ਸੂਚਨਾ ਤੇ ਪ੍ਰਸਾਰਣ ਮੰਤਰਾਲਾ
                
                
                
                
                
                    
                    
                        'ਭਾਰਤ: ਦ ਮਦਰ ਆਵ੍ ਡੈਮੋਕ੍ਰੇਸੀ' ਭਾਰਤੀ ਲੋਕਤਾਂਤਰਿਕ ਕਦਰਾਂ-ਕੀਮਤਾਂ ਦੇ ਸਾਰ ਨੂੰ ਦਰਸਾਉਂਦੀ ਹੈ
                    
                    
                        
                    
                
                
                    Posted On:
                11 SEP 2023 6:42PM by PIB Chandigarh
                
                
                
                
                
                
                ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਨੇ 8 ਤੋਂ 10 ਸਤੰਬਰ 2023 ਦੌਰਾਨ ਜੀ20 ਸਮਿਟ ਦੇ ਲਈ ਆਈਟੀਪੀਓ ਦੇ ਹਾਲ ਨੰਬਰ 14 (ਫੋਇਰ ਖੇਤਰ) ਵਿਖੇ 'ਭਾਰਤ: ਦ ਮਦਰ ਆਵ੍ ਡੈਮੋਕ੍ਰੇਸੀ' 'ਤੇ ਇੱਕ ਪ੍ਰਦਰਸ਼ਨੀ ਆਯੋਜਿਤ ਕੀਤੀ। ਇਸ ਕਿਉਰੇਟਿਡ ਅਨੁਭਵ ਨੇ ਸਾਡੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕੀਤਾ। 

 
(ਭਾਰਤ ਦੇ ਲੋਕਤਾਂਤਰਿਕ ਚਰਿੱਤਰ ਦਾ ਇਤਿਹਾਸ 26 ਇੰਟਰਐਕਟਿਵ ਪੈਨਲਾਂ ਦੇ ਜ਼ਰੀਏ ਵਿਭਿੰਨ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।)


 
(ਸੈਂਟਰ ਵਿੱਚ ਸਿੰਧੂ-ਸਰਸਵਤੀ ਸੱਭਿਅਤਾ ਦੀ ਲੜਕੀ ਦੀ ਪ੍ਰਤਿਮਾ)
 

 
(ਰਿਸੈਪਸ਼ਨ ਦੇ ਪਿੱਛੇ ਇੱਕ ਵਿਸ਼ਾਲ ਵੀਡੀਓ ਸਕ੍ਰੀਨ ਭਾਰਤ ਦੀਆਂ ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ ਦੇ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕਰਦੀ ਹੈ)

(ਮੈਂਬਰ ਸਕੱਤਰ, ਆਈਜੀਐੱਨਸੀਏ, ਸ਼੍ਰੀ ਸਚਿਦਾਨੰਦ ਜੋਸ਼ੀ 'ਭਾਰਤ: ਦ ਮਦਰ ਆਵ੍ ਡੈਮੋਕ੍ਰੇਸੀ' ਪ੍ਰਦਰਸ਼ਨੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ)
 
ਉਹ ਭਰੋਸੇਮੰਦ, ਆਤਮ-ਵਿਸ਼ਵਾਸੀ ਹੈ ਅਤੇ ਦੁਨੀਆ ਨੂੰ ਅੱਖਾਂ ਨਾਲ ਅੱਖਾਂ ਮਿਲਾ ਕੇ ਦੇਖ ਰਹੀ ਹੈ। ਸੁਤੰਤਰ। ਮੁਕਤ। ਉਹ ਆਪਣੇ ਸਰੀਰ 'ਤੇ ਪੱਛਮੀ ਭਾਰਤ ਦੀਆਂ ਮਹਿਲਾਵਾਂ ਦੁਆਰਾ ਰੋਜ਼ਾਨਾ ਪਹਿਨੇ ਜਾਣ ਵਾਲੇ ਗਹਿਣਿਆਂ ਜਿਹੇ ਹੀ ਗਹਿਣੇ ਪਹਿਨਦੀ ਹੈ। ਵਸਤੂ ਦੀ ਅਸਲ ਉਚਾਈ 10.5 ਸੈਂਟੀਮੀਟਰ ਹੈ ਪਰ ਪ੍ਰਤੀਕ੍ਰਿਤੀ 5 ਫੁੱਟ ਦੀ ਉੱਚਾਈ ਅਤੇ 120 ਕਿਲੋਗ੍ਰਾਮ ਭਾਰ ਦੇ ਨਾਲ ਕਾਂਸੀ ਵਿੱਚ ਬਣਾਈ ਗਈ ਸੀ। 
 
ਭਾਰਤ ਵਿੱਚ ਲੋਕਤੰਤਰ ਦੇ ਇਤਿਹਾਸ ਨੂੰ ਰਸਤੇ ਦੇ ਇੱਕ ਪਾਸੇ 26 ਇੰਟਰਐਕਟਿਵ ਪੈਨਲਾਂ ਦੇ ਜ਼ਰੀਏ ਦੁਬਾਰਾ ਦੇਖਿਆ ਜਾ ਸਕਦਾ ਹੈ ਜਿੱਥੇ ਸੈਲਾਨੀ 16 ਵਿਭਿੰਨ ਭਾਸ਼ਾਵਾਂ ਵਿੱਚ ਸਮੱਗਰੀ ਪੜ੍ਹ ਸਕਦੇ ਹਨ ਅਤੇ ਆਡੀਓ ਸੁਣ ਸਕਦੇ ਹਨ। ਪੈਨਲਾਂ ਵਿੱਚ ਸਥਾਨਕ ਸਵੈ-ਸ਼ਾਸਨ, ਆਧੁਨਿਕ ਭਾਰਤ ਵਿੱਚ ਚੋਣਾਂ, ਕ੍ਰਿਸ਼ਨ ਦੇਵ ਰਾਏ, ਜੈਨ ਧਰਮ ਆਦਿ ਸ਼ਾਮਲ ਹਨ। ਪ੍ਰਦਰਸ਼ਨੀ ਨੂੰ ਜੀ20 ਐਪਲੀਕੇਸ਼ਨ 'ਤੇ ਡਿਜ਼ੀਟਲ ਤੌਰ 'ਤੇ ਐਕਸੈਸ ਕੀਤਾ ਜਾ ਸਕਦਾ ਹੈ। 
 
ਭਾਰਤ ਵਿੱਚ ਲੋਕਤੰਤਰ ਇੱਕ ਸਦੀਆਂ ਪੁਰਾਣੀ ਧਾਰਨਾ ਹੈ। ਭਾਰਤੀ ਸਿਧਾਂਤਾਂ ਦੇ ਅਨੁਸਾਰ, ਲੋਕਤੰਤਰ ਵਿੱਚ ਸਮਾਜ ਵਿੱਚ ਆਜ਼ਾਦੀ, ਸਵੀਕਾਰਤਾ, ਸਮਾਨਤਾ ਅਤੇ ਸਮਾਵੇਸ਼ ਦੇ ਮੁੱਲ ਸ਼ਾਮਲ ਹੁੰਦੇ ਹਨ ਅਤੇ ਇਹ ਇਸਦੇ ਆਮ ਨਾਗਰਿਕਾਂ ਨੂੰ ਇੱਕ ਗੁਣਵੱਤਾਪੂਰਨ ਅਤੇ ਸਨਮਾਨਜਨਕ ਜੀਵਨ ਜਿਉਣ ਦੀ ਆਗਿਆ ਦਿੰਦੇ ਹਨ। ਰਿਗਵੇਦ ਅਤੇ ਅਥਰਵਵੇਦ, ਸਭ ਤੋਂ ਪਹਿਲੇ ਤੋਂ ਉਪਲਬਧ ਪਵਿੱਤਰ ਗ੍ਰੰਥ, ਸਭਾ, ਸੰਮਤੀ ਅਤੇ ਸੰਸਦ ਜਿਹੀਆਂ ਭਾਗੀਦਾਰ ਸੰਸਥਾਵਾਂ ਦਾ ਹਵਾਲਾ ਦਿੰਦੇ ਹਨ, ਸਾਡੀ ਸੰਸਦ ਨੂੰ ਦਰਸਾਉਣ ਵਾਲਾ ਅੰਤਿਮ ਸ਼ਬਦ ਅਜੇ ਵੀ ਵਰਤੋਂ ਵਿੱਚ ਹੈ। ਇਸ ਧਰਤੀ ਦੇ ਮਹਾਨ ਮਹਾਕਾਵਿ ਰਾਮਾਇਣ ਅਤੇ ਮਹਾਭਾਰਤ ਵੀ ਲੋਕਾਂ ਨੂੰ ਫ਼ੈਸਲੇ ਲੈਣ ਵਿੱਚ ਸ਼ਾਮਲ ਕਰਨ ਦੀ ਗੱਲ ਕਰਦੇ ਹਨ। ਭਾਰਤੀ ਲਿਖਤੀ ਉਦਾਹਰਣਾਂ ਵਿੱਚ ਇਹ ਵੀ ਪਾਇਆ ਜਾਂਦਾ ਹੈ ਕਿ ਸ਼ਾਸਨ ਕਰਨ ਦਾ ਅਧਿਕਾਰ ਯੋਗਤਾ ਜਾਂ ਆਮ ਸਹਿਮਤੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਹ ਖ਼ਾਨਦਾਨੀ ਨਹੀਂ ਹੈ। 
 
ਪਰਿਸ਼ਦ ਅਤੇ ਸੰਮਤੀ ਜਿਹੀਆਂ ਵਿਭਿੰਨ ਲੋਕਤਾਂਤਰਿਕ ਸੰਸਥਾਵਾਂ ਵਿੱਚ ਵੋਟਰਾਂ ਦੀ ਵੈਧਤਾ ਬਾਰੇ ਲਗਾਤਾਰ ਚਰਚਾ ਹੁੰਦੀ ਰਹੀ ਹੈ। ਭਾਰਤੀ ਲੋਕਤੰਤਰ ਅਸਲ ਵਿੱਚ ਲੋਕਾਂ ਦੀ ਸਚਾਈ, ਤਾਲਮੇਲ, ਸਹਿਯੋਗ, ਸ਼ਾਂਤੀ, ਹਮਦਰਦੀ ਅਤੇ ਸਮੂਹਿਕ ਤਾਕਤ ਦਾ ਜਸ਼ਨ ਹੈ। 
 
 ********
 
ਪੀਪੀਜੀ/ਐੱਸਕੇ
                
                
                
                
                
                (Release ID: 1956581)
                Visitor Counter : 141