ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੇ ਬੰਗਲੁਰੂ ਵਿੱਚ ਮਲਟੀ ਮਾਡਲ ਲੌਜਿਸਟਿਕਸ ਪਾਰਕ ਵਿਕਸਿਤ ਕਰਨ ਦੇ ਲਈ ਸਮਝੌਤੇ ‘ਤੇ ਦਸਤਖਤ ਕੀਤੇ


ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਦੇਸ਼ ਵਿੱਚ ਕੰਮ ਕਰ ਰਿਹਾ ਪਹਿਲਾ ਅਤੇ ਸਭ ਤੋਂ ਵੱਡਾ ਮਲਟੀ ਮਾਡਲ ਲੌਜਿਸਟਿਕਸ ਪਾਰਕ ਬਣਨ ਦੇ ਵੱਲ ਅਗ੍ਰਸਰ ਹੈ

Posted On: 18 SEP 2023 5:05PM by PIB Chandigarh

ਨੈਸ਼ਨਲ ਹਾਈਵੇਅਜ਼ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ (ਐੱਨਐੱਚਐੱਲਐੱਮਐੱਲ) ਦੀ ਸ਼ਤ-ਪ੍ਰਤੀਸ਼ਤ ਸਵਾਮਿਤਵ ਵਾਲੀ ਕੰਪਨੀ ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ (ਐੱਨਐੱਚਐੱਲਐੱਮਐੱਲ) ਨੇ ਬੰਗਲੁਰੂ ਵਿੱਚ ਮਲਟੀ ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦੇ ਵਿਕਾਸ ਦੇ ਲਈ ਇੱਕ ਸਮਝੌਤੇ ‘ਤੇ ਦਸਤਖਤ ਕੀਤੇ, ਜਿਸ ਨੂੰ ਜਨਤਕ-ਨਿਜੀ ਭਾਗੀਦਾਰੀ (ਡੀਬੀਐੱਫਓਟੀ) ਮਾਡਲ ਦੇ ਤਹਿਤ 1,770 ਕਰੋੜ ਰੁਪਏ ਦੀ ਅਨੁਮਾਨਤ ਲਾਗਤ ‘ਤੇ ਵਿਕਸਿਤ ਕਰਨ ਦਾ ਪ੍ਰਸਤਾਵ ਹੈ। ਸਰਕਾਰੀ ਐੱਸਪੀਵੀ, ਬੰਗਲੁਰੂ ਐੱਮਐੱਮਐੱਲਪੀ ਪ੍ਰਾਈਵੇਟ ਲਿਮਿਟਿਡ ਅਤੇ ਰਿਆਇਤਗ੍ਰਾਹੀ ਐੱਸਪੀਵੀ ਮੈਸਰਸ ਪਾਥ ਬੰਗਲੁਰੂ ਲੌਜਿਸਟਿਕਸ ਪਾਰਕ ਪ੍ਰਾਈਵੇਟ ਲਿਮਿਟਿਡ ਦੇ ਵਿੱਚ ਸਮਝੌਤੇ ‘ਤੇ ਦਸਤਖਤ ਕੀਤੇ ਗਏ ਹਨ।

 

ਐੱਮਐੱਮਐੱਲਪੀ ਨੂੰ ਕਰਨਾਟਕ ਦੇ ਬੰਗਲੁਰੂ ਗ੍ਰਾਮੀਣ ਜ਼ਿਲ੍ਹੇ ਦੇ ਮੁੱਦੇਲਿੰਗਨਹੱਲੀ ਵਿੱਚ 400 ਏਕੜ ਖੇਤਰ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਦੇਸ਼ ਵਿੱਚ ਲਾਗੂ ਕੀਤੀ ਗਈ ਪਹਿਲੀ ਅਤੇ ਸਭ ਤੋਂ ਵੱਡੀ ਐੱਮਐੱਮਐੱਲਪੀ ਬਣਨ ਦੇ ਵੱਲ ਅਗ੍ਰਸਰ ਹੈ।

 

ਨਿਰਵਿਘਨ ਰਸਦ ਆਵਾਜਾਈ ਦੀ ਸੁਵਿਧਾ ਦੇ ਲਈ, ਇਹ ਸਾਈਟ ਰਣਨੀਤਕ ਤੌਰ ‘ਤੇ ਪੂਰਬ ਦੇ ਵੱਲ ਵਿਕਸਿਤ ਹੋਣ ਵਾਲੇ ਕੇਆਈਏਡੀਬੀ ਉਦਯੋਗਿਕ ਖੇਤਰ ਦੇ ਨੇੜੇ ਸਥਿਤ ਐੱਨਐੱਚ 648, ਉੱਤਰ ਦੇ ਵੱਲ ਡੱਬਾਸਪੇਟ ਤੋਂ ਹੋਸੁਰ ਦੇ ਨਾਲ-ਨਾਲ ਸੈਟੇਲਾਈਟ ਟਾਉਨ ਰਿੰਗ ਰੋਡ ਅਤੇ ਦੱਖਣ ਵਿੱਚ ਬੰਗਲੁਰੂ-ਹੁਬਲੀ-ਮੁੰਬਈ ਰੇਲ ਲਾਈਨ ਨਾਲ ਲਗੀ ਹੋਈ ਹੈ। ਬੰਗਲੁਰੂ ਐੱਮਐੱਮਐੱਲਪੀ ਬੰਗਲੁਰੂ ਹਵਾਈ ਅੱਡੇ ਤੋਂ 58 ਕਿਲੋਮੀਟਰ ਅਤੇ ਬੰਗਲੁਰੂ ਸਿਟੀ ਰੇਲਵੇ ਸਟੇਸ਼ਨ ਤੋਂ 48 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

ਐੱਮਐੱਮਐੱਲਪੀ ਨੂੰ ਤਿੰਨ ਫੇਜ਼ਾਂ ਵਿੱਚ ਵਿਕਸਿਤ ਕੀਤਾ ਜਾਵੇਗਾ। ਪਹਿਲਾ ਫੇਜ਼ ਦੋ ਸਾਲ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ। ਐੱਮਐੱਮਐੱਲਪੀ 45 ਵਰ੍ਹਿਆਂ ਦੀ ਰਿਆਇਤੀ ਮਿਆਦ ਦੇ ਅੰਤ ਤੱਕ ਲਗਭਗ 30 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਮਾਲ ਢੁਆਈ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਬੰਗਲੁਰੂ ਅਤੇ ਤੁਮਕੁਰ ਜਿਹੇ ਕੈਚਮੈਂਟ ਰੀਜ਼ਨ ਵਿੱਚ ਉਦਯੋਗਿਕ ਖੇਤਰਾਂ ਨੂੰ ਅਤਿਅਧਿਕ ਹੁਲਾਰਾ ਦੇਵੇਗਾ।

 

ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ (ਐੱਨਐੱਚਐੱਲਐੱਮਐੱਲ), ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਅਤੇ ਕਰਨਾਟਕ ਇੰਡਸਟ੍ਰੀਅਲ ਏਰੀਆ ਡਿਵੈਲਪਮੈਂਟ ਬੋਰਡ (ਕੇਆਈਏਡੀਬੀ) ਦੇ ਵਿੱਚ ਇੱਕ ਸਰਕਾਰੀ ਐੱਸਪੀਵੀ ਲਾਗੂ ਕੀਤਾ ਗਿਆ ਹੈ।

 

ਐੱਮਐੱਮਐੱਲਪੀ ਦਾ ਵਿਕਾਸ ਭਾਰਤੀ ਰਸਦ ਖੇਤਰ ਵਿੱਚ ਮਾਲ ਢੁਆਈ ਦੀ ਸਮੁੱਚੀ ਲਾਗਤ ਅਤੇ ਸਮੇਂ ਨੂੰ ਘੱਟ ਕਰਨ, ਕੁਸ਼ਲ ਭੰਡਾਰਣ ਪ੍ਰਦਾਨ ਕਰਨ, ਮਾਲ ਦੀ ਟ੍ਰੈਕਿੰਗ ਅਤੇ ਟ੍ਰੇਸਬੀਲਿਟੀ ਵਿੱਚ ਸੁਧਾਰ ਕਰਨ, ਜਿਸ ਨਾਲ ਮਾਲ ਢੁਆਈ ਸਮਰੱਥਾ ਵਿੱਚ ਵਾਧੇ ਦੇ ਲਈ ਕੁਸ਼ਲ ਇੰਟਰ-ਮੋਡਲ ਮਾਲ ਢੁਆਈ ਨੂੰ ਸਮਰੱਥ ਕਰਕੇ ਦੇਸ਼ ਦੇ ਲੌਜਿਸਟਿਕਸ ਖੇਤਰ ਵਿੱਚ ਸੁਧਾਰ ਕਰਨ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ।

*******

ਐੱਮਜੇਪੀਐੱਸ



(Release ID: 1958733) Visitor Counter : 78