ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐੱਸਆਈ ਸਕੀਮ ਤਹਿਤ ਜੂਨ 2023 ਵਿੱਚ 20.27 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ


25 ਸਾਲ ਦੀ ਉਮਰ ਤੱਕ ਦੇ 9.77 ਲੱਖ ਨੌਜਵਾਨ ਕਰਮਚਾਰੀਆਂ ਨੇ ਨਵੀਂ ਰਜਿਸਟ੍ਰੇਸ਼ਨ ਕੀਤੀ

ਈਐੱਸਆਈ ਸਕੀਮ ਅਧੀਨ ਜੂਨ 2023 ਵਿੱਚ ਲਗਭਗ 24,298 ਨਵੇਂ ਅਦਾਰੇ ਰਜਿਸਟਰ ਹੋਏ

ਈਐੱਸਆਈ ਸਕੀਮ ਦੇ ਲਾਭ ਜੂਨ 2023 ਵਿੱਚ 71 ਟਰਾਂਸਜੈਂਡਰ ਕਰਮਚਾਰੀਆਂ ਨੂੰ ਦਿੱਤੇ ਗਏ

Posted On: 17 AUG 2023 6:57PM by PIB Chandigarh

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਆਰਜ਼ੀ ਵੇਤਨਮਾਨ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੂਨ 2023 ਦੇ ਮਹੀਨੇ ਵਿੱਚ 20.27 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।

ਜੂਨ, 2023 ਦੇ ਮਹੀਨੇ ਵਿੱਚ ਲਗਭਗ 24,298 ਨਵੀਆਂ ਇਕਾਈਆਂ ਰਜਿਸਟਰ ਕੀਤੀਆਂ ਗਈਆਂ ਹਨ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਦੀ ਸਮਾਜਿਕ ਸੁਰੱਖਿਆ ਛਤਰੀ ਅਧੀਨ ਲਿਆਂਦੀਆਂ ਗਈਆਂ ਹਨ, ਇਸ ਤਰ੍ਹਾਂ ਵਧੇਰੇ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ।

ਅੰਕੜੇ ਸਪੱਸ਼ਟ ਤੌਰ 'ਤੇ ਇਹ ਦਰਸਾਉਂਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਕਿਉਂਕਿ ਜੂਨ 2023 ਦੇ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 20.27 ਲੱਖ ਕਰਮਚਾਰੀਆਂ ਵਿੱਚੋਂ, 25 ਸਾਲ ਦੀ ਉਮਰ ਤੱਕ ਦੇ 9.77 ਲੱਖ ਕਰਮਚਾਰੀਆਂ ਦੀ ਜ਼ਿਆਦਾਤਰ ਨਵੀਂ ਰਜਿਸਟ੍ਰੇਸ਼ਨ ਹੈ, ਜੋ ਕਿ ਕੁੱਲ ਕਰਮਚਾਰੀਆਂ ਦਾ 48.22% ਹੈ।

ਵੇਤਨਮਾਨ ਅੰਕੜਿਆਂ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਜੂਨ, 2023 ਵਿੱਚ ਮਹਿਲਾ ਮੈਂਬਰਾਂ ਦੀ ਕੁੱਲ ਰਜਿਸਟਰੇਸ਼ਨ 3.87 ਲੱਖ ਸੀ। ਅੰਕੜੇ ਦਰਸਾਉਂਦੇ ਹਨ ਕਿ ਕੁੱਲ 71 ਟਰਾਂਸਜੈਂਡਰ ਕਰਮਚਾਰੀਆਂ ਨੇ ਜੂਨ, 2023 ਦੇ ਮਹੀਨੇ ਵਿੱਚ ਈਐੱਸਆਈ ਸਕੀਮ ਦੇ ਤਹਿਤ ਰਜਿਸਟਰ ਵੀ ਕੀਤਾ ਹੈ। ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਇਸਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ।

ਵੇਤਨਮਾਨ ਅੰਕੜੇ ਆਰਜ਼ੀ ਹਨ ਕਿਉਂਕਿ ਅੰਕੜਾ ਉਤਪਾਦਨ ਇੱਕ ਨਿਰੰਤਰ ਅਭਿਆਸ ਹੈ।

****

ਐੱਮਜੇਪੀਐੱਸ/ਐੱਨਐੱਸਕੇ 



(Release ID: 1953121) Visitor Counter : 79


Read this release in: English , Urdu , Hindi , Marathi