ਖੇਤੀਬਾੜੀ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਕੱਲ੍ਹ ਦੇਸ਼ ਵਿੱਚ ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਪਰਿਵਰਤਨਕਾਰੀ ਪਹਿਲਾਂ ਦੀ ਇੱਕ ਲੜੀ ਸ਼ੁਰੂ ਕਰਨਗੇ
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੀ ਐਗਰੀ-ਕ੍ਰੈਡਿਟ ਅਤੇ ਫਸਲ ਬੀਮਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਨ੍ਹਾਂ ਪਹਿਲਾਂ ਦੀ ਸ਼ੁਰੂਆਤ ਕਰ ਰਿਹਾ ਹੈ
Posted On:
18 SEP 2023 5:23PM by PIB Chandigarh
ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਕੱਲ੍ਹ ਕਿਸਾਨਾਂ ਦੀ ਭਲਾਈ ਦੇ ਲਈ ਐਗਰੀ-ਕ੍ਰੈਡਿਟ (ਕੇਸੀਸੀ ਅਤੇ ਐੱਮਆਈਐੱਸਐੱਸ) ਅਤੇ ਫਸਲ ਬੀਮਾ (ਪੀਐੱਮਐੱਫਬੀਵਾਈ/ਆਰਡਬਲਿਊਬੀਸੀਆਈਐੱਸ) ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਪਰਿਵਰਤਨਕਾਰੀ ਪਹਿਲਾਂ ਦੀ ਇੱਕ ਲੜੀ ਸ਼ੁਰੂ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਇਨ੍ਹਾਂ ਪਹਿਲਾਂ ਦੀ ਸ਼ੁਰੂਆਤ ਕਰ ਰਿਹਾ ਹੈ ਅਤੇ ਇਸ ਦਾ ਉਦੇਸ਼ ਵਿੱਤੀ ਸਮਾਵੇਸ਼ਨ ਨੂੰ ਹੁਲਾਰਾ ਦੇਣਾ, ਡੇਟਾ ਉਪਯੋਗ ਦੀ ਸੁਵਿਵਸਥਿਤ ਕਰਨਾ, ਟੈਕਨੋਲੋਜੀ ਦਾ ਉਪਯੋਗ ਕਰਨਾ ਅਤੇ ਖੇਤੀਬਾੜੀ ਭਾਈਚਾਰੇ ਦੀ ਰੋਜ਼ੀ-ਰੋਟੀ ਵਿੱਚ ਵਾਧਾ ਕਰਨਾ ਹੈ। ਇਹ ਪ੍ਰੋਗਰਾਮ ਕਿਸਾਨਾਂ ਦੀ ਰੋਜ਼ੀ-ਰੋਟੀ ਵਿੱਚ ਸੁਧਾਰ ਲਿਆਉਣ ਅਤੇ ਖੇਤੀਬਾਰੀ ਪਰਿਵਰਤਨ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਖੇਤੀਬਾੜੀ ਖੇਤਰ ਵਿੱਚ ਇਨੋਵੇਸ਼ਨ ਅਤੇ ਕੁਸ਼ਲ ਸੇਵਾ ਵੰਡ ਪ੍ਰਦਾਨ ਕਰਨ ਵਿੱਚ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਪਹਿਲ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਕਿਸਾਨ ਰਿਣ ਪੋਰਟਲ (ਕੇਆਰਪੀ)
ਕਿਸਾਨ ਰਿਣ ਪੋਰਟਲ (ਕੇਆਰਪੀ) ਨੂੰ ਕਈ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੇ ਤਹਿਤ ਕ੍ਰੈਡਿਟ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਤਿਆਰ ਹੈ। ਇਹ ਡਿਜੀਟਲ ਪਲੈਟਫਾਰਮ ਕਿਸਾਨ ਡੇਟਾ, ਲੋਨ ਵੰਡ ਦੀ ਜਾਣਕਾਰੀ, ਵਿਆਜ ਸਹਾਇਤਾ ਅਤੇ ਯੋਜਨਾ ਦੀ ਪ੍ਰਗਤੀ ‘ਤੇ ਇੱਕ ਵਿਆਪਕ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ, ਜੋ ਜ਼ਿਆਦਾ ਕੇਂਦ੍ਰਿਤ ਤੇ ਕੁਸ਼ਲ ਖੇਤੀਬਾੜੀ ਲੋਨ ਦੇ ਲਈ ਬੈਂਕਾਂ ਦੇ ਨਾਲ ਨਿਰਵਿਘਨ ਏਕੀਕਰਣ ਨੂੰ ਹੁਲਾਰਾ ਦਿੰਦਾ ਹੈ।
ਘਰ-ਘਰ ਕੇਸੀਸੀ ਅਭਿਯਾਨ
ਇਹ ਪ੍ਰੋਗਰਾਮ “ਘਰ ਘਰ ਕੇਸੀਸੀ ਅਭਿਯਾਨ” ਦੀ ਸ਼ੁਰੂਆਤ ਦਾ ਪ੍ਰਤੀਕ ਹੈ, ਜੋ ਪੂਰੇ ਭਾਰਤ ਵਿੱਚ ਸਾਰੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਯੋਜਨਾ ਦਾ ਲਾਭ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਆਕਾਂਖੀ ਅਭਿਯਾਨ ਹੈ। ਇਸ ਅਭਿਯਾਨ ਦਾ ਉਦੇਸ਼ ਸਰਵਭੌਮਿਕ ਵਿੱਤੀ ਸਮਾਵੇਸ਼ਨ ਪ੍ਰਾਪਤ ਕਰਨ ਦੇ ਨਾਲ-ਨਾਲ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰੇਕ ਕਿਸਾਨ ਨੂੰ ਲੋਨ ਸੁਵਿਧਾਵਾਂ ਤੱਕ ਨਿਰਵਿਘਨ ਪਹੁੰਚ ਪ੍ਰਾਪਤ ਹੋਵੇ ਜਿਸ ਨਾਲ ਉਨ੍ਹਾਂ ਦੇ ਖੇਤੀਬਾੜੀ ਨਿਰਵਿਘਨ ਤੌਰ ‘ਤੇ ਸੰਚਾਲਿਤ ਹੋ ਸਕਣ।
3.ਵਿੰਡਸ ਮੈਨੂਅਲ ਦੀ ਸ਼ੁਰੂਆਤ
ਪ੍ਰੋਗਰਾਮ ਦੇ ਦੌਰਾਨ ਵਿੰਡਸ ਮੈਨੂਅਲ ਦਾ ਅਨਾਵਰਣ ਕੀਤਾ ਜਾਵੇਗਾ, ਇਹ ਮੌਸਮ ਸੂਚਨਾ ਨੈਟਵਰਕ ਡੇਟਾ ਸਿਸਟਮ (ਵਿੰਡਸ) ਪਹਿਲ ਦੇ ਪ੍ਰਭਾਵ ਨੂੰ ਵਧਾਉਂਦਾ ਹੈ। ਵਿਆਪਕ ਮੈਨੂਅਲ ਹਿਤਧਾਰਕਾਂ ਨੂੰ ਪੋਰਟਲ ਦੀ ਕਾਰਜ ਸਮਰੱਥਾ, ਡੇਟਾ ਅਤੇ ਪ੍ਰਭਾਵੀ ਉਪਯੋਗ ਦੀ ਡੂੰਘੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਨਾਲ ਕਿਸਾਨ, ਨੀਤੀ ਨਿਰਮਾਤਾ ਅਤੇ ਵਿਭਿੰਨ ਖੇਤੀਬਾੜੀ ਸੰਸਥਾਨ ਠੀਕ ਪ੍ਰਕਾਰ ਨਾਲ ਸੂਚਿਤ ਵਿਕਲਪ ਦੀ ਚੋਣ ਕਰਨ ਵਿੱਚ ਸਸ਼ਕਤ ਬਣਦੇ ਹਨ। ਇਹ ਬੀਮਾ ਉਦਯੋਗ ਦੁਆਰਾ ਚਲਾਏ ਜਾ ਰਹੇ ਫਸਲ ਜੋਖਮ ਨਿਊਨੀਕਰਣ ਅਤੇ ਆਪਦਾ ਜੋਖਮ ਨਿਊਨੀਕਰਣ ਤੇ ਸ਼ਮਨ ਦੇ ਲਈ ਗ਼ੈਰ-ਯੋਜਨਾ ਪੈਰਾਮੀਟ੍ਰਿਕ ਬੀਮਾ ਪ੍ਰੋਗਰਾਮਾਂ ਦੇ ਇਲਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਦੀ ਪੈਰਾਮੀਟ੍ਰਿਕ ਫਸਲ ਬੀਮਾ ਯੋਜਨਾ ਨੂੰ ਵੀ ਪੂਰਾ ਕਰਦਾ ਹੈ। ਇਹ ਵਿੰਡਸ ਪਲੈਟਫਾਰਮ ਦੀ ਸਥਾਪਨਾ ਅਤੇ ਏਕੀਕਰਣ ਦੇ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਨੂੰ ਸਮਝਣ, ਪਾਰਦਰਸ਼ੀ ਅਤੇ ਉਦੇਸ਼ਪੂਰਨ ਡੇਟਾ ਅਵਲੋਕਨ ਤੇ ਪ੍ਰੇਸ਼ਣ ਨੂੰ ਬਣਾਏ ਰੱਖਦਾ ਹੈ ਅਤੇ ਬਿਹਤਰ ਫਸਲ ਪ੍ਰਬੰਧਨ, ਸੰਸਾਧਨ ਵੰਡ ਅਤੇ ਰਿਸਕ ਮਿਟੀਗੇਸ਼ਨ ਦੇ ਲਈ ਮੌਸਮ ਡੇਟਾ ਦਾ ਲਾਭ ਉਠਾਉਣ ਵਿੱਚ ਵਿਵਹਾਰਿਕ ਅੰਤਰਦ੍ਰਿਸ਼ਟੀ ਪ੍ਰਦਾਨ ਕਰਨ ਦੇ ਲਈ ਇੱਕ ਗਾਈਡ ਦੇ ਰੂਪ ਵਿੱਚ ਕੰਮ ਕਰਦਾ ਹੈ।
ਇਹ ਆਯੋਜਨ ਖੇਤੀਬਾੜੀ ਦੇ ਲਈ ਇਨੋਵੇਸ਼ਨ ਅਤੇ ਕੁਸ਼ਲ ਸੇਵਾ ਵੰਡ ਦੇ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਜਿਸ ਦਾ ਉਦੇਸ਼ ਮੌਨੀਟਰਿੰਗ ਅਤੇ ਕੁਸ਼ਲ ਲੋਨ ਵੰਡ ਦੇ ਲਈ ਕਿਸਾਨ ਰਿਣ ਪੋਰਟਲ (ਕੇਆਰਪੀ), ਛੁਟੇ ਹੋਏ ਕਿਸਾਨਾਂ ਨੂੰ ਸੰਸਥਾਗਤ ਅਲਪਕਾਲਿਕ ਖੇਤੀਬਾੜੀ ਲੋਨ ਉਪਲਬਧ ਕਰਵਾਉਣ ਦੇ ਲਈ ਘਰ-ਘਰ ਕੇਸੀਸੀ ਅਭਿਯਾਨ ਅਤੇ ਖੇਤੀਬਾੜੀ ਅਤੇ ਜਲਵਾਯੂ/ਆਪਦਾ ਜੋਖਮ ਘੱਟ ਕਰਨ ਦੇ ਉਦੇਸ਼ਾਂ ਦੇ ਲਈ ਹਾਈਪਰ-ਸਥਾਨਕ ਮੌਸਮ ਡੇਟਾ ਕਲੈਕਸ਼ਨ, ਪ੍ਰਬੰਧਨ ਅਤੇ ਉਪਯੋਗ ਦੇ ਲਈ ਵਿੰਡਸ ਮੈਨੂਅਲ ਜਿਹੀ ਪਹਿਲ ਦੇ ਮਾਧਿਅਮ ਨਾਲ ਕਿਸਾਨਾਂ ਦੀ ਆਮਦਨ ਨੂੰ ਬਣਾਏ ਰੱਖਣਾ ਅਤੇ ਦੁੱਗਣਾ ਕਰਨਾ ਹੈ।
ਇਹ ਆਯੋਜਨ ਕਿਸਾਨਾਂ ਦੀ ਸਮ੍ਰਿੱਧੀ ਦੇ ਲਈ ਭਾਰਤ ਸਰਕਾਰ ਦੇ ਸਮਰਪਣ ਅਤੇ ਇਨੋਵੇਸ਼ਨ, ਟੈਕਨੋਲੋਜੀ ਦਾ ਸਮਾਵੇਸ਼ ਅਤੇ ਉਨ੍ਹਾਂ ਨੂੰ ਕੁਸ਼ਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਨਿਰਪੱਖਤਾ ਸੁਨਿਸ਼ਚਿਤ ਕਰਨ ਦਾ ਪ੍ਰਤੀਕ ਹੈ। ਇਹ ਕੋਸ਼ਿਸ਼ ਅਤੇ ਇਨੋਵੇਸ਼ਨ ਪੂਰੇ ਦੇਸ਼ ਦੇ ਫਾਰਮਿੰਗ ਕਮਿਊਨਿਟੀ ਦੇ ਲਈ ਖੇਤੀਬਾੜੀ ਪਰਿਵਰਤਨ ਅਤੇ ਟਿਕਾਊ ਆਰਥਿਕ ਵਿਕਾਸ ਦੇ ਲਕਸ਼ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਪ੍ਰਦਾਨ ਕਰਨਗੇ।
*****
ਐੱਸਕੇ/ਐੱਸਐੱਸ/ਐੱਸਐੱਮ
(Release ID: 1958770)
Visitor Counter : 125