ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਰਾਏਪੁਰ ਵਿੱਚ ਬ੍ਰਹਮਾ ਕੁਮਾਰੀਜ਼ ਦੇ ਥੀਮ ਆਵ੍ ਦ ਈਅਰ “ਸਕਾਰਾਤਮਕ ਪਰਿਵਰਤਨ ਦਾ ਵਰ੍ਹਾ” ਦੇ ਰਾਜ ਪੱਧਰੀ ਲਾਂਚ ਦੀ ਸ਼ੋਭਾ ਵਧਾਈ

Posted On: 31 AUG 2023 4:33PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (31 ਅਗਸਤ, 2023) ਛੱਤੀਸਗੜ੍ਹ ਦੇ ਰਾਏਪੁਰ ਵਿੱਚ ਬ੍ਰਹਮਾ ਕੁਮਾਰੀਜ਼ ਦੇ ਥੀਮ ਆਵ੍ ਦ ਈਅਰ “ਸਕਾਰਾਤਮਕ ਪਰਿਵਰਤਨ ਦਾ ਵਰ੍ਹਾ” (ਦ ਈਅਰ ਆਵ੍ ਪਾਜ਼ਿਟਿਵ ਚੇਂਜ) ਦੇ ਰਾਜ ਪੱਧਰੀ ਲਾਂਚ ਦੀ ਸ਼ੋਭਾ ਵਧਾਈ ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਟੈਕਨੋਲੋਜੀ ਦੇ ਯੁਗ ਵਿੱਚ ਜੀ ਰਹੇ ਹਾਂ। ਲੇਕਿਨ ਇਹ ਜ਼ਰੂਰੀ ਹੈ ਕਿ ਕੁਝ ਸਮਾਂ ਬਿਨਾ ਇਲੈਕਟ੍ਰੌਨਿਕ ਗੈਜੇਟਸ ਦੇ ਉਪਯੋਗ ਦੇ ਬਿਤਾਈਏ। ਇਹ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਅੰਦਰੂਨੀ ਸ਼ਕਤੀ ਨੂੰ ਵਿਕਸਿਤ ਕਰਨ, ਸਕਾਰਾਤਮਕ ਕਾਰਜ ਕਰਦੇ ਰਹਿਣ ਅਤੇ ਸਕਾਰਾਤਮਕ ਵਿਚਾਰਾਂ ਅਤੇ ਚੰਗੀ ਸੰਗਤ ਵਿੱਚ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਅਜਿਹੇ ਲੋਕਾਂ ਦੀ ਸੰਗਤ ਵਿੱਚ ਰਹਿਣ ਦੀ ਸਲਾਹ ਦਿੱਤੀ ਜੋ ਸਹੀ ਰਸਤੇ ‘ਤੇ ਚਲਣ ਦੇ ਲਈ ਪ੍ਰੇਰਿਤ ਕਰਦੇ ਹੋਣ। ਉਨ੍ਹਾਂ ਨੇ ਕਿਹਾ ਕਿ ਅਗਰ ਅਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਵੀਏ ਤਾਂ ਹਰ ਪਲ ਨੂੰ ਖੂਬਸੂਰਤ ਅਤੇ ਯਾਦਗਾਰੀ ਬਣਾ ਸਕਦੇ ਹਾਂ।

 

ਅਜਿਹਾ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਤਰਫ਼ ਜਿੱਥੇ ਸਾਡਾ ਦੇਸ਼ ਹਰ ਦਿਨ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਚੰਦ ‘ਤੇ ਲੈਂਡਿੰਗ ਕਰਨਾ ਹੋਵੇ ਜਾਂ ਵਿਸ਼ਵ ਪੱਧਰ ‘ਤੇ ਖੇਡਾਂ ਦੇ ਖੇਤਰ ਵਿੱਚ ਨਵੇਂ ਅਧਿਆਇ ਲਿਖਣਾ, ਅਸੀਂ ਕਈ ਕੀਰਤੀਮਾਨ ਸਥਾਪਿਤ ਕਰ ਰਹੇ ਹਾਂ। ਉੱਥੇ ਹੀ ਦੂਸਰੀ ਤਰਫ਼ ਇੱਕ ਬੇਹੱਦ ਗੰਭੀਰ ਮਾਮਲਾ ਭੀ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਨੀਟ (NEET) ਦੀ ਤਿਆਰੀ ਕਰ ਰਹੇ ਦੋ ਵਿਦਿਆਰਥੀਆਂ ਨੇ ਆਪਣੀ ਜਾਨ ਦੇ ਦਿੱਤੀ। ਪ੍ਰਤੀਯੋਗੀ ਪਰੀਖਿਆਵਾਂ ਦੀ ਤਿਆਰੀ ਕਰ ਰਹੇ ਕਈ ਬੱਚਿਆਂ ਨੇ ਪਹਿਲਾਂ ਭੀ ਆਤਮਹੱਤਿਆ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁਕਾਬਲੇਬਾਜ਼ੀ ਇੱਕ ਸਕਾਰਾਤਮਕ ਚੀਜ਼ ਹੈ ਜੋ ਜੀਵਨ ਨੂੰ ਬਿਹਤਰ ਬਣਾਉਂਦੀ ਹੈ। ਜਿੱਤ ਅਤੇ ਹਾਰ ਜੀਵਨ ਦਾ ਹਿੱਸਾ ਹੈ। ਇਸ ਤੱਥ ਦੀਆਂ ਕਈ ਉਦਾਹਰਣਾਂ ਹਨ ਕਿ ਪਲ ਭਰ ਦੀ ਅਸਫ਼ਲਤਾ ਅਕਸਰ ਭਵਿੱਖ ਵਿੱਚ ਬੜੀ ਸਫ਼ਲਤਾ ਦਾ ਮਾਰਗ ਪੱਧਰਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਬੱਚਿਆਂ ‘ਤੇ ਪੜ੍ਹਾਈ ਅਤੇ ਪ੍ਰਤੀਯੋਗੀ ਪਰੀਖਿਆਵਾਂ ਦਾ ਦਬਾਅ ਹੈ ਤਾਂ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਅਧਿਆਪਕਾਂ ਅਤੇ ਸਮਾਜ ਵਿੱਚ ਬੱਚਿਆਂ  ਦੀ ਮਾਨਸਿਕਤਾ ਨੂੰ ਸਮਝਣ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਤਾਕੀਦ ਕੀਤੀ।

 ਉਨ੍ਹਾਂ ਕਿਹਾ ਕਿ ਅਗਰ ਬੱਚਿਆਂ 'ਤੇ ਪੜ੍ਹਾਈ ਅਤੇ ਮੁਕਾਬਲੇ ਦਾ ਦਬਾਅ ਹੈ ਤਾਂ ਸਾਰੇ ਹਿਤਧਾਰਕਾਂ ਨੂੰ ਉਸ ਦਬਾਅ ਨੂੰ ਸਕਾਰਾਤਮਕ ਸੋਚ ਨਾਲ ਦੂਰ ਕਰਨਾ ਚਾਹੀਦਾ ਹੈ ਅਤੇ ਆਤਮਵਿਸ਼ਵਾਸ ਨਾਲ ਅੱਗੇ ਵਧਣ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਵਿਅਕਤੀ ਵਿੱਚ ਵਿਸ਼ਿਸ਼ਟ ਪ੍ਰਤਿਭਾ ਹੁੰਦੀ ਹੈ। ਦੂਸਰਿਆਂ ਤੋਂ ਪ੍ਰੇਰਣਾ ਲੈਣਾ ਚੰਗੀ ਗੱਲ ਹੈ ਲੇਕਿਨ ਆਪਣੀਆਂ ਰੁਚੀਆਂ ਅਤੇ ਸਮਰੱਥਾਵਾਂ ਨੂੰ ਸਮਝ ਕੇ ਸਹੀ ਦਿਸ਼ਾ ਦੀ ਚੋਣ ਕਰਨੀ ਚਾਹੀਦੀ ਹੈ। ਇਸ ਦੇ ਲਈ ਖ਼ੁਦ ਨਾਲ ਸੰਵਾਦ ਕਰਨਾ ਜ਼ਰੂਰੀ ਹੈ। ਅਵਚੇਤਨ ਮਨ ਨੂੰ ਜਾਗਰਿਤ ਕਰਕੇ ਵਿਅਕਤੀ ਆਪਣੀਆਂ ਸਮਰੱਥਾਵਾਂ ਨੂੰ ਵਧਾ ਸਕਦਾ ਹੈ। ਸਕਾਰਾਤਮਕ ਸੋਚ ਅਤੇ ਕਾਰਜਾਂ ਨਾਲ ਨਾ ਕੇਵਲ ਆਪਣਾ ਜੀਵਨ ਬਲਕਿ ਆਪਣੇ ਆਸ-ਪਾਸ ਦੇ ਲੋਕਾਂ ਦਾ ਜੀਵਨ ਭੀ ਬਿਹਤਰ ਬਣਾਇਆ ਜਾ ਸਕਦਾ ਹੈ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਬ੍ਰਹਮਾ ਕੁਮਾਰੀਜ਼ (Brahma Kumaris) ਦੁਨੀਆ ਵਿੱਚ ਪ੍ਰੇਮ, ਸਦਭਾਵ ਅਤੇ ਸ਼ਾਂਤੀ ਫੈਲਾਉਣ ਦੇ ਲਈ ਅਣਥੱਕ ਪ੍ਰਯਾਸ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਦੀ ਸੋਚ ਨੂੰ ਬਦਲਣਾ ਅਸਾਨ ਨਹੀਂ ਹੈ, ਲੇਕਿਨ ਦ੍ਰਿੜ੍ਹ ਸੰਕਲਪ ਅਤੇ ਨਿਰੰਤਰ ਪ੍ਰਯਾਸ ਨਾਲ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੁਨੀਆ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਦੇ ਲਈ ਲਗਾਤਾਰ ਕੰਮ ਕਰਨ ਦੇ ਲਈ ਬ੍ਰਹਮਾ ਕੁਮਾਰੀਜ਼ (Brahma Kumaris) ਸੰਗਠਨ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਦੇ ਸੰਬੋਧਨ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

 

***

ਡੀਐੱਸ/ਏਕੇ    


(Release ID: 1954041) Visitor Counter : 109