ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੀ ਕੁਸ਼ਲ ਅਗਵਾਈ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਮੰਤਰਾਲਿਆਂ/ਵਿਭਾਗਾਂ ਦੀ ਸ਼੍ਰੇਣੀ ਵਿੱਚ ਪਹਿਲਾ ਪ੍ਰਤਿਸ਼ਠਿਤ ਰਾਜ ਭਾਸ਼ਾ ਕੀਰਤੀ ਪੁਰਸਕਾਰ, 2022-23 ਪ੍ਰਾਪਤ ਕੀਤਾ


ਲਗਾਤਾਰ ਦੂਸਰੇ ਵਰ੍ਹੇ ਸਕੱਤਰ, ਵੀ. ਸ੍ਰੀਨਿਵਾਸ ਦੀ ਪ੍ਰਧਾਨਗੀ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੂੰ 300 ਤੋਂ ਘੱਟ ਕਰਮਚਾਰੀਆਂ ਦੇ ਨਾਲ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਭਾਗ ਹੋਣ ਦਾ ਸਨਮਾਨ ਪ੍ਰਾਪਤ ਹੋਇਆ

Posted On: 15 SEP 2023 11:31AM by PIB Chandigarh

ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਦੀ ਅਗਵਾਈ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੂੰ 300 ਤੋਂ ਘੱਟ ਕਰਮਚਾਰੀਆਂ ਵਾਲੇ ਮੰਤਰਾਲਿਆਂ/ਵਿਭਾਗਾਂ ਦੀ ਸ਼੍ਰੇਣੀ ਵਿੱਚ ਪ੍ਰਤਿਸ਼ਠਿਤ ਪਹਿਲਾ ਰਾਜ ਭਾਸ਼ਾ ਕੀਰਤੀ ਪੁਰਸਕਾਰ, 2022-23 ਨਾਲ ਸਨਮਾਨਤ ਕੀਤਾ ਗਿਆ ਹੈ। ਰਾਜ ਮੰਤਰੀ, ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਕੱਲ੍ਹ ਪੁਣੇ ਵਿੱਚ ਆਯੋਜਿਤ ਹੋਏ ਅਖਿਲ ਭਾਰਤੀ ਰਾਜ ਭਾਸ਼ਾ ਸੰਮੇਲਨ ਅਤੇ ਹਿੰਦੀ ਦਿਵਸ ਸਮਾਰੋਹ ਦੇ ਸ਼ਾਨਦਾਰ ਪ੍ਰੋਗਰਾਮ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਦੇ ਵੱਲੋਂ ਐਡੀਸ਼ਨਲ ਸਕੱਤਰ (ਪੈਨਸ਼ਨ), ਸ਼੍ਰੀ ਸੰਜੀਵ ਨਾਰਾਇਣ ਮਾਥੁਰ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ।

 

ਇਹ ਲਗਾਤਾਰ ਦੂਸਰਾ ਵਰ੍ਹਾ ਹੈ ਜਦੋਂ ਸਕੱਤਰ (ਪੀ ਐਂਡ ਪੀਬਡਲਿਊ) ਸ਼੍ਰੀ ਵੀ. ਸ੍ਰੀਨਿਵਾਸ ਦੀ ਪ੍ਰਧਾਨਗੀ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੂੰ 300 ਤੋਂ ਘੱਟ ਕਰਮਚਾਰੀਆਂ ਵਾਲੇ ਮੰਤਰਾਲਿਆਂ/ਵਿਭਾਗਾਂ ਦੀ ਸ਼੍ਰੇਣੀ ਵਿੱਚ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲਾ ਵਿਭਾਗ ਹੋਣ ਦਾ ਸਨਮਾਨ ਪ੍ਰਾਪਤ ਹੋਇਆ ਹੈ।

 

ਰਾਜ ਭਾਸ਼ਾ ਕੀਰਤੀ ਪੁਰਸਕਾਰ ਹਰ ਵਰ੍ਹੇ ਪ੍ਰਦਾਨ ਕੀਤੇ ਜਾਣ ਵਾਲਾ ਇੱਕ ਪ੍ਰਤਿਸ਼ਠਿਤ ਪੁਰਸਕਾਰ ਹੈ। ਇਸ ਪੁਰਸਕਾਰ ਨੂੰ ਗ੍ਰਹਿ ਮੰਤਰਾਲਾ ਦੇ ਰਾਜ ਭਾਸ਼ਾ ਵਿਭਾਗ ਦੁਆਰਾ ਆਯੋਜਿਤ ਅਖਿਲ ਭਾਰਤੀ ਰਾਜ ਭਾਸ਼ਾ ਸੰਮੇਲਨ ਅਤੇ ਹਿੰਦੀ ਦਿਵਸ ਸਮਾਰੋਹ ਦੇ ਦੌਰਾਨ 300 ਤੋਂ ਘੱਟ ਕਰਮਚਾਰੀਆਂ ਵਾਲੇ ਸਾਰੇ ਮੰਤਰਾਲਿਆਂ/ਵਿਭਾਗਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਦਿੱਤਾ ਜਾਂਦਾ ਹੈ। ਰਾਜ ਭਾਸ਼ਾ ਸੰਮੇਲਨ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ (ਡੀਓਪੀਪੀਡਬਲਿਊ) ਦਾ ਪ੍ਰਤੀਨਿਧੀਤਵ ਸ਼੍ਰੀਮਤੀ ਮੰਜੂ ਗੁਪਤਾ, ਅਸਿਸਟੈਂਟ ਡਾਇਰੈਕਟਰ (ਓਐੱਲ),  ਅੰਡਰ ਸੈਕਰੇਟਰੀ, ਸ਼੍ਰੀ ਰਾਜੇਸ਼ ਕੁਮਾਰ ਅਤੇ ਵਧੀਕ ਸਕੱਤਰ, ਸ਼੍ਰੀ ਸੰਜੀਵ ਨਾਰਾਇਣ ਮਾਥੁਰ ਦੇ ਨਾਲ ਸ਼੍ਰੀ ਅਨਿਲ ਕੁਮਾਰ ਕੋਰੀ ਅਤੇ ਸ਼੍ਰੀ ਰਾਜੇਸ਼ਵਰ ਸ਼ਰਮਾ ਨੇ ਕੀਤਾ।

************


ਐੱਸਐੱਨਸੀ/ਪੀਕੇ



(Release ID: 1957840) Visitor Counter : 86