ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 17 ਸਤੰਬਰ, 2023 ਨੂੰ ਵਿਸ਼ਵਕਰਮਾ ਜਯੰਤੀ ਦੇ ਅਵਸਰ ’ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ ‘ਪੀਐੱਮ ਵਿਸ਼ਵਕਰਮਾ’ ਲਾਂਚ ਕਰਨਗੇ


ਇਹ ਯੋਜਨਾ ਪਰੰਪਰਾਗਤ ਸ਼ਿਲਪ ਵਿੱਚ ਲਗੇ ਲੋਕਾਂ ਨੂੰ ਸਹਾਇਤਾ ਅਤੇ ਕੌਸ਼ਲ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਿਤ ਹੈ

ਪੀਐੱਮ ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਕੀਤਾ ਜਾਵੇਗਾ’

ਪੀਐੱਮ ਵਿਸ਼ਵਕਰਮਾ ਦਾ ਵਿਆਪਕ ਦਾਇਰਾ – ਇਸ ਵਿੱਚ 18 ਸ਼ਿਲਪਾਂ ਨੂੰ ਸ਼ਾਮਲ ਕੀਤਾ ਜਾਵੇਗਾ

ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਪਹਿਚਾਣ ਪੱਤਰ ਦੇ ਜ਼ਰੀਏ ਵਿਸ਼ਵਕਰਮਾਵਾਂ ਨੂੰ ਮਾਨਤਾ ਪ੍ਰਦਾਨ ਕੀਤੀ ਜਾਵੇਗੀ

ਵਿਸ਼ਵਕਰਮਾਵਾਂ ਨੂੰ ਸਕਿੱਲ ਅੱਪਗ੍ਰੇਡੇਸ਼ਨ ਦੇ ਲਈ ਰਿਣ ਸਹਾਇਤਾ ਅਤੇ ਟ੍ਰੇਨਿੰਗ ਭੀ ਦਿੱਤੀ ਜਾਵੇਗੀ

Posted On: 15 SEP 2023 12:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵਕਰਮਾ ਜਯੰਤੀ ਦੇ ਅਵਸਰ ’ਤੇ 17 ਸਤੰਬਰ, 2023 ਨੂੰ ਸਵੇਰੇ ਲਗਭਗ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਸਥਿਤ ਇੰਡੀਆ ਇੰਟਰਨੈਸ਼ਨਲ ਕਨਵੈਂਸ਼ਨ ਐਂਡ ਐਕਸਪੋ ਸੈਂਟਰ ’ਤੇ “ਪੀਐੱਮ ਵਿਸ਼ਵਕਰਮਾ” ਨਾਮ ਤੋਂ ਇੱਕ ਨਵੀਂ ਯੋਜਨਾ ਲਾਂਚ ਕਰਨਗੇ।

 ਪ੍ਰਧਾਨ ਮੰਤਰੀ ਦਾ ਪਰੰਪਰਾਗਤ ਸ਼ਿਲਪ ਵਿੱਚ ਲਗੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ’ਤੇ ਨਿਰੰਤਰ ਧਿਆਨ ਕੇਂਦ੍ਰਿਤ ਰਿਹਾ ਹੈ। ਇਹ ਫੋਕਸ ਨਾ ਕੇਵਲ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਆਰਥਿਕ ਰੂਪ ਨਾਲ ਸਹਾਇਤਾ ਪ੍ਰਦਾਨ ਕਰਨ ਬਲਕਿ ਸਥਾਨਕ ਉਤਪਾਦਾਂ, ਕਲਾ ਅਤੇ ਸ਼ਿਲਪ ਦੇ ਜ਼ਰੀਏ ਸਦੀਆਂ ਪੁਰਾਣੀ ਪਰੰਪਰਾ, ਸੱਭਿਆਚਾਰ ਅਤੇ ਵਿਵਿਧ ਵਿਰਾਸਤ ਨੂੰ ਜੀਵਤ ਅਤੇ ਸਮ੍ਰਿੱਧ ਬਣਾਈ ਰੱਖਣ ਦੀ ਇੱਛਾ ਤੋਂ ਭੀ ਪ੍ਰੇਰਿਤ ਹੈ।

ਪੀਐੱਮ ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ, ਬਾਇਓਮੀਟ੍ਰਿਕ ਅਧਾਰਿਤ ਪੀਐੱਮ ਵਿਸ਼ਵਕਰਮਾ ਪੋਰਟਲ ਦਾ ਉਪਯੋਗ ਕਰਕੇ ਕੌਮਨ ਸਰਵਿਸ ਸੈਂਟਰ ਦੇ ਜ਼ਰੀਏ ਵਿਸ਼ਵਕਰਮਾ ਦੀ ਫ੍ਰੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਪਹਿਚਾਣ-ਪੱਤਰ, ਮੂਲਭੂਤ ਅਤੇ ਅਡਵਾਂਸ ਟ੍ਰੇਨਿੰਗ ਨਾਲ ਜੁੜੇ ਸਕਿੱਲ ਅੱਪਗ੍ਰੇਡੇਸ਼ਨ, 15,000 ਰੁਪਏ ਦਾ ਟੂਲਕਿਟ ਪ੍ਰੋਤਸਾਹਨ, 5 ਪ੍ਰਤੀਸ਼ਤ ਦੀ ਰਿਆਇਤੀ ਵਿਆਜ ਦਰ ’ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਤੱਕ ਕੋਲੈਟਰਲ ਫ੍ਰ ਕ੍ਰੈਡਿਟ ਸਹਾਇਤਾ, ਡਿਜੀਟਲ ਲੈਣ-ਦੇਣ ਦੇ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਦੇ ਜ਼ਰੀਏ ਮਾਨਤਾ ਪ੍ਰਦਾਨ ਕੀਤੀ ਜਾਵੇਗੀ।

ਇਹ ਯੋਜਨਾ ਦਾ ਉਦੇਸ਼ ਗੁਰੂ-ਵਿਸ਼ਾ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਵਿਸ਼ਵਕਰਮਾਂ ਦੁਆਰਾ ਪਰੰਪਰਾਗਤ ਕੌਸ਼ਲ ਦੇ ਪਰਿਵਾਰ-ਅਧਾਰਿਤ ਪ੍ਰਥਾ ਨੂੰ ਮਜ਼ਬੂਤ ਬਣਾਉਣਾ ਅਤੇ ਪੋਸ਼ਿਤ ਕਰਨਾ ਹੈ। ਪੀਐੱਮ ਵਿਸ਼ਵਕਰਮਾ ਦਾ ਮੁੱਖ ਫੋਕਸ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹ ਘਰੇਲੂ ਅਤੇ ਗਲੋਬਲ ਵੈਲਿਊ ਚੇਨਸ ਦੇ ਨਾਲ ਏਕੀਕ੍ਰਿਤ ਹੋਣ।

ਇਹ ਯੋਜਨਾ ਪੂਰੇ ਭਾਰਤ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪੀਐੱਮ ਵਿਸ਼ਵਕਰਮਾ ਦੇ ਤਹਿਤ 18 ਪਰੰਪਰਾਗਤ ਸ਼ਿਲਪਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਵਿੱਚ (i) ਤਰਖਾਣ; (ii) ਕਿਸ਼ਤੀ ਬਣਾਉਣ ਵਾਲੇ; (iii) ਹਥਿਆਰਸਾਜ; (iv) ਲੁਹਾਰ; (v) ਹਥੌੜਾ ਅਤੇ ਟੂਲ ਕਿੱਟ ਨਿਰਮਾਤਾ; (vi) ਤਾਲਾ ਬਣਾਉਣ ਵਾਲਾ; (vii) ਸੁਨਿਆਰ; (viii) ਕੁਮਹਾਰ; (ix) ਮੂਰਤੀਕਾਰਪੱਥਰ ਤੋੜਨ ਵਾਲਾ; (x) ਮੋਚੀ (ਜੁੱਤਾ/ਜੁੱਤਾ ਕਾਰੀਗਰ); (xi) ਰਾਜਮਿਸਤਰੀ; (xii) ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ/ਕੌਇਰ ਬੁਣਕਰ; (xiii) ਗੁੱਡੀਆਂ ਅਤੇ ਖਿਡੌਣੇ ਨਿਰਮਾਤਾ (ਪਰੰਪਰਾਗਤ); (xiv) ਨਾਈ; (xv) ਮਾਲਾ ਬਣਾਉਣ ਵਾਲਾ; (xvi) ਧੋਬੀ; (xvii) ਦਰਜੀਅਤੇ (xviii) ਮੱਛੀ ਪਕੜਨ ਦਾ ਜਾਲ ਬਣਾਉਣ ਵਾਲਾ ਸ਼ਾਮਲ ਹਨ।

 

****

 

ਡੀਐੱਸ/ਐੱਸਟੀ



(Release ID: 1957833) Visitor Counter : 150