ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਉੱਜਵਲਾ ਯੋਜਨਾ ਦੇ ਵਿਸਤਾਰ ਨੂੰ ਕੈਬਨਿਟ ਦੀ ਪ੍ਰਵਾਨਗੀ
ਤਿੰਨ ਵਰ੍ਹਿਆਂ ਵਿੱਚ 75 ਲੱਖ ਅਤਿਰਿਕਤ ਐੱਲਪੀਜੀ ਕਨੈਕਸ਼ਨ ਜਾਰੀ ਕੀਤੇ ਜਾਣਗੇ
ਇਸ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ- PMUY) ਦੇ ਲਾਭਾਰਥੀਆਂ ਦੀ ਕੁੱਲ ਸੰਖਿਆ 10.35 ਕਰੋੜ ਹੋ ਜਾਵੇਗੀ।
Posted On:
13 SEP 2023 6:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਵਿੱਤ ਵਰ੍ਹੇ 2023-24 ਤੋਂ 2025-26 ਤੱਕ ਤਿੰਨ ਵਰ੍ਹਿਆਂ ਵਿੱਚ 75 ਲੱਖ ਐੱਲਪੀਜੀ (LPG) ਕਨੈਕਸ਼ਨ ਜਾਰੀ ਕਰਨ ਦੇ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ- PMUY) ਦੇ ਵਿਸਤਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਝੱਤਰ (75) ਲੱਖ ਅਤਿਰਿਕਤ ਉੱਜਵਲਾ ਕਨੈਕਸ਼ਨਾਂ ਦੇ ਪ੍ਰਾਵਧਾਨ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ- PMUY) ਲਾਭਾਰਥੀਆਂ ਦੀ ਕੁੱਲ ਸੰਖਿਆ 10.35 ਕਰੋੜ ਹੋ ਜਾਵੇਗੀ।
2014 ਬਨਾਮ 2023 ਵਿੱਚ ਪ੍ਰਮੁੱਖ ਐੱਲਪੀਜੀ (LPG) ਵੇਰਵੇ
|
(ਯੂਨਿਟ)
|
01.04.2014
|
01.04.2016
|
01.04.2023
|
ਨੈਸ਼ਨਲ ਐੱਲਪੀਜੀ(LPG) ਕਵਰੇਜ
|
%
|
55.90%
|
61.9%
|
Near saturation
ਸੰਤ੍ਰਿਪਤੀ ਦੇ ਕਰੀਬ
|
ਓਐੱਮਸੀਜ਼(OMCs) ਦੇ ਬੌਟਲਿੰਗ ਪਲਾਂਟਾਂ ਦੀ ਸੰਖਿਆ
|
ਸੰਖਿਆ ਵਿੱਚ
|
186
|
188
|
208
|
ਭਾਰਤ ਵਿੱਚ ਐੱਲਪੀਜੀ(LPG) ਡਿਸਟ੍ਰੀਬਿਊਟਰਸ ਦੀ ਸੰਖਿਆ
|
ਸੰਖਿਆ ਵਿੱਚ
|
13896
|
17916
|
25386
|
ਭਾਰਤ ਵਿੱਚ ਘਰੇਲੂ ਸਰਗਰਮ ਐੱਲਪੀਜੀ(LPG) ਗ੍ਰਾਹਕ
|
ਲੱਖਾਂ ਵਿੱਚ
|
1451.76
|
1662.5
|
3140.33
|
ਉੱਜਵਲਾ 2.0 ਦੇ ਮੌਜੂਦਾ ਤੌਰ-ਤਰੀਕਿਆਂ ਦੇ ਅਨੁਸਾਰ, ਉੱਜਵਲਾ ਲਾਭਾਰਥੀਆਂ ਨੂੰ ਪਹਿਲਾ ਰੀਫਿਲ ਅਤੇ ਸਟੋਵ ਭੀ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ- PMUY) ਖਪਤਕਾਰਾਂ ਨੂੰ ਪ੍ਰਤੀ ਵਰ੍ਹੇ 12 ਰੀਫਿਲ ਤੱਕ 14.2 ਕਿਲੋਗ੍ਰਾਮ ਐੱਲਪੀਜੀ ਸਿਲੰਡਰ ‘ਤੇ 200 ਰੁਪਏ ਦੀ ਲਕਸ਼ਿਤ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਪੀਐੱਮਯੂਵਾਈ ਨੂੰ ਜਾਰੀ ਰੱਖੇ ਬਿਨਾ ਯੋਗ ਗ਼ਰੀਬ ਪਰਿਵਾਰਾਂ ਨੂੰ ਯੋਜਨਾ ਦੇ ਤਹਿਤ ਉਚਿਤ ਲਾਭ ਨਹੀਂ ਮਿਲ ਪਾਵੇਗਾ।
ਖਾਣਾ ਪਕਾਉਣ ਲਈ ਸਵੱਛ ਈਂਧਣ ਦੇ ਜ਼ਰੀਏ ਮਹਿਲਾਵਾਂ ਦੇ ਜੀਵਨ ਵਿੱਚ ਸੁਗਮਤਾ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ- WHO) ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 2.4 ਅਰਬ ਲੋਕ (ਜੋ ਆਲਮੀ ਆਬਾਦੀ ਦਾ ਲਗਭਗ ਇੱਕ ਤਿਹਾਈ ਹੈ), ਖੁੱਲ੍ਹੀ ਅੱਗ ਜਾਂ ਮਿੱਟੀ ਦੇ ਤੇਲ, ਬਾਇਓਮਾਸ (ਜਿਵੇਂ ਲਕੜੀ, ਗੋਬਰ ਅਤੇ ਫਸਲ ਦੇ ਕਚਰੇ) ਤੋਂ ਚਲਣ ਵਾਲੇ ਅਕੁਸ਼ਲ ਚੁੱਲ੍ਹੇ (ਸਟੋਵ) ‘ਤੇ ਅਤੇ ਕੋਲੇ ਨਾਲ ਖਾਣਾ ਪਕਾਉਣ ‘ਤੇ ਨਿਰਭਰ ਹਨ। ਇਸ ਨਾਲ ਹਾਨੀਕਾਰਕ ਘਰੇਲੂ ਹਵਾ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ 2020 ਵਿੱਚ ਸਲਾਨਾ ਅਨੁਮਾਨਿਤ 3.2 ਮਿਲੀਅਨ ਮੌਤਾਂ ਹੁੰਦੀਆਂ ਹਨ, ਜਿਸ ਵਿੱਚ 237,000 ਤੋਂ ਅਧਿਕ ਮੌਤਾਂ 5 ਵਰ੍ਹੇਂ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ। ਇੱਕ ਸਥਾਈ ਅਤੇ ਪ੍ਰਦੂਸ਼ਣ ਮੁਕਤ ਭਵਿੱਖ ਪ੍ਰਾਪਤ ਕਰਨ ਦੇ ਲਈ ਘਰੇਲੂ ਹਵਾ ਪ੍ਰਦੂਸ਼ਣ ਦੇ ਮੁੱਦੇ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਅਤੇ ਬੱਚਿਆਂ ਦੀਆਂ ਮੁਸ਼ਕਿਲਾਂ ਦੂਰ ਕਰਨ ਦੇ ਲਈ।
ਅਤੀਤ ਵਿੱਚ, ਭਾਰਤ ਵਿੱਚ ਗ਼ਰੀਬ ਭਾਈਚਾਰਿਆਂ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਲੋਕ, ਆਪਣੀ ਸਿਹਤ ‘ਤੇ ਪੈਣ ਵਾਲੇ ਪ੍ਰਤੀਕੂਲ ਪ੍ਰਭਾਵਾਂ ਬਾਰੇ ਜਾਣੇ ਬਿਨਾ ਲਕੜੀ, ਕੋਲਾ ਅਤੇ ਗੋਬਰ ਦੀਆਂ ਪਾਥੀਆਂ (dung cakes) ਜਿਹੇ ਪਰੰਪਰਾਗਤ ਈਂਧਣ ਦਾ ਉਪਯੋਗ ਕਰਦੇ ਸਨ। ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਿਮੋਨੀਆ, ਫੇਫੜਿਆਂ ਦੇ ਕੈਂਸਰ, ਇਸਕੇਮਿਕ ਦਿਲ (ischaemic heart) ਅਤੇ ਕ੍ਰੋਨਿਕ ਆਬਸਟ੍ਰਕਿਟਵ ਪਲਮੋਨਰੀ ਬਿਮਾਰੀਆਂ (chronic obstructive pulmonary diseases) ਜਿਹੀਆਂ ਬਿਮਾਰੀਆਂ ਦੇ ਕਾਰਨ ਮੌਤ ਦਰ ਦਾ ਜੋਖਮ ਬੜੇ ਪੈਮਾਨੇ ‘ਤੇ ਰਿਪੋਰਟ ਕੀਤਾ ਗਿਆ ਹੈ। ਖਾਣਾ ਪਕਾਉਣ ਦੇ ਲਈ ਨਾਨ-ਰਿਨਿਊਏਬਲ (ਗ਼ੈਰ-ਅਖੁੱਟ) ਲੱਕੜੀ ਦੇ ਈਂਧਣ ਤੋਂ ਗੀਗਾਟਨ ਸੀਓ2 ਉਤਸਰਜਨ (a gigaton of CO2 emissions) ਹੁੰਦਾ ਹੈ, ਅਤੇ ਰਿਹਾਇਸ਼ੀ ਠੋਸ ਈਂਧਣ ਜਲਾਉਣ ਨਾਲ 58 ਪ੍ਰਤੀਸ਼ਤ ਬਲੈਕ ਕਾਰਬਨ ਦਾ ਉਤਸਰਜਨ ਹੁੰਦਾ ਹੈ। ਠੋਸ ਬਾਇਓਮਾਸ ਦੇ ਅਧੂਰੇ ਬਲਨ(incomplete combustion of solid biomass) ਕਾਰਨ ਘਰੇਲੂ ਹਵਾ ਪ੍ਰਦੂਸ਼ਣ (ਐੱਚਏਪੀ) (household air pollution (HAP)) ਵਧਾਉਣ ਵਿੱਚ ਭੀ ਉਨ੍ਹਾਂ ਦੀ ਬੜੀ ਭੂਮਿਕਾ ਹੁੰਦੀ ਹੈ।
ਖੋਜ ਇਹ ਭੀ ਦਰਸਾਉਂਦੀ ਹੈ ਕਿ ਇਹ ਇੱਕ ਲੈਂਗਿੰਕ ਸਮੱਸਿਆ ਹੈ: ਲੜਕੀਆਂ ਅਤੇ ਮਹਿਲਾਵਾਂ ਨੂੰ ਠੋਸ ਈਂਧਣ ਦੇ ਵਧਦੇ ਜੋਖਮ (ਐਕਸਪੋਜਰ) ਦਾ ਸਾਹਮਣਾ ਕਰਨਾ ਪੈਂਦਾ ਹੈ। ਠੋਸ ਈਂਧਣ ਦੇ ਨਾਲ ਖਾਣਾ ਪਕਾਉਣ ਨਾਲ ਸੰਯੁਕਤ ਰਾਸ਼ਟਰ ਦੇ ਪੰਜ ਟਿਕਾਊ ਵਿਕਾਸ ਲਕਸ਼ਾਂ (five of the UN Sustainable) ਦੀ ਦਿਸ਼ਾ ਵਿੱਚ ਪ੍ਰਗਤੀ ਧੀਮੀ ਹੋ ਜਾਂਦੀ ਹੈ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ- PMUY) ਨੇ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਸਸ਼ਕਤ ਬਣਾਇਆ ਹੈ। ਐੱਲਪੀਜੀ ਤੱਕ ਅਸਾਨ ਪਹੁੰਚ ਦੇ ਨਾਲ, ਮਹਿਲਾਵਾਂ ‘ਤੇ ਹੁਣ ਜਲਾਉਣ ਲਈ ਲੱਕੜੀ ਜਾਂ ਹੋਰ ਪਰੰਪਰਾਗਤ ਈਂਧਣ ਇਕੱਠਾ ਕਰਨ ਦਾ ਬੋਝ ਨਹੀਂ ਹੈ, ਜਿਸ ਦੇ ਲਈ ਅਕਸਰ ਲੰਬੀ ਅਤੇ ਮਿਹਨਤੀ ਯਾਤਰਾ (long and laborious journeys) ਦੀ ਜ਼ਰੂਰਤ ਹੁੰਦੀ ਹੈ। ਇਹ ਨਵੀਂ ਸੁਵਿਧਾ ਉਨ੍ਹਾਂ ਨੂੰ ਕਮਿਊਨਿਟੀ ਜੀਵਨ ਵਿੱਚ ਅਧਿਕ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਮਦਨ-ਸਿਰਜਣਾ ਦੇ ਹੋਰ ਅਵਸਰ ਦਿੰਦੀ ਹੈ।ਇਸ ਦੇ ਇਲਾਵਾ, ਉੱਜਵਲਾ ਯੋਜਨਾ ਨੇ ਮਹਿਲਾਵਾਂ ਦੀ ਸੁਰੱਖਿਆ ਵਧਾਉਣ ਵਿੱਚ ਯੋਗਦਾਨ ਕੀਤਾ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਜਲਾਉਣ ਲਈ ਲੱਕੜੀ ਜਾਂ ਈਂਧਣ (firewood or fuel) ਇਕੱਠਾ ਕਰਨ ਦੇ ਲਈ ਅਲੱਗ-ਥਲੱਗ ਅਤੇ ਸੰਭਾਵਿਤ ਅਸੁਰੱਖਿਅਤ ਖੇਤਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।
ਐੱਲਪੀਜੀ (LPG) ਕਵਰੇਜ ਦਾ ਵਿਸਤਾਰ ਕਰਨ ਦੇ ਉਪਰਾਲੇ (Initiatives)
1. ਪਹਲ (ਪ੍ਰਤਯਕਸ਼ ਹਸਤਾਂਤਰਿਤ ਲਾਭ) (PAHAL-PratyakshHastantaritLabh) : ਸਬਸਿਡੀ ਵਾਲੀ ਕੀਮਤ ‘ਤੇ ਐੱਲਪੀਜੀ ਸਿਲੰਡਰ ਉਪਲਬਧ ਕਰਵਾਉਣ ਦੀ ਬਜਾਏ, ਉਨ੍ਹਾਂ ਨੂੰ ਮਾਰਕਿਟ ਕੀਮਤ ‘ਤੇ ਵੇਚਿਆ ਗਿਆ ਅਤੇ ਲਾਗੂ ਸਬਸਿਡੀ ਸਿੱਧੇ ਇਲੈਕਟ੍ਰੌਨਿਕਲੀ ਵਿਅਕਤੀ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ। ਇਸ ਨਾਲ "ਫ਼ਰਜ਼ੀ" ("ghost") ਖਾਤਿਆਂ ਅਤੇ ਕਮਰਸ਼ੀਅਲ ਉਦੇਸ਼ਾਂ ਦੇ ਲਈ ਘਰੇਲੂ ਸਿਲੰਡਰਾਂ ਦੇ ਗ਼ੈਰ-ਕਾਨੂੰਨੀ ਉਪਯੋਗ ਵਿੱਚ ਕਮੀ ਆਈ, ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਕਿ ਸਿਰਫ਼ ਇੱਛਿਤ ਲਾਭਾਰਥੀਆਂ ਨੂੰ ਹੀ ਲਾਭ ਮਿਲੇ।
2. ਸਬਸਿਡੀ ਛੱਡ ਦਿਓ (GIVE IT UP) : ਜ਼ਬਰਦਸਤੀ ਸਬਸਿਡੀ ਹਟਾਉਣ ਦੀ ਬਜਾਏ, ਲੋਕਾਂ ਨੂੰ ਸਵੈ-ਇੱਛਾ ਨਾਲ ਆਪਣੀ ਸਬਸਿਡੀ ਛੱਡਣ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ। ਵਿਆਪਕ ਪ੍ਰਚਾਰ ਦੇ ਜ਼ਰੀਏ, ਲੱਖਾਂ ਲੋਕਾਂ ਨੇ ਸਵੈ-ਇੱਛਾ ਨਾਲ ਸਬਸਿਡੀ ਛੱਡ ਦਿੱਤੀ, ਜਿਸ ਨਾਲ ਉਨ੍ਹਾਂ ਲੋਕਾਂ ਨੂੰ ਫੰਡਸ ਰੀਡਾਇਰੈਕਟ ਕਰਨ ਵਿੱਚ ਮਦਦ ਮਿਲੀ ਜਿਨ੍ਹਾਂ ਨੂੰ ਅਸਲ ਵਿੱਚ ਐੱਲਪੀਜੀ ਸਿਲੰਡਰ ਪ੍ਰਾਪਤ ਕਰਨ ਵਿੱਚ ਸਹਾਇਤਾ ਦੀ ਜ਼ਰੂਰਤ ਸੀ।
3. 2020 ਵਿੱਚ ਕੋਵਿਡ-19(Covid-19) ਮਹਾਮਾਰੀ ਲੌਕਡਾਊਨ ਦੇ ਦੌਰਾਨ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (Pradhan MantriGaribKalyanYojana ) ਦੇ ਤਹਿਤ ਮੁਫ਼ਤ ਰੀਫਿਲ ਯੋਜਨਾ ਲਾਗੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ 14.17 ਕਰੋੜ ਐੱਲਪੀਜੀ ਰੀਫਿਲ (LPG refills) ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ- PMUY) ਲਾਭਾਰਥੀਆਂ ਨੂੰ 9670.41 ਕਰੋੜ ਰੁਪਏ ਦਿੱਤੇ ਗਏ।
4. ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ- PMUY) ਲਾਭਾਰਥੀਆਂ ਦੀ ਪ੍ਰਤੀ ਵਿਅਕਤੀ ਖਪਤ ਜੋ 2018-19 ਵਿੱਚ 3.01 ਸੀ, ਉਹ 2022-23 ਵਿੱਚ ਵਧ ਕੇ 3.71 ਹੋ ਗਈ ਹੈ। ਪੀਐੱਮਯੂਵਾਈ ਲਾਭਾਰਥੀਆਂ ਨੇ ਹੁਣ (2022-23) ਇੱਕ ਵਰ੍ਹੇ ਵਿੱਚ 35 ਕਰੋੜ ਤੋਂ ਅਧਿਕ ਐੱਲਪੀਜੀ ਰੀਫਿਲ (LPG refills) ਲਏ।
**********
ਆਰਕੇਜੇ/ਐੱਮ
(Release ID: 1957303)
Visitor Counter : 112