ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਚੰਦਰਯਾਨ-3 ਅਤੇ ਆਦਿਤਯ ਐੱਲ1 ਆਉਣ ਵਾਲੇ 25 ਵਰ੍ਹਿਆਂ ਵਿੱਚ ਭਾਰਤ ਦੀ ਅੰਮ੍ਰਿਤ ਕਾਲ ਵਿਕਾਸ ਯਾਤਰਾ ਦੀ ਅਗਵਾਈ ਕਰਨਗੇ: ਡਾ.ਜਿਤੇਂਦਰ ਸਿੰਘ


ਹੁਣ ਪੁਲਾੜ ਅਭਿਯਾਨਾਂ ਵਿੱਚ ਇਸਰੋ ਦੀ ਸਮਰੱਥਾ ਨਾਸਾ ਅਤੇ ਰੋਸਕੋਸਮੌਸ (Roscosmos) ਨਾਲ ਮੁਕਾਬਲੇਬਾਜੀ ਕਰਨ ਦੀ ਹੈ: ਡਾ.ਜਿਤੇਂਦਰ ਸਿੰਘ

ਇਸ ਯੁਗ ਨੂੰ ਉੱਚਿਤ ਰੂਪ ਵਿੱਚ ਮੋਦੀ ਯੁਗ ਕਿਹਾ ਗਿਆ ਹੈ ਅਤੇ ਸੰਪੂਰਣ ਵਿਸ਼ਵ ਨੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਗਤੀਸ਼ੀਲ ਨੀਤੀਗਤ ਫ਼ੈਸਲਿਆਂ ਦੇ ਲਈ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ ਹੈ, ਚੰਦਰਯਾਨ-3 ਅਤੇ ਆਦਿਤਯ-ਐੱਲ1 ਇਸ ਦੇ ਨਤੀਜੇ ਹਨ: ਡਾ. ਜਿਤੇਂਦਰ ਸਿੰਘ

Posted On: 03 SEP 2023 6:10PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ, ਚੰਦਰਯਾਨ-3 ਅਤੇ ਆਦਿਤਯ ਆਉਣ ਵਾਲੇ 25 ਵਰ੍ਹਿਆਂ ਵਿੱਚ ਭਾਰਤ ਦੀ ਅੰਮ੍ਰਿਤ ਕਾਲ ਵਿਕਾਸ ਯਾਤਰਾ ਦੀ ਅਗਵਾਈ ਕਰਨਗੇ।

ਡਾ. ਜਿਤੇਂਦਰ ਸਿੰਘ ਨੇ ਉਧਮਪੁਰ ਜ਼ਿਲ੍ਹੇ ਦੀ ਟਿਕਰੀ-1ਬੀ ਪੰਚਾਇਤ ਵਿੱਚ ਪੂਰੇ ਦੇਸ਼ ਵਿੱਚ ਸ਼ੁਰੂ ਹੋਣ ਵਾਲੀ ਅੰਮ੍ਰਿਤ ਕਲਸ਼ ਯਾਤਰਾਵਾਂ ਦੀ ਸ਼ੁਰੂਆਤ ਦਾ ਪ੍ਰਤੀਕ ‘ਮੇਰੀ ਮਾਟੀ ਮੇਰਾ ਦੇਸ਼’ ਅਭਿਯਾਨ ਦੀ ਸ਼ੁਰੂਆਤ ਕੀਤੀ। ਇਸ ਅਭਿਯਾਨ ਦੇ ਅਧੀਨ ਮਾਤ੍ਰ ਭੂਮੀ ਦੀ ਸਮ੍ਰਿੱਧੀ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਦਰਸਾਉਂਦੇ ਹੋਏ ਹਰ ਘਰ ਤੋਂ ਮਿੱਟੀ ਅਤੇ ਚੌਲ ਦਾ ਸੰਗ੍ਰਹਿ ਸ਼ਾਮਲ ਹੈ।

ਉਦਘਾਟਨ ਦੇ ਦੌਰਾਨ ਆਪਣੇ ਸੰਬੋਧਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦੀ ਹਾਲ ਹੀ ਦੀ ਪੁਲਾੜ ਉਪਲਬਧੀਆਂ ਸਿਰਫ਼ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਕਾਰਨ ਹੀ ਸੰਭਵ ਹੋਈਆਂ ਹਨ, ਜਿਨ੍ਹਾਂ ਨੇ ਜਨਤਕ ਨਿਜੀ ਭਾਗੀਦਾਰੀ ਦੇ ਰਾਹੀਂ ਭਾਰਤ ਦੇ ਪੁਲਾੜ ਖੇਤਰ ਦੇ ਲਈ ਨਵਾਂ ਮਾਰਗ ਪੱਧਰਾ ਕੀਤਾ ਹੈ ਅਤੇ ਭਾਰਤ ਦੇ ਪੁਲਾੜ ਖੇਤਰ ਦੇ ਲਈ “ਹੁਣ ਕੋਈ ਸੀਮਾ ਨਹੀਂ” ਦੀ ਗੱਲ ਸੱਚ ਸਾਬਤ ਹੋ ਰਹੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਭਾਰਤ ਦੀ ਪੁਲਾੜ ਯਾਤਰਾ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ, ਜਿਸ ਨਾਲ ਭਾਰਤ ਹੁਣ ਨਾਸਾ, ਰੋਸਕੋਸਮੌਸ ਜਿਹੀਆਂ ਸੰਸਥਾਵਾਂ ਦੇ ਬਰਾਬਰ ਪਹੁੰਚ ਗਿਆ ਹੈ, ਜੋ ਹੁਣ ਪੁਲਾੜ ਅਭਿਯਾਨਾਂ ਦੇ ਲਈ ਇਸਰੋ ਦੇ ਨਾਲ ਸਹਿਯੋਗ ਕਰ ਰਹੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ,ਸੀਮਿਤ ਸੰਸਾਧਨਾਂ ਦੇ ਬਾਵਜੂਦ ਘੱਟ ਲਾਗਤ ਵਾਲੇ ਸਾਧਨਾਂ ਦੇ ਰਾਹੀਂ ਭਾਰਤ ਨੇ ਆਪਣੇ ਮਨੁੱਖੀ ਸੰਸਾਧਨ ਅਤੇ ਸਮਰੱਥਾ ਦੇ ਖੇਤਰ ਵਿੱਚ ਸੰਪੂਰਣ ਵਿਸ਼ਵ ਦੇ ਸਾਹਮਣੇ ਜੋ ਸਰਵਉੱਚਤਾ ਪ੍ਰਦਰਸ਼ਿਤ ਕੀਤੀ ਹੈ, ਉਸ ਨੇ ਭਾਰਤ ਨੂੰ ਇੱਕ ਮੋਹਰੀ ਰਾਸ਼ਟਰ ਅਤੇ ਇੱਕ ਵਿਗਿਆਨਿਕ-ਆਰਥਿਕ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ।

 

ਡਾ. ਜਿਤੇਂਦਰ ਸਿੰਘ ਨੇ ਅੱਗੇ ਕਿਹਾ, ਪੂਰਾ ਵਿਸ਼ਵ ਇਨ੍ਹਾਂ ਸਭ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਮੋਦੀ ਨੂੰ ਦਿੰਦਾ ਹੈ, ਜਿਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਅਤੇ ਸਮੂਹਿਕ ਯੋਗਦਾਨ ਦੇ ਨਾਲ ਸੰਯੁਕਤ ਪ੍ਰਯਾਸ ਕਰਨ ਜਿਹੇ ਕਈ ਪ੍ਰਗਤੀਸ਼ੀਲ ਨੀਤੀਗਤ ਫ਼ੈਸਲੇ ਲਏ ਹਨ।

ਪ੍ਰੋਗਰਾਮ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਲੋਕਾਂ ਨੂੰ ਅੰਮ੍ਰਿਤ ਕਲਸ਼ ਯਾਤਰਾਵਾਂ ਵਿੱਚ ਹਿੱਸਾ ਲੈਣ, ‘ਪੰਚ ਪ੍ਰਣ’ ਪ੍ਰਤਿਗਿਆ ਲੈਣ, ਭਾਰਤ ਦੀ ਪ੍ਰਗਤੀ ਅਤੇ ਵਿਕਾਸ ਦੇ ਲਈ ਪ੍ਰਤੀਬੱਧ ਹੋਣ ਦੀ ਵੀ ਅਪੀਲ ਕੀਤੀ, ਜਿਸ ਨਾਲ ਉਹ ਵਰ੍ਹੇ 2047 ਵਿੱਚ ਭਾਰਤ ਦੇ ਸਿਖਰ ’ਤੇ ਪਹੁੰਚਣ ਦੇ ਗਵਾਹ ਬਣੇ।

ਪ੍ਰੋਗਰਾਮ ਨੂੰ ਖੇਤਰ ਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ, ਡੀਡੀਸੀ ਚੇਅਰਪਰਸਨ ਸ਼੍ਰੀ ਲਾਲ ਚੰਦ ਅਤੇ ਊਧਮਪੁਰ ਦੀ ਕਮਿਸ਼ਨਰ ਸਲੋਨੀ ਰਾਏ ਨੇ ਵੀ ਸੰਬੋਧਨ ਕੀਤਾ।

*****

ਐੱਸਐੱਨਸੀ/ਪੀਕੇ


(Release ID: 1954594)