ਪੇਂਡੂ ਵਿਕਾਸ ਮੰਤਰਾਲਾ
ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਦੀ ਦੂਰਦਰਸ਼ੀ ਅਗਵਾਈ ਵਿੱਚ, ਗ੍ਰਾਮੀਣ ਵਿਕਾਸ ਵਿਭਾਗ ਆਗਾਮੀ ਸਵੱਛਤਾ ਅਭਿਯਾਨ 3.0 ਵਿੱਚ ਹਿੱਸਾ ਲੈ ਰਿਹਾ ਹੈ
ਪ੍ਰਸ਼ਾਸਨਿਕ ਸੁਧਾਰ ਤੇ ਜਨਤਕ ਸ਼ਿਕਾਇਤ ਵਿਭਾਗ ਨੇ 2 ਅਕਤੂਬਰ ਤੋਂ 31 ਅਕਤੂਬਰ ਤੱਕ ਵਿਸ਼ੇਸ਼ ਅਭਿਯਾਨ 3.0 ਨੂੰ ਲਾਗੂ ਕਰਨ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ
Posted On:
18 SEP 2023 3:42PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਦੀ ਦੂਰਦਰਸ਼ੀ ਅਗਵਾਈ ਵਿੱਚ ਗ੍ਰਾਮੀਣ ਵਿਕਾਸ ਆਗਾਮੀ ਸਵੱਛਤਾ ਅਭਿਯਾਨ 3.0 ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਤਾਕਿ ਸਵੱਛਤਾ ਨੂੰ ਸੰਸਥਾਗਤ ਰੂਪ ਦਿੱਤਾ ਜਾ ਸਕੇ ਅਤੇ ਵਿਭਾਗ ਵਿੱਚ ਅਤੇ ਇਸ ਦੇ ਖੁਦਮੁਖਤਿਆਰੀ ਸੰਸਥਾ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਲਕਸ਼ਾਂ ਨੂੰ ਹਾਸਲ ਕਰਨ ਦੇ ਲਈ 2 ਅਕਤੂਬਰ ਤੋਂ 31 ਅਕਤੂਬਰ 2023 ਤੱਕ ਵਿਸ਼ੇਸ਼ ਅਭਿਯਾਨ 3.0 ਨੂੰ ਲਾਗੂ ਕਰਨ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰਾਮੀਣ ਵਿਕਾਸ ਵਿਭਾਗ (ਡੀਓਆਰਡੀ) ਉਪਰੋਕਤ ਅਭਿਯਾਨ 3.0 ਵਿੱਚ ਹਿੱਸਾ ਲੈ ਰਿਹਾ ਹੈ, ਨਾਲ ਹੀ ਅਭਿਯਾਨ ਦੇ ਸ਼ੁਰੂਆਤੀ ਪੜਾਅ ਵਿੱਚ ਵੀ ਹਿੱਸਾ ਲੈ ਰਿਹਾ ਹੈ ਜਿਹੜਾ ਕਿ 15 ਸਤੰਬਰ 2023 ਤੋਂ ਸ਼ੁਰੂ ਹੋਇਆ ਹੈ।
ਗ੍ਰਾਮੀਣ ਵਿਕਾਸ ਵਿਭਾਗ ਨੇ ਆਪਣੇ ਸਕੱਤਰੇਤ ਦੇ ਨਾਲ-ਨਾਲ ਆਪਣੇ ਪ੍ਰਸ਼ਾਸਨਿਕ ਅਥਾਰਿਟੀ ਦੇ ਤਹਿਤ ਖੁਦਮੁਖਤਿਆਰੀ ਦਫਤਰ ਵਿੱਚ 2 ਅਕਤੂਬਰ 2022 ਤੋਂ 31 ਅਕਤੂਬਰ 2022 ਦੇ ਦੌਰਾਨ ਲੰਬਿਤ ਸੰਦਰਭਾਂ ਦੇ ਨਿਪਟਾਨ ਅਤੇ ਸਵੱਛਤਾ ਨੂੰ ਹੁਲਾਰਾ ਦੇਣ ਦੇ ਲਈ ਵਿਸ਼ੇਸ਼ ਅਭਿਯਾਨ 2.0 ਵਿੱਚ ਵੀ ਹਿੱਸਾ ਲਿਆ। ਵਿਸ਼ੇਸ਼ ਅਭਿਯਾਨ ਦੇ ਲਾਗੂਕਰਨ ਫੇਜ਼ ਦੇ ਦੌਰਾਨ ਵੀਆਈਵੀ ਸੰਦਰਭ, ਇੰਟਰ-ਮਿਨੀਸਟ੍ਰੀਅਲ ਕਨਸਲਟੇਸ਼ਨ (ਆਈਐੱਮਸੀ) ਸੰਦਰਭ, ਰਾਜ ਸਰਕਾਰ ਦੇ ਸੰਦਰਭ, ਪੀਐੱਮਓ ਸੰਦਰਭ, ਜਨਤਕ ਸ਼ਿਕਾਇਤ ਅਤੇ ਜਨਤਕ ਸ਼ਿਕਾਇਤ ਅਪੀਲ ਸਹਿਤ ਵਿਭਿੰਨ ਸ਼੍ਰੇਣੀਆਂ ਵਿੱਚ ਲੰਬਿਤ ਮਾਮਲਿਆਂ ਦਾ ਕੁਸ਼ਲਤਾਪੂਰਵਕ ਨਿਪਟਾਰਾ ਕੀਤਾ। ਚੁਣੀਆਂ ਗਈਆਂ ਫਾਈਲਾਂ ਦੀ ਸਮੀਖਿਆ ਕੀਤੀ ਗਈ। ਅਭਿਯਾਨ ਦੀਆਂ ਉਪਲਬਧੀਆਂ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਲੰਬਿਤ ਮਾਮਲਿਆਂ ਦੇ ਨਿਪਟਾਨ ਦੇ ਲਈ ਵਿਸ਼ੇਸ਼ ਅਭਿਯਾਨ 2.0 (ਐੱਸਸੀਡੀਪੈਐੱਮ) ਪੋਰਟਲ ‘ਤੇ ਵੀ ਅਪਲੋਡ ਕੀਤਾ ਗਿਆ। ਵਿਸ਼ੇਸ਼ ਅਭਿਯਾਨ ਦੇ ਤਹਿਤ ਪ੍ਰਯਤਨਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਜਿਸ ਦਾ ਉਪਯੋਗ ਅਭਿਯਾਨ ਨੂੰ ਹੁਲਾਰਾ ਦੇਣ ਦੇ ਲਈ ਵੀ ਕੀਤਾ ਗਿਆ।
ਵਿਸ਼ੇਸ਼ ਅਭਿਯਾਨ 2.0 ਦੇ ਤਹਿਤ ਪ੍ਰਯਤਨ ਦਸੰਬਰ 2022 ਤੋਂ ਅਗਸਤ 2023 ਦੀ ਮਿਆਦ ਤੱਕ ਅਭਿਯਾਨ ਦੇ ਬਾਅਦ ਵੀ ਜਾਰੀ ਰੱਖੇ ਗਏ। ਦਸੰਬਰ 2022 ਤੋਂ ਅਗਸਤ 2023 ਦੇ ਦੌਰਾਨ ਲੰਬਿਤ ਸੰਦਰਭਾਂ ਦੇ ਨਿਪਟਾਨ ਦੇ ਸਬੰਧ ਵਿੱਚ ਉਪਲਬਧੀਆਂ ਦੀ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ-
ਸਾਂਸਦ ਸੰਦਰਭ-115
ਜਨਤਕ ਸ਼ਿਕਾਇਤਾਂ- 13,313
ਜਨਤਕ ਸ਼ਿਕਾਇਤਾਂ ਅਪੀਲ- 3,112
ਖਾਲ੍ਹੀ ਕੀਤਾ ਗਿਆ ਸਥਾਨ- 2,242 ਵਰਗ ਫੁੱਟ
ਰੈਵੇਨਿਊ ਜੈਨਰੇਟਿਡ- ₹ 17,04,828
*****
ਐੱਸਕੇ/ਐੱਸਐੱਸ/ਐੱਸਐੱਮ
(Release ID: 1958766)
Visitor Counter : 82