ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਭਾਰਤ ਅਤੇ ਸਾਊਦੀ ਅਰਬ ਨੇ ਊਰਜਾ ਖੇਤਰ ਵਿੱਚ ਸਹਿਯੋਗ ਲਈ ਸਮਝੌਤੇ 'ਤੇ ਹਸਤਾਖਰ ਕੀਤੇ
Posted On:
11 SEP 2023 6:25PM by PIB Chandigarh
ਭਾਰਤ ਅਤੇ ਸਾਊਦੀ ਅਰਬ ਨੇ ਊਰਜਾ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਭਾਰਤ ਗਣਰਾਜ ਦੀ ਸਰਕਾਰ ਅਤੇ ਸਾਊਦੀ ਅਰਬ ਦੀ ਸਰਕਾਰ ਦਰਮਿਆਨ ਸਹਿਮਤੀ ਪੱਤਰ 'ਤੇ ਨਵੀਂ ਦਿੱਲੀ ਵਿੱਚ 10 ਸਤੰਬਰ, 2023 ਨੂੰ ਭਾਰਤ ਤਰਫੋਂ ਕੇਂਦਰੀ ਨਵੀਂ ਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਅਤੇ ਸਾਊਦੀ ਅਰਬ ਵਲੋਂ ਊਰਜਾ ਮੰਤਰੀ ਮਾਣਯੋਗ ਅਬਦੁਲ ਅਜ਼ੀਜ਼ ਬਿਨ ਸਲਮਾਨ ਅਲ-ਸਾਊਦ ਨੇ ਹਸਤਾਖਰ ਕੀਤੇ।
ਸਹਿਮਤੀ ਪੱਤਰ ਦੇ ਅਨੁਸਾਰ, ਭਾਰਤ ਅਤੇ ਸਾਊਦੀ ਅਰਬ ਹੇਠ ਲਿਖੇ ਖੇਤਰਾਂ ਵਿੱਚ ਸਹਿਯੋਗ ਕਰਨਗੇ:
-
ਅਖੁੱਟ ਊਰਜਾ, ਊਰਜਾ ਕੁਸ਼ਲਤਾ, ਹਾਈਡ੍ਰੋਜਨ, ਦੋਵਾਂ ਦੇਸ਼ਾਂ ਵਿੱਚ ਬਿਜਲੀ ਅਤੇ ਗਰਿੱਡ ਇੰਟ੍ਰਕਨੈਕਸ਼ਨ, ਪੈਟਰੋਲੀਅਮ, ਕੁਦਰਤੀ ਗੈਸ, ਰਣਨੀਤਕ ਪੈਟਰੋਲੀਅਮ ਭੰਡਾਰ ਅਤੇ ਊਰਜਾ ਸੁਰੱਖਿਆ।
-
ਅਖੁੱਟ ਊਰਜਾ, ਬਿਜਲੀ, ਹਾਈਡ੍ਰੋਜਨ ਅਤੇ ਭੰਡਾਰਨ ਦੇ ਖੇਤਰ ਵਿੱਚ ਦੁਵੱਲੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ; ਅਤੇ ਤੇਲ ਅਤੇ ਗੈਸ।
-
ਸਰਕੂਲਰ ਆਰਥਿਕਤਾ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਤਕਨੀਕਾਂ , ਜਿਵੇਂ ਕਿ: ਕਾਰਬਨ ਕੈਪਚਰ, ਉਪਯੋਗਤਾ ਅਤੇ ਸਟੋਰੇਜ।
-
ਊਰਜਾ ਦੇ ਖੇਤਰ ਵਿੱਚ ਡਿਜੀਟਲ ਪਰਿਵਰਤਨ, ਨਵੀਨਤਾ ਅਤੇ ਸਾਈਬਰ-ਸੁਰੱਖਿਆ ਅਤੇ ਮਸਨੂਈ ਬੁੱਧੀ ਨੂੰ ਉਤਸ਼ਾਹਿਤ ਕਰਨਾ।
-
ਊਰਜਾ ਦੇ ਸਾਰੇ ਖੇਤਰਾਂ, ਸਪਲਾਈ ਲੜੀਆਂ ਅਤੇ ਇਸ ਦੀਆਂ ਤਕਨਾਲੋਜੀਆਂ ਨਾਲ ਸਬੰਧਤ ਸਮੱਗਰੀ, ਉਤਪਾਦਾਂ ਅਤੇ ਸੇਵਾਵਾਂ ਨੂੰ ਸਥਾਨਕ ਬਣਾਉਣ ਲਈ ਦੋਵਾਂ ਦੇਸ਼ਾਂ ਵਿਚਕਾਰ ਗੁਣਾਤਮਕ ਭਾਈਵਾਲੀ ਵਿਕਸਤ ਕਰਨ 'ਤੇ ਕੰਮ ਕਰਨਾ।
-
ਊਰਜਾ ਦੇ ਖੇਤਰ ਵਿੱਚ ਵਿਸ਼ੇਸ਼ ਕੰਪਨੀਆਂ ਨਾਲ ਸਹਿਯੋਗ ਨੂੰ ਮਜ਼ਬੂਤ ਕਰਨਾ।
-
ਊਰਜਾ ਖੇਤਰ ਨਾਲ ਸਬੰਧਤ ਕੋਈ ਵੀ ਹੋਰ ਖੇਤਰ ਜਿਸ 'ਤੇ ਦੋਵੇਂ ਦੇਸ਼ ਸਹਿਮਤ ਹਨ।
ਇਹ ਸਮਝੌਤਾ ਊਰਜਾ ਦੇ ਖੇਤਰ ਵਿੱਚ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਮਜ਼ਬੂਤ ਸਾਂਝੇਦਾਰੀ ਦਾ ਵਿਕਾਸ ਕਰੇਗਾ। ਇਹ ਸਮਝੌਤਾ ਊਰਜਾ ਪਰਿਵਰਤਨ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਵਿਸ਼ਵ ਊਰਜਾ ਪ੍ਰਣਾਲੀ ਦੇ ਪਰਿਵਰਤਨ ਲਈ ਭਾਰਤ ਦੇ ਯਤਨਾਂ ਦਾ ਸਮਰਥਨ ਕਰੇਗਾ।
ਸੰਬੰਧਤ:
-
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਭਾਰਤ-ਸਾਊਦੀ ਰਣਨੀਤਕ ਭਾਈਵਾਲੀ ਕੌਂਸਲ ਦੀ ਮੀਟਿੰਗ
-
ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦਾ ਉਦਘਾਟਨੀ ਬਿਆਨ
************
ਪੀਆਈਬੀ ਦਿੱਲੀ | ਆਲੋਕ/ਧੀਪ
(Release ID: 1959014)
Visitor Counter : 144