ਸੈਰ ਸਪਾਟਾ ਮੰਤਰਾਲਾ
azadi ka amrit mahotsav

ਜੀ20 ਲੀਡਰਸ ਨੇ ਟੂਰਿਜ਼ਮ ਸੈਕਟਰ ਨੂੰ ਹੁਲਾਰਾ ਦੇਣ ਲਈ ‘ਗੋਆ ਰੋਡਮੈਪ’ ਅਤੇ ‘ਟ੍ਰੈਵਲ ਫਾਰ ਲਾਈਫ’ ਪ੍ਰੋਗਰਾਮ ਦਾ ਸਮਰਥਨ ਕੀਤਾ


ਟੂਰਿਜ਼ਮ ਮੰਤਰਾਲਾ ਜੀ20 ਗੋਆ ਰੋਡਮੈਪ ਦੀਆਂ ਪੰਜ ਪ੍ਰਾਥਮਿਕਤਾਵਾਂ ਦੇ ਅਨੁਰੂਪ ਸਰਬੋਤਮ ਪ੍ਰਥਾਵਾਂ ਅਤੇ ਕੇਸ ਸਟਡੀ ਦੀ ਪਹਿਚਾਣ ਕਰਨ ਲਈ ‘ਟੂਰਿਜ਼ਮ ਫੋਰ ਟੂਮੋਰੋ’ ‘ਤੇ ਇੱਕ ਰਾਸ਼ਟਰੀ ਪ੍ਰਤੀਯੋਗਿਤਾ ਸ਼ੁਰੂ ਕਰੇਗਾ

Posted On: 10 SEP 2023 8:42PM by PIB Chandigarh

ਦਿੱਲੀ ਵਿੱਚ ਜੀ20 ਲੀਡਰਸ ਦਾ ਸਮਿਟ ਆਲਮੀ ਏਕਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਕੁਸ਼ਲ ਅਗਵਾਈ ਦਾ ਇੱਕ ਪ੍ਰਮਾਣ ਹੈ। ਸਮਿਟ ਵਿੱਚ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੀਡਰਸ ਦਾ ਕਨਵਰਜੈਂਸ਼ਨ ਦੇਖਿਆ ਗਿਆ, ਜੋ ਭਵਿੱਖ ਦੇ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਦੇ ਨਾਲ ਇਕਜੁੱਟ ਹੋਏ। ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਮੂਹਿਕ ਪ੍ਰਤੀਬੱਧਤਾ ਗਲੋਬਲ ਸਹਿਯੋਗ ਦੀ ਭਾਵਨਾ ਦੀ ਵੀ ਪੁਸ਼ਟੀ ਕਰਦੀ ਹੈ।

ਦਿੱਲੀ ਵਿੱਚ ਜੀ20 ਲੀਡਰਸ ਦੇ ਸਮਿਟ ਦੌਰਾਨ ਟਿਕਾਊ ਸਮਾਜਿਕ-ਆਰਥਿਕ ਵਿਕਾਸ ਅਤੇ ਸਮ੍ਰਿੱਧੀ ਵਿੱਚ ਟੂਰਿਜ਼ਮ ਅਤੇ ਸੱਭਿਆਚਾਰ ਦੀ ਮਹੱਤਵਪੂਰਨ ਭੂਮਿਕਾ ਦਾ ਸਰਵ-ਸਹਿਮਤੀ ਨਾਲ ਸਮਰਥਨ ਇੱਕ ਮਹੱਤਵਪੂਰਨ ਉਪਲਬਧੀ ਵਜੋਂ ਦਰਜ਼ ਹੋਇਆ। ਸਮਿਟ ਦੌਰਾਨ ਅਪਣਾਏ ਗਏ ‘ਜੀ20 ਲੀਡਰਸ ਡੈਕਲੇਰੇਸ਼ਨ’ ਨੇ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਹਾਸਲ ਕਰਨ ਦੇ ਸਾਧਨ ਦੇ ਰੂਪ ਵਿੱਚ ‘ਟੂਰਿਜ਼ਮ ਲਈ ਗੋਆ ਰੋਡਮੈਪ’ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

ਦਿੱਲੀ ਘੋਸ਼ਣਾ ਪੱਤਰ ਜੀ20 ਗੋਆ ਰੋਡ਼ਮੈਪ ਦੇ ਨਾਲ ਟੂਰਿਜ਼ਮ ਸੈਕਟਰ ਲਈ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਟੂਰਿਜ਼ਮ ਸੈਕਟਰ ਦੀਆਂ ਚੁਣੌਤੀਆਂ, ਉਦੇਸ਼ਾਂ, ਮੌਕਿਆਂ ਅਤੇ ਸਿਫ਼ਾਰਿਸ਼ਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ।

 ‘ਗੋਆ ਰੋਡਮੈਪ’, ਭਾਰਤ ਦੇ ਜੀ20 ਟੂਰਿਜ਼ਮ ਟ੍ਰੈਕ ਦਾ ਅਹਿਮ ਨਤੀਜਾ ਹੈ ਜੋ ਸਸਟੇਨੇਬਲ ਗਲੋਬਲ ਟੂਰਿਜ਼ਮ ਲਈ ਖਾਕਾ ਪ੍ਰਦਾਨ ਕਰਨ ਵਾਲੀ ਇੱਕ ਮੋਹਰੀ ਪਹਿਲ ਹੈ। ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਥੀਮ ਦੇ ਅਨੁਕੂਲ ਗੋਆ ਰੋਡਮੈਪ, ਸਮਾਜ, ਅਰਥਵਿਵਸਥਾ ਅਤੇ ਵਾਤਾਵਰਣ ਪ੍ਰਬੰਧਨ ਵਿੱਚ ਟੂਰਿਜ਼ਮ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।

ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੁਆਰਾ ਪਹਿਚਾਣੀ ਅਤੇ ਸਮਰਥਿਤ ਪੰਜ ਆਪਸ ਵਿੱਚ ਜੁੜੀਆਂ ਹੋਈਆਂ ਪ੍ਰਾਥਮਿਕਤਾਵਾਂ-ਗ੍ਰੀਨ ਟੂਰਿਜ਼ਮ , ਡਿਜੀਟਲਾਈਜ਼ੇਸ਼ਨ, ਕੌਸ਼ਲ, ਟੂਰਿਜ਼ਮ ਐੱਮਐੱਸਐੱਮਈ ਅਤੇ ਡੈਸਟੀਨੇਸ਼ਨ ਮੈਨੇਜਮੈਂਟ ‘ਤੇ ਧਿਆਨ ਕੇਂਦ੍ਰਿਤ ਕਰਕੇ-ਰੋਡਮੈਪ ਰਾਸ਼ਟਰਾਂ ਨੂੰ ਆਪਣੀ ਟੂਰਿਜ਼ਮ ਨੀਤੀਆਂ ਨੂੰ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚੇ 2030 ਦੇ ਨਾਲ ਇਕਸਾਰ ਕਰਨ ਲਈ ਇੱਕ ਵਿਆਪਕ ਰਣਨੀਤੀ ਪ੍ਰਦਾਨ ਕਰਦਾ ਹੈ।

ਸਾਡੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਲਾਂਚ ਕੀਤਾ ਹੈ। ਇਹ ਮੋਹਰੀ ਪਹਿਲ ਇੱਕ ਗਲੋਬਲ ਸਟੋਰੇਜ ਵਜੋਂ ਕੰਮ ਕਰੇਗੀ, ਜੋ ਜੀ20 ਦੇਸ਼ਾਂ ਦੀ ਸਥਾਈ ਟੂਰਿਜ਼ਮ ਪ੍ਰਥਾਵਾਂ ਅਤੇ ਨੀਤੀਆਂ ਦੀ ਸਰਵੋਤਮ ਪ੍ਰਥਾਵਾਂ ਅਤੇ ਕੇਸ ਸਟੱਡੀ ਨੂੰ ਪ੍ਰਦਰਸ਼ਿਤ ਕਰੇਗੀ। ਇਸ ਦਾ ਉਦੇਸ਼ ਇੱਕ ਵਿਆਪਕ ਸੰਸਾਧਨ ਬਣਨਾ, ਰਾਸ਼ਟਰਾਂ ਅਤੇ ਉਦਯੋਗ ਹਿਤਧਾਰਕਾਂ ਨੂੰ ਟੂਰਿਜ਼ਮ ਰਾਹੀਂ ਐੱਸਡੀਜੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਯਾਤਰਾ ਵਿੱਚ ਸਹਾਇਤਾ ਕਰਨਾ ਹੈ।

ਅੱਗੇ ਵਧਦੇ ਹੋਏ ਟੂਰਿਜ਼ਮ ਮੰਤਰਾਲੇ ਦਾ ਟੀਚਾ ਸਿੱਖਿਆ ਅਤੇ ਜਾਗਰੂਕਤਾ ਅਭਿਆਨਾਂ ਰਾਹੀਂ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਅਤੇ ਨਿਜੀ ਹਿਤਧਾਰਕਾਂ ਨੂੰ ਵਧੇਰੇ ਟਿਕਾਊ, ਲਚਕੀਲੇਪਣ ਦੇ ਨਿਰਮਾਣ ਅਤੇ ਸਮਾਵੇਸ਼ੀ ਟੂਰਿਜ਼ਮ ਲਈ ਆਪਣੇ ਸੰਚਾਲਨ ਵਿੱਚ ਸੁਝਾਏ ਗਏ ਕੰਮਾਂ ਨੂੰ ਸ਼ਾਮਲ ਕਰਨ ਬਾਰੇ ਜਾਗਰੂਕ ਬਣਾਉਣ ਲਈ ਗੋਆ ਰੋਡਮੈਪ ਦੇ ਲਾਗੂਕਰਣ ਦੀ ਸੁਵਿਧਾ ਪ੍ਰਦਾਨ ਕਰਨਾ ਹੈ।

ਟੂਰਿਜ਼ਮ ਮੰਤਰਾਲਾ ਜੀ20 ਗੋਆ ਰੋਡਮੈਪ ਦੀਆਂ ਪੰਜ ਪ੍ਰਾਥਮਿਕਤਾਵਾਂ ਦੇ ਅਨੁਰੂਪ ਸਰਵੋਤਮ ਪ੍ਰਥਾਵਾਂ ਅਤੇ ਕੇਸ ਸਟੱਡੀ ਦੀ ਪਹਿਚਾਣ ਕਰਨ ਲਈ ‘ਟੂਰਿਜ਼ਮ ਫਾਰ ਟੂਮੋਰੋ’ ‘ਤੇ ਇੱਕ ਰਾਸ਼ਟਰੀ ਪ੍ਰਤੀਯੋਗਿਤਾ ਵੀ ਸ਼ੁਰੂ ਕਰ ਰਿਹਾ ਹੈ, ਜਿਸ ਨੂੰ ਰਾਜਾਂ, ਸਥਾਨਾਂ ਅਤੇ ਉਦਯੋਗ ਹਿਤਧਾਰਕਾਂ ਦੁਆਰਾ ਸਫ਼ਲਤਾਪੂਰਵਕ ਲਾਗੂ ਕਰਣ ਕੀਤਾ ਗਿਆ ਹੈ, ਜਿਸ ਨੂੰ ਦੁਹਰਾਇਆ ਜਾ ਸਕਦਾ ਹੈ ਅਤੇ ਪੂਰੇ ਦੇਸ਼ ਵਿੱਚ ਵਧਾਇਆ ਜਾ ਸਕਦਾ ਹੈ। ਪ੍ਰਤੀਯੋਗਿਤਾ ਦੀ ਸ਼ੁਰੂਆਤ 27 ਸਤੰਬਰ ਨੂੰ ਵਿਸ਼ਵ ਟੂਰਿਜ਼ਮ ਦਿਵਸ ‘ਤੇ ਕੀਤੀ ਜਾਵੇਗੀ।

ਇੱਕ ਹੋਰ ਮਹੱਤਵਪੂਰਨ ਡਿਵੈਲਪਮੈਂਟ ਵਿੱਚ, ਜੀ20 ਨੇਤਾਵਾਂ ਦੇ ਐਲਾਨ ਵਿੱਚ “ਟ੍ਰੈਵਲ ਫਾਰ ਲਾਈਫ” ਪਹਿਲ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਜ਼ਿੰਮੇਵਾਰ ਅਤੇ ਟਿਕਾਊ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਜ਼ੋਰ ਦਿੱਤਾ ਗਿਆ ਹੈ।

 ‘ਟ੍ਰੈਵਲ ਫਾਰ ਲਾਈਫ’ ਪ੍ਰੋਗਰਾਮ ਮਾਣਯੋਗ ਪ੍ਰਧਾਨ ਮੰਤਰੀ ਦੇ ਲਾਈਫ (ਲਾਈਫਸਟਾਈਲ ਫਾਰ ਇਨਵਾਇਰਮੈਂਟ-ਵਾਤਾਵਰਣ ਲਈ ਜੀਵਨ ਸ਼ੈਲੀ) ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ, ਜੋ ਟੂਰਿਜ਼ਮ ਸੈਕਟਰ ਲਈ ਬੇਹਦ ਪ੍ਰਾਂਸਗਿਕ ਹੈ। ‘ਟ੍ਰੈਵਲ ਫਾਰ ਲਾਈਫ’ ਪ੍ਰੋਗਰਾਮ ਸਾਰੇ ਟੂਰਿਸਟਾਂ ਅਤੇ ਟੂਰਿਜ਼ਮ ਕਾਰੋਬਾਰਾਂ ਨੂੰ ਸਰਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਨ੍ਹਾਂ ਦਾ ਵਾਤਾਵਰਣ ਸੁਰੱਖਿਆ ਅਤੇ ਜਲਵਾਯੂ ਕਾਰਵਾਈ ਲਈ ਖਾਸ ਮਹੱਤਵ ਹੈ।

ਟੂਰਿਜ਼ਮ ਮੰਤਰਾਲੇ ਨੇ ‘ਟ੍ਰੈਵਲ ਫਾਰ ਲਾਈਫ’ ਪ੍ਰੋਗਰਾਮ ਦੇ ਤਹਿਤ ਟਿਕਾਊ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰੋਗਰਾਮਾਂ ਅਤੇ ਪਹਿਲਾਂ ਨੂੰ ਇਕਸਾਰ ਕੀਤਾ ਹੈ ਅਤੇ ਇਹ ਅਭਿਯਾਨ ਪੂਰੇ ਟੂਰਿਜ਼ਮ ਈਕੋਸਿਸਟਮ ਨੂੰ ਕਵਰ ਕਰੇਗਾ, ਜੋ ਸਾਰੇ ਕਲਾਕਾਰਾਂ ਨੂੰ ਟੂਰਿਜ਼ਮ ਸੈਕਟਰ ਨੂੰ ਟਿਕਾਊ ਅਤੇ ਜ਼ਿੰਮੇਵਾਰ ਬਣਾਉਣ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕਰੇਗਾ। ਟੂਰਿਸਟਾਂ ਦੁਆਰਾ ਕੀਤੇ ਗਏ ‘ਲਾਈਫ’ ਕਾਰਜਾਂ ਨੂੰ ਮਾਨਤਾ ਦਿੰਦੇ ਹੋਏ, ਮੰਤਰਾਲਾ ਟੂਰਿਜ਼ਮ ਕਾਰੋਬਾਰਾਂ ਨੂੰ ਮੰਤਰਾਲੇ ਦੇ ‘ਭਾਰਤ ਲਈ ਟਿਕਾਊ ਟੂਰਿਜ਼ਮ ਮਾਪਦੰਡਾਂ (ਐੱਸਟੀਸੀਸਾਈ)’ ਦੇ ਅਧਾਰ ‘ਤੇ ਟੀਐੱਫਐੱਲ ਸਰਟੀਫਾਈਡ ਵਜੋਂ ਵੀ ਮਾਨਤਾ ਦੇਵੇਗਾ। ਇਹ ਟੂਰਿਸਟਾਂ ਅਤੇ ਟੂਰਿਜ਼ਮ ਕਾਰੋਬਾਰਾਂ ਨੂੰ ‘ਟ੍ਰੈਵਲ ਫਾਰ ਲਾਈਫ’ ਪ੍ਰਤਿਗਿਆ ਲੈਣ ਲਈ ਵੀ ਪ੍ਰੋਤਸਾਹਿਤ ਕਰੇਗਾ, ਜੋ ਟਿਕਾਊ ਪ੍ਰਥਾਵਾਂ ਦੇ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਪ੍ਰਤੀਬਿੰਬਿਤ ਕਰੇਗਾ।

ਟੂਰਿਜ਼ਮ ਮੰਤਰਾਲਾ ਇੱਕ ਅਜਿਹੇ ਭਵਿੱਖ ਦੀ ਵਕਾਲਤ ਕਰ ਰਿਹਾ ਹੈ ਜੋ ਹਰਾ-ਭਰਾ, ਸਵੱਛ ਅਤੇ ਸੁਮੇਲ ਵਾਲਾ ਹੋਵੇ। ਇਹ ਸੁਨਿਸ਼ਚਿਤ ਕਰਨਾ ਸਾਡਾ ਮਿਸ਼ਨ ਹੈ ਕਿ ਵਿਕਾਸ ਨਾ ਸਿਰਫ਼ ਮਜ਼ਬੂਤ ਹੋਵੇ, ਬਲਕਿ ਹਰੇਕ ਵਿਅਕਤੀ ਲਈ ਨਿਆਂਸੰਗਤ ਅਤੇ ਟਿਕਾਊ ਵੀ ਹੋਵੇ।

ਟੂਰਿਜ਼ਮ ਮੰਤਰਾਲਾ ਭਾਰਤ ਵਿੱਚ ਜੀ20 ਮੀਟਿੰਗਾਂ ਦੇ ਮੇਜ਼ਬਾਨ ਸ਼ਹਿਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਟਿੰਗਾਂ ਲਈ ਗਲੋਬਲ ਐੱਮਆਈਸੀਈ ਸਥਾਨਾਂ ਵਿੱਚ ਬਦਲਣ ਅਤੇ ਉਤਸ਼ਾਹਿਤ ਕਰਨ ਦੀ ਵੀ ਕਲਪਨਾ ਕਰਦਾ ਹੈ। ਐੱਮਆਈਸੀਈ ਮੀਟਿੰਗ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ ਲਈ ਇੱਕ ਸੰਖੇਪ ਸ਼ਬਦ ਹੈ। ਸਾਡੀ ਪ੍ਰਤੀਬੱਧਤਾ ਅਟਲ ਹੈ ਅਤੇ ਸਾਡਾ ਸੰਕਲਪ ਮਜ਼ਬੂਤ ਹੈ। ਅਸੀਂ ਟਿਕਾਊ ਟੂਰਿਜ਼ਮ ਪ੍ਰਥਾਵਾਂ ਨੂੰ ਹੁਲਾਰਾ ਦੇਣ ਲਈ ਅਗਵਾਈ ਕਰਨ ਲਈ ਤਿਆਰ ਹਾਂ, ਜਿਸ ਦੀ ਗੁੰਝ ਆਉਣ ਵਾਲੇ ਵਰ੍ਹਿਆਂ ਵਿੱਚ ਦੁਨੀਆ ਭਰ ਵਿੱਚ ਸੁਣਾਈ ਦੇਵੇਗੀ।

************

ਸੁਸ਼ੀਲ ਕੁਮਾਰ


(Release ID: 1956578) Visitor Counter : 143