ਅਭਿਯਾਨਾਂ ਦੇ ਇਲਾਵਾ, ਕਈ ਯੂਐੱਲਬੀ ਨੇ ਐੱਮਸੀਸੀ, ਐੱਮਆਰਐੱਫ, ਜੈਵਿਕ ਸੀਐੱਨਜੀ ਪਲਾਂਟ ਅਤੇ ਜੈਵਿਕ ਮਾਈਨਿੰਗ ਸਥਾਨਾਂ ਜਿਹੇ ਠੋਸ ਵੇਸਟ ਪ੍ਰਬੰਧਨ ਪਲਾਂਟਾ ਨੂੰ ਨਜ਼ਦੀਕ ਤੋਂ ਜਾਣਨ-ਸਮਝਣ ਦੇ ਲਈ ਵਿਦਿਆਰਥੀਆਂ ਦੇ ਲਈ ਦੌਰੇ ਦੀ ਵਿਵਸਥਾ ਕੀਤੀ ਗਈ। ਇਸ ਦੇ ਇਲਾਵਾ, ਸਕੂਲਾਂ ਨੇ ਕਚਰੇ ਤੋਂ ਅਚਰਜ ਭਰੀਆਂ ਗਤੀਵਿਧੀਆਂ ’ਤੇ ਮੁਕਾਬਲੇ ਆਯੋਜਿਤ ਕੀਤੇ, ਜਿਸ ਵਿੱਚ ਕਈ ਵਿਦਿਆਰਥੀਆਂ ਨੇ ਕਚਰੇ ਤੋਂ ਸੰਪੰਤੀ ਬਣਾਉਣ ਵਾਲੀਆਂ ਕਲਾਕ੍ਰਿਤੀਆਂ ਤਿਆਰ ਕੀਤੀਆਂ ਅਤੇ ਪ੍ਰਦਰਸ਼ਨੀ ਵਿੱਚ ਪੇਸ਼ ਕੀਤੀਆਂ।
ਵਿਦਿਆਰਥੀਆਂ ਨੂੰ ਗਿੱਲੇ ਅਤੇ ਸੁੱਖੇ ਕਚਰੇ ਨੂੰ ਅਲੱਗ-ਅਲੱਗ ਕਰਨ ਬਾਰੇ ਵੀ ਦੱਸਿਆ ਗਿਆ। ਸਾਰੇ ਸਕੂਲਾਂ ਵਿੱਚ ਆਪਣੇ ਖੁਦ ਦੇ ਗਿੱਲੇ ਕਚਰੇ ਦਾ ਪ੍ਰਬੰਧਨ ਕਰਨ ਦੇ ਲਈ ਔਨਸਾਈਟ ਕੰਪੋਸਟਿੰਗ ਵੀ ਸ਼ੁਰੂ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਘਰੇਲੂ ਕੋਪੋਸਟਿੰਗ ਸ਼ੁਰੂ ਕਰਨ ਦੀ ਸਰਲ ਤਕਨੀਕਾਂ ਸਿਖਾਈਆਂ ਗਈਆਂ। ਅਭਿਯਾਨ ਦੇ ਦੌਰਾਨ ਰੈਲੀਆਂ, ਮੈਰਾਥਨ, ਸਾਈਕਲੌਥੋਨ ਆਦਿ ਵੀ ਆਯੋਜਿਤ ਕੀਤੇ ਗਏ।
ਸਿੰਗਲ ਉਪਯੋਗ ਪਲਾਸਟਿਕ ’ਤੇ ਪ੍ਰਤੀਬੰਧ ਅਤੇ ਪਲਾਸਟਿਕ ਦੇ ਵਿਕਲਪਾਂ ਬਾਰੇ ਜਾਣਕਾਰੀ ਵੀ ਵਿਦਿਆਰਥੀਆਂ ਨੂੰ ਦਿੱਤੀ ਗਈ। ਕੁਝ ਸਕੂਲਾਂ ਵਿੱਚ ਕੱਪੜੇ ਦੇ ਥੈਲੇ ਵੀ ਵੰਡੇ ਗਏ ਅਤੇ ਉਨ੍ਹਾਂ ਦੇ ਵਿੱਚ ਕਚਰਾ ਸਰੋਤ ਵੱਖ ਅਤੇ ਘਰੇਲੂ ਖਾਦ ਬਣਾਉਣ ਦੀ ਤਕਨੀਕ ’ਤੇ ਪਰਚੇ ਵੰਡੇ ਗਏ। ਤਮਿਲਨਾਡੂ ਦੇ ਵਿਦਿਆਰਥੀਆਂ ਨੇ ਰਸਤਾ ਦਿਖਾਇਆ ਹੈ, ਕਿਉਂਕਿ ਸਕੂਲ ਅਤੇ ਕਾਲਜ ਦੇ ਬੱਚਿਆਂ ਜਿਵੇਂ ਯੁਵਾ ਪਰਿਵਰਤਨਕਾਰਾਂ ਦੀ ਸਰਗਰਮ ਭਾਗੀਦਾਰੀ ਨਿਕਟ ਭਵਿੱਖ ਵਿੱਚ ਸਵੱਛ ਭਾਰਤ ਦੇ ਸਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
********
ਆਰਕੇਜੇ/ਐੱਮ
(Release ID: 1960779)
Visitor Counter : 74