ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਇੰਡੀਅਨ ਕਾਰਪੋਰੇਟ ਲਾਅ ਸਰਵਿਸ ਦੇ ਪ੍ਰੋਬੇਸ਼ਨਰਸ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 04 SEP 2023 5:42PM by PIB Chandigarh

ਇੰਡੀਅਨ ਕਾਰਪੋਰੇਟ ਲਾਅ ਸਰਵਿਸ (2021 ਅਤੇ 2022 ਬੈਚ) ਦੇ ਪ੍ਰੋਬੇਸ਼ਨਰਸ ਨੇ ਅੱਜ (4 ਸਤੰਬਰ, 2023) ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।  ਇੰਡੀਅਨ ਕਾਰਪੋਰੇਟ ਲਾਅ ਸਰਵਿਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਹ ਕਾਰਪੋਰੇਟ ਵਰਲਡ ਦੇ ਰੈਗੂਲੇਟਰਸ ਦੇ ਰੂਪ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿੱਚ ਕਾਰੋਬਾਰ ਅਤੇ ਉਦਯੋਗ  ਦੇ ਵਾਧੇ ਅਤੇ ਵਿਕਾਸ ਦੇ ਸੂਤਰਧਾਰ ਭੀ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦਾ ਕੰਮ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੂੰ ਉਦਯੋਗ ਅਤੇ ਉੱਦਮਤਾ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਦੇ ਹੋਏ ਚੰਗਾ ਕਾਰਪੋਰੇਟ ਪ੍ਰਸ਼ਾਸਨ ਸੁਨਿਸ਼ਚਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਾਂ ਦਾ ਦੇਸ਼ ਦੇ ਉਦਯੋਗਿਕ ਅਤੇ ਸ਼ਾਸਨ ਈਕੋਸਿਸਟਮ ‘ਤੇ ਮਹੱਤਵਪੂਰਨ ਪ੍ਰਭਾਵ ਪਵੇਗਾ।

 

 

ਰਾਸ਼ਟਰਪਤੀ ਨੇ ਕਿਹਾ ਕਿ ਬਿਹਤਰ ਕਾਰਪੋਰੇਟ ਪ੍ਰਸ਼ਾਸਨ ਅੱਜ ਬਹੁਤ ਪ੍ਰਾਸੰਗਿਕ ਅਤੇ ਮਹੱਤਵਪੂਰਨ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਕਾਰਪੋਰੇਟ ਕਾਨੂੰਨ ਸੇਵਾ ਅਧਿਕਾਰੀਆਂ ਦਾ ਕਰਤੱਵ  ਹੋਵੇਗਾ ਕਿ ਕੰਪਨੀਆਂ ਦਾ ਪ੍ਰਬੰਧਨ ਸ਼ੇਅਰਹੋਲਡਰਸ ਅਤੇ  ਹੋਰ ਹਿਤਧਾਰਕਾਂ ਦੇ  ਬਿਹਤਰੀਨ ਹਿਤਾਂ ਵਿੱਚ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੁਸ਼ਲ ਸ਼ਾਸਨ ਮਾਡਲ ਦੇ ਜ਼ਰੀਏ, ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਾਰਪੋਰੇਟ ਸੰਸਥਾਵਾਂ ਨੈਤਿਕ ਸੱਭਿਆਚਾਰ ਦਾ ਪਾਲਨ ਕਰਨ ਅਤੇ ਹਿਤਧਾਰਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਦੀਰਘਕਾਲੀ ਟਿਕਾਊ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਪ੍ਰਭਾਵੀ ਕਾਰਪੋਰੇਟ ਪ੍ਰਸ਼ਾਸਨ ਭੀ ਜ਼ਰੂਰੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਯੁਵਾ ਅਤੇ ਪ੍ਰਤਿਭਾਸ਼ਾਲੀ ਸਿਵਲ ਸੇਵਕਾਂ ਨੂੰ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀ ਜ਼ਿੰਮੇਦਾਰੀ  ਦੀ ਭਾਵਨਾ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਅਤੇ ਦੇਸ਼ਵਾਸੀਆਂ ਦੇ ਪ੍ਰਤੀ ਸੇਵਾ-ਭਾਵਨਾ ਭੀ ਅਪਣਾਉਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਤਾਕੀਦ ਕੀਤੀ ਕਿ ਉਨ੍ਹਾਂ ਨੂੰ ਸਾਥੀ ਨਾਗਰਿਕਾਂ ਦੀ ਭਲਾਈ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਦਰਸ਼ਤਾ, ਨਿਰਪੱਖਤਾ ਅਤੇ ਜਵਾਬਦੇਹੀ ਦੇ ਸਿਧਾਂਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ।

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ -

 

 

*****

ਡੀਐੱਸ/ਬੀਐੱਮ


(Release ID: 1954843)
Read this release in: English , Urdu , Marathi , Hindi