ਵਿੱਤ ਮੰਤਰਾਲਾ

ਮੁਲਾਂਕਣ ਸਾਲ (ਅਸੈੱਸਮੈਂਟ ਈਅਰ) 2023-24 ਲਈ ਦਾਇਰ ਕੀਤੇ ਗਏ 6.98 ਕਰੋੜ ਆਈਟੀਆਰ’ਸ ਵਿੱਚੋਂ, 6.84 ਕਰੋੜ ਆਈਟੀਆਰ’ਸ ਦੀ ਤਸਦੀਕ ਕੀਤੀ ਗਈ, 88% ਤੋਂ ਅਧਿਕ ਤਸਦੀਕ ਆਈਟੀਆਰ’ਸ ਦੀ ਪ੍ਰੋਸੈਸਿੰਗ 5 ਸਤੰਬਰ 2023 ਤੱਕ ਹੋ ਚੁੱਕੀ ਹੈ


ਮੁਲਾਂਕਣ ਸਾਲ 2023-24 ਲਈ 2.45 ਕਰੋੜ ਤੋਂ ਅਧਿਕ ਰਿਫੰਡ ਜਾਰੀ ਕੀਤੇ ਗਏ ਹਨ

Posted On: 05 SEP 2023 6:29PM by PIB Chandigarh

ਇਨਕਮ ਟੈਕਸ ਵਿਭਾਗ ਜਲਦੀ ਅਤੇ ਕੁਸ਼ਲ ਤਰੀਕੇ ਨਾਲ ਇਨਕਮ ਟੈਕਸ ਰਿਟਰਨ (ਆਈਟੀਆਰਨੂੰ ਪ੍ਰੋਸੈੱਸ ਕਰਨ ਲਈ ਪ੍ਰਤੀਬੱਧ ਹੈ। ਮੁਲਾਂਕਣ ਸਾਲ 2023-24 ਲਈ 05.09.2023 ਤੱਕ 6.98 ਕਰੋੜ ਆਈਟੀਆਰ ਦਾਇਰ ਕੀਤੇ ਗਏ ਸੀਜਿਨ੍ਹਾਂ ਵਿੱਚੋਂ 6.84 ਕਰੋੜ ਆਈਟੀਆਰ ਦੀ ਪੁਸ਼ਟੀ ਹੋ ਚੁੱਕੀ ਹੈ। ਮੁਲਾਂਕਣ ਸਾਲ 2023-24 ਦੇ 6 ਕਰੋੜ ਤੋਂ ਵੱਧ ਆਈਟੀਆਰ ਨੂੰ 05.09.2023 ਤੱਕ ਤਸਦੀਕ ਆਈਟੀਆਰ ਵਿੱਚੋਂ ਪ੍ਰੋਸੈੱਸ ਕੀਤਾ ਗਿਆ ਹੈਜਿਸਦੇ ਨਤੀਜੇ ਵਜੋਂ 88% ਤਸਦੀਕ ਆਈਟੀਆਰ ਦੀ ਪ੍ਰੋਸੈਸਿੰਗ ਪੂਰੀ ਹੋ ਗਈ ਹੈ। ਮੁਲਾਂਕਣ ਸਾਲ 2023-24 ਲਈ 2.45 ਕਰੋੜ ਤੋਂ ਵੱਧ ਰਿਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। 

 

ਸਹਿਜ ਅਤੇ ਤੇਜ਼ੀ ਨਾਲ ਟੈਕਸਪੇਅਰ ਸੇਵਾਵਾਂ ਪ੍ਰਦਾਨ ਕਰਨ ਲਈ ਵਿਭਾਗ ਦੇ ਯਤਨਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਅਨੁਸਾਰਮੁਲਾਂਕਣ ਸਾਲ 2019-20 ਲਈ 82 ਦਿਨਾਂ ਅਤੇ ਮੁਲਾਂਕਣ ਸਾਲ 2022-23 ਲਈ 16 ਦਿਨਾਂ ਦੀ ਤੁਲਨਾ ਵਿੱਚ ਮੁਲਾਂਕਣ ਸਾਲ 2023-24 ਲਈ ਭਰੀਆਂ ਗਈਆਂ ਰਿਟਰਨਾਂ ਲਈ ਆਈਟੀਆਰ ਦਾ ਔਸਤ ਪ੍ਰੋਸੈਸਿੰਗ ਸਮਾਂ (ਤਸਦੀਕ ਤੋਂ ਬਾਅਦਘਟਾ ਕੇ 10 ਦਿਨ ਕਰ ਦਿੱਤਾ ਗਿਆ ਹੈ। 

 

ਇਹ ਦੱਸਣਾ ਉਚਿਤ ਹੈ ਕਿ ਵਿਭਾਗ ਟੈਕਸਪੇਅਰਸ ਦੀ ਕੁਝ ਜਾਣਕਾਰੀ/ਕਾਰਵਾਈ ਦੀ ਘਾਟ ਕਾਰਨ ਹੇਠ ਲਿਖੀਆਂ ਸ਼੍ਰੇਣੀਆਂ ਦੀਆਂ ਆਈਟੀਆਰ 'ਤੇ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ

 

ਮੁਲਾਂਕਣ ਸਾਲ 2023-24 ਲਈ ਲਗਭਗ 14 ਲੱਖ ਅਜਿਹੀਆਂ ਆਈਟੀਆਰ ਹਨ ਜੋ ਦਾਇਰ ਤਾਂ ਕੀਤੀਆਂ ਗਈਆਂ ਹਨ ਪਰ 04.09.2023 ਤੱਕ ਟੈਕਸਦਾਤਾਵਾਂ ਦੁਆਰਾ ਤਸਦੀਕ ਕੀਤਾ ਜਾਣਾ ਬਾਕੀ ਹਨ। ਰਿਟਰਨ ਦੀ ਤਸਦੀਕ ਕਰਨ ਵਿੱਚ ਅਸਫਲਤਾ ਦੇ ਨਤੀਜੇ ਵਜੋਂ ਪ੍ਰੋਸੈਸਿੰਗ ਵਿੱਚ ਦੇਰੀ ਹੁੰਦੀ ਹੈ ਕਿਉਂਕਿ ਟੈਕਸਪੇਅਰ ਦੁਆਰਾ ਤਸਦੀਕ ਪੂਰੀ ਹੋਣ ਤੋਂ ਬਾਅਦ ਹੀ ਰਿਟਰਨ ਨੂੰ ਪ੍ਰੋਸੈਸਿੰਗ ਲਈ ਲਿਆ ਜਾ ਸਕਦਾ ਹੈ। ਟੈਕਸਪੇਅਰਸ ਨੂੰ ਤਸਦੀਕ ਪ੍ਰਕਿਰਿਆ ਨੂੰ ਤੁਰੰਤ ਪੂਰਾ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ।

 

ਲਗਭਗ 12 ਲੱਖ ਪ੍ਰਮਾਣਿਤ ਆਈਟੀਆਰ ਹਨਜਿਨ੍ਹਾਂ ਵਿੱਚ ਵਿਭਾਗ ਦੁਆਰਾ ਹੋਰ ਜਾਣਕਾਰੀ ਮੰਗੀ ਗਈ ਹੈਜਿਸ ਲਈ ਟੈਕਸਪੇਅਰਸ ਨੂੰ ਉਨ੍ਹਾਂ ਦੇ ਰਜਿਸਟਰਡ -ਫਾਈਲਿੰਗ ਖਾਤਿਆਂ ਜ਼ਰੀਏ ਲੋੜੀਂਦਾ ਸੰਚਾਰ (communication) ਭੇਜਿਆ ਗਿਆ ਹੈ। ਟੈਕਸਪੇਅਰਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਸੰਚਾਰ ਦਾ ਤੇਜ਼ੀ ਨਾਲ ਜਵਾਬ ਦੇਣ। 

 

ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਟੈਕਸਪੇਅਰਸ ਦੀ ਪ੍ਰੋਸੈਸਿੰਗ ਕੀਤੀ ਗਈ ਹੈ ਅਤੇ ਰਿਫੰਡ ਵੀ ਨਿਰਧਾਰਿਤ ਕੀਤੇ ਗਏ ਹਨ ਪਰ ਵਿਭਾਗ ਉਨ੍ਹਾਂ ਨੂੰ ਜਾਰੀ ਕਰਨ ਵਿੱਚ ਅਸਮਰੱਥ ਹੈ ਕਿਉਂਕਿ ਟੈਕਸਪੇਅਰਸ ਨੇ ਅਜੇ ਤੱਕ ਆਪਣੇ ਬੈਂਕ ਖਾਤੇ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ ਜਿਸ ਵਿੱਚ ਰਿਫੰਡ ਕ੍ਰੈਡਿਟ ਕੀਤਾ ਜਾਣਾ ਹੈ। ਟੈਕਸਪੇਅਰਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੈਂਕ ਖਾਤਿਆਂ ਨੂੰ -ਫਾਈਲਿੰਗ ਪੋਰਟਲ ਜ਼ਰੀਏ ਪ੍ਰਮਾਣਿਤ ਕਰਨ। 

 

 

ਵਿਭਾਗ ਤੇਜ਼ੀ ਨਾਲ ਪ੍ਰੋਸੈਸਿੰਗ ਕਰਨ ਅਤੇ ਰਿਫੰਡ ਜਾਰੀ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਦਿਸ਼ਾ ਵਿੱਚ ਟੈਕਸਪੇਅਰਸ ਦੇ ਸਹਿਯੋਗ ਦੀ ਬੇਨਤੀ ਕਰਦਾ ਹੈ। 

 

********

 

ਐੱਨਬੀ/ਵੀਐੱਮ/ਕੇਐੱਮਐੱਨ



(Release ID: 1955197) Visitor Counter : 78