ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਿਕ ਅਤੇ ਉਦਯੋਗਿਕ ਅਨੁਸੰਧਾਨ ਵਿਭਾਗ (ਡੀਐੱਸਆਈਆਰ) ਵਿੱਚ ਵਿਸ਼ੇਸ਼ ਮੁਹਿੰਮ

Posted On: 22 SEP 2023 1:21PM by PIB Chandigarh

ਵਿਗਿਆਨਿਕ ਅਤੇ ਉਦਯੋਗਿਕ ਅਨੁਸੰਧਾਨ ਵਿਭਾਗ (ਡੀਐੱਸਆਈਆਰ) ਨੇ ਵਿਸ਼ੇਸ਼ ਮੁਹਿੰਮ 2.0 ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਦਸੰਬਰ 2022 ਤੋਂ ਜੁਲਾਈ 2023 ਦੀ  ਅਵਧੀ ਦੇ ਦੌਰਾਨ ਸਾਂਸਦ ਸੰਦਰਭ, ਪ੍ਰਧਾਨ ਮੰਤਰੀ ਦਫ਼ਤਰ, ਆਈਐੱਮਸੀ ਸੰਦਰਭ ਅਤੇ ਜਨਤਕ ਸ਼ਿਕਾਇਤਾਂ ਜਿਹੇ ਵਿਭਿੰਨ ਲੰਬਿਤ ਮੁੱਦਿਆਂ ਦਾ ਨਿਪਟਾਰਾ ਕੀਤਾ। ਡੀਐੱਸਆਈਆਰ ਅਤੇ ਇਸ ਦੇ ਕੇਂਦਰੀ ਜਨਤਕ ਖੇਤਰ ਉੱਦਮ ਯਾਨੀ ਸੀਈਐੱਲ, ਐੱਨਆਰਡੀਸੀ ਅਤੇ ਖੁਦਮੁਖਤਿਆਰੀ ਸੰਸਥਾ ਸੀਐੱਸਆਈਆਰ ਨੇ ਇਨ੍ਹਾਂ ਮਾਮਲਿਆਂ ਨੂੰ ਨਿਪਟਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਹਾਸਲ ਕੀਤੀ ਹੈ।

2. ਇਹ ਬਹੁਤ ਸੰਤੋਖ ਦੀ ਗੱਲ ਹੈ ਕਿ ਡਾਇਰੈਕਟਰ ਜਨਰਲ ਸੀਐੱਸਆਈਆਰ ਸਹਿ ਸਕੱਤਰ ਦੀ ਸਰਗਰਮ ਅਗਵਾਈ ਅਤੇ ਡੀਐੱਸਆਈਆਰ ਦੇ ਸੰਯੁਕਤ ਸਕੱਤਰ ਦੀ ਕਰੀਬੀ ਨਿਗਰਾਨੀ ਵਿੱਚ ਅਭਿਯਾਨ ਨੇ ਦੌਰਾਨ ਇੱਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਹਾਸਿਲ ਕੀਤਾ ਗਿਆ। ਡੀਐੱਸਆਈਆਰ ਦੇ ਸੰਯੁਕਤ ਸਕੱਤਰ ਸਵੱਛਤਾ ’ਤੇ ਵਿਸ਼ੇਸ਼ ਅਭਿਯਾਨ ਦੇ ਨੋਡਲ ਅਧਿਕਾਰੀ ਹਨ।

3. ਇਸ ਅਭਿਯਾਨ ਦੇ ਤਹਿਤ 587 ਫਾਈਲਾਂ ਦੀ ਛਾਂਟ ਕੀਤੀ ਗਈ, 06 ਸਵੱਛਤਾ ਅਭਿਯਾਨ ਚਲਾਏ ਗਏ, 620 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਵੇਸਟ ਨਿਪਟਾਰੇ ਨਾਲ 44,128/- ਰੁਪਏ ਦੀ ਆਮਦਨ ਹੋਈ, 10 ਆਈਐੱਮਸੀ ਸੰਦਰਭ (ਕੈਬਨਿਟ ਪ੍ਰਸਤਾਵ), 13 ਪ੍ਰਧਾਨ ਮੰਤਰੀ ਦਫ਼ਤਰ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ।

4. ਡੀਐੱਸਆਈਆਰ ਸਾਡੇ ਕੈਂਪਾਂ, ਸਾਡੇ ਸਾਰੀਆਂ ਸੀਪੀਐੱਸਈ ਅਤੇ ਖੁਦਮੁਖਤਿਆਰੀ ਸੰਸਥਾ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਅਤੇ ਸਵੱਛਤਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ। ਇਸ ਅਭਿਆਸ ਨੂੰ ਹੋਰ ਹੁਲਾਰਾ ਦੇਣ ਦੇ ਲਈ ਵਿਭਾਗ ਅਤੇ ਸੀਪੀਐੱਸਈ ਯਾਨੀ ਸੀਈਐੱਲ, ਐੱਨਆਰਡੀਸੀ ਅਤੇ ਖੁਦਮੁਖਤਿਆਰੀ ਸੰਸਥਾ, ਸੀਐੱਸਆਈਆਰ ਦੇ ਨਾਲ ਮਿਲ ਕੇ 2 ਤੋਂ 31 ਅਕਤੂਬਰ, 2023 ਤੱਕ ਸਵੱਛਤਾ ਵਿੱਚ ਸੁਧਾਰ ਅਤੇ ਲੰਬਿਤ ਸੰਦਰਭਾਂ ਦੇ ਨਿਪਟਾਨ ਦੇ ਲਈ ਵਿਸ਼ੇਸ਼ ਅਭਿਯਾਨ 3.0 ਦਾ ਆਯੋਜਨ ਕਰੇਗਾ।

 

 **********

ਐੱਸਐੱਨਸੀ/ਪੀਕੇ



(Release ID: 1960002) Visitor Counter : 72


Read this release in: English , Urdu , Hindi , Tamil