ਇਸਪਾਤ ਮੰਤਰਾਲਾ
azadi ka amrit mahotsav

ਸੇਲ (SAIL) ਪੀ17ਏ ਪ੍ਰੋਜੈਕਟ ਦੇ ਤਹਿਤ ਸੱਤਵੇਂ ਜੰਗੀ ਬੇੜੇ ਲਈ ਸਟੀਲ ਦੀ ਸਪਲਾਈ ਕਰ ਰਹੀ ਹੈ ਜਿਸ ਵਿੱਚ ਭਾਰਤ ਵਿੱਚ ਰੱਖਿਆ ਦੇ ਸਵਦੇਸ਼ੀਕਰਨ ਦੇ ਪ੍ਰਯਾਸਾਂ ਨੂੰ ਮਜ਼ਬੂਤੀ ਮਿਲੀ ਹੈ

Posted On: 31 AUG 2023 6:42PM by PIB Chandigarh

ਭਾਰਤ ਦੇ ਸਭ ਤੋਂ ਵੱਡੇ ਸਟੀਲ ਉਤਪਾਦਕਾਂ ਵਿੱਚੋਂ ਇੱਕ ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟਿਡ (SAIL) ਨੇ ਇੱਕ ਭਾਰਤੀ ਜਲ ਸੈਨਾ ਲਈ ਪ੍ਰੋਜੈਕਟ ਪੀ17ਏ  ਦੇ ਤਹਿਤ ਸੱਤਵੇਂ ਫ੍ਰੀਗੇਟ ਜਹਾਜ਼ ਦੇ ਨਿਰਮਾਣ ਲਈ ਲੋੜੀਂਦੀ ਵਿਸ਼ੇਸ਼ ਸਟੀਲ ਪਲੇਟਾਂ ਦੀ ਪੂਰੀ ਮਾਤਰਾ ਦੀ ਸਪਲਾਈ ਕਰਕੇ ਇੱਕ ਵਾਰ ਫਿਰ ਪ੍ਰਦਰਸ਼ਿਤ ਕੀਤਾ ਹੈ ਕਿ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਨੂੰ ਵਧਾਉਣ ‘ਤੇ ਉਨ੍ਹਾਂ ਦਾ ਧਿਆਨ ਮਜ਼ਬੂਤ ਹੈ। 

ਰੱਖਿਆ ਵਿੱਚ ਆਤਮਨਿਰਭਰਤਾ ਦੇ ਵੱਲ ਇੱਕ ਕਦਮ 

ਸੇਲ ਇਸ ਨਵੇਂ ਪ੍ਰੋਜੈਕਟ ਵਿੱਚ ਇੱਕ ਪ੍ਰਮੁੱਖ ਭਾਈਵਾਲ ਵਜੋਂ ਉਭਰਿਆ ਹੈ ਜੋ ਸਾਰੇ ਜਹਾਜ਼ਾਂ ਲਈ ਲਗਭਗ 28,000 ਟਨ ਵਿਸ਼ੇਸ਼ ਸਟੀਲ ਪਲੇਟਾਂ ਉਪਲਬਧ ਕਰਵਾ ਰਿਹਾ ਹੈ । ਸੇਲ ਦੁਆਰਾ ਸਪਲਾਈ ਕੀਤੀਆਂ ਵਿਸ਼ੇਸ਼ ਸਟੀਲ ਪਲੇਟਾਂ ਵਿੱਚ ਉੱਚ ਸ਼ਕਤੀਕਠੋਰਤਾ ਅਤੇ ਜੰਗ ਪ੍ਰਤੀਰੋਧ ਹੈਜੋ ਉਨ੍ਹਾਂ ਨੂੰ ਨੇਵਲ ਐਪਲੀਕੇਸ਼ਨਾਂ ਲਈ ਆਦਰਸ਼ ਬਣਾਉਂਦੀਆਂ ਹਨ। ਕੰਪਨੀ ਨੇ ਹਾਲ ਹੀ ਵਿੱਚ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਲਾਂਚ ਕੀਤੇ ਗਏ "ਵਿੰਧਯਾਗਿਰੀ" (Vindhyagiri) ਨਾਮ ਦੇ ਛੇਵੇਂ ਜੰਗੀ ਬੇੜੇ ਦੇ ਨਿਰਮਾਣ ਲਈ ਵੀ ਬਰਾਬਰ ਮਾਤਰਾ ਵਿੱਚ ਵਿਸ਼ੇਸ਼ ਸਟੀਲ ਉਪਲਬਧ ਕਰਵਾਇਆ ਸੀ।

ਮੈਸਰਜ਼ ਮਜ਼ਗਾਂਵ ਡੌਕ ਲਿਮਿਟਿਡ (M/s Mazagon Dock Ltdਦੁਆਰਾ ਬਣਾਏ ਜਾਣ ਵਾਲੇ ਸੱਤਵੇਂ ਫ੍ਰੀਗੇਟ ਅਤੇ ਚੌਥੇ ਜੰਗੀ ਬੇੜੇ ਨੂੰ 1 ਸਤੰਬਰ2023 ਨੂੰ ਮਾਨਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੁਆਰਾ ਲਾਂਚ ਕੀਤਾ ਜਾਵੇਗਾ। ਇਹ ਸਮਾਗਮ ਦੇਸ਼ ਦੀ ਸਮੁੰਦਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ।

 

ਪੀ17 ਪ੍ਰੋਜੈਕਟ 

ਪੀ17 ਪ੍ਰੋਜੈਕਟ ਦਾ ਲਕਸ਼ ਭਾਰਤੀ ਜਲ ਸੈਨਾ ਲਈ ਕੁੱਲ ਸੱਤ ਅਤਿ-ਆਧੁਨਿਕ ਜੰਗੀ ਜਹਾਜ਼ਾਂ ਦਾ ਨਿਰਮਾਣ ਕਰਨਾ ਹੈਜਿਸ ਵਿੱਚੋਂ ਚਾਰ ਦਾ ਨਿਰਮਾਣ ਮੈਸਰਜ਼ ਮਜ਼ਗਾਂਵ ਡੌਕ ਲਿਮਿਟਿਡ (M/s Mazagon Dock Ltdਦੁਆਰਾ ਅਤੇ ਤਿੰਨ ਜਹਾਜ਼ ਮੈਸਰਜ਼ ਜੀਆਰਐੱਸਈ (M/s GRSEਦੁਆਰਾ ਕੀਤੇ ਜਾ ਰਹੇ ਹਨ। 

 

ਸੇਲ (SAIL) ਦੇ ਪਾਸ ਆਪਣੇ ਉੱਚ-ਪੱਧਰੀ ਉਤਪਾਦਾਂ ਅਤੇ ਸੇਵਾਵਾਂ ਦੇ ਨਾਲ ਭਾਰਤ ਦੇ ਰੱਖਿਆ ਖੇਤਰ ਨੂੰ ਸਮਰਥਨ ਦੇਣ ਦਾ ਇੱਕ ਸਮ੍ਰਿੱਧ ਇਤਿਹਾਸ ਹੈ। ਕੰਪਨੀ ਨੇ ਨਾ ਸਿਰਫ ਪੀ17 ਪ੍ਰੋਜੈਕਟ ਲਈ ਸਟੀਲ ਦੀ ਸਪਲਾਈ ਕੀਤੀ ਹੈ ਸਗੋਂ ਇਸ ਨੇ ਏਅਰਕ੍ਰਾਫਟ ਕਰੀਅਰ ਆਈਐੱਨਐੱਸ ਵਿਕ੍ਰਾਂਤਜੰਗੀ ਬੇੜੇ ਆਈਐੱਨਐੱਸ ਉਦਯਗਿਰੀ ਅਤੇ ਆਈਐੱਨਐੱਸ ਸੂਰਤ ਜਿਹੇ ਤੋਪਖਾਨੇ ਦੀ ਤੋਪ ਧਨੁਸ਼ ਸਮੇਤ ਕਈ ਹੋਰ ਰੱਖਿਆ ਪ੍ਰੋਜੈਕਟਾਂ ਲਈ ਸਟੀਲ ਪ੍ਰਦਾਨ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।

******

 

ਵਾਈਕੇਬੀ/ਕੇਐੱਸ/ਏਆਰ


(Release ID: 1954024) Visitor Counter : 115


Read this release in: English , Urdu , Hindi , Telugu