ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਜੀ-20 ਸਮਿਟ ਦੇ ਕ੍ਰਮ ਵਿੱਚ ‘ਭਾਰਤ ਵਿਚ ਗ੍ਰੀਨ ਹਾਈਡ੍ਰੋਜਨ ਪਾਇਲਟ' ਸੰਮੇਲਨ ਆਯੋਜਿਤ ਕੀਤਾ ਜਾਵੇਗਾ

Posted On: 04 SEP 2023 4:30PM by PIB Chandigarh

18ਵੇਂ ਜੀ-20 ਸਮਿਟ ਦੇ ਕ੍ਰਮ ਵਿੱਚ 5 ਸਤੰਬਰ2023 ਨੂੰ ਨਵੀਂ ਦਿੱਲੀ ਵਿੱਚ "ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਪਾਇਲਟਾਂ" 'ਤੇ ਇੱਕ ਦਿਨੀਂ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਸੰਮੇਲਨ ਵਿੱਚ ਭਾਰਤ ਦੀਆਂ ਜਨਤਕ ਅਤੇ ਨਿਜੀ ਖੇਤਰ ਦੀਆਂ ਕੰਪਨੀਆਂ ਦੁਆਰਾ ਲਾਗੂ ਕੀਤੇ ਗਏ ਵੱਖ-ਵੱਖ ਗ੍ਰੀਨ ਹਾਈਡ੍ਰੋਜਨ ਪਾਇਲਟਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਸੰਮੇਲਨ ਵਿੱਚ ਪ੍ਰਮੁੱਖ ਨਵੀਨਤਾਕਾਰੀ ਪਾਇਲਟ ਅਤੇ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਵਿੱਚ ਪ੍ਰਗਤੀ ਨੂੰ ਵੀ ਪੇਸ਼ ਕੀਤਾ ਜਾਵੇਗਾ।

ਭਾਰਤ ਦਾ ਪ੍ਰਮੁੱਖ ਏਕੀਕ੍ਰਿਤ ਬਿਜਲੀ ਉਤਪਾਦਕ ਐੱਨਟੀਪੀਸੀ  ਲਿਮਿਟਿਡ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ।

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲੈਣਗੇ ਅਤੇ ਮੁੱਖ ਭਾਸ਼ਣ ਦੇਣਗੇ। 

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰਸ਼੍ਰੀ ਭੁਪਿੰਦਰ ਐਸ. ਭੱਲਾਸ਼੍ਰੀ ਗੁਰਦੀਪ ਸਿੰਘਸੀਐੱਮਡੀ, ਐੱਨਟੀਪੀਸੀ ਅਤੇ ਸ਼੍ਰੀ ਮੋਹਿਤ ਭਾਰਗਵਸੀਈਓਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ ਵੀ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।

ਸੰਮੇਲਨ ਦੇ ਭਾਗੀਦਾਰਾਂ ਨੂੰ ਪਾਇਲਟ ਨਵੀਨਤਾਵਾਂ ਨੂੰ ਦੇਖਣ ਅਤੇ ਸਵੱਛ ਊਰਜਾ ਦੇ ਭਵਿੱਖ ਬਾਰੇ ਕੀਮਤੀ ਅੰਤਰਦ੍ਰਿਸ਼ਟੀ  ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਪ੍ਰਦਰਸ਼ਿਤ ਕੀਤੇ ਜਾਣ ਵਾਲੇ ਗ੍ਰੀਨ ਹਾਈਡ੍ਰੋਜਨ ਪਾਇਲਟਾਂ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ (ਐੱਨਟੀਪੀਸੀਵਿੱਚ ਗ੍ਰੀਨ ਹਾਈਡ੍ਰੋਜਨ ਮਿਸ਼ਰਣ ਬਾਰੇ ਪੇਸ਼ਕਾਰੀਆਂ; ਗ੍ਰੀਨ ਹਾਈਡ੍ਰੋਜਨ ਮੋਬਿਲਿਟੀ (ਐੱਨਟੀਪੀਸੀ); ਐੱਫਸੀਈਵੀ ਅਤੇ ਐੱਚ2ਆਈਸੀਈ ਵਾਹਨ (ਅਸ਼ੋਕ ਲੇਲੈਂਡ); ਗ੍ਰੀਨ ਸ਼ਿਪਿੰਗ ਇਨੀਸ਼ੀਏਟਿਵ (ਕੋਚੀਨ ਸ਼ਿਪਯਾਰਡ); ਮਾਈਕ੍ਰੋਗ੍ਰਿਡ ਅਤੇ ਮੋਬਿਲਿਟੀ (ਐੱਨਐੱਚਪੀਸੀ); ਗਤੀਸ਼ੀਲਤਾਏਈਐੱਮ ਇਲੈਕਟ੍ਰੋਲਾਈਜ਼ਰ (ਆਇਲ ਇੰਡੀਆ) ਦੀ ਵਰਤੋਂ ਕਰਕੇ ਮਿਸ਼ਰਣ; ਗ੍ਰੀਨ ਹਾਈਡ੍ਰੋਜਨ ਅਧਾਰਿਤ ਮਾਈਕ੍ਰੋਗ੍ਰਿਡ ਅਤੇ ਹੋਰ ਪਹਿਲਾਂ (ਐੱਚ2ਈ); ਬੀਕਾਨੇਰ ਵਿਖੇ ਗ੍ਰੀਨ ਅਮੋਨੀਆ ਪਲਾਂਟ (ਏਸੀਐੱਮਈ); ਗ੍ਰੀਨ ਮਿਥੈਨੌਲਗ੍ਰੀਨ ਈਥੈਨੌਲ (ਐੱਨਟੀਪੀਸੀ); ਗ੍ਰੀਨ ਹਾਈਡ੍ਰੋਜਨ ਨਾਲ ਡੀਆਰਆਈ ਸਟੀਲਮੇਕਿੰਗ (ਸਟੀਲ ਮੰਤਰਾਲਾ); ਹਾਈਡ੍ਰੋਜਨ ਅਧਾਰਿਤ ਮਾਈਕ੍ਰੋਗ੍ਰਿਡ ਇਨੀਸ਼ੀਏਟਿਵ (ਟੀਐੱਚਡੀਸੀ); ਹਜ਼ੀਰਾ (ਐੱਲਐਂਡਟੀਵਿਖੇ ਵੈਲਡਿੰਗ ਪ੍ਰਕਿਰਿਆਵਾਂ ਵਿੱਚ ਵਰਤੋਂ ਲਈ ਗ੍ਰੀਨ ਹਾਈਡ੍ਰੋਜਨ; ਆਵ੍-ਗਰਿੱਡ ਸੋਲਰ (ਹਾਈਜੈਨਕੋ) ਦੀ ਵਰਤੋਂ ਕਰਦੇ ਹੋਏ ਗ੍ਰੀਨ ਹਾਈਡ੍ਰੋਜਨ; ਅਤੇ ਸੋਲਰ ਤੋਂ ਡਾਇਰੈਕਟ ਹਾਈਡ੍ਰੋਜਨ (ਐੱਸਓਐੱਚਐੱਚਵਾਈਟੀਟੈੱਕਸ਼ਾਮਲ ਹਨ ।

ਆਯੋਜਨ ਦੇ ਦੌਰਾਨ ਹੋਣ ਵਾਲੇ ਵਿਚਾਰ-ਵਟਾਂਦਰੇ ਤੋਂ ਪ੍ਰਾਪਤ ਜਾਣਕਾਰੀ ਨੂੰ ਆਤਮਸਾਤ ਕਰਨ ਵਿੱਚ ਮਦਦ ਮਿਲੇਗੀ ਅਤੇ ਸ਼ੁਰੂਆਤੀ ਕਦਮ ਚੁੱਕਣ ਵਾਲਿਆਂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾਪਾਇਲਟ ਪ੍ਰੋਜੈਕਟ ਤਕਨੀਕੀ ਚੁਣੌਤੀਆਂ ਦਾ ਹੱਲ ਕਰਕੇਸਥਾਨਕ ਸਪਲਾਈ ਚੇਨ ਵਿਕਸਿਤ ਕਰਨ ਅਤੇ ਭਵਿੱਖ ਵਿੱਚ ਤਕਨੀਕੀ-ਆਰਥਿਕ ਵਿਵਹਾਰਕਤਾ ਨੂੰ ਅਨੁਕੂਲ ਬਣਾਉਣ ਵਿੱਚ ਮਦਦ ਕਰੇਗੀ।

ਇਹ ਸੰਮੇਲਨ ਨਾ ਸਿਰਫ਼ ਭਵਿੱਖ ਲਈ ਮਾਰਗ ਰੌਸ਼ਨ ਕਰੇਗਾ ਬਲਕਿ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਠੋਸ ਯਤਨਾਂ ਨੂੰ ਵੀ ਪ੍ਰੇਰਿਤ ਕਰੇਗਾ ।

ਸੰਮੇਲਨ ਦਾ ਏਜੰਡਾ ਇੱਥੇ ਦੇਖੋ। 

ਸਬੰਧਿਤ :

  • ਭਾਰਤ ਨੇ ਹਰੇ ਹਾਈਡ੍ਰੋਜਨ ਦੇ ਨਿਰਧਾਰਨ ਦਾ ਐਲਾਨ ਕੀਤਾ 
  • ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਅੰਤਿਮ ਊਰਜਾ ਪਰਿਵਰਤਨ ਕਾਰਜ ਸਮੂਹ ਦੀ ਮੀਟਿੰਗ ਸੰਪੰਨ
  • ਜੀ-20 ਦੇਸ਼ਾਂ ਦੇ ਊਰਜਾ ਮੰਤਰੀ ਮਹੱਤਵਅਕਾਂਖੀ ਅਤੇ ਦੂਰਦਰਸ਼ੀ ਨਤੀਜਾ ਦਸਤਾਵੇਜ਼ ਅਤੇ ਚੇਅਰ ਦੁਆਰਾ ਪੇਸ਼ ਕੀਤੇ ਸੰਖੇਪ ਤੋਂ ਜਾਣੂ 
  • ਜੀ-20 ਊਰਜਾ ਸੰਕ੍ਰਮਣ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਦੌਰਾਨ ਜਾਰੀ ਕੀਤੇ ਗਏ ਅਧਿਐਨਾਂ ਦੀ ਸੂਚੀ

 

***

ਪੀਆਈਬੀ ਦਿੱਲੀ /ਅਲੋਕ/ ਧੀਪ



(Release ID: 1955174) Visitor Counter : 84