ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਐੱਸਸੀ-ਐੱਸਟੀ ਉੱਦਮੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਗੁਮਲਾ, ਝਾਰਖੰਡ ਵਿਖੇ ਰਾਸ਼ਟਰੀ ਐੱਸਸੀ-ਐੱਸਟੀ ਹੱਬ ਮੈਗਾ ਕਨਕਲੇਵ ਦਾ ਉਦਘਾਟਨ ਕੀਤਾ

Posted On: 18 AUG 2023 6:28PM by PIB Chandigarh

ਉਦਮੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਅਤੇ ਮੰਤਰਾਲੇ ਦੀ ਐੱਨਐੱਸਐੱਸਐੱਚ ਸਕੀਮ ਅਤੇ ਹੋਰ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ, ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ (ਐੱਮਐੱਸਐੱਮਈ), ਭਾਰਤ ਸਰਕਾਰ ਨੇ ਟਾਊਨ ਹਾਲ, ਗੁਮਲਾ (ਝਾਰਖੰਡ) ਵਿਖੇ 18 ਅਗਸਤ 2023 ਨੂੰ ਰਾਸ਼ਟਰੀ ਐੱਸਸੀ-ਐੱਸਟੀ ਹੱਬ ਮੈਗਾ ਕਨਕਲੇਵ ਸੰਮੇਲਨ (ਐੱਨਐੱਸਐੱਸਐੱਚ) ਆਯੋਜਿਤ ਕੀਤਾ ਗਿਆ। ਇਸ ਮੌਕੇ ਕੇਂਦਰੀ ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ, ਝਾਰਖੰਡ ਸਰਕਾਰ ਦੇ ਉਦਯੋਗ ਵਿਭਾਗ ਦੇ ਸਕੱਤਰ ਸ਼੍ਰੀ ਜਿਤੇਂਦਰ ਕੁਮਾਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਕਨਕਲੇਵ ਵਿੱਚ ਲਗਭਗ 650 ਐੱਸਸੀ-ਐੱਸਟੀ ਦੇ ਚਾਹਵਾਨ ਅਤੇ ਮੌਜੂਦਾ ਉੱਦਮੀਆਂ ਨੇ ਭਾਗ ਲਿਆ।

ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਜੀਡੀਪੀ (ਕੁੱਲ ਘਰੇਲੂ ਉਤਪਾਦ) ਅਤੇ ਭਾਰਤ ਤੋਂ ਸਮੁੱਚੇ ਨਿਰਯਾਤ ਵਿੱਚ ਯੋਗਦਾਨ ਦੇ ਸੰਦਰਭ ਵਿੱਚ ਭਾਰਤੀ ਅਰਥਵਿਵਸਥਾ ਵਿੱਚ ਐੱਮਐੱਸਐੱਮਈ ਸੈਕਟਰ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਰਚਾ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਐੱਮਐੱਸਐੱਮਈ ਨਾ ਸਿਰਫ਼ ਰੁਜ਼ਗਾਰ ਦੇ ਵਿਸ਼ਾਲ ਮੌਕੇ ਪ੍ਰਦਾਨ ਕਰਦੇ ਹਨ ਬਲਕਿ ਪੇਂਡੂ ਅਤੇ ਪਛੜੇ ਖੇਤਰਾਂ ਦੇ ਉਦਯੋਗੀਕਰਨ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਝਾਰਖੰਡ ਦਾ ਐੱਮਐੱਸਐੱਮਈ ਸੈਕਟਰ ਕਈ ਕਿਸਮ ਦੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਨਾਲ ਹੀ ਇਹ ਖਣਿਜ ਅਧਾਰਤ ਇਕਾਈਆਂ ਸਥਾਪਤ ਕਰਨ ਲਈ ਸਭ ਤੋਂ ਆਕਰਸ਼ਕ ਖੇਤਰਾਂ ਵਿੱਚੋਂ ਇੱਕ ਹੈ। ਸ਼੍ਰੀ ਵਰਮਾ ਨੇ ਅੱਗੇ ਕਿਹਾ ਕਿ ਰਾਜ ਜੰਗਲਾਤ ਅਤੇ ਖਣਿਜ ਅਧਾਰਤ ਉਦਯੋਗਾਂ ਦੇ ਵਿਕਾਸ ਲਈ ਭਰਪੂਰ ਮੌਕੇ ਪ੍ਰਦਾਨ ਕਰਦਾ ਹੈ ਅਤੇ ਸਾਡਾ ਮੰਤਰਾਲਾ ਇਨ੍ਹਾਂ ਇਕਾਈਆਂ ਨੂੰ ਵਧਣ-ਫੁੱਲਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕਈ ਉਪਾਅ ਕਰ ਰਿਹਾ ਹੈ। ਉਨ੍ਹਾਂ ਨੇ ਐੱਮਐੱਸਐੱਮਈ ਸੈਕਟਰ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਸ ਕਾਨਫਰੰਸ ਰਾਹੀਂ ਰਾਜ ਦੇ ਐੱਸਸੀ-ਐੱਸਟੀ ਉੱਦਮੀ ਨਵੀਨਤਮ ਵਿਚਾਰਾਂ ਅਤੇ ਵਪਾਰਕ ਸੰਭਾਵਨਾਵਾਂ ਦੀ ਖੋਜ ਕਰਨਗੇ। ਇਸਦੇ ਨਾਲ ਹੀ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਗੇ।

ਇਸ ਮੌਕੇ 'ਤੇ ਬੋਲਦੇ ਹੋਏ, ਐੱਮਐੱਸਐੱਮਈ ਮੰਤਰਾਲੇ ਦੇ ਸੰਯੁਕਤ ਸਕੱਤਰ, ਮਰਸੀ ਅਪਾਓ ਨੇ ਐੱਮਐੱਸਐੱਮਈ ਸੈਕਟਰ ਲਈ ਲਾਗੂ ਕੀਤੀਆਂ ਜਾ ਰਹੀਆਂ ਮੰਤਰਾਲੇ ਦੀਆਂ ਕਈ ਮੁੱਖ ਯੋਜਨਾਵਾਂ ਅਤੇ ਐੱਸਸੀ-ਐੱਸਟੀ ਉੱਦਮੀਆਂ ਲਈ ਰਾਸ਼ਟਰੀ ਐੱਸਸੀ-ਐੱਸਟੀ ਹੱਬ ਸਕੀਮ ਤਹਿਤ ਲਾਗੂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਦੱਸਿਆ।

ਸੀਪੀਐੱਸਈਜ਼, ਬੈਂਕਾਂ ਅਤੇ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੇ ਨਾਲ ਇੱਕ ਵਿਸ਼ੇਸ਼ ਤਕਨੀਕੀ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਨੇ ਚਾਹਵਾਨ ਅਤੇ ਮੌਜੂਦਾ ਐੱਸਸੀ-ਐੱਸਟੀ ਉੱਦਮੀਆਂ ਨੂੰ ਗੱਲਬਾਤ ਕਰਨ ਲਈ ਇੱਕ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕੀਤਾ ਸੀ। ਸੀਪੀਐੱਸਈਜ਼ ਜਿਵੇਂ ਓਐੱਨਜੀਸੀ, ਬੀਐੱਸਐੱਨਐੱਲ, ਦਾਮੋਦਰ ਵੈਲੀ ਕਾਰਪੋਰੇਸ਼ਨ ਲਿਮਿਟੇਡ ਆਦਿ ਨੇ ਵਿਕਰੇਤਾ ਸੂਚੀਬੱਧ ਕਰਨ ਦੀ ਪ੍ਰਕਿਰਿਆ 'ਤੇ ਪੇਸ਼ਕਾਰੀਆਂ ਦਿੱਤੀਆਂ। ਇਸ ਦੇ ਨਾਲ, ਉਨ੍ਹਾਂ ਉਤਪਾਦਾਂ/ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜੋ ਐੱਸਸੀ-ਐੱਸਟੀ ਮਲਕੀਅਤ ਵਾਲੇ ਐੱਮਐੱਸਈਜ਼ ਤੋਂ ਖਰੀਦੇ ਜਾ ਸਕਦੇ ਹਨ। ਐੱਸਬੀਆਈ, ਸਿਡਬੀ, ਇਫ਼ਕੀ ਵੈਂਚਰ ਕੈਪੀਟਲ ਫੰਡ ਅਤੇ ਨਾਬਾਰਡ ਵਰਗੀਆਂ ਵਿੱਤੀ ਸੰਸਥਾਵਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਐੱਮਐੱਸਐੱਮਈ ਸੈਕਟਰ ਨਾਲ ਸਬੰਧਤ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਹੋਰ ਸਰਕਾਰੀ ਸੰਸਥਾਵਾਂ ਜਿਵੇਂ ਕਿ ਕੇਵੀਆਈਸੀ, ਐੱਮਐੱਸਐੱਮਈ -ਡੀਐੱਫਓ, ਟ੍ਰਾਇਫੈੱਡ ਅਤੇ ਜੈੱਮ ਨੇ ਵੀ ਹਿੱਸਾ ਲਿਆ ਅਤੇ ਐੱਮਐੱਸਐੱਮਈ ਲਈ ਆਪਣੀਆਂ ਯੋਜਨਾਵਾਂ 'ਤੇ ਚਰਚਾ ਕੀਤੀ। ਪ੍ਰੋਗਰਾਮ ਵਿੱਚ ਐੱਸਸੀ-ਐੱਸਟੀ ਐੱਮਐੱਸਈ ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਉਦਯਮ (Udyam) ਰਜਿਸਟ੍ਰੇਸ਼ਨ ਡੈਸਕ ਵੀ ਸਨ।

ਸਮਾਵੇਸ਼ੀ ਵਿਕਾਸ ਲਈ ਜਨਤਕ ਖਰੀਦ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ, ਐੱਸਸੀ-ਐੱਸਟੀ ਭਾਈਚਾਰਿਆਂ ਵਿੱਚ ਉੱਦਮਤਾ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਅਤੇ ਜਨਤਕ ਖਰੀਦ ਨੀਤੀ ਦੇ ਤਹਿਤ 4 ਫੀਸਦੀ ਟੀਚੇ ਤੱਕ ਪਹੁੰਚਣ ਬਾਰੇ ਵੀ ਚਰਚਾ ਕੀਤੀ ਗਈ।

*****

ਐੱਮਜੇਪੀਐੱਸ/ਐੱਨਐੱਸਕੇ 



(Release ID: 1953686) Visitor Counter : 86


Read this release in: Telugu , English , Urdu , Hindi