ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ "ਸੰਵਿਧਾਨਕ ਸੰਸਥਾਵਾਂ ਨੂੰ ਕਲੰਕਿਤ ਕਰਨ, ਬਦਨਾਮ ਕਰਨ, ਨੀਵਾਂ ਦਿਖਾਉਣ ਅਤੇ ਨਸ਼ਟ ਕਰਨ ਵਾਲੀਆਂ ਰਣਨੀਤੀਆਂ ਨੂੰ ਬੇਅਸਰ ਕਰਨ" ਦੀ ਤਾਕੀਦ ਕੀਤੀ
ਭਾਰਤ ਦੀ ਜੀ20 ਦੀ ਪ੍ਰੈਜ਼ੀਡੈਂਸੀ ਇੱਕ ਸਫਲਤਾ ਸੀ; ਗਲੋਬਲ ਪਾਵਰ ਵਜੋਂ ਉਭਰ ਰਹੇ ਭਾਰਤ ਦੀ ਅਧਿਕਾਰਿਤ ਅਤੇ ਉਚਿਤ ਮਾਨਤਾ ਸੀ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਰਿਸਰਚਰਸ ਨੂੰ ਕਿਹਾ - ਤੁਸੀਂ ਦੇਸ਼ ਵਿੱਚ ਆਉਣ ਵਾਲੇ ਹਰ ਵਿਦੇਸ਼ੀ ਅਤੇ ਦੁਨੀਆ ਦੇ ਹਰ ਭਾਰਤੀ ਨਾਗਰਿਕ ਲਈ ਵਿੰਡੋ ਹੋ
ਉਪ ਰਾਸ਼ਟਰਪਤੀ ਨੇ ਇੰਡੀਅਨ ਕੌਂਸਲ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੀ ਅੱਪਡੇਟ ਕੀਤੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ, ਖੋਜਕਾਰਾਂ ਨੂੰ ਸੰਬੋਧਨ ਕੀਤਾ
प्रविष्टि तिथि:
13 SEP 2023 5:23PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਆਈਸੀਡਬਲਯੂਏ ਦੇ ਖੋਜ ਵਿਦਵਾਨਾਂ ਨੂੰ “ਭਾਰਤ ਬਾਰੇ ਸਮੇਂ-ਸਮੇਂ ‘ਤੇ ਪੇਸ਼ ਕੀਤੇ ਜਾਂਦੇ ਘਾਤਕ, ਭਿਆਨਕ ਬਿਰਤਾਂਤਾਂ” ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਰਹਿਣ ਦੀ ਤਾਕੀਦ ਕੀਤੀ। ਅਜਿਹੇ ਬਿਰਤਾਂਤਾਂ ਦੇ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ, "ਸਾਡੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਲੰਕਿਤ ਕਰਨ, ਬਦਨਾਮ ਕਰਨ, ਨੀਵਾਂ ਦਿਖਾਉਣ ਅਤੇ ਨਸ਼ਟ ਕਰਨ ਲਈ ਅਜਿਹੀ ਘੜੀ ਗਈ ਰਣਨੀਤੀ ਨੂੰ ਬੇਅਸਰ ਕਰਨ ਵਿੱਚ ਤੁਹਾਡੀ ਭੂਮਿਕਾ ਮਹੱਤਵਪੂਰਨ ਹੈ।"
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਇਤਿਹਾਸ ਦੇ ਇੱਕ ਪਰਿਭਾਸ਼ਿਤ ਪਲ ਵਿੱਚ ਹੈ, ਉਪ ਰਾਸ਼ਟਰਪਤੀ ਨੇ ਖੋਜਕਰਤਾਵਾਂ ਨੂੰ ਦੇਸ਼ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੀ ਤਾਕੀਦ ਕੀਤੀ। ਉਨ੍ਹਾਂ ਰੇਖਾਂਕਿਤ ਕੀਤਾ “ਤੁਸੀਂ ਦੇਸ਼ ਵਿੱਚ ਆਉਣ ਵਾਲੇ ਹਰ ਵਿਦੇਸ਼ੀ ਅਤੇ ਦੁਨੀਆ ਦੇ ਹਰ ਭਾਰਤੀ ਨਾਗਰਿਕ ਲਈ ਵਿੰਡੋ ਹੋ।”
ਅੱਜ ਸਪਰੂ ਹਾਊਸ ਵਿਖੇ ਭਾਰਤੀ ਵਿਸ਼ਵ ਮਾਮਲਿਆਂ ਬਾਰੇ ਕੌਂਸਲ (ਆਈਸੀਡਬਲਯੂਏ) ਦੀ ਰਿਸਰਚ ਫੈਕਲਟੀ ਨੂੰ ਸੰਬੋਧਨ ਕਰਦਿਆਂ, ਉਪ ਰਾਸ਼ਟਰਪਤੀ ਨੇ ਜੀ20 ਦੀ ਪ੍ਰੈਜ਼ੀਡੈਂਸੀ ਦੌਰਾਨ ਭਾਰਤ ਦੀ ਭੂਮਿਕਾ ਦੀ ਵਿਆਪਕ ਪ੍ਰਸ਼ੰਸਾ ਕੀਤੀ ਅਤੇ ਹਾਲ ਹੀ ਵਿੱਚ ਸਮਾਪਤ ਹੋਈ ਜੀ20 ਲੀਡਰਸ ਸਮਿਟ ਦੀ ਸਫਲਤਾ ਨੂੰ ਨੋਟ ਕੀਤਾ। ਉਨ੍ਹਾਂ ਕਿਹਾ “ਜੀ20 ਦੀ ਭਾਰਤ ਦੀ ਪ੍ਰੈਜ਼ੀਡੈਂਸੀ ਇੱਕ ਸਫਲਤਾ ਸੀ। ਇਸ ਨੇ ਗਲੋਬਲ ਸਹਿਮਤੀ ਪੈਦਾ ਕੀਤੀ। ਇੱਕ ਗਲੋਬਲ ਪਾਵਰ ਦੇ ਰੂਪ ਵਿੱਚ ਉਭਰਦੇ ਭਾਰਤ ਦੀ ਅਧਿਕਾਰਿਤ ਅਤੇ ਉਚਿਤ ਮਾਨਤਾ ਸੀ।”
ਗਲੋਬਲ ਪੱਧਰ 'ਤੇ ਭਾਰਤ ਦੇ ਵਧਦੇ ਕੱਦ ਨੂੰ ਉਜਾਗਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ 'ਫ੍ਰੈਜਾਈਲ ਫਾਈਵ' ਦਾ ਹਿੱਸਾ ਬਣਨ ਤੋਂ ਲੈ ਕੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਤੱਕ ਭਾਰਤ ਦੀ ਯਾਤਰਾ ਦਾ ਵਰਣਨ ਕੀਤਾ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜੋ ਕੁਝ ਪ੍ਰਾਪਤੀਆਂ ਹੋ ਰਹੀਆਂ ਹਨ, ਇੱਕ ਸਮੇਂ ਉਹ ਦੁਨੀਆ ਲਈ ਕਲਪਨਾ ਤੋਂ ਪਰੇ ਜਾਪਦੀਆਂ ਸਨ। ਉਨ੍ਹਾਂ ਵਿਸਥਾਰ ਨਾਲ ਦੱਸਿਆ "ਉਹ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਇਹ ਉਸ ਦੇਸ਼ ਵਿੱਚ ਹੋ ਸਕਦਾ ਹੈ ਜਿੱਥੇ ਧਰਮ, ਜਾਤ, ਨਸਲ ਅਤੇ ਭਾਸ਼ਾ ਦੀ ਵਿਵਿਧਤਾ ਹੈ।”
ਉਪ ਰਾਸ਼ਟਰਪਤੀ, ਜੋ ਕਿ ਆਈਸੀਡਬਲਯੂਏ ਦੇ ਐਕਸ-ਓਫੀਸ਼ਿਓ ਪ੍ਰੈਜ਼ੀਡੈਂਟ ਵੀ ਹਨ, ਨੇ ਅੱਜ ਸਪਰੂ ਹਾਊਸ ਵਿਖੇ ਆਈਸੀਡਬਲਯੂਏ ਦੀ ਮੁਰੰਮਤ ਕੀਤੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਰਾਜਦੂਤ ਵਿਜੇ ਠਾਕੁਰ ਸਿੰਘ, ਡਾਇਰੈਕਟਰ ਜਨਰਲ, ਆਈਸੀਡਬਲਯੂਏ, ਸ਼੍ਰੀ ਸੁਨੀਲ ਕੁਮਾਰ ਗੁਪਤਾ, ਉਪ ਰਾਸ਼ਟਰਪਤੀ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਉਪ ਰਾਸ਼ਟਰਪਤੀ ਦੇ ਸੰਬੋਧਨ ਦੇ ਪੂਰੇ ਪਾਠ ਲਈ ਕਲਿਕ ਕਰੋ: https://pib.gov.in/PressReleasePage.aspx?PRID=1956926
********
ਐੱਮਐੱਸ/ਆਰਸੀ
(रिलीज़ आईडी: 1957300)
आगंतुक पटल : 135