ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਾਕ ਵਿਭਾਗ: ਸਵੱਛਤਾ, ਚੰਗੇ ਪ੍ਰਸ਼ਾਸਨ ਅਤੇ ਜਨ ਭਾਗੀਦਾਰੀ ਨਾਲ ਦੇਸ਼ ਦੇ ਹਰ ਨਾਗਰਿਕ ਤੱਕ ਖੁਸ਼ੀਆਂ ਵੰਡਣ ਦੇ ਲਈ ਵਚਨਬੱਧ।

Posted On: 09 SEP 2023 4:43PM by PIB Chandigarh

ਡਾਕ ਵਿਭਾਗ ਨੇ ਸਵੱਛਤਾ ਅਤੇ ਚੰਗੇ ਪ੍ਰਸ਼ਾਸਨ ਦੇ ਲਈ 2 ਅਕਤੂਬਰ ਤੋਂ 31 ਅਕਤੂਬਰ 2022 ਤੱਕ ਵਿਸ਼ੇਸ਼ ਅਭਿਆਨ 2.0 ਚਲਾਇਆ ਅਤੇ ਬਾਅਦ ਵਿੱਚ ਨਵੰਬਰ 2022 ਤੋਂ ਅਗਸਤ 2023 ਤੱਕ ਹਰ ਮਹੀਨੇ ਇਸ ਨੂੰ ਜਾਰੀ ਰੱਖਿਆ ਗਿਆ । 

ਵਰਤਮਾਨ ਵਿੱਚ ਵਿਭਾਗ ਅਕਤੂਬਰ 2023 ਵਿੱਚ ਵਿਸ਼ੇਸ਼ ਅਭਿਆਨ 3.0 ਦੇ ਦੌਰਾਨ ਪਿਛਲੇ 10 ਸਾਲਾਂ ਵਿੱਚ ਸਵੱਛਤਾ ਬਾਰੇ ਆਪਣੀਆਂ ਕੋਸ਼ਿਸ਼ਾਂ ਨੂੰ ਚਰਮ ‘ਤੇ ਪਹੁੰਚਾਉਣ ਦੀ ਦਿਸ਼ਾ ਵਿੱਚ  ਕੰਮ ਕਰ ਰਿਹਾ ਹੈ।  ਰਾਸ਼ਟਰੀ ਡਾਕ ਹਫ਼ਤੇ ਦੇ ਹਿੱਸੇ ਵਜੋਂ, ਅਭਿਆਨ ਦੇ ਦੌਰਾਨ ਅਨੇਕ "ਜਨ ਭਾਗੀਦਾਰੀ" ਪਹਿਲਾਂ ਦੀ ਵੀ ਯੋਜਨਾ ਬਣਾਈ ਗਈ ਹੈ।

ਵਿਭਾਗ ਦੀ ਸਥਾਈ ਵਚਨਬੱਧਤਾ ਗਾਹਕਾਂ ਲਈ ਸੇਵਾ ਮਾਹੌਲ ਅਤੇ ਆਪਣੇ ਕਰਮਚਾਰੀਆਂ ਲਈ ਕੰਮਕਾਜੀ ਮਾਹੌਲ ਵਿੱਚ ਸੁਧਾਰ ਕਰਨ ਦੀ ਹੈ।  ਇਸ ਨੇ ਅਨੇਕ ਹਰਿਤ ਕਾਰਜ ਪ੍ਰਣਾਲੀਆਂ ਨੂੰ ਅਪਣਾਇਆ ਹੈ ਅਤੇ ਭਾਰਤੀ ਡਾਕ ਨਾਲ ਜੁੜੇ ਸੇਵਾ ਅਨੁਭਵ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਆਪਣੇ ਸੀਮਿਤ ਸੰਸਾਧਨਾਂ ਅਭਿਨਯ ਉਪਯੋਗ ਕੀਤਾ ਹੈ। ਆਪਣੀ ਮਜ਼ਬੂਤ ​​ਸਥਿਤੀ ਦੇ ਨਾਲ ਅਤੇ ਵਿਆਪਕ ਨਾਗਰਿਕ ਇੰਟਰਫੇਸ ਦੇ ਨਾਲ, ਇਕ  “ਜਨਭਾਗੀਦਾਰੀ" ਦ੍ਰਿਸ਼ਟੀਕੋਣ ਇਸਦੇ ਸਾਰੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਸਮਾਇਆ ਹੋਇਆ ਹੈ।

ਵਿਸ਼ੇਸ਼ ਅਭਿਆਨ 2.0 ਦੀਆਂ ਪ੍ਰਾਪਤੀਆਂ

ਵਿਸ਼ੇਸ਼ ਅਭਿਆਨ 2.0 ਨੂੰ 2 ਅਕਤੂਬਰ ਤੋਂ 31 ਅਕਤੂਬਰ, 2022 ਤੱਕ ਡਾਕ ਭਵਨ ਵਿਖੇ ਡਾਕ ਮੁੱਖ ਦਫ਼ਤਰ ਅਤੇ ਦੇਸ਼ ਦੇ ਦੇਸ਼ ਭਰ ਵਿੱਚ ਫੈਲੇ ਸਾਰੇ 24,000 ਖੇਤਰੀ ਉਪ ਡਾਕਘਰਾਂ ਵਿੱਚ ਲਾਗੂ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਭਰ ਦੇ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ  । ਵਿਸ਼ੇਸ਼ ਅਭਿਆਨ ਦੇ ਦੌਰਾਨ ਕੁਝ ਉਪਲਬਧੀਆਂ ਇਸ ਪ੍ਰਕਾਰ ਹਨ ਜੋ ਅਗਸਤ 2023 ਤੱਕ ਦੀ ਆਗਾਮੀ ਮਿਆਦ ਦੇ ਦੌਰਾਨ ਜਾਰੀ ਹਨ  :

  • 840 ਈ-ਫਾਇਲਾਂ ਬੰਦ । 

  • ਲੱਗਭੱਗ 6 ਲੱਖ ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ।

  •  ਅਕਤੂਬਰ 2022 ਵਿੱਚ 24000 ਸਾਈਟਾਂ ਅਤੇ ਨਵੰਬਰ 2022 ਤੋਂ ਅਗਸਤ 2023 ਦੇ ਬਾਅਦ ਸਵੱਛਤਾ ਕਾਰਜਾਂ ਵਿੱਚ  6713 ਸਾਈਟਾਂ ਨੂੰ ਸਾਫ ਕੀਤਾ ਗਿਆ। 

  • ਸਕਰੈਪ ਦੇ ਨਿਪਟਾਰੇ ਤੋਂ ਲਗਭਗ 2.9 ਕਰੋੜ ਰੁਪਏ ਦੀ ਆਮਦਨ ਹੋਈ।

  •  2,90,000 ਤੋਂ ਵੱਧ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। 

  • ਲਗਭਗ 1,13,289 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ ਹੈ ।

ਇਸ ਮਿਆਦ ਵਿੱਚ ਲਾਗੂ ਕੀਤੀਆਂ ਗਈਆਂ ਸਰਵੋਤਮ ਪ੍ਰਣਾਲੀਆਂ : 

• ਸੀਲਿੰਗ ਵੈਕਸ ਨੂੰ ਬੰਦ ਕਰਨਾ - ਸੀਲਿੰਗ ਵੈਕਸ, ਜੋ ਪਹਿਲਾਂ ਮੇਲ ਬੈਗਾਂ ਨੂੰ ਸੁਰੱਖਿਅਤ ਕਰਨ ਲਈ ਵਰਤਿਆ ਜਾਂਦਾ ਸੀ, ਨੂੰ ਪੜਾਅਵਾਰ ਤਰੀਕੇ ਨਾਲ ਹਟਾ ਦਿੱਤਾ ਗਿਆ ਅਤੇ ਇਸ ਦੀ ਥਾਂ ਵਾਤਾਵਰਣ-ਅਨੁਕੂਲ, ਰੀਸਾਈਕਲ ਕਰਨ ਯੋਗ ਸੀਲਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਪਰਿਵਰਤਨ ਨੂੰ ਸਾਰੇ ਮੇਲ ਦਫਤਰਾਂ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ, ਜੋ ਵਾਤਾਵਰਣ ਦੇ ਪ੍ਰਤੀ ਜਾਗਰੂਕ ਪਹਿਲ ਦਾ ਪ੍ਰਤੀਕ ਹੈ। ਇਸ ਨਾਲ ਨਾ ਕੇਵਲ ਸਾਡੇ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਬਲਕਿ ਸਾਡੇ ਕਰਮਚਾਰੀਆਂ ਦੀ ਸਿਹਤ ਦੀ ਵੀ ਰੱਖਿਆ ਕੀਤੀ ।

• ਦੀਵਾਰ ‘ਤੇ ਕਲਾ ਦੇ ਮਧਿਅਮ ਨਾਲ ਸਵੱਛਤਾ ਸੰਦੇਸ਼ ਦਾ ਪ੍ਰਸ਼ਾਰ - ਇਸ ਮਿਆਦ ਦੇ ਦੌਰਾਨ, ਸਥਾਨਕ ਸੱਭਿਆਚਾਰ ਦੇ ਅਨੁਰੂਪ ਸਵੱਛਤਾ ਦਾ ਸੰਦੇਸ਼ ਦੇਣ ਲਈ ਕੁੱਲ 888 ਦੀਵਾਰਾਂ ਨੂੰ ਪੇਂਟ ਕੀਤਾ ਗਿਆ ।

 • ਡਾਕ ਭਵਨ ਵਿੱਚ ਸੂਰਜੀ ਊਰਜਾ ਪਲਾਂਟ ਦੀ ਸਥਾਪਨਾ - ਡਾਕ ਭਵਨ ਦੀ ਛੱਤ 'ਤੇ ਸੋਲਰ ਪੈਨਲਾਂ ਦੀ ਸਥਾਪਨਾ ਨਾਲ ਬਿਜਲੀ ਦੇ ਬਿੱਲ ਵਿੱਚ ਮਹੱਤਵਪੂਰਨ ਕਮੀ ਆਈ ਹੈ, ਨਾਲ ਹੀ ਹਰ ਮਹੀਨੇ ਲਗਭਗ 4 ਲੱਖ ਰੁਪਏ ਦੀ ਬੱਚਤ ਹੋਈ ਹੈ।

• ਕੋਲਕਾਤਾ ਵਿੱਚ ਪਾਰਸਲ ਕੈਫੇ - ਕੋਲਕਾਤਾ ਜੀਪੀਓ  ਦੇ ਅੰਦਰ ਇੱਕ ਪੂਰੀ ਤਰ੍ਹਾਂ ਸੰਚਾਲਿਤ ਕੈਫੇ ਨੂੰ ਪੁਰਾਣੀਆਂ ਛਾਂਟਣ ਵਾਲੀਆਂ ਟੇਬਲਾਂ ਸਮੇਤ ਬੇਕਾਰ ਵਸਤੂਆਂ ਦਾ ਉਪਯੋਗ ਕਰਕੇ ਰਚਨਾਤਮਕ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਸ ਵਿਲੱਖਣ ਕੈਫੇ ਵਿੱਚ ਗਾਹਕਾਂ ਲਈ ਇੱਕ ਪਾਰਸਲ ਪੈਕੇਜਿੰਗ ਯੂਨਿਟ ਵੀ ਸ਼ਾਮਲ ਹੈ।

 ਅਗਲੇ ਕਦਮ

ਵਿਭਾਗ ਵਿੱਚ ਸਵੱਛਤਾ ਪਹਿਲਾਂ ਨੂੰ ਲਾਗੂ ਕਰਨ ਦੇ ਦਸ ਸਾਲਾਂ ਦੇ ਨਾਲ, ਵਿਸ਼ੇਸ਼ ਅਭਿਆਨ 3.0 ਦੇ ਵਿਸ਼ੇਸ਼ ਹੋਣ ਦੀ ਉਮੀਦ ਹੈ ਕਿਉਂਕਿ ਵਿਭਾਗ ਆਪਣੀਆਂ ਪਿਛਲੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ​​ਕਰੇਗਾ ਅਤੇ ਉਨ੍ਹਾਂ ਪਹਿਲਾਂ ‘ਤੇ ਚਾਨਣਾ ਪਾਉਂਦੇ ਹੋਏ ਭਵਿੱਖ ਲਈ ਇੱਕ ਰੋਡ ਮੈਪ ਵੀ ਤਿਆਰ ਕਰੇਗਾ ਜਿਸ ਨੂੰ ਰਾਸ਼ਟਰੀ ਡਾਕ ਨੈੱਟਵਰਕ ਵਿੱਚ ਸਾਰੇ ਹਿੱਤਧਾਰਕਾਂ ਦੇ ਸਮਰਥਨ ਨਾਲ ਅਗਲੇ ਕੁਝ ਸਾਲਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ । ਡਾਕਘਰਾਂ ਦੇ ਆਸਪਾਸ ਹਰੇਕ ਸਮਾਜਿਕ-ਭੂਗੋਲਿਕ ਭਾਈਚਾਰੇ ਦੇ ਸੰਦਰਭ ਵਿੱਚ ਹਿੱਤਧਾਰਕਾਂ ਨਾਲ ਸਲਾਹ-ਮਸ਼ਵਰੇ ਅਤੇ ਸਹਿਯੋਗਾਤਮਕ ਕਾਰਵਾਈਆਂ ਨੂੰ ਇੰਡੀਆ ਪੋਸਟ ਦੇ ਕੇਂਦਰਿਤ "ਜਨ ਚੇਤਨਾ" ਅਤੇ "ਜਨ ਭਾਗੀਦਾਰੀ" ਕਾਰਜਾਂ ਦੇ ਹਿੱਸੇ ਦੇ ਰੂਪ ਵਿੱਚ ਕੀਤਾ ਜਾਵੇਗਾ।

***********

ਡੀਕੇ/ਡੀਕੇ



(Release ID: 1956073) Visitor Counter : 86


Read this release in: English , Urdu , Hindi , Tamil , Telugu