ਕਾਰਪੋਰੇਟ ਮਾਮਲੇ ਮੰਤਰਾਲਾ

ਐੱਸਐੱਫਆਈਓ ਨੇ ਹੈਦਰਾਬਾਦ ਦੇ ਇੱਕ ਚਾਰਟਰਡ ਅਕਾਉਂਟੈਂਟ ਨੂੰ ਨੋਟਬੰਦੀ ਦੇ ਦੌਰਾਨ ਉਨ੍ਹਾਂ ਦੀ ਭੂਮਿਕਾ ਦੇ ਲਈ ਗ੍ਰਿਫਤਾਰ ਕੀਤਾ

Posted On: 18 SEP 2023 11:30AM by PIB Chandigarh

ਵਿਸ਼ੇਸ਼ ਖੁਫਿਆ ਜਾਣਕਾਰੀ ਦੇ ਅਧਾਰ ’ਤੇ, ਗੰਭੀਰ (ਸੀਰੀਅਸ) ਧੋਖਾਧੜੀ ਜਾਂਚ ਦਫਤਰ (ਐੱਸਐੱਫਆਈਓ), ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਧਿਕਾਰੀਆਂ ਨੇ ਮੁੰਬਈ ਪੁਲਿਸ ਕਮਿਸ਼ਨਰ ਦੇ ਸਹਿਯੋਗ ਨਾਲ ਨਿਤਯਾਂਕ ਇੰਫ੍ਰਾਪਾਵਰ ਐਂਡ ਮਲਟੀਵੈਂਚਰਸ ਪ੍ਰਾਇਵੇਟ ਲਿਮਿਟਿਡ ਦੇ ਮੁੱਕਦਮੇ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਸਮਨ ਦਾ ਅਨੁਪਾਲਨ ਕਰਨ ਵਿੱਚ ਅਸਫ਼ਲ ਰਹਿਣ ’ਤੇ ਪੇਸ਼ੇ ਤੋਂ ਚਾਰਟਰਡ ਅਕਾਉਂਟੈਂਟ ਸ਼੍ਰੀ ਨਲਿਨ ਪ੍ਰਭਾਤ ਪਾਂਚਾਲ ਨੂੰ ਮਿਤੀ 13.09.2023 ਨੂੰ ਗ੍ਰਿਫਤਾਰ ਕੀਤਾ।

ਐੱਸਐੱਫਆਈ ਦੇ ਅਧਿਕਾਰੀਆਂ ਨੇ ਨੋਟਬੰਦੀ ਦੀ ਅਵਧੀ ਦੇ ਦੌਰਾਨ ਨਿਤਯਾਂਕ ਇੰਫ੍ਰਾਪਾਵਰ ਐਂਡ ਮਲਟੀਵੈਂਚਰਸ ਪ੍ਰਾਇਵੇਟ ਲਿਮਿਟਿਡ ਦੀ ਭੂਮਿਕਾ ਦੀ ਜਾਂਚ ਕੀਤੀ ਅਤੇ ਵਿਸ਼ੇਸ਼ ਅਦਾਲਤ ਤਿੰਨ ਐਡੀਸ਼ਨਲ ਮੈਟ੍ਰੋਪੋਲੀਟਨ ਸੈਸ਼ਨ ਜੱਜ, ਹੈਦਰਾਬਾਦ (ਵਿਸ਼ੇਸ਼ ਅਦਾਲਤ) ਦੇ ਸਾਹਮਣੇ ਇਸ ਕੰਪਨੀ ਅਤੇ ਵਿਅਕਤੀਆਂ ਦੇ ਖਿਲਾਫ਼ ਅਭਿਯੋਜਨ ਸ਼ੁਰੂ ਕੀਤਾ। ਸਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਸ਼੍ਰੀ ਪਾਂਚਾਲ ਹੈਦਰਾਬਾਦ ਵਿੱਚ ਵਿਸ਼ੇਸ਼ ਅਦਾਲਤ ਦੇ ਸਾਹਮਣੇ ਉਪਸਥਿਤ ਨਹੀਂ ਹੋਏ। ਉਨ੍ਹਾਂ ਗ੍ਰਿਫਤਾਰੀ ਵਿਸ਼ੇਸ਼ ਅਦਾਲਤ ਹੈਦਰਾਬਾਦ ਜਾਰੀ ਕੀਤੇ ਗ਼ੈਰ-ਜਮਾਨਤੀ ਗ੍ਰਿਫਤਾਰੀ ਵਾਰੰਟ ਦੇ ਅਨੁਸਾਰ ਕੀਤੀ ਗਈ ਸੀ। ਉਨ੍ਹਾਂ ਨੂੰ 13.09.2023 ਨੂੰ ਹੈਦਰਾਬਾਦ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿੱਥੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

****

ਐੱਨਬੀ/ਵੀਐੱਮ/ਕੇਐੱਮਐੱਨ



(Release ID: 1958532) Visitor Counter : 90