ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav g20-india-2023

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਨੇ ਫੁੱਟ ਕੇਅਰ ਯੂਨਿਟ ਦਾ ਉਦਘਾਟਨ ਕੀਤਾ

Posted On: 18 SEP 2023 12:16PM by PIB Chandigarh

ਪ੍ਰੋਸਥੈਟਿਕਸ ਐਂਡ ਓਰਥੋਟਿਕਸ ਵਿਭਾਗ, ਪੀਡੀਯੂਐੱਨਆਈਪੀਪੀਡੀ, ਨਵੀਂ ਦਿੱਲੀ ਵਿੱਚ ਸਕੱਤਰ, ਡੀਈਪੀਡਬਲਿਊਡੀ, ਐੱਮਐੱਸਜੇਈ ਨੇ ਸ਼੍ਰੀ ਐੱਸ ਰਾਜੀਵ ਸ਼ਰਮਾ, ਸੰਯੁਕਤ ਸਕੱਤਰ, ਡੀਈਪੀਡਬਲਿਊਡੀ, ਐੱਮਐੱਸਜੇਈ, ਸ਼੍ਰੀ ਜਿਤੇਂਦਰ ਸ਼ਰਮਾ, ਪੀਡੀਯੂਐੱਨਆਈਪੀਪੀਡੀ ਦੇ ਡਾਇਰੈਕਟਰ, ਡਾ. ਲਲਿਤ ਨਰਾਇਣ, ਡਿਪਟੀ ਡਾਇਰੈਕਟਰ, ਪ੍ਰੋਸਥੈਟਿਕਸ ਐਂਡ ਓਰਥੋਟਿਕਸ ਵਿਭਾਗ ਦੇ ਪ੍ਰਮੁੱਖ ਸ਼੍ਰੀ. ਜੀ. ਪਾਂਡੀਅਨ ਅਤੇ ਪੀਐਂਡਓ ਵਿਭਾਗ ਦੀ ਟੀਮ ਦੀ ਗਹਿਮਾਮਈ ਹਾਜ਼ਰੀ ਵਿੱਚ ਫੁੱਟ ਕੇਅਰ ਯੂਨਿਟ ਦਾ ਉਦਘਾਟਨ ਕੀਤਾ ਗਿਆ।

ਸਕੱਤਰ, ਡੀਈਪੀਡਬਲਿਊਡੀ, ਸੰਯੁਕਤ ਸਕੱਤਰ, ਡੀਈਪੀਡਬਲਿਊਡੀ ਅਤੇ ਹੋਰ ਪਤਵੰਤਿਆਂ ਨੂੰ ਇਸ ਫੁੱਟ ਕੇਅਰ ਯੂਨਿਟ, ਉਪਕਰਣ ਅਤੇ ਸਮੱਗਰੀ ਸਮੇਤ ਨਿਦਾਨ, ਨਿਰਮਾਣ ਪ੍ਰਕਿਰਿਆ ਅਤੇ ਵਿਭਿੰਨ ਪੈਰ ਵਿਕ੍ਰਿਤੀ ਦੇ ਇਲਾਜ ਅਤੇ ਕਸਟਮਾਈਜ਼ਡ ਇਨਸੋਲਸ ਨਾਲ ਇਸ ਦੇ ਪ੍ਰਬੰਧਨ ਬਾਰੇ ਯੋਜਨਾਬੱਧ ਢੰਗ ਨਾਲ ਜਾਣਕਾਰੀ ਦਿੱਤੀ ਗਈ।

ਪ੍ਰੋਸਥੈਟਿਕਸ ਐਂਡ ਓਰਥੋਟਿਕਸ ਵਿਭਾਗ ਪੀਡੀਯੂਐੱਨਆਈਪੀਪੀਡੀ ਨੇ ਨਿਰਮਾਣ ਪ੍ਰਕਿਰਿਆ ਨੂੰ ਕ੍ਰਮਬੱਧ ਢੰਗ ਨਾਲ ਦਿਖਾਉਂਦੇ ਹੋਏ ਸਕੱਤਰ ਦੀ ਮੌਜੂਦਗੀ ਵਿੱਚ ਅਨੁਕੂਲਿਤ ਇਸਤੇਮਾਲ ਦੀ ਇੱਕ ਜੋੜੀ ਤਿਆਰ ਕੀਤੀ।

ਇਹ ਯੂਨਿਟ ਖਾਸ ਤੌਰ 'ਤੇ ਸ਼ੂਗਰ ਸਬੰਧੀ ਫੁੱਟ ਮੈਨੇਜਮੈਂਟ ਲਈ, ਸਭ ਤੋਂ ਐਡਵਾਂਸ ਫੁੱਟ ਕੇਅਰ ਮੈਨੇਜਮੈਂਟ ਸਿਸਟਮ ਹੈ। ਪੀਡੀਯੂਐੱਨਆਈਪੀਪੀਡੀ ਭਾਰਤ ਵਿੱਚ ਇੱਕ ਇੱਕਮਾਤਰ ਰਾਸ਼ਟਰੀ ਸੰਸਥਾਨ ਹੈ ਜਿਸ ਕੋਲ ਇੱਕ ਅਤਿਆਧੁਨਿਕ ਫੁੱਟ ਕੇਅਰ ਯੂਨਿਟ ਹੈ।

************

ਐੱਮਜੀ/ਪੀ/ਪੀਡੀ



(Release ID: 1958510) Visitor Counter : 84


Read this release in: Telugu , English , Urdu , Hindi , Tamil