ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਪਯੋਗ ਕੀਤਾ ਜਾਵੇਗਾ:ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ


ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ

Posted On: 31 AUG 2023 6:01PM by PIB Chandigarh

ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਅੱਜ ਨਵੀਂ ਦਿੱਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਖਪਤਕਾਰ” ਵਿਸ਼ੇ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਾਭਾਂ ਨੂੰ ਪ੍ਰਾਪਤ ਕਰਦੇ ਹੋਏ ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਦੇ ਮੁੱਦਿਆਂ ਦਾ ਪਤਾ ਲਗਾਉਣ ਲਈ ਖਪਤਕਾਰ ਮਾਮਲਿਆਂ ਦੇ ਵਿਭਾਗ ਅਤੇ ਹਿਤਧਾਰਕਾਂ ਦੇ ਦਰਮਿਆਨ ਰਚਨਾਤਮਕ ਗੱਲਬਾਤ ਕੀਤੀ ਗਈ।

 

ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸ਼੍ਰੀ ਰੋਹਿਤ ਕੁਮਾਰ ਸਿੰਘ ਨੇ ਭਾਗੀਦਾਰਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਟੈਕਨੋਲੋਜੀ ਜੀਵਨ ਦੇ ਸਾਰੇ ਖੇਤਰਾਂ ਵਿੱਚ ਪ੍ਰਚਲਿਤ ਹੈ ਅਤੇ ਰੋਜ਼ਾਨਾ ਜੀਵਨ ਵਿੱਚ ਲਗਾਤਾਰ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਇਸ ਲਈਖਪਤਕਾਰਾਂ ਦੇ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਇਨ੍ਹਾਂ ਟੈਕਨੋਲੋਜੀਆਂ ਦੇ ਪ੍ਰਭਾਵਾਂ ਬਾਰੇ ਸਾਵਧਾਨ ਰਹਿਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਵਰਕਸ਼ਾਪ ਵਿੱਚ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੀ ਨਿਗਰਾਨੀਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਦੀ ਸੁਵਿਧਾ ਵਿੱਚ ਆਰਟੀਫੀਸ਼ੀਅਲ ਇੰਟੇਲੀਜੈਂਸ (ਏਆਈ) ਤਕਨੀਕ ਦੇ ਉਪਯੋਗ ਤੇ ਵੀ ਚਰਚਾ ਕੀਤੀ ਗਈ।

 

ਵੱਖ-ਵੱਖ ਹਿਤਧਾਰਕਾਂ ਅਤੇ ਮਾਹਿਹਾਂ ਨੇ ਖਰੀਦਦਾਰੀ ਦੀਆਂ ਪ੍ਰਾਥਮਿਕਤਾਵਾਂ ਦੀ ਪਹਿਚਾਣ ਕਰਨਖਰੀਦਦਾਰੀ ਦੇ ਪੈਟਰਨਾਂਵਧੀਆਂ ਸਿਫਾਰਿਸ਼ਾਂਭਵਿੱਖ ਵਿੱਚ ਗ੍ਰਾਹਕਾਂ ਨੂੰ ਹੋਣ ਵਾਲੇ ਸਮਰਥਨ ਦੇ ਬਾਰੇ ਚਰਚਾ ਕੀਤੀ। ਇਸ ਦੇ ਨਾਲ-ਨਾਲ ਚਰਚਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਚੁਣੌਤੀਆਂ ਵਿੱਚ ਗੋਪਨੀਯਤਾ ਸਬੰਧੀ ਚਿੰਤਾਵਾਂਡਿਫਾਲਟ/ਗਲਤੀ ਦੇ ਮਾਮਲੇ ਵਿੱਚ ਜ਼ਿੰਮੇਵਾਰੀ ਸੌਂਪਣ ਵਿੱਚ ਮੁਸ਼ਕਿਲਲਿੰਗਰੰਗ ਆਦਿ ਜਿਹੇ ਮਾਪਦੰਡਾਂ ਤੇ ਐਲਗੋਰਿਦਮਿਕ ਪੱਖਪਾਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਨਿਯਮਿਤ ਬੈਡ ਬਾਟਸ ਸ਼ਾਮਲ ਸੀ।

 

ਵਰਕਸ਼ਾਪ ਵਿੱਚ ਇਸ ਗੱਲ  ‘ਤੇ ਚਰਚਾ ਕੀਤੀ ਗਈ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਅਤੇ ਆਰਥਿਕ ਵਿਕਾਸ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਪਯੋਗ ਦੇ ਦਰਮਿਆਨ ਸੰਤੁਲਨ ਬਣਾਉਣਾ ਹੈ। ਉਤਪਾਦਕ ਡੇਟਾ ਪ੍ਰਬੰਧਨਮਹੱਤਵਪੂਰਨ ਮੁਲਾਂਕਣਸੁਰੱਖਿਅਤ ਗੱਲਬਾਤਆਡਿਟ ਅਤੇ ਪ੍ਰਤਿਸ਼ਠਿਤ ਸਰੋਤਾਂ ਅਤੇ ਚਿੰਤਾਵਾਂ ਨੂੰ ਵਿਅਕਤ ਕਰਨ ਲਈ ਮੰਚ ਸਮੇਤ ਸੁਰੱਖਿਆ ਉਪਾਵਾਂ ਤੇ ਚਰਚਾ ਕੀਤੀ ਗਈ। ਵਰਕਸ਼ਾਪ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੀਤੀ ਨਿਰਮਾਤਾਵਾਂ ਦੇ ਲਈ ਚਾਰ ਸਭ ਤੋਂ ਵੱਡੀਆਂ ਚੁਣੌਤੀਆਂ ਐਲਗੋਰਿਦਮਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਨੌਕਰੀਆਂ ਦੀ ਬਦਲੀਜਾਅਲੀ ਖਬਰਾਂਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕਮਜ਼ੋਰ ਪਰਿਭਾਸ਼ਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਨਿਯਮ ਹੋਣਗੇ।

 

ਦਿਲਚਸਪ ਚਰਚਾਵਾਂ ਵਿੱਚ ਹੇਠ ਲਿਖੇ ਸੁਝਾਅ ਪ੍ਰਸਤਾਵਿਤ ਕੀਤੇ ਗਏ : ਸਾਡੇ ਸੰਵਿਧਾਨ ਵਿੱਚ ਨਿਹਿਤ ਬੁਨਿਆਦੀ ਸਿਧਾਂਤਾਂ ਜਿਵੇਂ ਸਮਾਨਤਾ ਅਤੇ ਗੋਪਨੀਯਤਾ ਦਾ ਅਧਿਕਾਰਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪ੍ਰਾਪਤ ਡੇਟਾ ਦਾ ਉਪਯੋਗ ਕਿਵੇਂ ਕੀਤਾ ਜਾਣਾ ਚਾਹੀਦਾ ਹੈਇਸ ਤੇ ਰੋਜ਼ਾਨਾ ਕਾਨੂੰਨੀ ਸੁਰੱਖਿਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਸਰਕਾਰ ਦੁਆਰਾ ਨਿਯਮ ਬਣਾਉਣਾਮਾਮਲਿਆਂ ਦੇ ਵਰਗੀਕਰਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਪਯੋਗ ਕਰਨਾ ਅਤੇ ਉਨ੍ਹਾਂ ਨੂੰ ਸਹੀ ਵਿਭਾਗ ਤੱਕ ਪਹੁੰਚਾਉਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਰਕਾਰ ਦੁਆਰਾ ਨਿਯਮਾਂ ਦੇ ਦਰਮਿਆਨ ਸੰਤੁਲਨ ਬਣਾਉਣਾ ਸ਼ਾਮਲ ਸੀ।

 

ਖਪਤਕਾਰ ਮਾਮਲਿਆਂ ਦੇ ਵਿਭਾਗ ਉਦਯੋਗ ਹਿਤਧਾਰਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਦਰਮਿਆਨ ਚਲ ਰਹੇ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਦੇ ਲਈ ਇਸ ਸੈਸ਼ਨ ਦੇ ਨਤੀਜਿਆਂ ਦਾ ਲਾਭ ਉਠਾਉਣ ਦੇ ਲਈ ਤਤਪਰ ਹੈ। ਇਸ ਆਯੋਜਨ ਦੇ ਦੌਰਾਨ ਸਾਂਝੇ ਕੀਤੇ ਗਏ ਵਿਚਾਰ ਅਤੇ ਸੁਝਾਅ ਭਵਿੱਖ ਦੇ ਨੀਤੀ ਨਿਰਧਾਰਣ ਦੇ ਲਈ ਇੱਕ ਅਧਾਰ ਦੇ ਰੂਪ ਵਿੱਚ ਕੰਮ ਕਰਨਗੇਇਹ ਸੁਨਿਸ਼ਚਿਤ ਕਰਦੇ ਹੋਏ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਯਮ ਖਪਤਕਾਰ ਹਿਤਾਂ ਦੇ ਅਨੁਕੂਲ ਹੋਵੇ। ਵਿਭਾਗ ਦੇ ਕੋਲ ਪ੍ਰਮੁੱਖ ਹਿਤਧਾਰਕਾਂ ਅਤੇ ਵਿਸ਼ੇ ਵਸਤੂ ਮਾਹਿਰਾਂ ਦੇ ਨਾਲ ਨਿਯਮਿਤ ਤੌਰ ਤੇ ਜੁੜਨ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਪ੍ਰਥਾ ਹੈ।

 

*****

 

ਏਡੀ/ਐੱਨਐੱਸ


(Release ID: 1954102) Visitor Counter : 119


Read this release in: English , Urdu , Hindi , Telugu