ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਸਿਹਤ ਰਾਜ ਮੰਤਰੀ, ਪ੍ਰੋਫੈਸਰ ਐਸ.ਪੀ. ਸਿੰਘ ਬਘੇਲ ਦੀ ਮੌਜੂਦਗੀ ਵਿੱਚ 16 ਸਤੰਬਰ, 2023 ਨੂੰ ਜੀਆਈਸੀ ਗਰਾਊਂਡ, ਆਗਰਾ ‘ਚ ਆਯੋਜਿਤ ਅੰਗ ਦਾਨ ਸੰਕਲਪ ਦੀ ਅਗਵਾਈ ਕਰਨਗੇ


ਡਾ. ਮਾਂਡਵੀਆ 23 ਏਕੀਕ੍ਰਿਤ ਜਨਤਕ ਸਿਹਤ ਪ੍ਰਯੋਗਸ਼ਾਲਾਵਾਂ ਅਤੇ 87 ਬਲਾਕ ਜਨਤਕ ਸਿਹਤ ਯੂਨਿਟਾਂ ਦਾ ਨੀਂਹ ਪੱਥਰ ਰੱਖਣਗੇ

ਆਗਰਾ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ਵਿੱਚ ਸੁਪਰ ਸਪੈਸ਼ਲਿਟੀ ਬਲਾਕ ਦਾ ਵੀ ਉਦਘਾਟਨ ਕੀਤਾ ਜਾਵੇਗਾ

ਅੰਗ ਦਾਨ ਰਜਿਸਟਰੀ ਦਾ ਉਦਘਾਟਨ ਕੀਤਾ ਜਾਵੇਗਾ

10,000 ਲੋਕ ਲੈ ਸਕਦੇ ਹਨ ਅੰਗ ਦਾਨ ਕਰਨ ਦਾ ਸੰਕਲਪ

ਸਿਹਤ ਸੇਵਾਵਾਂ ਦੀ ਢੁਕਵੀਂ ਕਵਰੇਜ ਲਈ 17 ਸਤੰਬਰ ਤੋਂ 2 ਅਕਤੂਬਰ ਤੱਕ ਸਿਹਤ ਸੇਵਾਵਾਂ ਪੰਦਰਵਾੜਾ

Posted On: 14 SEP 2023 1:52PM by PIB Chandigarh

ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮੰਡਵੀਆ 16 ਸਤੰਬਰ, 2023 ਨੂੰ ਜੀਆਈਸੀ ਗਰਾਉਂਡ, ਆਗਰਾ ‘ਚ ਆਯੋਜਿਤ ਇੱਕ ਸਮਾਗਮ ਵਿੱਚ ਅੰਗ ਦਾਨ ਦੇ ਸੰਕਲਪ ਦੀ ਅਗਵਾਈ ਕਰਨਗੇ । ਇਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐਸ.ਪੀ ਸਿੰਘ ਬਘੇਲ ਵੀ ਮੌਜੂਦ ਰਹਿਣਗੇ । ਆਗਰਾ ਵਿੱਚ ਲਗਭਗ 10,000 ਲੋਕਾਂ ਦੇ ਅੰਗ ਦਾਨ ਕਰਨ ਦਾ ਸੰਕਲਪ ਲੈਣ ਦੀ ਉਮੀਦ ਹੈ।

ਡਾ. ਮਾਂਡਵੀਆ ਸਰੋਜਨੀ ਨਾਇਡੂ ਮੈਡੀਕਲ ਕਾਲਜ, ਆਗਰਾ ਵਿੱਚ ਇੱਕ ਸੁਪਰ ਸਪੈਸ਼ਲਿਟੀ ਬਲਾਕ ਅਤੇ ਅੰਗ ਦਾਨ ਰਜਿਸਟਰੀ ਦਾ ਉਦਘਾਟਨ ਵੀ ਕਰਨਗੇ। ਅੰਗ ਦਾਨ ਕਰਨ ਲਈ ਰਜਿਸਟਰ ਕਰਨ ਲਈ, ਕੇਵਲ ਆਧਾਰ ਨੰਬਰ ਅਤੇ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੀ ਜ਼ਰੂਰਤ ਹੈ । ਡਾ. ਮਾਂਡਵੀਆ ਉਸੇ ਦਿਨ ਆਗਰਾ ਵਿੱਚ 23 ਏਕੀਕ੍ਰਿਤ ਜਨਤਕ ਸਿਹਤ ਪ੍ਰਯੋਗਸ਼ਾਲਾਵਾਂ ਅਤੇ 87 ਬਲਾਕ ਜਨਤਕ ਸਿਹਤ ਯੂਨਿਟਾਂ ਦਾ ਨੀਂਹ ਪੱਥਰ ਵੀ ਰੱਖਣਗੇ । 

ਇਸ ਤੋਂ ਬਾਅਦ ਜ਼ਰੂਰੀ ਸਿਹਤ ਸੇਵਾਵਾਂ ਦੀ ਢੁਕਵੀਂ ਕਵਰੇਜ ਲਈ 'ਸੇਵਾ ਪੰਦਰਵਾੜਾ' ਮਨਾਇਆ ਜਾਵੇਗਾ ਜੋ ਕਿ 17 ਸਤੰਬਰ ਤੋਂ 2 ਅਕਤੂਬਰ, 2023 ਤੱਕ ਚੱਲੇਗਾ। 'ਆਯੂਸ਼ਮਾਨ ਭਵ' ਮੁਹਿੰਮ, ਜਿਸਦਾ ਉਦਘਾਟਨ 13 ਸਤੰਬਰ, 2023 ਨੂੰ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਕੀਤਾ ਗਿਆ ਸੀ, ਦਾ ਉਦੇਸ਼ ਦੇਸ਼ ਭਰ ਵਿੱਚ ਸਿਹਤ ਦੇਖਭਾਲ ਦੀ ਪਹੁੰਚ ਅਤੇ ਸਮਾਵੇਸ਼ ਨੂੰ ਮੁੜ ਪਰਿਭਾਸ਼ਿਤ ਕਰਨਾ ਹੈ । ਇਸ ਨੂੰ 'ਸੇਵਾ ਪੰਦਰਵਾੜਾ' ਦੇ ਦੌਰਾਨ ਪੂਰੇ ਦੇਸ਼ ਅਤੇ ਪੂਰੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਮੂਰਤ ਰੂਪ ਦਿੰਦੇ ਹੋਏ ਲਾਗੂ ਕੀਤਾ ਜਾਵੇਗਾ । ਸੇਵਾ ਪੰਦਰਵਾੜਾ ਦਾ ਮੁੱਖ ਉਦੇਸ਼ ਭੂਗੋਲਿਕ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਹਰੇਕ ਪਿੰਡ ਅਤੇ ਕਸਬੇ ਤੱਕ ਵਿਆਪਕ ਸਿਹਤ ਦੇਖਭਾਲ ਕਵਰੇਜ ਦਾ ਵਿਸਥਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਸਿਹਤ ਸੇਵਾਵਾਂ ਹਾਸਲ ਕਰਨ ਤੋਂ ਵਾਂਝਾ ਨਾ ਰਹੇ। 

ਇਸ ਸਹਿਕ੍ਰਿਆਤਮਕ ਦ੍ਰਿਸ਼ਟੀਕੋਣ ਦਾ ਲਕਸ਼ ਆਪਣੇ ਤਿੰਨ ਕੰਪੋਨੈਂਟਾਂ ਆਯੂਸ਼ਮਾਨ-ਆਪਕੇ ਦੁਆਰ 3.0, ਸਿਹਤ ਅਤੇ ਭਲਾਈ ਕੇਂਦਰਾਂ (ਐੱਚਡਬਲਿਊਸੀਜ਼) ਅਤੇ ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀਜ਼) ‘ਤੇ ਆਯੂਸ਼ਮਾਨ ਮੇਲੇ ਅਤੇ ਹਰ ਪਿੰਡ ਅਤੇ ਪੰਚਾਇਤ ਵਿੱਚ ਆਯੁਸ਼ਮਾਨ ਸਭਾਵਾਂ ਵਿੱਚ ਰਾਹੀਂ ਸਿਹਤ ਸੇਵਾਵਾਂ ਦੀ ਢੁਕਵੀਂ ਕਵਰੇਜ ਪ੍ਰਦਾਨ ਕਰਨਾ ਹੈ: 

ਆਯੁਸ਼ਮਾਨ ਆਪਕੇ ਦੁਆਰ 3.0: ਇਸ ਪਹਿਲ ਦਾ ਉਦੇਸ਼ ਪੀਐਮ-ਜੇਏਵਾਈ ਯੋਜਨਾ ਦੇ ਤਹਿਤ ਨਾਮਜ਼ਦ ਬਾਕੀ ਯੋਗ ਲਾਭਪਾਤਰੀਆਂ ਨੂੰ ਆਯੁਸ਼ਮਾਨ ਕਾਰਡ ਪ੍ਰਦਾਨ ਕਰਨਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਧੇਰੇ ਵਿਅਕਤੀਆਂ ਦੀ ਜ਼ਰੂਰੀ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇ। 

 

ਐੱਚਡਬਲਿਊਸੀਜ਼ ਅਤੇ ਸੀਐੱਚਸੀਜ਼ ਵਿੱਚ ਆਯੁਸ਼ਮਾਨ ਮੇਲੇ: ਆਯੁਸ਼ਮਾਨ ਭਾਰਤ- ਐੱਚਡਬਲਿਊਸੀਜ਼ ਅਤੇ ਸੀਐੱਚਸੀਜ਼ ਵਿਖੇ ਇਹ ਮੇਲੇ ਆਭਾ ਆਈਡੀ (ਸਿਹਤ ਆਈਡੀ) ਬਣਾਉਣ ਅਤੇ ਆਯੁਸ਼ਮਾਨ ਭਾਰਤ ਕਾਰਡ ਜਾਰੀ ਕਰਨ ਦੀ ਸਹੂਲਤ ਪ੍ਰਦਾਨ ਕਰਨਗੇ। ਉਹ ਛੇਤੀ ਨਿਦਾਨ, ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ ਸੇਵਾਵਾਂ, ਮਾਹਿਰਾਂ ਨਾਲ ਟੈਲੀ-ਕੰਸਲਟੇਸ਼ਨ ਅਤੇ ਉਚਿਤ ਰੈਫਰਲ ਸੇਵਾ ਵੀ ਪ੍ਰਦਾਨ ਕਰਨਗੇ।

ਆਯੁਸ਼ਮਾਨ ਸਭਾਵਾਂ: ਹਰੇਕ ਪਿੰਡ ਅਤੇ ਪੰਚਾਇਤ ਵਿੱਚ ਇਹ ਸਭਾਵਾਂ ਆਯੁਸ਼ਮਾਨ ਕਾਰਡ ਵੰਡਣ, ਆਭਾ ਆਈਡੀ ਬਣਾਉਣ ਅਤੇ ਮਹੱਤਵਪੂਰਨ ਸਿਹਤ ਸਕੀਮਾਂ ਅਤੇ ਗੈਰ-ਸੰਚਾਰੀ ਬਿਮਾਰੀਆਂ, ਟੀਬੀ (ਨਿਕਸ਼ੇ ਮਿੱਤਰ), ਸਿਕਲ ਸੈੱਲ ਵਰਗੀਆਂ ਬਿਮਾਰੀਆਂ ਦੇ ਨਾਲ ਨਾਲ ਖੂਨਦਾਨ ਅਤੇ ਅੰਗ ਦਾਨ ਮੁਹਿੰਮਾਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। 

ਆਯੁਸ਼ਮਾਨ ਭਵ ਮੁਹਿੰਮ ਦਾ ਲਕਸ਼ ਸਾਰੀਆਂ ਸਿਹਤ ਸਕੀਮਾਂ ਦੀ ਢੁਕਵੀਂ ਕਵਰੇਜ਼ ਯਕੀਨੀ ਬਣਾਉਣਾ ਹੈ। ਇਹ ਮੁਹਿੰਮ ਸਰਕਾਰੀ ਸੈਕਟਰਾਂ, ਸਿਵਲ ਸਸਾਇਟੀ ਸੰਸਥਾਵਾਂ ਅਤੇ ਭਾਈਚਾਰਿਆਂ ਨੂੰ ਇੱਕ ਸਾਂਝੇ ਮਿਸ਼ਨ ਤਹਿਤ ਇਕਜੁੱਟ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਵਿਅਕਤੀ ਨੂੰ ਅਸਮਾਨਤਾ ਜਾਂ ਬੇਦਖਲੀ ਤੋਂ ਬਿਨਾਂ ਜ਼ਰੂਰੀ ਸਿਹਤ ਸੇਵਾਵਾਂ ਪ੍ਰਾਪਤ ਹੋਣ। 

ਸਵੈਇੱਛਤ ਖੂਨਦਾਨ ਲਈ ਇਸ ਲਿੰਕ 'ਤੇ ਜਾਓ :

  https://www.eraktkosh.in/BLDAHIMS/bloodbank/transactions/bbpublicindex.html

ਅੰਗਦਾਨ ਲਈ ਇਸ ਲਿੰਕ 'ਤੇ ਜਾਓ: http://www.notto.abdm.gov.in/

  ****

ਐੱਮਵੀ/ਜੇਜੇ

ਐੱਚਐੱਫਡਬਲਿਊ/ਔਰਗਨ ਡੋਨੇਸ਼ਨ ਪੈਲੱਜ/14 ਸਤੰਬਰ2023/1



(Release ID: 1957835) Visitor Counter : 92


Read this release in: Telugu , English , Urdu , Hindi , Tamil