ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲੇ ਨੇ ਥਰਮਲ ਪਾਵਰ ਪਲਾਂਟਾਂ ਦੇ ਲਈ ਕੋਲੇ ਦੀ ਉਚਿਤ ਉਪਲਬਧਤਾ ਦੀ ਪੁਸ਼ਟੀ ਕੀਤੀ


ਚਾਲੂ ਵਿੱਤ ਵਰ੍ਹੇ ਵਿੱਚ ਬਿਜਲੀ ਖੇਤਰ ਵਿੱਚ ਕੋਲੇ ਦੀ ਸਪਲਾਈ 5.80 ਪ੍ਰਤੀਸ਼ਤ ਵਧ ਕੇ 324.50 ਕਰੋੜ ਟਨ ਹੋਈ

ਕੋਲਾ ਭੰਡਾਰ 31 ਅਗਸਤ ਤੱਕ 25.08 ਪ੍ਰਤੀਸ਼ਤ ਵਧ ਕੇ 86 ਮੀਟ੍ਰਿਕ ਟਨ ਹੋਈ

ਥਰਮਲ ਕੋਲੇ ਦੇ ਆਯਾਤ ਵਿੱਚ 53.13 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ

Posted On: 05 SEP 2023 6:19PM by PIB Chandigarh

ਕੋਲਾ ਮੰਤਰਾਲੇ ਨੇ ਦੇਸ਼ ਵਿੱਚ ਊਰਜਾ ਦੀ ਵਧਦੀ ਹੋਈ ਮੰਗ ਨੂੰ ਪੂਰਾ ਕਰਨ ਦੇ ਲਈ ਕੋਲੇ ਦੀ ਉਚਿਤ ਉਪਲਬਧਤਾ ਦੀ ਪੁਸ਼ਟੀ ਕੀਤੀ ਹੈ। ਟੀਪੀਪੀ ਨੂੰ ਕੁਸ਼ਲ ਕੋਲੇ ਦੀ ਸਪਲਾਈ ਕਰਨ ਦੇ ਲਈ ਵਿਭਿੰਨ ਮਾਈਨਜ਼ ਨਿਕਾਸ ‘ਤੇ ਕੋਲਾ ਸਟੌਕ ਦੀ ਮਜ਼ਬੂਤ ਸਥਿਤੀ ਸੁਨਿਸ਼ਚਿਤ ਕੀਤੀ ਗਈ ਹੈ। ਇਹ ਪੂਰੇ ਦੇਸ਼ ਵਿੱਚ ਕੋਲੇ ਦੀ ਨਿਰਵਿਘਨ ਵੰਡ ਸੁਨਿਸ਼ਚਿਤ ਕਰਨ ਦੇ ਲਈ ਉਚਿਤ ਕੋਲਾ ਭੰਡਾਰ ਅਤੇ ਕੋਲਾ ਸਪਲਾਈ ਚੇਨ ਦੀ ਕੁਸ਼ਲ ਸਥਿਤੀ ਦੋਨਾਂ ਨੂੰ ਦਰਸਾਉਂਦਾ ਹੈ। 

 

ਇਸ ਦੇ ਇਲਾਵਾ, ਥਰਮਲ ਬਿਜਲੀ ਉਤਪਾਦਨ ਵਿੱਚ 6.58 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ 485.42 ਬੀਯੂ ਦੀ ਤੁਲਨਾ ਵਿੱਚ 517.34 ਬੀਯੂ (ਅਪ੍ਰੈਲ-ਅਗਸਤ 2023) ਤੱਕ ਪਹੁੰਚ ਗਿਆ ਹੈ।

 

ਬਿਜਲੀ ਖੇਤਰ ਨੂੰ ਕੋਲਾ ਭੇਜਣ ਦੇ ਸੰਦਰਭ ਵਿੱਚ, ਵਿੱਤ ਵਰ੍ਹੇ 2023-24 ਦੇ ਲਈ ਅਪ੍ਰੈਲ 2023 ਤੋਂ ਅਗਸਤ 2023 ਤੱਕ ਸੰਚਈ ਉਪਲਬਧੀ 324.50 ਮੀਟ੍ਰਿਕ ਟਨ ਰਹੀ ਹੈ, ਜੋ ਪਿਛਲੇ ਵਰ੍ਹੇ ਦੇ ਇਸੇ ਮਿਆਦ ਦੀ ਤੁਲਨਾ ਵਿੱਚ 5.80 ਪ੍ਰਤੀਸ਼ਤ ਦੇ ਜ਼ਿਕਰਯੋਗ ਵਾਧੇ ਨੂੰ ਦਰਸਾਉਂਦਾ ਹੈ, ਜੋ 306.70 ਮੀਟ੍ਰਿਕ ਟਨ ਸੀ। ਇਸ ਉਚਿਤ ਵਾਧੇ ਨਾਲ ਬਿਜਲੀ ਖੇਤਰ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇੱਕ ਸੰਗਤ ਅਤੇ ਮਜ਼ਬੂਤ ਕੋਲੇ ਦੀ ਸਪਲਾਈ ਸੁਨਿਸ਼ਚਿਤ ਹੁੰਦੀ ਹੈ।

 

ਮਿਤੀ 31.08.2023 ਦੀ ਸਥਿਤੀ ਦੇ ਅਨੁਸਾਰ ਮਾਈਨਜ਼, ਥਰਮਲ ਪਾਵਰ ਪਲਾਂਟਾਂ (ਡੀਸੀਬੀ), ਟ੍ਰਾਂਜਿਟ ਆਦਿ ਵਿੱਚ ਸਮੁੱਚੇ ਕੋਲ ਸਟੌਕ ਦੀ ਸਥਿਤੀ ਵਿੱਚ 25.08 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਇਹ 31.08.2022 ਦੀ 68.76 ਮੀਟ੍ਰਿਕ ਟਨ ਦੇ ਸਟੌਕ ਦੀ ਤੁਲਨਾ ਵਿੱਚ ਸ਼ਲਾਘਾਯੋਗ ਤੌਰ ‘ਤੇ ਵਧ ਕੇ 86.00 ਮੀਟ੍ਰਿਕ ਟਨ ਹੋ ਚੁੱਕੀ ਹੈ। ਇਸ ਦੇ ਇਲਾਵਾ, ਮਿਤੀ 31.08.2023 ਨੂੰ ਕੋਲ ਇੰਡੀਆ ਲਿਮਿਟੇਡ (ਸੀਆਈਐੱਲ) ਵਿੱਚ ਪਿਟਹੇਡ ਕੋਲਾ ਸਟੌਕ 45.33 ਮਿਲੀਅਨ ਟਨ ਹੈ, ਜਿਸ ਵਿੱਚ 31.08.2022 ਨੂੰ 31.12 ਮਿਲੀਅਨ ਟਨ ਦੇ ਕੋਲਾ ਸਟੌਕ ਦੀ ਤੁਲਨਾ ਵਿੱਚ 45.66 ਪ੍ਰਤੀਸ਼ਤ ਦੇ ਜ਼ਿਕਰਯੋਗ ਵਾਧਾ ਹੋਇਆ ਹੈ। ਕੋਲੇ ਦੇ ਸਟੌਕ ਦੀ ਇਹ ਉੱਚ ਸਥਿਤੀ ਕੋਲਾ ਮੰਤਰਾਲੇ ਦੁਆਰਾ ਕੋਲ ਦੀ ਲੌੜੀਂਦੀ ਸਪਲਾਈ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਅਤੇ ਪ੍ਰਭਾਵੀ ਸਟੌਕ ਪ੍ਰਬੰਧਨ ਰਣਨੀਤੀਆਂ ਅਤੇ ਪਰਿਚਾਲਨ ਕੁਸ਼ਲਤਾ ‘ਤੇ ਚਾਨਣਾ ਪਾਉਂਦਾ ਹੈ।

ਇਸ ਦੇ ਇਲਾਵਾ, ਡੀਸੀਬੀ (ਟੀਪੀਪੀ) (ਬਲੈਂਡਿੰਗ ਲਈ) ਦੇ ਲਈ ਥਰਮਲ ਕੋਲੇ ਦੇ ਆਯਾਤ ਵਿੱਚ 53.13 ਪ੍ਰਤੀਸ਼ਤ ਦੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 19.2 ਮੀਟ੍ਰਿਕ ਟਨ (ਅਪ੍ਰੈਲ-ਅਗਸਤ 2022) ਤੋਂ ਘਟ ਕੇ ਅਪ੍ਰੈਲ-ਅਗਸਤ 2023 ਵਿੱਚ 9.0 ਮਿਲੀਅਨ ਟਨ ਹੋ ਗਿਆ ਹੈ। ਇਹ ਗਿਰਾਵਟ ਘਰੇਲੂ ਉਤਪਾਦਨ ਨੂੰ ਪ੍ਰਾਥਮਿਕਤਾ ਦੇਣ ਅਤੇ ਕੋਲੇ ਦੀ ਸਪਲਾਈ ਵਿੱਚ ਆਤਮਨਿਰਭਰ ਬਣਨ ਦੀ ਸਾਡੀ ਮਜ਼ਬੂਤ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।

ਕੋਲਾ ਮੰਤਰਾਲਾ ਕੁਸ਼ਲ ਰਣਨੀਤਿਕ ਯੋਜਨਾ ਅਤੇ ਕੁਸ਼ਲ ਨਿਸ਼ਪਾਦਨ ਦੇ ਮਾਧਿਅਮ ਨਾਲ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧ ਹੈ। ਉੱਚ ਸਮਰੱਥਾ ਵਾਲੇ ਇਮਪੋਰਟਿਡ (ਆਯਾਤ) ਮਾਈਨਿੰਗ ਉਪਕਰਣਾਂ ‘ਤੇ ਭਾਰਤ ਦੀ ਨਿਰਭਰਤਾ ਵਿੱਚ ਕਮੀ ਲਿਆਉਣ ਅਤੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਦਾ ਠੋਸ ਪ੍ਰਯਤਨ ਕਰਨ ਦੇ ਲਈ, ਮੰਤਰਾਲਾ ਕੋਲਾ ਮਾਈਨਿੰਗ ਸੈਕਟਰ ਵਿੱਚ ਹੈਵੀ ਅਰਥ ਮੂਵਿੰਗ ਮਸ਼ੀਨਰੀ (ਐੱਚਈਐੱਮਐੱਮ) ਦੇ ਲਈ ਸਵਦੇਸ਼ੀ ਨਿਰਮਾਣ ਸਮਰੱਥਾਵਾਂ ਨੂੰ ਸਰਗਰਮ ਤੌਰ ‘ਤੇ ਹੁਲਾਰਾ ਦੇ ਰਿਹਾ ਹੈ। ਇਹ ਯਤਨ ਕੋਲਾ ਮਾਈਨਿੰਗ ਖੇਤਰ ਵਿੱਚ ‘ਮੇਕ ਇਨ ਇੰਡੀਆ’ ਪਹਿਲ ‘ਤੇ ਬਲ ਦਿੰਦੇ ਹੋਏ ਆਤਮਨਿਰਭਰ ਭਾਰਤ ਦੇ ਉਦੇਸ਼ਾਂ ਦੇ ਨਾਲ ਪੂਰਨ ਤੌਰ ‘ਤੇ ਮੇਲ ਖਾਂਦੇ ਹਨ। 

 

ਇਸ ਦੇ ਇਲਾਵਾ, ਕੋਲ ਰੇਕਾਂ ਦੀ ਨਿਰੰਤਰ ਉਪਲਬਧਤਾ, ਜੋ ਕੋਲੇ ਦੇ ਟ੍ਰਾਂਸਪੋਰਟ ਦੇ ਲਈ ਮਹੱਤਵਪੂਰਨ ਹੈ, ਇੱਕ ਨਿਰਵਿਘਨ ਨਿਕਾਸੀ ਪ੍ਰਕਿਰਿਆ ਸੁਨਿਸ਼ਚਿਤ ਕਰਦੀ ਹੈ, ਟ੍ਰਾਂਸਪੋਰਟ ਰੁਕਾਵਟਾਂ ਨੂੰ ਪ੍ਰਭਾਵੀ ਤੌਰ ‘ਤੇ ਘੱਟ ਕਰਦੀ ਹੈ ਅਤੇ ਨਿਰਵਿਘਨ ਕੋਲਾ ਸਪਲਾਈ ਸੁਨਿਸ਼ਚਿਤ ਕਰਦੀ ਹੈ। ਕੋਲਾ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ, ਕੋਲਾ ਮੰਤਰਾਲਾ ਸਰਗਰਮ ਤੌਰ ‘ਤੇ ਨਵੀਆਂ ਮਾਈਨਜ਼ ਦੀ ਸਥਾਪਨਾ ਕਰ ਰਿਹਾ ਹੈ, ਵਾਤਾਵਰਣੀ ਮਨਜ਼ੂਰੀ (ਈਸੀਐੱਫਸੀ) ਪ੍ਰਦਾਨ ਕਰਨ ਵਿੱਚ ਤੇਜ਼ੀ ਲਿਆ ਰਿਹਾ ਹੈ ਅਤੇ ਐਡਵਾਂਸਡ ਮਸ਼ੀਨੀਕ੍ਰਿਤ ਹੈਵੀ ਅਰਥ ਮੂਵਿੰਗ ਮਸ਼ੀਨਰੀ (ਐੱਚਈਐੱਮਐੱਮ) ਨੂੰ ਅਪਣਾ ਰਿਹਾ ਹੈ।

 

ਕੋਲਾ ਮੰਤਰਾਲਾ ਸਾਰੇ ਪਰਿਚਾਲਨਾਂ ਦੀ ਨਿਰੰਤਰ ਅਤੇ ਵਿਆਪਕ ਨਿਗਰਾਨੀ ਤੇ ਮੁਲਾਂਕਣ ਕਰਦਾ ਹੈ, ਇਸ ਪ੍ਰਕਾਰ ਉਹ ਵਿਕਾਸ ਵਿੱਚ ਆਪਣਾ ਉਚਿਤ ਯੋਗਦਾਨ ਦਿੰਦਾ ਹੈ। ਕੋਲਾ ਮੰਤਰਾਲਾ ਤਕਨੀਕੀ ਪ੍ਰਗਤੀ ਨੂੰ ਅਪਣਾ ਕੇ ਇੱਕ ਵਿਸ਼ਵਾਸਯੋਗ ਅਤੇ ਨਿਰਵਿਘਨ ਪਾਵਰ ਸਪਲਾਈ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ, ਜਿਸ ਨਾਲ ਆਤਮਨਿਰਭਰ ਭਾਰਤ ਦਾ ਮਾਰਗ ਦਰਸ਼ਨ ਹੁੰਦਾ ਹੈ।

 

************

ਬੀਵਾਈ


(Release ID: 1955183) Visitor Counter : 89