ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪ੍ਰਧਾਨ ਮੰਤਰੀ 14 ਸਤੰਬਰ, 2023 ਨੂੰ ਮੱਧ ਪ੍ਰਦੇਸ਼ ਵਿੱਚ ਬੀਪੀਸੀਐੱਲ ਦੀ ਬੀਨਾ ਰਿਫਾਇਨਰੀ ਵਿੱਚ ਪੈਟ੍ਰੋਕੈਮੀਕਲ ਕੰਪਲੈਕਸ ਅਤੇ ਰਿਫਾਇਨਰੀ ਐਕਸਪੈਂਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ

Posted On: 12 SEP 2023 7:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਸਤੰਬਰ, 2023 ਨੂੰ ਮੱਧ ਪ੍ਰਦੇਸ਼ ਦੇ ਬੀਨਾ ਵਿੱਚ ਬੀਪੀਸੀਐੱਲ ਦੀ ਬੀਨਾ ਰਿਫਾਇਨਰੀ ਵਿੱਚ ਪੈਟ੍ਰੋਕੈਮੀਕਲ ਕੰਪਲੈਕਸ ਅਤੇ ਰਿਫਾਇਨਰੀ ਐਕਸਪੈਂਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।

 

ਨਵੇਂ ਭਾਰਤ ਦੀਆਂ ਆਕਾਂਖਿਆਵਾਂ ਦੇ ਅਨੁਰੂਪ, ਬੀਪੀਸੀਐੱਲ ਨੇ ਮੱਧ ਪ੍ਰਦੇਸ਼ ਵਿੱਚ ਸਾਗਰ ਦੇ ਕੋਲ ਆਪਣੀ ਬੀਨਾ ਰਿਫਾਇਨਰੀ ਵਿੱਚ ਆਧੁਨਿਕ ਪੈਟ੍ਰੋਕੈਮਿਕਲ ਕੰਪਲੈਕਸ ਦੀ ਕਲਪਨਾ ਕੀਤੀ ਹੈ। ਇਸ ਪ੍ਰੋਜੈਕਟ ਦੀ ਲਾਗਤ 49,000 ਕਰੋੜ ਰੁਪਏ ਹੋਵੇਗੀ। ਇਸ ਨਾਲ ਪੂਰੇ ਬੁੰਦੇਲਖੰਡ ਖੇਤਰ ਵਿੱਚ ਸਮ੍ਰਿੱਧੀ ਅਤੇ ਖੁਸ਼ਹਾਲੀ ਆਵੇਗੀ। ਇਸ ਪ੍ਰੋਜੈਕਟ ਦੇ ਤਹਿਤ ਬੀਨਾ ਰਿਫਾਇਨਰੀ ਦੀ ਸਮਰੱਥਾ 11 ਐੱਮਐੱਮਟੀਪੀਏ ਤੱਕ ਵਧਾਈ ਜਾਵੇਗੀ, ਜੋ 2200 ਕਿਲੋਟਨ ਤੋਂ ਅਧਿਕ ਪੈਟ੍ਰੋਕੈਮਿਕਲ ਉਤਪਾਦਾਂ ਨੂੰ ਤਿਆਰ ਕਰੇਗੀ। ਸੰਪੂਰਨ ਪ੍ਰੋਜੈਕਟ ਪੰਜ ਸਾਲ ਵਿੱਚ ਪੂਰਾ ਹੋਵੇਗਾ। ਐਥਿਲੀਨ ਕ੍ਰੈਕਰ ਕੰਪਲੈਕਸ ਬੀਨਾ ਰਿਫਾਇਨਰੀ ਤੋਂ ਨੇਫਥਾ, ਐੱਲਪੀਜੀ, ਕੈਰੋਸਿਨ ਆਦਿ ਜਿਹੇ ਕੈਪਟਿਵ ਫੀਡਸਟੌਕ ਦਾ ਇਸਤੇਮਾਲ ਕਰੇਗਾ।

 

ਇੱਕ ਵਾਰ ਪੂਰਾ ਹੋਣ ‘ਤੇ ਪੈਟ੍ਰੋਕੈਮਿਕਲ ਕੰਪਲੈਕਸ ਬੁੰਦੇਲਖੰਡ ਖੇਤਰ ਦੇ ਯੁਵਾ ਉੱਦਮੀਆਂ ਲਈ ਰੋਜ਼ਗਾਰ ਦੇ ਕਈ ਵਿਵਿਧ ਅਵਸਰ ਉਪਲਬਧ ਕਰਾਵੇਗਾ। ਇਹ ਪੈਟ੍ਰੋਕੈਮਿਕਲ ਕੰਪਲੈਕਸ ਪਲਾਸਟਿਕ, ਪਾਈਪ, ਪੈਕੇਜਿੰਗ ਸਮੱਗਰੀ, ਪਲਾਸਟਿਕ ਸ਼ੀਟ, ਮੋਟਰਵਾਹਨ ਦੇ ਪੁਰਜੇ, ਮੈਡੀਕਲ ਉਪਕਰਣ, ਮੋਲਡੇਡ ਫਰਨੀਚਰ ਦੇ ਨਾਲ ਹੀ ਘਰੇਲੂ ਅਤੇ ਉਦਯੋਗਿਕ ਉਪਯੋਗ ਦੀਆਂ ਹੋਰ ਵਸਤੂਆਂ ਦੇ ਸੰਦਰਭ ਵਿੱਚ ਵਿਭਿੰਨ ਡਾਉਨਸਟ੍ਰੀਮ ਵਪਾਰਕ ਨਿਰਮਾਣ ਇਕਾਈਆਂ ਦੇ ਲਈ ਦੁਆਰ ਖੋਲ੍ਹੇਗਾ।

 

ਮੱਧ ਪ੍ਰਦੇਸ਼ ਸਰਕਾਰ ਐੱਸਜੀਐੱਸਟੀ ਰਿਫੰਡ, ਵਿਆਜ ਮੁਕਤ ਲੋਨ ਅਤੇ ਵਿਆਜ ਸਬਸਿਡੀ ਸਹਾਇਤਾ, ਰਿਆਇਤੀ ਬਿਜਲੀ, ਸਟਾਂਪ ਸ਼ੁਲਕ ਵਿੱਚ ਛੂਟ ਆਦਿ ਦੇ ਤਹਿਤ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਕੇ ਪ੍ਰੋਜੈਕਟ ਦਾ ਸਮਰਥਨ ਕਰ ਰਹੀ ਹੈ।

 

ਇਸ ਨਿਵੇਸ਼ ਦੇ ਨਤੀਜੇ ਸਦਕਾ ਪ੍ਰਤੀ ਵਰ੍ਹੇ 20,000 ਕਰੋੜ ਰੁਪਏ ਦੀ ਵਿਦੇਸ਼ੀ ਮੁਦ੍ਰਾ ਦੀ ਬੱਚਤ ਦੇ ਨਾਲ-ਨਾਲ 1 ਲੱਖ ਤੋਂ ਅਧਿਕ ਪ੍ਰਤੱਖ ਜਾਂ ਅਪ੍ਰਤੱਖ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।

 

ਉਪਰੋਕਤ ਦੇ ਇਲਾਵਾ, ਡਾਉਨਸਟ੍ਰੀਮ ਉਦਯੋਗਾਂ, ਸਹਾਇਕ ਅਤੇ ਸੇਵਾ ਇਕਾਈਆਂ ਵਿੱਚ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਸਿਰਜਣ ਦੀ ਵੀ ਸੰਭਾਵਨਾ ਹੋਵੇਗੀ।

 

ਇਹ ਪ੍ਰੋਜੈਕਟ ਦੇਸ਼ ਦੀ ਆਤਮਨਿਰਭਰ ਭਾਰਤ ਦੀ ਖ਼ਾਹਿਸ਼ ਦੇ ਅਨੁਰੂਪ ਹੈ। ਇਹ ਭਾਰਤ ਨੂੰ 5 ਟ੍ਰਿਲੀਅਨ-ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਲਕਸ਼ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਰਸਾਇਣਾਂ ਅਤੇ ਪੈਟ੍ਰੋਕੈਮਿਕਲ ਦੇ ਲਈ ਇੱਕ ਆਲਮੀ ਨਿਰਮਾਣ ਕੇਂਦਰ ਸਥਾਪਿਤ ਕਰੇਗੀ।

 

ਪੌਲਿਮਰ ਦੇ ਇਲਾਵਾ, ਕੰਪਲੈਕਸ ਤੋਂ ਐਰੋਮੈਟਿਕਸ (ਬੇਂਜੀਨ, ਟੋਲਿਊਨਿ ਅਤੇ ਮਿਕਸਡ ਜ਼ਾਇਲੀਨ) ਦਾ ਉਤਪਾਦਨ ਹੋਵੇਗਾ, ਜਿਸ ਦਾ ਡਾਉਨਸਟ੍ਰੀਮ ਉਦਯੋਗਾਂ, ਸਹਾਇਕ ਅਤੇ ਸੇਵਾ ਇਕਾਈਆਂ ਵਿੱਚ ਮੁੱਖ ਤੌਰ ‘ਤੇ ਇਸਤੇਮਾਲ ਹੁੰਦਾ ਹੈ, ਜਿਵੇਂ –

 

  • ਲੈਮਿਨੇਸ਼ਨ ਫਿਲਮਾਂ, ਬਬਲ ਅਤੇ ਸਟ੍ਰੈਚ ਰੈਪਸ, ਸ਼ਿਪਿੰਗ ਬੋਰੀਆਂ, ਘਰੇਲੂ ਸਾਮਾਨ, ਢੱਕਣ, ਸ਼ੌਪਿੰਗ ਟੋਕਰੀ, ਡ੍ਰਿਪ ਸਿੰਚਾਈ ਟਿਊਬਿੰਗ, ਖਿਡੌਣੇ, ਆਦਿ।

  • ਮਲਟੀਲੇਅਰ ਫਿਲਮਾਂ, ਕਚਰਾ ਬੈਗ, ਰਾਫਿਆ ਬੈਗ, ਘਰੇਲੂ ਸਾਮਾਨ, ਭੰਡਾਰਣ ਡਿੱਬੇ, ਪਾਣੀ ਦੇ ਟੈਂਕ, ਬਕਸੇ, ਸਾਮਾਨ, ਉਦਯੋਗਿਕ ਕੰਟੇਨਰ, ਗੈਸ ਅਤੇ ਪਾਣੀ ਦੇ ਲਈ ਪਾਈਪ, ਕੇਬਲ ਸ਼ੀਥਿੰਗ, ਆਦਿ।

  • ਬੀਓਪੀਪੀ ਫਿਲਮਾਂ, ਮੋਟਰਵਾਹਨ ਦੇ ਪੁਰਜੇ, ਫਰਨੀਚਰ, ਘਰੇਲੂ ਸਾਮਾਨ, ਬੁਣੇ ਹੋਏ ਕੱਪੜੇ, ਜੰਬੋ ਬੈਗ, ਰਾਫੀਆ ਬੈਗ, ਕਠੋਰ ਪੈਕੇਜਿੰਗ, ਖੁਰਾਕ ਪੈਕੇਜਿੰਗ, ਭੰਡਾਰਣ ਕੰਟੇਨਰ, ਪੇਂਟ ਬਾਲਟੀ, ਪਾਈਪ ਆਦਿ।

  • ਪੈਟ੍ਰੋਕੈਮਿਕਲ/ਰਸਾਇਣ (ਸਟਾਇਰੀਨ, ਫਿਨੋਲ, ਏਸੀਟੋਨ, ਕਿਊਮੀਨ, ਨਾਈਟ੍ਰੋਬੇਂਜੀਨ, ਐਨਿਲਿਨ, ਆਦਿ) ਦੇ ਉਤਪਾਦਨ, ਪੇਂਟ, ਫਾਰਮਾ ਅਤੇ ਔਟੋਮੋਟਿਵ ਉਦਯੋਗਾਂ ਵਿੱਚ ਇਸਤੇਮਾਲ।

 

ਇਹ ਪ੍ਰੋਜੈਕਟ ਪੈਟ੍ਰੋਕੈਮਿਕਲ ਫੀਡਸਟੌਕ ਤੱਕ ਅਸਾਨ ਪਹੁੰਚ ਦੇ ਨਾਲ ਮੱਧ ਪ੍ਰਦੇਸ਼ ਰਾਜ ਅਤੇ ਪੂਰੇ ਬੁੰਦੇਲਖੰਡ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਪ੍ਰੇਰਿਤ ਕਰੇਗਾ। ਇਹ ਰਾਜ ਵਿੱਚ ‘ਪੈਟ੍ਰੋਕੈਮੀਕਲ ਰਸਾਇਣ ਅਤੇ ਪੈਟ੍ਰੋਕੈਮਿਕਲ ਨਿਵੇਸ਼ ਖੇਤਰ (ਪੀਸੀਪੀਆਈਆਰ)’ ਸਥਾਪਿਤ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਮਰੱਥ ਕਰੇਗਾ, ਜਿਸ ਨਾਲ ਫਿਲਮ, ਫਾਈਬਰ, ਇੰਜੈਕਸ਼ਨ ਮੋਲਡਿੰਗ, ਬਲੋ ਮੋਲਡਿੰਗ, ਪਾਈਪ, ਨਾਲੀ, ਮੋਟਰਵਾਹਨ ਦੇ ਪੁਰਜੇ ਆਦਿ ਜਿਹੇ ਖੇਤਰਾਂ ਵਿੱਚ ਵੱਡੇ ਨਿਵੇਸ਼ ਆਕਰਸ਼ਿਤ ਹੋਣਗੇ।

****************

ਆਰਕੇਜੇ/ਐੱਮ



(Release ID: 1957046) Visitor Counter : 67