ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸੰਸਦ ਦੀ ਨਵੀਂ ਇਮਾਰਤ ਵਿੱਚ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਪਹਿਲੇ ਸੰਬੋਧਨ ਦਾ ਮੂਲ ਪਾਠ

Posted On: 19 SEP 2023 4:45PM by PIB Chandigarh

ਗਣੇਸ਼ ਚਤੁਰਥੀ ਦੇ ਇਸ ਸ਼ੁਭ ਮੌਕੇ 'ਤੇ ਸਾਰੇ ਮਾਣਯੋਗ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ।

ਅੰਮ੍ਰਿਤ ਕਾਲ ਵਿੱਚ ਇਹ ਬਦਲਾਅ ਭਾਰਤ ਦੇ ਭਵਿੱਖ ਅਤੇ ਵਿਕਾਸ ਲਈ ਸਾਰਥਕ ਸਾਬਤ ਹੋਵੇਗਾ। 

 

ਮਾਣਯੋਗ ਮੈਂਬਰ ਸਾਹਿਬਾਨ, ਅੱਜ ਇੱਕ ਹੋਰ ਮਹੱਤਵਪੂਰਨ ਦਿਨ ਹੈ। ਜੈਨ ਸਮਾਜ ਵਿੱਚ ਅੱਜ ਸੰਵਤਸਰੀ ਦਿਵਸ ਮਨਾਇਆ ਜਾਂਦਾ ਹੈ ਜੋ ਪਰਯੂਸ਼ਨ ਦਾ ਆਖਰੀ ਦਿਨ ਹੈ। ਇਸ ਮੌਕੇ ਸਾਰਿਆਂ ਨੂੰ ਮੇਰਾ 'ਮਿੱਛਾਮੀ ਦੁੱਕਾਡਨ' (‘मिच्छामी दुक्कड़म’)।

 

ਜੇਕਰ ਜਾਣੇ-ਅਣਜਾਣੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ, ਮੈਂ ਅਪਣੇ ਬੋਲਾਂ ਨਾਲ ਅਤੇ ਕੰਮਾਂ ਦੁਆਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਾਂ ਦੁੱਖ ਪਹੁੰਚਾਇਆ ਹੈ, ਤਾਂ ਮੈਂ ਮੁਆਫੀ ਚਾਹੁੰਦਾ ਹਾਂ। ਤੁਹਾਡਾ ਦਿਲ ਵਿਸ਼ਾਲ ਹੈ ਅਤੇ ਤੁਸੀਂ ਮੇਰੀ ਮੁਆਫੀ ਨੂੰ ਸਵੀਕਾਰ ਕਰੋਗੇ ਅਤੇ ਅੱਗੇ ਦਾ ਰਸਤਾ ਸਾਡੇ ਸਾਰਿਆਂ ਲਈ ਮਿਲ ਕੇ ਸਕਾਰਾਤਮਕ ਹੋਵੇਗਾ। 

 

ਅੱਜ ਦਾ ਦਿਨ ਸਾਡੇ ਲਈ ਸੰਕਲਪ ਦਾ ਦਿਨ ਹੈ। ਭਾਰਤ ਦੀ ਤਰੱਕੀ ਦੁਨੀਆ ਲਈ ਇੱਕ ਮਿਸਾਲ ਹੈ ਅਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰੱਕੀ ਵਿੱਚ ਤੇਜ਼ੀ ਲਿਆਈਏ ਅਤੇ ਮਹੱਤਵਪੂਰਨ ਯੋਗਦਾਨ ਕਰੀਏ।

 

ਮਾਣਯੋਗ ਮੈਂਬਰ ਸਾਹਿਬਾਨ, ਅੱਜ ਮੇਰੀ ਤੁਹਾਨੂੰ ਸਾਰਿਆਂ ਨੂੰ ਵਿਸ਼ੇਸ਼ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਹੈ ਕਿ ਅਸੀਂ ਦੇਸ਼ ਅਤੇ ਇਸ ਦੇ ਹਿੱਤ ਨੂੰ ਸਰਵਉੱਚ ਰੱਖਾਂਗੇ। ਸਾਨੂੰ ਭਾਰਤੀ ਹੋਣ 'ਤੇ ਮਾਣ ਹੋਵੇ ਅਤੇ ਅਸੀਂ ਭਾਰਤ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਸਨਮਾਨ ਕਰੀਏ।

 

ਮੈਨੂੰ ਪੂਰਾ ਭਰੋਸਾ ਹੈ ਕਿ ਅੱਜ ਦੀ ਇਹ ਨਵੀਂ ਸ਼ੁਰੂਆਤ ਭਾਰਤ ਦੇ ਭਵਿੱਖ ਲਈ ਦੂਰਗਾਮੀ ਅਤੇ ਸਕਾਰਾਤਮਕ ਸਾਬਤ ਹੋਵੇਗੀ।

 

ਸਾਨੂੰ ਹਰ ਚੀਜ਼ ਦੇ ਸਰਵਸ੍ਰੇਸ਼ਠ ਨੂੰ ਅੱਗੇ ਲੈ ਕੇ ਜਾਣਾ ਹੋਵੇਗਾ ਅਤੇ ਗੈਰ-ਸੁਅਸਥ ਚੀਜ਼ਾਂ ਨੂੰ ਪਿੱਛੇ ਛੱਡਣਾ ਹੋਵੇਗਾ।

 

ਸਾਨੂੰ ਰਾਸ਼ਟਰ ਦੀ ਸੇਵਾ ਕਰਨ ਅਤੇ ਮਾਨਵਤਾ ਦੇ ਛੇਵੇਂ ਹਿੱਸੇ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਆਪਣੀ ਪੂਰੀ ਵਚਨਬੱਧਤਾ ਰੱਖਣੀ ਚਾਹੀਦੀ ਹੈ।

 

ਮੈਂ ਮਾਣਯੋਗ ਮੈਂਬਰ ਸਾਹਿਬਾਨ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਰੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਮਾਣਯੋਗ ਸਪੀਕਰ ਨਾਲ ਗੱਲਬਾਤ ਕਰਨ ਤੋਂ ਬਾਅਦ, ਸੈਂਟਰਲ ਹਾਲ ਜਿੱਥੇ ਅਸੀਂ ਅੱਜ ਸਵੇਰੇ ਸਾਂਝਾ ਸੈਸ਼ਨ ਰੱਖਿਆ ਸੀ, ਹੁਣ ਤੋਂ 'ਸੰਵਿਧਾਨ ਸਦਨ' ਵਜੋਂ ਜਾਣਿਆ ਜਾਵੇਗਾ। 

 

ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਸਵੇਰੇ ਸਦਨ ਨੂੰ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਾ ਸਨਮਾਨ ਕਰਨ ਲਈ ਮੁਲਤਵੀ ਕੀਤਾ ਅਤੇ ਇਸ 'ਤੇ ਵਿਆਪਕ ਸਹਿਮਤੀ ਬਣੀ। ਅਸੀਂ ਅਜਿਹੀ ਸਥਿਤੀ 'ਤੇ ਕੰਮ ਕਰਾਂਗੇ ਜਿਸ ਨਾਲ ਕਿ ਅਸੀਂ ਇਸਨੂੰ ਬਹੁਤ ਪ੍ਰਭਾਵੀ ਬਣਾ ਸਕੀਏ।

 

 ********


ਐੱਮਐੱਸ/ਆਰਸੀ


(Release ID: 1959023) Visitor Counter : 99


Read this release in: English , Urdu , Hindi , Marathi