ਟੈਕਸਟਾਈਲ ਮੰਤਰਾਲਾ
ਕੇਂਦਰ ਸਰਕਾਰ ਨੇ ਟੈਕਸਟਾਈਲ ਵਿੱਚ ਪੀਐੱਲਆਈ ਦੇ ਸਕੀਮ ਤਹਿਤ ਐਪਲੀਕੇਸ਼ਨਾਂ ਮੰਗਵਾਉਣ ਦੀ ਤਰੀਕ ਵਧਾਈ
ਐੱਮਐੱਮਐੱਫ ਲਿਬਾਸ, ਐੱਮਐੱਮਐੱਫ ਫੈਬਰਿਕਸ ਅਤੇ ਟੈਕਨੀਕਲ ਟੈਕਸਟਾਈਲ ਉਤਪਾਦਾਂ ਲਈ 31 ਅਕਤੂਬਰ ਤੱਕ ਨਵੀਆਂ ਐਪਲੀਕੇਸ਼ਨਾਂ ਮੰਗੀਆਂ ਗਈਆਂ
प्रविष्टि तिथि:
31 AUG 2023 7:39PM by PIB Chandigarh
ਟੈਕਸਟਾਈਲ ਮੰਤਰਾਲੇ ਨੇ ਐੱਮਐੱਮਐੱਫ ਅਪੈਰਲ (MMF Apparel), ਐੱਮਐੱਮਐੱਫ ਫੈਬਰਿਕ ਅਤੇ ਟੈਕਨੀਕਲ ਟੈਕਸਟਾਈਲ ਵਾਲੇ ਉਤਪਾਦਾਂ ਲਈ ਟੈਕਸਟਾਈਲ ਦੀ ਪੀਐੱਲਆਈ ਸਕੀਮ ਦੇ ਤਹਿਤ ਨਵੀਆਂ ਅਰਜ਼ੀਆਂ ਦੇਣ ਦੀ ਮਿਤੀ ਨੂੰ 2 ਮਹੀਨੇ ਅੱਗੇ ਯਾਨੀ 31 ਅਕਤੂਬਰ 2023 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ।
ਇਹ ਫੈਸਲਾ ਉਦਯੋਗ ਹਿਤਧਾਰਕਾਂ ਦੀਆਂ ਬੇਨਤੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤੋਂ ਪਹਿਲਾਂ, ਮੰਤਰਾਲੇ ਨੇ ਯੋਜਨਾ ਦੇ ਤਹਿਤ ਇਛੁੱਕ ਕੰਪਨੀਆਂ ਤੋਂ ਨਵੀਆਂ ਅਰਜ਼ੀਆਂ ਲੈਣ ਲਈ 31 ਅਗਸਤ, 2023 ਤੱਕ ਪੀਐੱਲਆਈ ਪੋਰਟਲ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਸੀ।
****
ਏਡੀ/ਐੱਨਐੱਸ
(रिलीज़ आईडी: 1954101)
आगंतुक पटल : 155