ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਯੂਐੱਸ-ਭਾਰਤ ਰਣਨੀਤਕ ਸਵੱਛ ਊਰਜਾ ਭਾਈਵਾਲੀ ਅਧੀਨ ਅਖੁੱਟ ਊਰਜਾ ਤਕਨਾਲੋਜੀ ਐਕਸ਼ਨ ਪਲੇਟਫਾਰਮ

Posted On: 30 AUG 2023 6:21PM by PIB Chandigarh

ਯੂਐੱਸ ਊਰਜਾ ਵਿਭਾਗ (ਡੀਓਈ) ਅਤੇ ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਦਰਮਿਆਨ ਇੱਕ ਮੀਟਿੰਗ 29 ਅਗਸਤ, 2023 ਨੂੰ ਹੋਈ, ਜਿਸ ਵਿੱਚ ਰਣਨੀਤਕ ਕਲੀਨ ਐਨਰਜੀ ਪਾਰਟਨਰਸ਼ਿਪ ਅਧੀਨ ਨਵੇਂ ਯੂਐੱਸ-ਇੰਡੀਆ ਰੀਨਿਊਏਬਲ ਐਨਰਜੀ ਟੈਕਨਾਲੋਜੀ ਐਕਸ਼ਨ ਪਲੇਟਫਾਰਮ (ਰੀਟੈਪ) ਦੀ ਸ਼ੁਰੂਆਤ ਕੀਤੀ ਗਈ। ਰੀਟੈਪ ਦਾ ਐਲਾਨ 22 ਜੂਨ, 2023 ਨੂੰ ਵਾਸ਼ਿੰਗਟਨ ਡੀਸੀ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਜੋਸੇਫ ਆਰ ਬਾਇਡਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਚਕਾਰ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਸੀ, ਜਦੋਂ ਦੋਵੇਂ ਨੇਤਾਵਾਂ ਨੇ ਸਵੱਛ ਊਰਜਾ ਪਰਿਵਰਤਨ ਨੂੰ ਤੇਜ਼ ਕਰਨ ਲਈ ਨਵੀਆਂ ਅਤੇ ਉਭਰ ਰਹੀਆਂ ਤਕਨੀਕਾਂ 'ਤੇ ਸਹਿਯੋਗ ਦੇ ਵਿਸਥਾਰ ਦਾ ਐਲਾਨ ਕੀਤਾ। ਇਹ ਲਾਂਚ ਨੇਤਾਵਾਂ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਤੇਜ਼ੀ ਨਾਲ ਬਦਲਦਾ ਹੈ।

ਡੀਓਈ ਦੇ ਡਿਪਟੀ ਸਕੱਤਰ ਡੇਵਿਡ ਤੁਰਕ ਅਤੇ ਐੱਮਐੱਨਆਰਈ ਸਕੱਤਰ ਭੁਪਿੰਦਰ ਸਿੰਘ ਭੱਲਾ ਦੀ ਅਗਵਾਈ ਵਿੱਚ, ਰੀਟੈਪ ਦੀ ਸਥਾਪਨਾ ਇੱਕ ਨਤੀਜਾ-ਮੁਖੀ, ਸਮਾਂ-ਬੱਧ ਤਕਨਾਲੋਜੀ-ਫੋਕਸ ਦੇ ਨਾਲ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਕੀਤੀ ਗਈ ਸੀ। ਇਹ ਤੈਨਾਤੀ ਅਤੇ ਸਕੇਲਿੰਗ ਵੱਲ ਧਿਆਨ ਦੇ ਨਾਲ ਨਵੀਆਂ ਅਤੇ ਉੱਭਰ ਰਹੀਆਂ ਅਖੁੱਟ ਤਕਨਾਲੋਜੀਆਂ ਨੂੰ ਅੱਗੇ ਵਧਾਉਣ ਦਾ ਇਰਾਦਾ ਰੱਖਦੀ ਹੈ। ਰੀਟੈਪ ਦਾ ਸ਼ੁਰੂਆਤੀ ਫੋਕਸ ਗ੍ਰੀਨ/ਸਾਫ਼ ਹਾਈਡ੍ਰੋਜਨ, ਪੌਣ ਊਰਜਾ, ਲੰਬੇ ਸਮੇਂ ਦੇ ਊਰਜਾ ਭੰਡਾਰ ਅਤੇ ਭੂ-ਤਾਪ ਊਰਜਾ, ਸਮੁੰਦਰੀ/ਜਵਾਰ ਊਰਜਾ ਅਤੇ ਭਵਿੱਖ ਵਿੱਚ ਆਪਸੀ ਤੌਰ 'ਤੇ ਨਿਰਧਾਰਿਤ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਦੀ ਪੜਚੋਲ ਕਰਨਾ ਹੈ।

ਡੀਓਈ ਅਤੇ ਐੱਮਐੱਨਆਰਈ ਨੇ ਰੀਟੈਪ ਸਹਿਯੋਗ ਦੇ ਸੰਬੰਧ ਵਿੱਚ ਇੱਕ ਸ਼ੁਰੂਆਤੀ ਕਾਰਜ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਹੈ। ਇਹ ਕਾਰਜ ਪੰਜ ਥੀਮਾਂ ਦੇ ਤਹਿਤ ਕੀਤਾ ਜਾਵੇਗਾ:

  • ਖੋਜ ਅਤੇ ਵਿਕਾਸ

  • ਨਵਾਚਾਰੀ ਤਕਨਾਲੋਜੀਆਂ ਦੀ ਪਾਇਲਟਿੰਗ ਅਤੇ ਟੈਸਟਿੰਗ

  • ਉੱਨਤ ਸਿਖਲਾਈ ਅਤੇ ਹੁਨਰ ਵਿਕਾਸ

  • ਆਰਈਟੀ ਨੂੰ ਅੱਗੇ ਵਧਾਉਣ ਅਤੇ ਤਕਨਾਲੋਜੀਆਂ ਨੂੰ ਸਮਰੱਥ ਬਣਾਉਣ ਲਈ ਨੀਤੀ ਅਤੇ ਯੋਜਨਾ

  • ਨਿਵੇਸ਼, ਇਨਕਿਊਬੇਸ਼ਨ ਅਤੇ ਆਊਟਰੀਚ ਪ੍ਰੋਗਰਾਮ

ਮੀਟਿੰਗ ਦੌਰਾਨ, ਵਫ਼ਦਾਂ ਨੇ ਹਾਈਡ੍ਰੋਜਨ, ਊਰਜਾ ਭੰਡਾਰ, ਹਵਾ, ਭੂ-ਤਾਪ ਊਰਜਾ, ਅਤੇ ਸਮੁੰਦਰੀ ਅਖੁੱਟ ਊਰਜਾ ਤਕਨਾਲੋਜੀਆਂ ਅਤੇ ਸਾਫ਼ ਊਰਜਾ ਤੈਨਾਤੀ ਪ੍ਰੋਗਰਾਮਾਂ ਸਮੇਤ ਹਰੇਕ ਦੇਸ਼ ਵਿੱਚ ਉੱਭਰ ਰਹੇ ਤਕਨਾਲੋਜੀ ਵਿਕਾਸ ਬਾਰੇ ਜਾਣਕਾਰੀ ਸਾਂਝੀ ਕੀਤੀ।

ਅੱਗੇ ਵਧਦੇ ਹੋਏ, ਡੀਓਈ ਅਤੇ ਐੱਮਐੱਨਆਰਈ ਰੀਟੈਪ ਸਹਿਯੋਗ ਨੂੰ ਵਧਾਉਣ ਦਾ ਇਰਾਦਾ ਰੱਖਦੇ ਹਨ, ਜਿਸ ਵਿੱਚ ਸੰਭਾਵੀ ਤੌਰ 'ਤੇ ਇੱਕ ਰੀਟੈਪ ਸਟੀਅਰਿੰਗ ਕਮੇਟੀ, ਸੰਯੁਕਤ ਕਾਰਜ ਸਮੂਹ ਅਤੇ ਵਿਸ਼ਾ ਮਾਹਿਰਾਂ ਦਰਮਿਆਨ ਸਹਿਯੋਗ ਸ਼ਾਮਲ ਹੈ।

************

ਪੀਆਈਬੀ ਦਿੱਲੀ | ਡੀਜੇਐੱਮ



(Release ID: 1954539) Visitor Counter : 91


Read this release in: English , Urdu , Hindi , Telugu