ਸੰਸਦੀ ਮਾਮਲੇ

ਸੰਸਦ ਵਿੱਚ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਸਰਕਾਰ ਨੇ ਮੀਟਿੰਗ ਕੀਤੀ


ਇਸ ਸੈਸ਼ਨ ਦੌਰਾਨ ਸੰਵਿਧਾਨ ਸਭਾ ਨਾਲ ਸ਼ੁਰੂ ਹੋਈ 75 ਵਰ੍ਹਿਆਂ ਦੀ ਸੰਸਦੀ ਯਾਤਰਾ ਦੀ ਉਪਲਬਧੀਆਂ, ਅਨੁਭਵਾਂ, ਯਾਦਾਂ ਅਤੇ ਸਿੱਖਿਆਵਾਂ ‘ਤੇ ਚਰਚਾ ਹੋਵੇਗੀ

ਕੇਂਦਰੀ ਸੰਸਦੀ ਮਾਮਲੇ ਮੰਤਰੀ ਨੇ ਸੰਸਦ ਦੇ ਸੁਚਾਰੂ ਕੰਮਕਾਜ ਦੇ ਲਈ ਸਾਰੀਆਂ ਪਾਰਟੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ

Posted On: 17 SEP 2023 9:54PM by PIB Chandigarh

17ਵੀਂ ਲੋਕਸਭਾ ਦਾ 13ਵਾਂ ਸੈਸ਼ਨ ਅਤੇ ਰਾਜ ਸਭਾ ਦਾ 261ਵਾਂ ਸੈਸ਼ਨ ਸੋਮਵਾਰ, 18 ਸਤੰਬਰ, 2023 ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਨੁਸਾਰ ਸੰਭਵਿਤ ਸ਼ੁੱਕਰਵਾਰ, 22 ਸਤੰਬਰ, 2023 ਨੂੰ ਸਮਾਪਤ ਹੋਵੇਗਾ। ਇਸ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਸਰਕਾਰ ਦੀ ਸੰਸਦ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਮੀਟਿੰਗ ਸੰਪੰਨ ਹੋਈ। ਕੇਂਦਰੀ ਸੰਸਦੀ ਮਾਮਲੇ ਮੰਤਰੀ ਨੇ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਸਦਨ ਦੇ ਸਾਰੇ ਨੇਤਾਵਾਂ ਦਾ ਸੁਆਗਤ ਕਰਨ ਤੋਂ ਬਾਅਦ ਕਿਹਾ ਕਿ ਪੰਜ ਦਿਨ ਚਲਣ ਵਾਲੇ ਇਸ ਸੈਸ਼ਨ ਵਿੱਚ ਪੰਜ ਮੀਟਿੰਗਾਂ ਹੋਣਗੀਆਂ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਸ ਸੈਸ਼ਨ ਦੌਰਾਨ ਸੰਭਾਵਿਤ ਅੱਠ ਵਿਧਾਨਿਕ ਵਿਸ਼ਿਆਂ ਨੂੰ ਉਠਾਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੋਮਵਾਰ, 18 ਸਤੰਬਰ, 2023 ਨੂੰ “ਸੰਵਿਧਾਨ ਸਭਾ ਤੋਂ ਲੈ ਕੇ 75 ਵਰ੍ਹਿਆਂ ਦੀਆਂ ਸੰਸਦੀ ਯਾਤਰਾ-ਉਪਲਬਧੀਆਂ, ਅਨੁਭਵ, ਯਾਦਾਂ ਅਤੇ ਸਿੱਖਣ” ਵਿਸ਼ੇ ‘ਤੇ ਇੱਕ ਚਰਚਾ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਨੇ ਇਨ੍ਹਾਂ ਨੇਤਾਵਾਂ ਨੂੰ ਦੱਸਿਆ ਕਿ 19 ਸਤੰਬਰ, 2023 ਨੂੰ ਸਵੇਰੇ 10.00 ਵਜੇ ਤੋਂ 10.45 ਵਜੇ ਤੱਕ ਫੋਟੋ ਸੈਸ਼ਨ ਹੋਵੇਗਾ। ਉਸ ਤੋਂ ਬਾਅਦ ਸਵੇਰੇ 11.00 ਵਜੇ ਸੈਂਟ੍ਰਲ ਹਾਲ ਵਿੱਚ ਇੱਕ ਸਮਾਰੋਹ ਸ਼ੁਰੂ ਹੋਵੇਗਾ, ਜਿਸ ਵਿੱਚ ਉਪ ਰਾਸ਼ਟਰਪਤੀ/ਰਾਜ ਸਭਾ ਦੇ ਚੇਅਰਮੈਨ, ਪ੍ਰਧਾਨ ਮੰਤਰੀ, ਲੋਕ ਸਭਾ ਪ੍ਰਧਾਨ, ਰਾਜ ਸਭਾ ਵਿੱਚ ਸਦਨ ਦੇ ਪ੍ਰਧਾਨ, ਸੰਸਦੀ ਮਾਮਲੇ ਮੰਤਰੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਲੋਕ ਸਭਾ ਵਿੱਚ ਸਭ ਤੋਂ ਵੱਡੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਅਤੇ ਸੰਸਦ ਦੇ ਦੋਨਾਂ ਸਦਨਾਂ ਦੇ ਮੈਂਬਰ ਸ਼ਾਮਲ ਹੋਣਗੇ। ਸੈਂਟ੍ਰਲ ਹਾਲ ਵਿੱਚ ਸਮਾਰੋਹ ਦੇ ਸਮਾਪਨ ਤੋਂ ਬਾਅਦ ਦੋਵੇ ਸਦਨ ਨਵੇਂ ਸੰਸਦ ਭਵਨ ਵਿੱਚ ਆਪਣੇ-ਆਪਣੇ ਚੈਂਬਰਾਂ ਵਿੱਚ ਇਕੱਠੇ ਹੋਣਗੇ।

ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਲਈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਸਰਗਰਮ ਸਹਿਯੋਗ ਅਤੇ ਸਮਰਥਨ ਦੀ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਜੋ ਰਾਜ ਸਭਾ ਵਿੱਚ ਸਦਨ ਦੇ ਨੇਤਾ ਅਤੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਵੀ ਹਨ, ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਸੱਭਿਆਚਾਰਕ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਸੇਘਵਾਲ ਅਤੇ ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਵੀ ਸ਼ਾਮਲ ਹੋਏ।

ਇਸ ਮੀਟਿੰਗ ਵਿੱਚ 34 ਪਾਰਟੀਆਂ ਦੇ 51 ਨੇਤਾ ਸ਼ਾਮਲ ਹੋਏ ਜਿਨ੍ਹਾਂ ਵਿੱਚ ਭਾਜਪਾ ਦੇ ਨੇਤਾ ਅਤੇ ਮੰਤਰੀ ਮੌਜੂਦ ਸਨ। ਨੇਤਾਵਾਂ ਨੇ ਜੋ ਵੀ ਮੁੱਦੇ ਉਠਾਏ, ਉਨ੍ਹਾਂ ਨੂੰ ਧਿਆਨ ਵਿੱਚ ਲਿਆਇਆ ਗਿਆ।

ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਭਿੰਨ ਰਾਜਨੀਤੀ ਪਾਰਟੀਆਂ ਦੇ ਨੇਤਾਵਾਂ ਦੁਆਰਾ ਉਠਾਏ ਗਏ ਮੁੱਦਿਆਂ ਨੂੰ ਸੁਣਨ ਤੋਂ ਬਾਅਦ ਮੀਟਿੰਗ ਦਾ ਸਮਾਪਨ ਕਰਦੇ ਹੋਏ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮੀਟਿੰਗ ਵਿੱਚ ਸਰਗਰਮ ਅਤੇ ਪ੍ਰਭਾਵੀ ਭਾਗੀਦਾਰੀ ਲਈ ਅਤੇ ਜਨ ਮਹੱਤਵ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਨੇਤਾਵਾਂ ਨੂੰ ਧੰਨਵਾਦ ਕੀਤਾ। 19 ਸਤੰਬਰ, 2023 ਤੋਂ ਸਾਰੇ ਮੈਂਬਰਾਂ ਨੂੰ ਆਪਣੇ ਸੰਸਦੀ ਕਰੱਤਵਾਂ/ਕਾਰਜਾਂ ਨੂੰ ਨਿਭਾਉਣ ਲਈ ਨਵਾਂ ਸੰਸਦ ਭਵਨ ਮਿਲਣ ਜਾ ਰਿਹਾ ਹੈ ਇਸ ਦੇ ਲਈ ਉਨ੍ਹਾਂ ਨੇ ਸਭ ਨੂੰ ਅਗ੍ਰਿਮ (ਐਡਵਾਂਸ) ਵਧਾਈ ਦਿੱਤੀ। ਅੰਤ ਵਿੱਚ, ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਆਤੰਕਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ ਸਾਡੇ ਸੈਨਿਕਾਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਅਧਿਕਾਰੀ ਦੇ ਬਲਿਦਾਨ ਲਈ ਸਭ ਵੱਲੋਂ ਉਨ੍ਹਾਂ ਨੇ ਹਾਰਦਿਕ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਦੇ ਸਨਮਾਨ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ।

******

ਬੀਵਾਈ/ਏਕੇਐੱਨ



(Release ID: 1959048) Visitor Counter : 91


Read this release in: English , Urdu , Hindi