ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ 1 ਦੀ ਸਫ਼ਲ ਲਾਂਚਿੰਗ ਦੇ ਲਈ ਇਸਰੋ ਨੂੰ ਵਧਾਈਆਂ ਦਿੱਤੀਆਂ


ਸਾਡੇ ਵਿਗਿਆਨੀਆਂ ਨੇ ਵਾਰ-ਵਾਰ ਆਪਣੀ ਤਾਕਤ ਅਤੇ ਪ੍ਰਤਿਭਾ ਸਾਬਿਤ ਕੀਤੀ ਹੈ

ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ 1 ਦੀ ਸਫ਼ਲ ਲਾਂਚਿੰਗ ‘ਤੇ ਰਾਸ਼ਟਰ ਨੂੰ ਮਾਣ ਅਤੇ ਪ੍ਰਸੰਨਤਾ ਹੈ, ਇਸ ਵਿਲੱਖਣ ਉਪਲਬਧੀ ਦੇ ਲਈ ਇਸਰੋ ਟੀਮ ਨੂੰ ਵਧਾਈਆਂ

ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਅੰਮ੍ਰਿਤ ਕਾਲ ਦੇ ਦੌਰਾਨ ਸਪੇਸ ਸੈਕਟਰ ਵਿੱਚ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ

Posted On: 02 SEP 2023 2:04PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ 1 ਦੀ ਸਫ਼ਲ ਲਾਂਚਿੰਗ ਦੇ ਲਈ ਇਸਰੋ ਨੂੰ ਵਧਾਈਆਂ ਦਿੱਤੀਆਂ ਹਨ। ਐਕਸ (‘X’) ‘ਤੇ ਆਪਣੇ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਵਾਰ-ਵਾਰ ਆਪਣੀ ਤਾਕਤ ਅਤੇ ਪ੍ਰਤਿਭਾ ਸਾਬਿਤ ਕੀਤੀ ਹੈ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ 1 ਦੀ ਸਫ਼ਲ ਲਾਂਚਿੰਗ ‘ਤੇ ਰਾਸ਼ਟਰ ਨੂੰ ਮਾਣ ਅਤੇ ਪ੍ਰਸੰਨਤਾ ਹੈ। ਇਸ ਵਿਲੱਖਣ ਉਪਲਬਧੀ ਲਈ ਇਸਰੋ ਟੀਮ ਨੂੰ ਵਧਾਈਆਂ

ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਅੰਮ੍ਰਿਤ ਕਾਲ ਦੇ ਦੌਰਾਨ ਸਪੇਸ ਸੈਕਟਰ ਵਿੱਚ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

 

*****

ਆਰਕੇ/ਏਕੇਐੱਸ/ਏਐੱਸ  



(Release ID: 1954621) Visitor Counter : 109