ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੰਮੂ ਤੇ ਕਸ਼ਮੀਰ ਦੇ ਪਹਿਲੇ ਅਤਿਆਧੁਨਿਕ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਨਾਲ ਸਬੰਧਿਤ ਕੈਂਸਰ ਦੇਖਭਾਲ ਸੁਵਿਧਾ ਦੀ ਡਾ. ਜਿਤੇਂਦਰ ਸਿੰਘ ਨੇ ਜੀਐੱਮਸੀ ਕਠੁਆ ਵਿੱਚ ਸ਼ੁਰੂਆਤ ਕੀਤੀ, ਉਨ੍ਹਾਂ ਨੇ ਕਿਹਾ ਕਿ ਕਿਫਾਇਤੀ, ਅਸਾਨ ਸਿਹਤ ਸੇਵਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ‘ਹੈਲਦੀ ਇੰਡੀਆ’ ਦਾ ਰੋਡਮੈਪ ਹੈ


‘ਕਠੁਆ-ਉਧਮਪੁਰ-ਡੋਡਾ’ ਸੰਸਦੀ ਖੇਤਰੀ ਤਿੰਨ ਮੈਡੀਕਲ ਕਾਲਜ, ਏਮਸ, ਬਾਇਓਟੈੱਕ ਪਾਰਕ ਜਿਹੀਆਂ ਅਤਿਆਧੁਨਿਕ ਸਿਹਤ ਸੁਵਿਧਾਵਾਂ ਦੇ ਨਾਲ ਭਾਰਤ ਵਿੱਚ ਭਵਿੱਖ ਦਾ ‘ਹੈਲਥ ਸਰਕਿਟ’ ਬਣ ਸਕਦਾ ਹੈ: ਡਾ. ਜਿਤੇਂਦਰ ਸਿੰਘ

ਅੱਜ ਡਾਟਾ ਮੈਮੋਰੀਅਲ ਹਸਪਤਾਲ ਨਾਲ ਸਬੰਧਿਤ ਜੀਐੱਮਸੀ ਕਠੁਆ ਵਿੱਚ ਡੇ-ਕੇਅਰ ਕੀਮੋਥੈਰੇਪੀ ਯੂਨਿਟ ਦੀ ਸਥਾਪਨਾ ਦੇ ਨਾਲ, ਕੈਂਸਰ ਦਾ ਇਲਾਜ ਸੁਲਭ ਅਤੇ ਕਿਫਾਇਤੀ ਹੋਣ ਜਾ ਰਿਹਾ ਹੈ; ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਕੈਂਸਰ ਦਾ ਕਿਫਾਇਤੀ ਇਲਾਜ ਦੀ ਇੱਕ ਛੁਟੀ ਹੋਈ ਕੜੀ ਅੱਜ ਪੂਰੀ ਹੋ ਗਈ ਹੈ: ਡਾ. ਜਿਤੇਂਦਰ ਸਿੰਘ

ਭਾਰਤ ਨੂੰ ਹੁਣ ਸੰਕਟ ਪ੍ਰਬੰਧਨ ਅਤੇ ਨਿਵਾਰਕ ਸਿਹਤ ਦੇਖਭਾਲ ਵਿੱਚ ਇੱਕ ਰੋਲ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ: ਡਾ. ਜਿਤੇਂਦਰ ਸਿੰਘ
ਭਾਰਤ ਸਿਹਤ ਸੇਵਾ ਵੰਡ ਦੇ ਖੇਤਰੀ ਅਤੇ ਖੰਡਿਤ ਦ੍ਰਿਸ਼ਟੀਕੋਣ ਨਾਲ ਹੁਣ ਵਿਆਪਕ ਜ਼ਰੂਰਤ-ਅਧਾਰਿਤ ਸਿਹਤ ਦੇਖਭਾਲ ਸੇਵਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਜੀਐੱਮਸੀ ਕਠੁਆ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਅਤੇ ਮੈਟਰਨਲ ਆਈਸੀਯੂ ਨਾਲ ਸਬੰਧਿਤ 300 ਐੱਲਪੀਐੱਮ ਸਮਰੱਥਾ ਦੇ ਆਕਸੀਜਨ ਪਲਾਂਟ ਅਤੇ ਡੇ-ਕੇਅਰ ਕੀਮੋਥੈਰੇਪੀ ਯੂਨਿਟ ਦਾ ਉਦਘਾਟਨ ਕੀਤਾ

Posted On: 24 SEP 2023 4:42PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਪਹਿਲੇ ਅਤਿਆਧੁਨਿਕ ਟਾਟਾ ਮੈਮੋਰੀਅਲ ਸੈਂਟਰ (ਟੀਐੱਮਸੀ) ਮੁੰਬਈ ਨਾਲ ਸਬੰਧਿਤ ਕੈਂਸਰ ਦੇਖਭਾਲ ਸੁਵਿਧਾ ਦੇ ਸਰਕਾਰੀ ਮੈਡਕੀਲ ਕਾਲਜ ਕਠੁਆ ਦੇ ਨਵੇਂ ਬਲੌਕ ਵਿੱਚ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਸੁਵਿਧਾ ਜੰਮੂ ਤੇ ਕਸ਼ਮੀਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਤਿੰਨ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।

 

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਖੇਤਰ ਦੇ ਵਿਭਿੰਨ ਹਿੱਸਿਆਂ ਤੋਂ ਹਰ ਸਵੇਰੇ ਨਿਰਾਸ਼ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਦੇ ਫੋਨ ਆਉਣ ਨਾਲ ਬਹੁਤ ਦੁਖ ਹੁੰਦਾ ਸੀ, ਜੋ ਟਾਟਾ ਹਸਪਤਾਲ ਮੁੰਬਈ ਵਿੱਚ ਕੈਂਸਰ ਰੋਗੀ ਨੂੰ ਭਰਤੀ ਕਰਵਾਉਣ ਜਾਂ ਪਰਿਚਾਰਕਾਂ ਦੇ ਲਈ ਆਵਾਸ ਦੀ ਵਿਵਸਥਾ ਕਰਨ ਦਾ ਅਨੁਰੋਧ ਕਰਦੇ ਸਨ। ਉਨ੍ਹਾਂ ਨੇ ਤਦ ਇਹ ਫ਼ੈਸਲਾ ਲਿਆ ਸੀ ਕਿ ਕਠੁਆ ਵਿੱਚ ਟਾਟਾ ਨਾਲ ਸਬੰਧਿਤ ਸੁਵਿਧਾ ਸ਼ੁਰੂ ਕੀਤੀ ਜਾਵੇ। ਇਸ ਬਾਰੇ ਵਿੱਚ ਪਰਮਾਣੂ ਊਰਜਾ ਵਿਭਾਗ ਨਾਲ ਪੱਤਰਾਚਾਰ ਕੀਤਾ ਜੋ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਕੰਟ੍ਰੋਲਿੰਗ ਅਥਾਰਿਟੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਧਦੀ ਉਮਰ, ਬਦਲਦੀ ਜੀਵਨਸ਼ੈਲੀ, ਵਾਤਾਵਰਣਿਕ ਸਬੰਧੀ ਕਾਰਕਾਂ ਦੇ ਕਾਰਨ, ਕੈਂਸਰ ਦੀ ਵਿਆਪਕਤਾ ਮਹਾਮਾਰੀ ਦਾ ਰੂਪ ਲੈ ਰਹੀ ਹੈ ਅਤੇ ਸਭ ਕੁਦਰਤੀ ਅਤੇ ਸਭ ਅੰਗਾਂ ਦੇ ਕੈਂਸਰ ਹਰ ਜਗ੍ਹਾ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਠੁਆ ਵਿੱਚ ਟਾਟਾ ਸੈਟੇਲਾਈਟ ਕੈਂਸਰ ਦੇਖਭਾਲ ਸੁਵਿਧਾ ਇਸ ਖੇਤਰ ਦੇ ਲਈ ਇੱਕ ਵੱਡਾ ਵਰਦਾਨ ਸਾਬਿਤ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਸੈਟੇਲਾਈਟ ਹਸਪਤਾਲ ਅਤੇ ਟਾਟਾ ਮੈਮੋਰੀਅਲ ਸੈਂਟਰ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਗੁਵਾਹਾਟੀ ਵਿੱਚ ਵੀ ਓਨਕੋ ਡੀਐੱਮ ਤੇ ਐੱਮਸੀਐੱਚ ਸੁਪਰ ਸਪੈਸ਼ਲਟੀ ਕਰੋਸ ਸ਼ੁਰੂ ਕੀਤੇ ਗਏ ਹਨ। ਬਾਅਦ ਵਿੱਚ ਇਸ ਵਿਕਲਪ ਬਾਰੇ ਕਠੁਆ ਲਈ ਵੀ ਵਿਚਾਰ ਕੀਤਾ ਜਾ ਸਕਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ‘ਕਠੁਆ-ਉਧਮਪੁਰ-ਡੋਡਾ’ ਸੰਸਦੀ ਖੇਤਰ ਤਿੰਨ ਮੈਡੀਕਲ ਕਾਲਜ, ਏਮਸ ਅਤੇ ਉੱਤਰ ਭਾਰਤ ਦੇ ਪਹਿਲੇ ਬਾਇਓਟੈੱਕ ਪਾਰਕ ਜਿਹੀਆਂ ਅਤਿਆਧੁਨਿਕ ਸਿਹਤ ਸੁਵਿਧਾਵਾਂ ਦੇ ਨਾਲ ਭਾਰਤ ਵਿੱਚ ਭਵਿੱਖ ਦਾ ‘ਹੈਲਥ ਸਰਕਿਟ’ ਬਣ ਸਕਦਾ ਹੈ। ਜੀਐੱਮਸੀ ਕਠੁਆ ਵਿੱਚ ਡੇ-ਕੇਅਰ ਕੀਮੋਥੈਰੇਪੀ (ਓਨਕੋ-ਕੇਅਰ) ਯੂਨਿਟ ਵਿੱਚ ਅੱਜ ਕੈਂਸਰ ਦਾ ਇੱਕ ਅਸਾਨ ਅਤੇ ਕਿਫਾਇਤੀ ਇਲਾਜ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਇਸ ਖੇਤਰ ਵਿੱਚ ਕਿਫਾਇਤੀ ਅਤੇ ਅਸਾਨ ਕੈਂਸਰ ਇਲਾਜ ਦੇ ਲਈ ਰਹਿ ਗਈ ਕੜੀ ਅੱਜ ਪੂਰੀ ਹੋ ਗਈ ਹੈ।

ਡਾ. ਜਿਤੇਂਦਰ ਸਿੰਘ ਨੇ ਜੀਐੱਮਸੀ ਕਠੁਆ ਵਿੱਚ ਬੇਹੱਦ ਜ਼ਰੂਰੀ ਡੇ-ਕੇਅਰ ਕੀਮੋਥੈਰੇਪੀ ਯੂਨਿਟ, 300 ਐੱਲਪੀਐੱਮ ਆਕਸੀਜਨ ਪਲਾਂਟ ਤੇ ਮੈਟਰਨਲ ਆਈਸੀਯੂ ਦੇ ਉਦਘਾਟਨ ਦੇ ਦੌਰਾਨ ਇੱਕ ਵੱਡੀ ਸਭਾ ਨੂੰ ਸੰਬੋਧਨ ਕਰਦੇ ਹੋਏ ਇੱਹ ਗੱਲ ਕਹੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਜੀਐੱਮਸੀ (GMC) ਕਠੁਆ ਵਿੱਚ ਓਨਕੋ-ਕੇਅਰ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਕਿਉਂਕਿ ਇਸ ਵਿੱਚ ਓਨਕੋ ਡੀਐੱਮ (Onco DM) ਅਤੇ ਐੱਮਸੀਐੱਚ (MCH) ਸੀਟਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਵਿਸ਼ਵ ਪੱਧਰੀ ਕੈਂਸਰ ਮਾਹਿਰਾਂ ਨੂੰ ਇਲਾਜ, ਲੈਕਚਰਾਂ ਅਤੇ ਸੈਮੀਨਾਰ ਦੇ ਲਈ ਇੱਥੇ ਸੱਦਾ ਦਿੱਤਾ ਜਾਵੇਗਾ।

ਵਿਭਿੰਨ ਪ੍ਰਕਾਰ ਦੇ ਕੈਂਸਰ ਦੇ ਇਲਾਜ ਬਾਰੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੇ ‘ਸੀਈਆਰਵੀਏਵੀਐੱਸੀ’ ਜਿਹੀਆਂ ਘਾਤਕ ਬਿਮਾਰੀਆਂ ਦੀ ਰੋਕਥਾਮ ਦੇ ਟੀਕਿਆਂ ਦੇ ਉਤਪਾਦਨ ਵਿੱਚ ਮੋਹਰੀ ਭੂਮਿਕਾ ਨਿਭਾਈ ਕਿਉਂਕਿ ਭਾਰਤ ਵਿੱਚ ਬਾਇਓ ਟੈਕਨੋਲੋਜੀ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਭਾਰਤ ਨੇ 2025 ਤੱਕ 150 ਬਿਲੀਅਨ ਡਾਲਰ ਦੀ ਜੈਵ-ਅਰਥਵਿਵਸਥਾ (Bio-Economy) ਹਾਸਲ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਹੈ ਜੋ 2022 ਵਿੱਚ 100 ਬਿਲੀਅਨ ਡਾਲਰ ਤੋਂ ਅਧਿਕ ਰਿਹਾ ਹੈ।

ਉਦਘਾਟਨ ਪ੍ਰੋਗਰਾਮ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਫਾਇਤੀ, ਅਸਾਨ ਸਿਹਤ ਸੇਵਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ‘ਹੈਲਦੀ ਇੰਡੀਆ’ ਦਾ ਰੋਡਮੈਪ ਹੈ, ਜੋ ਇਸ ਤੱਥ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਦੇਸ਼ ਵਿੱਚ 260 ਤੋਂ ਅਧਿਕ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ। 9 ਵਰ੍ਹਿਆਂ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ ਵਿੱਚ 79 ਪ੍ਰਤੀਸ਼ਤ, ਪੀਜੀ ਸੀਟਾਂ ਵਿੱਚ 93 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ ਅਤੇ 22 ਏਮਸ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਸਿਹਤ ਸੇਵਾ ਵੰਡ ਦੇ ਖੇਤਰੀ ਅਤੇ ਖੰਡਿਤ ਦ੍ਰਿਸ਼ਟੀਕੋਣ ਨਾਲ ਵਿਆਪਕ ਜ਼ਰੂਰਤ-ਅਧਾਰਿਤ ਸਿਹਤ ਦੇਖਭਾਲ ਸੇਵਾ ਦੇ ਵੱਲ ਵਧ ਗਿਆ ਹੈ ਅਤੇ ਹੁਣ ਇਸ ਨੂੰ ਸੰਕਟ ਪ੍ਰਬੰਧਨ ਅਤੇ ਨਿਵਾਰਕ ਸਿਹਤ ਦੇਖਭਾਲ ਵਿੱਚ ਇੱਕ ਰੋਲ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਦੇਸ਼ ਵਿੱਚ ਪਹਿਲੀ ਵਾਰ ‘ਪ੍ਰਿਵੈਂਟਿਵ ਹੈਲਥ ਕੇਅਰ’ ਧਿਆਨ ਦੇਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਕਿਉਂਕਿ ਇਹੀ ਕਾਰਨ ਹੈ ਕਿ ਕੇਵਲ ਦੋ ਸਾਲ ਦੀ ਅਵਧੀ ਵਿੱਚ, ਭਾਰਤ ਦੋ ਡੀਐੱਨਏ ਵੈਕਸੀਨ ਅਤੇ ਇੱਕ ਨੇਜ਼ਲ ਵੈਕਸੀਨ ਦਾ ਉਤਪਾਦਨ ਕਰ ਸਕਿਆ ਹੈ।

ਸਿਹਤ ਅਤੇ ਮੈਡਕੀਲ ਸਿੱਖਿਆ ਸਕੱਤਰ, ਜੰਮੂ  ਤੇ ਕਸ਼ਮੀਰ, ਸ਼੍ਰੀ ਭੁਪਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੀਐੱਮਸੀ ਕਠੁਆ ਵਿੱਚ ਡੇ-ਕੇਅਰ ਕੀਮੋਥੈਰੇਪੀ ਓਨਕੋ-ਕੇਅਰ ਯੂਨਿਟ ਦੀ ਸਥਾਪਨਾ ਨਾਲ ਇਸ ਖੇਤਰ ਵਿੱਚ ਕੈਂਸਰ ਦਾ ਇਲਾਜ ਅਸਾਨ ਅਤੇ ਕਿਫਾਇਤੀ ਹੋ ਜਾਵੇਗਾ।

ਡੀਡੀਸੀ ਵਾਈਸ-ਚੇਅਰਮੈਨ, ਕਠੁਆ, ਸ਼੍ਰੀ ਰਘੁਨੰਦਨ ਸਿੰਘ ਬੱਲੂ, ਡੀਸੀ ਕਠੁਆ, ਸ਼੍ਰੀ ਰਾਕੇਸ਼ ਮਿੰਹਾਸ, ਪੇਟੀਐੱਮ ਫਾਉਂਡੇਸ਼ਨ ਦੇ ਕੇ.ਕੇ. ਪਾਰਾਸ਼ਰ, ਮਹਾ ਮਾਨਵ ਮਾਲਵੀਯ ਮਿਸ਼ਨ ਦੇ ਨੇਰਜ ਗੌਡ, ਸ਼੍ਰੀ ਸੁਨੀਲ ਕੁਮਾਰ ਗੁਪਤਾ, ਜਨਰਲ ਜੇਐਂਡਕੇ ਬੈਂਕ, ਸੀਜੀਐੱਮ ਨਾਬਾਰਡ, ਸ਼੍ਰੀ ਬਾਲਾ ਮੋਦੀ, ਸ਼੍ਰੀਧਰ, ਜੀਐੱਮਸੀ ਕਠੁਆ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰੀਟੇਂਡੈਂਟ ਵੀ ਇਸ ਅਵਸਰ ’ਤੇ ਉਪਸਥਿਤ ਸਨ।

 

**********

ਐੱਸਐੱਨਸੀ/ਪੀਕੇ



(Release ID: 1960536) Visitor Counter : 102