ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਮਾਨਵ ਅਧਿਕਾਰਾਂ 'ਤੇ ਏਸ਼ੀਆ ਪੈਸਿਫਿਕ ਫੋਰਮ ਦੀ ਸਲਾਨਾ ਆਮ ਬੈਠਕ ਅਤੇ ਦੋ-ਸਾਲਾ ਸੰਮੇਲਨ ਦਾ ਉਦਘਾਟਨ ਕੀਤਾ
ਸੰਹਿਤਾਬੱਧ ਕਾਨੂੰਨ ਰਾਹੀਂ ਅਧਿਕ ਮਾਨਵ ਅਧਿਕਾਰਾਂ ਨੂੰ ਹਰੇਕ ਅਰਥ ਵਿੱਚ ਸੁਨਿਸ਼ਚਿਤ ਕਰਨਾ ਅੰਤਰਰਾਸ਼ਟਰੀ ਭਾਈਚਾਰੇ ਦੀ ਨੈਤਿਕ ਜ਼ਿੰਮੇਦਾਰੀ ਹੈ : ਰਾਸ਼ਟਰਪਤੀ ਮੁਰਮੂ
Posted On:
20 SEP 2023 12:59PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਮਾਨਵ ਅਧਿਕਾਰਾਂ ’ਤੇ ਏਸ਼ੀਆ ਪੈਸਿਫਿਕ ਫੋਰਮ ਸਲਾਨਾ ਆਮ ਬੈਠਕ ਅਤੇ ਦੋ-ਸਾਲਾ ਸੰਮੇਲਨ ਦਾ ਉਦਘਾਟਨ ਕੀਤਾ।
ਇਸ ਅਵਸਰ ’ਤੇ ਰਾਸ਼ਟਰਪਤੀ ਨੇ ਸਭ ਨੂੰ ਤਾਕੀਦ ਕੀਤੀ ਕਿ ਉਹ ਮਾਨਵ ਅਧਿਕਾਰਾਂ ਦੇ ਮੁੱਦੇ ਨੂੰ ਅਲੱਗ-ਥਲੱਗ ਨਾ ਕਰਨ, ਬਲਕਿ ਮਾਨਵ ਦੇ ਅਵਿਵੇਕ ਤੋਂ ਬੁਰ੍ਹੀ ਤਰ੍ਹਾਂ ਆਹਤ ਮਾਤ੍ਰ ਕੁਦਰਤ ਦੀ ਦੇਖਭਾਲ ਬਾਰੇ ਵੀ ਉਤਨਾ ਹੀ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਬ੍ਰਹਿਮੰਡ ਦਾ ਹਰੇਕ ਕਣ ਦਿਵ੍ਯਤਾ ਦੀ ਅਭਿਵਿਅਕਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ, ਸਾਨੂੰ ਕੁਦਰਤ ਦੀ ਸੰਭਾਲ਼ ਅਤੇ ਸੰਵਰਧਨ ਦੇ ਲਈ ਆਪਣੇ ਪ੍ਰੇਮ ਨੂੰ ਫਿਰ ਤੋਂ ਜਗਾਉਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮਾਨਵ ਜਿਤਨਾ ਅੱਛਾ ਨਿਰਮਾਤਾ ਹੈ ਉਤਨਾ ਹੀ ਵਿਨਾਸ਼ਕਾਰੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨਿਕ ਅਧਿਐਨਾਂ ਦੇ ਅਨੁਸਾਰ, ਇਹ ਗ੍ਰਹਿ ਅਲੋਪ ਹੋਣ ਦੇ ਛੇਵੇਂ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਇਸ ਲਈ ਮਾਨਵ ਨਿਰਮਿਤ ਵਿਨਾਸ਼ ਨੂੰ ਅਗਰ ਰੋਕਿਆ ਨਹੀਂ ਗਿਆ, ਤਾਂ ਨਾ ਕੇਵਲ ਮਾਨਵ ਜਾਤੀ, ਬਲਕਿ ਇਸ ਪ੍ਰਿਥਵੀ ’ਤੇ ਹੋਰ ਜੀਵਨ ਵੀ ਨਸ਼ਟ ਹੋ ਜਾਣਗੇ। ਰਾਸ਼ਟਰਪਤੀ ਨੇ ਕਿਹਾ ਕਿ ਸੰਹਿਤਾਬੱਧ ਕਾਨੂੰਨ ਤੋਂ ਅਧਿਕ ਮਾਨਵ ਅਧਿਕਾਰਾਂ ਨੂੰ ਹਰੇਕ ਅਰਥ ਵਿੱਚ ਸੁਨਿਸ਼ਚਿਤ ਕਰਨਾ ਅੰਤਰਰਾਸ਼ਟਰੀ ਭਾਈਚਾਰੇ ਦਾ ਨੈਤਿਕ ਜ਼ਿੰਮੇਦਾਰੀ ਹੈ।
ਰਾਸ਼ਟਰਪਤੀ ਨੇ ਇਹ ਜਾਣ ਕੇ ਪ੍ਰਸੰਨਤਾ ਪ੍ਰਗਟਾਈ ਕਿ ਇਸ ਸੰਮੇਲਨ ਵਿੱਚ ਇੱਕ ਸੈਸ਼ਨ ਵਿਸ਼ੇਸ਼ ਰੂਪ ਨਾਲ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਸ਼ੇ ਦੇ ਲਈ ਸਮਰਪਿਤ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸੰਮੇਲਨ ਇੱਕ ਵਿਆਪਕ ਐਲਾਨ ਪੱਤਰ ਲੈ ਕੇ ਆਏਗਾ ਜੋ ਮਾਨਵਤਾ ਅਤੇ ਗ੍ਰਹਿ ਦੀ ਬਿਹਤਰੀ ਦਾ ਮਾਰਗ ਦਰਸ਼ਨ ਕਰੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੰਵਿਧਾਨ ਨੇ ਗਣਤੰਤਰ ਦੀ ਸਥਾਪਨਾ ਤੋਂ ਹੀ ਯੂਨੀਵਰਸਲ ਬਾਲਗ ਵੋਟ ਅਧਿਕਾਰ ਨੂੰ ਅਪਣਾਇਆ ਅਤੇ ਸਾਨੂੰ ਜੈਂਡਰ ਨਿਆਂ, ਜੀਵਨ ਅਤੇ ਸਨਮਾਨ ਦੀ ਸੁਰੱਖਿਆ ਦੇ ਖੇਤਰ ਵਿੱਚ ਅਨੇਕ ਮੂਕ ਕ੍ਰਾਂਤੀਆਂ ਨੂੰ ਸ਼ੁਰੂ ਕਰਨ ਵਿੱਚ ਵੀ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਮਹਿਲਾਵਾਂ ਦੇ ਲਈ ਨਿਊਨਤਮ 33 ਪ੍ਰਤੀਸ਼ਤ ਰਿਜ਼ਰਵੇਸ਼ਨ ਸੁਨਿਸ਼ਚਿਤ ਕੀਤੀ ਹੈ ਅਤੇ ਇੱਕ ਸੁਖਦ ਸੰਯੋਗ ਵਿੱਚ, ਰਾਜ ਵਿਧਾਨ ਸਭਾਵਾਂ, ਸੰਸਦ ਵਿੱਚ ਮਹਿਲਾਵਾਂ ਦੇ ਲਈ ਇਸੇ ਪ੍ਰਕਾਰ ਦੀ ਰਿਜ਼ਰਵੇਸ਼ਨ ਦੇਣ ਦਾ ਪ੍ਰਸਤਾਵ ਹੁਣ ਆਕਾਰ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਮੇਂ ਵਿੱਚ ਜੈਂਡਰ ਨਿਆਂ ਦੇ ਲਈ ਸਭ ਤੋਂ ਵੱਡੀ ਪਰਿਵਰਤਨਕਾਰੀ ਕ੍ਰਾਂਤੀ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਮਾਨਵ ਅਧਿਕਾਰਾਂ ਵਿੱਚ ਸੁਧਾਰ ਦੇ ਲਈ ਦੁਨੀਆ ਦੇ ਹੋਰ ਹਿੱਸਿਆਂ ਦੀਆਂ ਸਰਬਉੱਤਮ ਪ੍ਰਥਾਵਾਂ ਤੋਂ ਸਿੱਖਿਆ ਲੈਣ ਦੇ ਲਈ ਤਿਆਰ ਹੈ, ਜੋ ਇੱਕ ਮੌਜੂਦਾ ਪ੍ਰੋਜੈਕਟ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਦੇ ਮਾਨਵ ਅਧਿਕਾਰ ਸੰਸਥਾਨਾਂ ਅਤੇ ਹਿਤਧਾਰਕਾਂ ਦੇ ਨਾਲ ਵਿਚਾਰ-ਵਟਾਂਦਰਾ ਅਤੇ ਸਲਾਹ-ਮਸ਼ਵਰੇ ਦੇ ਰਾਹੀਂ ਅੰਤਰਰਾਸ਼ਟਰੀ ਸਹਿਮਤੀ ਵਿਕਸਿਤ ਕਰਨ ਵਿੱਚ ਏਸ਼ੀਆ ਪ੍ਰੈਸਿਫਿਕ ਫੋਰਮ ਨੂੰ ਵੱਡੀ ਭੂਮਿਕਾ ਨਿਭਾਉਣੀ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1959258)
Visitor Counter : 128