ਕਿਰਤ ਤੇ ਰੋਜ਼ਗਾਰ ਮੰਤਰਾਲਾ
ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਆਈ) ਨੇ ਰੋਜ਼ਗਾਰ ਸਿਰਜਣ ਦੇ ਟੀਚੇ ਨੂੰ ਪਾਰ ਕੀਤਾ
Posted On:
30 AUG 2023 6:11PM by PIB Chandigarh
ਕੇਂਦਰ ਸਰਕਾਰ ਦੀ ਨਵਾਚਾਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਕੋਵਿਡ-19 ਮਹਾਮਾਰੀ ਦੌਰਾਨ ਰੋਜ਼ਗਾਰ ਸਿਰਜਣ ਅਤੇ ਰਿਕਵਰੀ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਸਫਲਤਾ ਨੂੰ ਦਰਸਾਉਂਦੀ ਹੋਈ, ਆਪਣੇ ਸ਼ੁਰੂਆਤੀ ਰੋਜ਼ਗਾਰ ਸਿਰਜਣ ਦੇ ਟੀਚਿਆਂ ਨੂੰ ਪਾਰ ਕਰ ਗਈ ਹੈ।
1 ਅਕਤੂਬਰ, 2020 ਤੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਂਚ ਕੀਤੀ ਗਈ ਏਬੀਆਰਆਈ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨਾਲ ਰਜਿਸਟਰਡ ਅਦਾਰਿਆਂ ਦੇ ਮਾਲਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਨੌਕਰੀ ਦੇ ਨਵੇਂ ਮੌਕੇ ਪੈਦਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਸਕੀਮ ਦਾ ਉਦੇਸ਼ 1000 ਕਰਮਚਾਰੀਆਂ ਤੱਕ ਦੀਆਂ ਸੰਸਥਾਵਾਂ ਲਈ ਕਰਮਚਾਰੀ ਅਤੇ ਰੋਜ਼ਗਾਰਦਾਤਾ ਦੇ ਯੋਗਦਾਨ (ਉਜਰਤਾਂ ਦਾ 24%) ਨੂੰ ਕਵਰ ਕਰਕੇ, ਮਹਾਮਾਰੀ ਕਾਰਨ ਆਪਣੀਆਂ ਨੌਕਰੀਆਂ ਗੁਆ ਚੁੱਕੇ ਲੋਕਾਂ ਸਮੇਤ ਬੇਰੋਜ਼ਗਾਰ ਵਿਅਕਤੀਆਂ ਦੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਹੈ। 1000 ਤੋਂ ਵੱਧ ਕਰਮਚਾਰੀਆਂ ਵਾਲੇ ਅਦਾਰਿਆਂ ਲਈ, ਨਵੇਂ ਕਰਮਚਾਰੀਆਂ ਦੇ ਸਬੰਧ ਵਿੱਚ ਸਿਰਫ ਕਰਮਚਾਰੀ ਦੇ ਈਪੀਐੱਫ ਯੋਗਦਾਨ (ਉਜਰਤਾਂ ਦਾ 12%) ਕਵਰ ਕੀਤਾ ਗਿਆ ਸੀ।
ਇਹ ਸਕੀਮ, ਜੋ ਕਿ 31 ਮਾਰਚ, 2022 ਤੱਕ ਰਜਿਸਟ੍ਰੇਸ਼ਨਾਂ ਲਈ ਖੁੱਲ੍ਹੀ ਰਹੀ, ਨੇ ਪੂਰੇ ਭਾਰਤ ਵਿੱਚ ਲਗਭਗ 7.18 ਮਿਲੀਅਨ ਕਰਮਚਾਰੀਆਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਸੀ। 31 ਜੁਲਾਈ, 2023 ਤੱਕ, ਏਬੀਆਰਆਈ ਨੇ ਆਪਣੇ ਸ਼ੁਰੂਆਤੀ ਰੋਜ਼ਗਾਰ ਸਿਰਜਣ ਦੇ ਟੀਚੇ ਨੂੰ ਪਾਰ ਕਰਦੇ ਹੋਏ, ਪਹਿਲਾਂ ਹੀ 7.58 ਮਿਲੀਅਨ ਤੋਂ ਵੱਧ ਨਵੇਂ ਕਰਮਚਾਰੀਆਂ ਦੀ ਭਰਤੀ ਪ੍ਰਾਪਤ ਕਰ ਲਈ ਹੈ।
ਅੱਜ ਤੱਕ, ਕੁੱਲ 1,52,380 ਅਦਾਰਿਆਂ ਨੇ 60,44,155 ਨਵੇਂ ਕਰਮਚਾਰੀਆਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਸਾਰੀਆਂ ਯੋਗਤਾ ਸ਼ਰਤਾਂ ਨੂੰ ਪੂਰਾ ਕਰਨ 'ਤੇ, ਏਬੀਆਰਆਈ ਸਕੀਮ ਅਧੀਨ 9,669.87 ਕਰੋੜ ਰੁਪਏ ਦੀ ਰਕਮ ਦੇ ਲਾਭ ਪ੍ਰਾਪਤ ਕੀਤੇ ਹਨ। ਇਹ ਸਕੀਮ ਵਿਸ਼ੇਸ਼ ਯੋਗਤਾ ਮਾਪਦੰਡਾਂ ਦੇ ਲਾਭਾਂ ਦੀ ਵੰਡ ਨੂੰ ਯਕੀਨੀ ਬਣਾਉਂਦੀ ਹੈ, ਜੋ ਲਾਭਪਾਤਰੀ ਅਦਾਰਿਆਂ ਅਤੇ ਕਰਮਚਾਰੀਆਂ ਵਲੋਂ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ ਪੂਰੀ ਕੀਤੀ ਜਾਂਦੀ ਹੈ।
ਇਹ ਸਕੀਮ ਇਨ੍ਹਾਂ ਚੁਣੌਤੀਪੂਰਨ ਸਮਿਆਂ ਦੌਰਾਨ ਆਰਥਿਕ ਰਿਕਵਰੀ ਨੂੰ ਹੁਲਾਰਾ ਦੇਣ ਵਿੱਚ ਇਸਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਨੌਕਰੀ ਦੀ ਮਾਰਕੀਟ ਦੀ ਪੁਨਰ ਸੁਰਜੀਤੀ ਵਿੱਚ ਮਹੱਤਵਪੂਰਨ ਯੋਗਦਾਨ 'ਤੇ ਜ਼ੋਰ ਦਿੰਦੀ ਹੈ।
ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਆਈ) ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ https://www.epfindia.gov.in/site_en/abry.php 'ਤੇ ਜਾਓ।
************
ਐੱਮਜੇਪੀਐੱਸ
(Release ID: 1954537)
Visitor Counter : 105