ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਕੱਲ੍ਹ ਗੁਵਾਹਾਟੀ ਵਿੱਚ 'ਮੰਥਨ - ਉੱਤਰ ਪੂਰਬ ਕੌਸ਼ਲ ਅਤੇ ਉੱਦਮਤਾ ਸੰਮੇਲਨ 2023' ਵਿੱਚ ਹਿੱਸਾ ਲੈਣਗੇ

Posted On: 31 AUG 2023 6:01PM by PIB Chandigarh

ਕੇਂਦਰੀ ਕੌਸ਼ਲ ਵਿਕਾਸ ਤੇ ਉੱਦਮਤਾ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਕੱਲ੍ਹ ਗੁਵਾਹਾਟੀ  ਵਿੱਚ "ਮੰਥਨ - ਉੱਤਰ ਪੂਰਬ ਕੌਸ਼ਲ ਅਤੇ ਉੱਦਮਤਾ ਸੰਮੇਲਨ 2023" ਵਿੱਚ ਹਿੱਸਾ ਲੈਣਗੇ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਆਯੋਜਿਤਇਸ ਸੰਮੇਲਨ ਵਿੱਚ ਇੰਡੀਅਨ ਇੰਸਟੀਟਿਊਟ  ਆਵ੍ ਐਂਟਰਪ੍ਰਨਿਓਰਸ਼ਿਪ (ਆਈਆਈਈਅਤੇ ਆਈਆਈਟੀ ਗੁਵਾਹਾਟੀ  ਵਿਚਕਾਰ ਰਣਨੀਤਕ ਸਾਂਝੇਦਾਰੀ ਦੇ ਤਹਿਤ ਇੱਕ ਰੈਜ਼ੀਡੈਂਸ਼ੀਅਲ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਟੀਆਰਆਈਐੱਸਐੱਸਏਐੱਮ ਦੇ ਜਨਜਾਤੀ ਲਾਭਪਾਤਰੀਆਂ ਦੁਆਰਾ ਤਿਆਰ ਕੀਤੇ ਗਏ ਮੋਟੇ ਅਨਾਜ ਦੇ ਉਤਪਾਦਾਂ ਦੀਆਂ ਵਿਭਿੰਨ ਕਿਸਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

 

ਸੰਮੇਲਨ ਦੇ ਨਾਲ ਹੀ ਉੱਤਰ ਪੂਰਬੀ ਰਾਜਾਂ ਦੇ ਉੱਦਮੀਆਂਸ਼ਿਲਪਕਾਰਾਂ ਅਤੇ ਕਾਰੀਗਰਾਂ ਦੀ ਤਿੰਨ ਦਿਨੀਂ ਪ੍ਰਦਰਸ਼ਨੀ ਦੀ ਵੀ ਸ਼ੁਰੂਆਤ ਹੋ ਜਾਵੇਗੀਜਿਸ ਵਿੱਚ ਸਫਲ ਉੱਦਮੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਇਸ ਦੌਰਾਨ ਉੱਤਰ ਪੂਰਬੀ ਖੇਤਰ ਵਿੱਚ ਉੱਦਮਤਾ ਨਾਲ ਜੁੜੇ ਇਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਵੀ ਪ੍ਰਮੁੱਖਤਾ ਨਾਲ ਦੱਸਣਗੇ। ਉਹ ਖੇਤਰ ਦੇ ਨੌਜਵਾਨਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਕੌਸ਼ਲ਼ ਵਿਕਾਸ ਪ੍ਰੋਗਰਾਮਾਂ ਦੇ ਬਾਰੇ ਵੀ ਚਰਚਾ ਕਰਨਗੇ।

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚਕੇਂਦਰ ਅਤੇ ਰਾਜ ਸਰਕਾਰਾਂ,ਦੋਵੇਂ ਹੀ ਉੱਤਰ ਪੂਰਬੀ ਖੇਤਰ ਵਿੱਚ ਨੌਜਵਾਨਾਂ ਲਈ ਕੌਸ਼ਲ਼ ਵਿਕਾਸ ਅਤੇ ਸਿਖਲਾਈ ਪਹਿਲਾਂ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦਾ ਦ੍ਰਿਸ਼ਟੀਕੋਣ "ਨਏ ਭਾਰਤਨਏ ਕੌਸ਼ਲਨਏ ਅਵਸਰਨਏ ਰੋਜ਼ਗਾਰ" ਦੇ ਮਿਸ਼ਨ ਦੇ ਨਾਲ ਜੁੜ ਕੇ ਉੱਤਰ ਪੂਰਬ ਵਿੱਚ ਯੁਵਾ ਭਾਰਤ ਲਈ ਨਵੇਂ ਅਵਸਰ ਪ੍ਰਦਾਨ ਕਰਨਾ ਹੈ।

ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰਕੇਂਦਰੀ ਸਿੱਖਿਆਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਸੱਭਿਆਚਾਰਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ (ਡੀਓਐੱਨਈਆਰਸ਼੍ਰੀ ਜੀ. ਕਿਸ਼ਨ ਰੈੱਡੀ ਨੇ ਇੱਕ ਵਿਸ਼ੇਸ਼ ਪਹਿਲ ਦੀ ਸ਼ੁਰੂਆਤ ਕੀਤੀ ਜਿਸਦਾ ਨਾਮ ਹੈ “ਜੀਵਨ ਦਾ ਕਾਇਆਕਲਪ, ਭਵਿੱਖ ਦਾ ਨਿਰਮਾਣ: ਉੱਤਰ ਪੂਰਬ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ”। ਇਸ ਪਹਿਲ ਲਈ 360 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਇਸ ਨਾਲ ਲਗਭਗ 2.5 ਲੱਖ ਨੌਜਵਾਨਾਂ ਨੂੰ ਲਾਭ ਮਿਲੇਗਾ ।

*****

ਐੱਸਐੱਸ/ਏਕੇ


(Release ID: 1954014) Visitor Counter : 94