ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਜਨਮ ਅਸ਼ਟਮੀ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 06 SEP 2023 6:42PM by PIB Chandigarh

ਜਨਮ ਅਸ਼ਟਮੀ ਦੇ ਸ਼ੁਭ ਮੌਕੇ 'ਤੇ, ਮੈਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। 

 

ਅੱਜ, ਅਸੀਂ ਭਗਵਾਨ ਕ੍ਰਿਸ਼ਨ ਦੇ ਜਨਮ ਦਾ ਜਸ਼ਨ ਮਨਾਉਂਦੇ ਹਾਂ ਜੋ ਪਿਆਰ ਅਤੇ ਸ਼ਰਧਾ ਦਾ ਪ੍ਰਤੀਕ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ‘ਅਧਰਮ’ (ਬਦੀ) ਉੱਤੇ ‘ਧਰਮ’ (ਧਾਰਮਿਕਤਾ) ਦੀ ਜਿੱਤ ਦੇ ਸਦੀਵੀ ਸੰਦੇਸ਼ ਦੀ ਪੁਸ਼ਟੀ ਕਰਦੀਆਂ ਹਨ। ਉਨ੍ਹਾਂ ਦੀ ਗਹਿਨ ਬੁੱਧੀ, ਜਿਵੇਂ ਕਿ ਭਗਵਦ ਗੀਤਾ ਵਿੱਚ ਕਲਪਨਾ ਕੀਤੀ ਗਈ ਹੈ, ਸੱਚਾਈ ਅਤੇ ਧਾਰਮਿਕਤਾ ਦੀ ਪ੍ਰਾਪਤੀ ਵਿੱਚ ਮਾਨਵਜਾਤੀ ਲਈ ਇੱਕ ਸਦੀਵੀ ਮਾਰਗਦਰਸ਼ਕ ਵਜੋਂ ਕੰਮ ਕਰੇਗੀ। 

 

ਆਓ ਅਸੀਂ ਆਪਣੇ ਕਰਤੱਵਾਂ ਨੂੰ ਨਿਭਾਉਣ ਵਿੱਚ ਭਗਵਾਨ ਕ੍ਰਿਸ਼ਨ ਦੇ ‘ਨਿਸ਼ਕਾਮ ਕਰਮ’ ਦੇ ਸੰਦੇਸ਼ ਨੂੰ ਅਪਣਾਈਏ। ਇਹ ਜਨਮ ਅਸ਼ਟਮੀ ਸਾਡੇ ਜੀਵਨ ਵਿੱਚ ਸ਼ਾਂਤੀ, ਆਨੰਦ ਅਤੇ ਸਦਭਾਵਨਾ ਲੈ ਕੇ ਆਵੇ।

 

  ********

 
ਐੱਮਐੱਸ/ਆਰਸੀ


(Release ID: 1955589)