ਪ੍ਰਧਾਨ ਮੰਤਰੀ ਦਫਤਰ

ਸਰਕਾਰੀ ਵਿਭਾਗਾਂ ਵਿੱਚ ਨਵਨਿਯੁਕਤ ਵਿਅਕਤੀਆਂ (ਰਿਕਰੂਟਸ) ਨੂੰ 51000+ ਨਿਯੁਕਤੀ ਪੱਤਰਾਂ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 AUG 2023 1:36PM by PIB Chandigarh

ਨਮਸਕਾਰ।

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਦੇਸ਼ ਦੀ ਆਜ਼ਾਦੀ ਦੇ ਅਤੇ ਦੇਸ਼ ਦੇ ਕੋਟਿ-ਕੋਟਿ ਜਨਾਂ ਦੇ ਅੰਮ੍ਰਿਤ-ਰਕਸ਼ਕ ਬਣਨ ‘ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਮੈਂ ਤੁਹਾਨੂੰ ਅੰਮ੍ਰਿਤ ਰਕਸ਼ਕ ਇਸ ਲਈ ਕਿਹਾ ਕਿਉਂਕਿ ਅੱਜ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਰਿਹਾ ਹੈ, ਉਹ ਦੇਸ਼ ਦੀ ਸੇਵਾ ਦੇ ਨਾਲ-ਨਾਲ ਦੇਸ਼ ਦੇ ਨਾਗਰਿਕਾਂ ਦੀ ਦੇਸ਼ ਦੀ ਰੱਖਿਆ ਭੀ ਕਰਨਗੇ। ਇਸ ਲਈ ਇੱਕ ਤਰ੍ਹਾਂ ਨਾਲ ਆਪ (ਤੁਸੀਂ) ਇਸ ਅੰਮ੍ਰਿਤਕਾਲ ਦੇ ਜਨ ਅਤੇ ਅੰਮ੍ਰਿਤ- ਰਕਸ਼ਕ ਭੀ ਹੋ।

 

ਮੇਰੇ ਪਰਿਵਾਰਜਨੋਂ,

ਇਸ ਵਾਰ ਰੋਜ਼ਗਾਰ ਮੇਲੇ ਦਾ ਇਹ ਆਯੋਜਨ ਇੱਕ ਐਸੇ ਮਾਹੌਲ ਵਿੱਚ ਹੋ ਰਿਹਾ ਹੈ,  ਜਦੋਂ ਦੇਸ਼ ਗਰਵ(ਮਾਣ) ਅਤੇ ‍ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ।  ਸਾਡਾ ਚੰਦਰਯਾਨ ਅਤੇ ਉਸ ਦਾ ਰੋਵਰ ਪ੍ਰਗਯਾਨ,  ਲਗਾਤਾਰ ਚੰਦਰਮਾ ਤੋਂ ਇਤਿਹਾਸਿਕ ਤਸਵੀਰਾਂ ਭੇਜ ਰਿਹਾ ਹੈ।  ਗਰਵ(ਮਾਣ) ਨਾਲ ਭਰੇ ਇਸ ਪਲ (ਖਿਣ) ਅਤੇ ਐਸੇ ਸਮੇਂ ਵਿੱਚ ਆਪ (ਤੁਸੀਂ) ਆਪਣੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਯਾਤਰਾ ਸ਼ੁਰੂ ਕਰਨ ਜਾ ਰਹੇ ਹੋ। ਮੈਂ ਸਾਰੇ ਸਫ਼ਲ ਉਮੀਦਵਾਰਾਂ ਅਤੇ ਉਨ੍ਹਾਂ  ਦੇ  ਪਰਿਵਾਰਜਨਾਂ ਨੂੰ ਅਨੇਕ - ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਸੈਨਾ ਵਿੱਚ ਆ ਕੇ, ਸੁਰੱਖਿਆ ਬਲਾਂ  ਦੇ ਨਾਲ ਜੁੜ ਕੇ, ਪੁਲਿਸ ਸੇਵਾ ਵਿੱਚ ਆ ਕੇ,  ਹਰ ਯੁਵਾ,  ਉਸ ਦਾ ਦਾ ਸੁਪਨਾ ਹੁੰਦਾ ਹੈ ਕਿ ਉਹ ਦੇਸ਼ ਦੀ ਰੱਖਿਆ ਦਾ ਪਹਿਰੇਦਾਰ ਬਣੇ।  ਅਤੇ ਇਸ ਲਈ ਆਪ ‘ਤੇ ਬਹੁਤ ਬੜੀ ਜ਼ਿੰਮੇਵਾਰੀ ਹੁੰਦੀ ਹੈ।  ਇਸ ਲਈ ਤੁਹਾਡੀਆਂ ਜਰੂਰਤਾਂ ਦੇ ਪ੍ਰਤੀ ਭੀ ਸਾਡੀ ਸਰਕਾਰ ਬਹੁਤ ਗੰਭੀਰ  ਰਹੀ ਹੈ।

 

ਬੀਤੇ ਕੁਝ ਸਾਲਾਂ ਵਿੱਚ ਅਰਧਸੈਨਿਕ ਬਲਾਂ ਦੀ ਭਰਤੀ ਪ੍ਰਕਿਰਿਆ ਵਿੱਚ ਅਸੀਂ ਕਈ ਬੜੇ ਬਦਲਾਅ ਕੀਤੇ ਹਨ। ਆਵੇਦਨ ਤੋਂ ਲੈ ਕੇ ਚੋਣ ਤੱਕ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਈ ਗਈ ਹੈ। ਅਰਧਸੈਨਿਕ ਬਲਾਂ ਵਿੱਚ ਭਰਤੀ ਲਈ ਹੋਣ ਵਾਲੀਆਂ ਪਰੀਖਿਆ ਹੁਣ 13 ਸਥਾਨਕ ਭਾਸ਼ਾਵਾਂ ਵਿੱਚ ਭੀ ਕਰਵਾਈ ਜਾ ਰਹੀ ਹੈ। ਪਹਿਲੇ ਐਸੀਆਂ ਪਰੀਖਿਆ ਵਿੱਚ ਸਿਰਫ਼ ਹਿੰਦੀ ਜਾਂ ਅੰਗ੍ਰੇਜ਼ੀ ਚੁਣਨ ਦਾ ਹੀ ਵਿਕਲਪ ਹੁੰਦਾ ਸੀ, ਹੁਣ ਮਾਤ ਭਾਸ਼ਾ ਦਾ ਮਾਨ ਵਧਿਆ ਹੈ। ਇਸ ਬਦਲਾਅ ਵਿੱਚ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਪਾਉਣ ਦੇ ਰਸਤੇ ਖੁੱਲ੍ਹ ਗਏ ਹਨ।

 

ਪਿਛਲੇ ਸਾਲ ਵੀ ਛੱਤੀਸਗੜ੍ਹ  ਦੇ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸੈਕੜਿਆਂ ਆਦਿਵਾਸੀ ਜਵਾਨਾਂ ਦੀ ਨਿਯੁਕਤੀ ਕੀਤੀ ਗਈ ਸੀ।  ਇਨ੍ਹਾਂ ਨੂੰ ਨਿਯਮਾਂ ਵਿੱਚ ਛੂਟ ਦੇ ਕੇ ਸੁਰੱਖਿਆ ਬਲ ਵਿੱਚ ਭਰਤੀ ਪਾਉਣ ਦਾ ਅਵਸਰ ਦਿੱਤਾ ਗਿਆ, ਤਾਕਿ ਵਿਕਾਸ ਦੀ ਮੁੱਖਧਾਰਾ ਨਾਲ ਜੁੜੇ ਰਹੇ। ਇਸੇ ਤਰ੍ਹਾਂ ਬਾਰਡਰ ਡਿਸਟ੍ਰਿਕਟ ਅਤੇ ਉਗ੍ਰਵਾਦ (ਅਤਿਵਾਦ) ਪ੍ਰਭਾਵਿਤ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਕਾਂਸਟੇਬਲ ਭਰਤੀ ਪਰੀਖਿਆ ਵਿੱਚ ਕੋਟਾ ਵਧਾਇਆ ਗਿਆ ਹੈ।  ਸਰਕਾਰ  ਦੇ ਪ੍ਰਯਾਸਾਂ ਨਾਲ ਅਰਧਸੈਨਿਕ ਬਲਾਂ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ।

 

ਸਾਥੀਓ,

ਦੇਸ਼ ਦਾ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਤੁਹਾਡੀ ਜ਼ਿੰਮੇਵਾਰੀ ਦੀ ਮਹੱਤਵਪੂਰਨ ਭੂਮਿਕਾ ਹੈ।  ਸੁਰੱਖਿਆ ਦਾ ਵਾਤਾਵਰਣ,  ਕਾਨੂੰਨ ਦਾ ਰਾਜ,  ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰ ਦਿੰਦਾ ਹੈ।  ਤੁਸੀਂ ਯੂਪੀ ਦੀ ਉਦਾਹਰਣ ਲੈ ਸਕਦੇ ਹੋ।  ਕਦੇ ਯੂਪੀ ਵਿਕਾਸ ਦੇ ਮਾਮਲੇ ਵਿੱਚ ਬਹੁਤ ਪਿੱਛੇ ਸੀ ਅਤੇ ਅਪਰਾਧ ਦੇ ਮਾਮਲੇ ਵਿੱਚ ਬਹੁਤ ਅੱਗੇ।  ਲੇਕਿਨ ਹੁਣ ਕਾਨੂੰਨ ਦਾ ਰਾਜ ਸਥਾਪਿਤ ਹੋਣ ਨਾਲ ਯੂਪੀ, ਵਿਕਾਸ ਦੀ ਨਵੀਂ ਉਚਾਈ ਛੂਹ ਰਿਹਾ ਹੈ।

 

ਕਦੇ ਗੁੰਡਿਆਂ-ਮਾਫੀਆ ਦੀ ਦਹਿਸ਼ਤ ਵਿੱਚ ਰਹਿਣ ਵਾਲੇ ਉੱਤਰ ਪ੍ਰਦੇਸ਼ ਵਿੱਚ ਅੱਜ ਭੈਅ ਮੁਕਤ ਸਮਾਜ ਦੀ ਸਥਾਪਨਾ ਹੋ ਰਹੀ ਹੈ।  ਕਾਨੂੰਨ - ਵਿਵਸਥਾ ਦਾ ਐਸਾ ਸ਼ਾਸਨ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ।  ਅਤੇ ਜਦੋਂ ਅਪਰਾਧ ਘੱਟ ਹੋਇਆ ਹੈ, ਤਾਂ ਯੂਪੀ ਵਿੱਚ ਨਿਵੇਸ਼ ਭੀ ਵਧ ਰਿਹਾ ਹੈ,  investment ਆ ਰਿਹਾ ਹੈ।  ਇਸ ਦੇ ਉਲਟ ਅਸੀਂ ਇਹ ਭੀ ਦੇਖਦੇ ਹਾਂ ਕਿ ਜਿਨ੍ਹਾਂ ਰਾਜਾਂ ਵਿੱਚ ਅਪਰਾਧ ਚਰਮ ‘ਤੇ ਹੈ,  ਉੱਥੇ ਨਿਵੇਸ਼ ਭੀ ਉਤਨਾ ਹੀ ਘੱਟ ਹੋ ਰਿਹਾ ਹੈ,  ਰੋਜ਼ੀ - ਰੋਟੀ  ਦੇ ਸਾਰੇ ਕੰਮ ਠਪ ਪੈ ਜਾਂਦੇ ਹਨ।

 

ਮੇਰੇ ਪਰਿਵਾਰਜਨੋਂ,

ਅੱਜਕੱਲ੍ਹ ਤੁਸੀਂ ਲਗਾਤਾਰ ਪੜ੍ਹਦੇ ਭੀ ਹੋ ਅਤੇ ਦੇਖਦੇ ਭੀ ਹੋ ਹੋ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ ਹੈ। ਭਾਰਤ ਇਸ ਦਸ਼ਕ ਵਿੱਚ ਟੌਪ- 3 ਅਰਥਵਿਵਸਥਾ ਵਿੱਚ ਸ਼ਾਮਲ ਹੋ ਜਾਵੇਗਾ। ਅਤੇ ਇਹ ਗਰੰਟੀ ਜਦੋਂ ਮੈਂ ਤੁਹਾਨੂੰ ਦਿੰਦਾ ਹਾਂ ਨਾ,  ਬੜੀ ਜ਼ਿੰ‍ਮੇਦਾਰੀ ਦੇ ਨਾਲ ਮੇਰੇ ਦੇਸ਼ਵਾਸੀ, ਮੇਰੇ ਪਰਿਵਾਰਜਨਾਂ ਨੂੰ ਇਹ ਮੋਦੀ ਗਰੰਟੀ ਦਿੰਦਾ ਹੈ। ਲੇਕਿਨ ਜਦੋਂ ਤੁਸੀਂ ਇਹ ਪੜ੍ਹਦੇ ਹੋ, ਤਾਂ ਇੱਕ ਸਵਾਲ ਤੁਹਾਡੇ ਮਨ ਵਿੱਚ ਜ਼ਰੂਰ ਆਉਂਦਾ ਹੋਵੇਗਾ ਕਿ ਇਸ ਦਾ ਦੇਸ਼ ਦੇ ਆਮ ਨਾਗਰਿਕ ‘ਤੇ ਕੀ ਅਸਰ ਹੋਵੇਗਾ? ਅਤੇ ਇਹ ਸਵਾਲ ਬਹੁਤ ਸੁਭਾਵਿਕ ਭੀ ਹੈ।

 

ਸਾਥੀਓ,

ਕਿਸੇ ਭੀ ਅਰਥਵਿਵਸਥਾ ਨੂੰ ਅੱਗੇ ਵਧਣ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦੇ ਹਰ ਸੈਕਟਰ ਦਾ ਵਿਕਾਸ ਹੋਵੇ। ਫੂਡ ਸੈਕ‍ਟਰ ਤੋਂ ਲੈ ਕੇ ਫਾਰਮਾ ਤੱਕ, ਸਪੇਸ ਤੋਂ ਲੈ ਕੇ ਸਟਾਰਟਅੱਪ ਤੱਕ, ਜਦੋਂ ਹਰ ਸੈਕਟਰ ਅੱਗੇ ਵਧੇਗਾ ਤਾਂ ਅਰਥਵਿਵਸਥਾ ਭੀ ਅੱਗੇ ਵਧੇਗੀ। ਆਪ (ਤੁਸੀਂ) ਫਾਰਮਾ ਇੰਡਸਟ੍ਰੀ ਦੀ ਉਦਾਹਰਣ ਲੈ ਲਵੋ। ਮਹਾਮਾਰੀ ਦੇ ਸਮੇਂ ਭਾਰਤ ਦੇ ਫਾਰਮਾ ਇੰਡਸਟ੍ਰੀ ਦੀ ਬਹੁਤ ਸ਼ਲਾਘਾ ਕੀਤੀ ਗਈ।

 

ਅੱਜ ਇਹ ਇੰਡਸਟ੍ਰੀ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈ। ਅਤੇ ਕਿਹਾ ਇਹ ਜਾ ਰਿਹਾ ਹੈ ਕਿ 2030 ਤੱਕ, ਭਾਰਤ ਦੀ ਫਾਰਮਾ ਇੰਡਸਟ੍ਰੀ ਕਰੀਬ 10 ਲੱਖ ਕਰੋੜ ਰੁਪਏ ਦੀ ਹੋ ਜਾਵੇਗੀ। ਹੁਣ ਇਹ ਫਾਰਮਾ ਇੰਡਸਟ੍ਰੀ ਅੱਗੇ ਵਧੇਗੀ ਤਾਂ ਇਸ ਦਾ ਕੀ ਮਤਲਬ ਹੋਇਆ? ਇਸ ਦਾ ਮਤਲਬ ਇਹ ਹੋਇਆ ਕਿ ਇਸ ਦਰਸ਼ਕ ਵਿੱਚ ਫਾਰਮਾ ਇੰਡਸਟ੍ਰੀ ਨੂੰ ਅੱਜ ਦੀ ਤੁਲਣਾ ਵਿੱਚ ਕਈ ਗੁਣਾ ਜ਼ਿਆਦਾ ਨੌਜਵਾਨਾਂ ਦੀ ਜ਼ਰੂਰਤ ਪਵੇਗੀ। ਰੋਜ਼ਗਾਰ ਦੇ ਅਨੇਕ ਨਵੇਂ ਮੌਕੇ ਆਉਣਗੇ।

 

ਸਾਥੀਓ,

ਅੱਜ ਦੇਸ਼ ਵਿੱਚ ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ, ਇਸ ਇੰਡਸਟ੍ਰੀ ਵਿੱਚ ਵੀ ਬਹੁਤ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਫਿਲਹਾਲ ਇਹ ਦੋਨਾਂ ਇੰਡਸਟ੍ਰੀ 12 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦੇ ਹੋਰ ਵਧਣ ਦੀ ਉਮੀਦ ਹੈ। ਇਸ ਗ੍ਰੋਥ ਨੂੰ ਸੰਭਾਲਣ ਦੇ ਲਈ ਆਟੋਮੋਬਾਈਲ ਇੰਡਸਟ੍ਰੀ ਨੂੰ ਭੀ ਬਹੁਤ ਸਾਰੀ ਸੰਖਿਆ ਵਿੱਚ ਨਵੇਂ ਯੁਵਕਾਂ ਦੀ ਜ਼ਰੂਰਤ ਹੋਵੇਗੀ, ਨਵੇਂ ਲੋਕਾਂ ਦੀ ਜ਼ਰੂਰਤ ਪਵੇਗੀ,  ਰੋਜ਼ਗਾਰ  ਦੇ ਅਣਗਿਣਤ ਅਵਸਰ ਬਣਨਗੇ।

 

ਤੁਸੀਂ ਦੇਖਿਆ ਹੋਵੇਗਾ ਕਿ ਇਨ੍ਹਾਂ ਦਿਨਾਂ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ  ਦੇ ਮਹੱਤਵ ਦੀ ਭੀ ਕਾਫੀ ਚਰਚਾ ਹੁੰਦੀ ਹੈ।  ਭਾਰਤ ਦਾ ਫੂਡ ਪ੍ਰੋਸੈੱਸਿੰਗ ਮਾਰਕੀਟ ਪਿਛਲੇ ਸਾਲ ਕਰੀਬ-ਕਰੀਬ 26 ਲੱਖ ਕਰੋੜ ਰੁਪਏ ਦਾ ਸੀ।  ਹੁਣ ਅਗਲੇ ਤਿੰਨ ਸਾਢੇ-ਤਿੰਨ ਸਾਲ ਵਿੱਚ, ਇਹ ਸੈਕਟਰ ਕਰੀਬ 35 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ।  ਯਾਨੀ ਜਿਤਨਾ ਵਿਸ‍ਤਾਰ ਹੋਵੇਗਾ ਉਤਨੇ ਅਧਿਕ ਜਵਾਨਾਂ ਦੀ ਜ਼ਰੂਰਤ ਪਵੇਗੀ, ਉਤਨੇ ਨਵੇਂ ਰੋਜ਼ਗਾਰ  ਦੇ ਮੌਕੇ ਖੁੱਲ੍ਹ ਜਾਣਗੇ।   

 

ਸਾਥੀਓ,

ਭਾਰਤ ਵਿੱਚ ਅੱਜ ਇਨਫ੍ਰਸਟ੍ਰਕਚਰ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਪਿਛਲੇ 9 ਸਾਲ ਵਿੱਚ ਕੇਂਦਰ ਸਰਕਾਰ ਨੇ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਇਨਫ੍ਰਾਸਟ੍ਰਕਚਰ ‘ਤੇ ਖਰਚ ਕੀਤੇ ਹਨ।  ਇਸ ਤੋਂ ਦੇਸ਼ ਭਰ ਵਿੱਚ ਕਨੈਕਟੀਵਿਟੀ ਦਾ ਵਿਸਤਾਰ ਤਾਂ ਹੋ ਰਿਹਾ ਹੈ, ਇਸ ਨੇ ਟੂਰਿਜ਼ਮ ਅਤੇ ਹੌਸਪਿਟੈਲਿਟੀ ਸੈਕਟਰ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ। ਅਤੇ ਨਵੀਆਂ ਸੰਭਾਵਨਾਵਾਂ ਦਾ ਸਿੱਧਾ ਮਤਲਬ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਬਣਦੇ ਜਾ ਰਹੇ ਹਨ।

 

ਸਾਥੀਓ,

2030 ਤੱਕ ਸਾਡੀ ਅਰਥਵਿਵਸਥਾ ਵਿੱਚ ਟੂਰਿਜ਼ਮ ਸੈਕਟਰ ਦਾ ਯੋਗਦਾਨ 20 ਲੱਖ ਕਰੋੜ ਰੁਪਏ ਤੋਂ ਭੀ ਜ਼ਿਆਦਾ ਹੋਣ ਦਾ ਅਨੁਮਾਨ ਹੈ। ਮੰਨਿਆ ਜਾ ਰਿਹਾ ਹੈ ਕਿ ਇਕੱਲੇ ਇਸ ਇੰਡਸਟ੍ਰੀ ਤੋਂ 13 ਤੋਂ 14 ਕਰੋੜ ਲੋਕਾਂ ਨੂੰ ਨਵੇਂ ਰੋਜ਼ਗਾਰ ਦੀ ਸੰਭਾਵਨਾ ਬਣਨ ਵਾਲੀ ਹੈ। ਇਨ੍ਹਾਂ ਸਾਰੀਆਂ ਉਦਾਹਰਣਾਂ ਤੋਂ ਤੁਸੀਂ ਸਮਝ ਸਕਦੇ ਹੋ ਕਿ ਭਾਰਤ ਦਾ ਵਿਕਾਸ ਸਿਰਫ਼ ਨੰਬਰ ਦੀ ਰੇਸ ਨਹੀਂ ਹੈ। ਇਸ ਵਿਕਾਸ ਦਾ ਭਾਰਤ ਦੇ ਹਰ ਨਾਗਰਿਕ ਦੇ ਜੀਵਨ ‘ਤੇ ਪ੍ਰਭਾਵ ਪਵੇਗਾ।  ਇਸ ਦਾ ਮਤਲਬ ਹੈ ਕਿ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਤਿਆਰ ਹੋ ਰਹੇ ਹਨ।  

 

ਅਤੇ ਇਸ ਤੋਂ ਕਮਾਈ ਵਿੱਚ ਵਾਧਾ ਅਤੇ ਕੁਆਲਿਟੀ ਆਵ੍ ਲਾਇਫ ਸੁਨਿਸ਼ਚਿਤ ਹੋ ਰਹੀ ਹੈ।  ਅਸੀਂ ਪਰਿਵਾਰ ਵਿੱਚ ਭੀ ਦੇਖਦੇ ਹਾਂ ਨਾ ਅਗਰ ਅਸੀਂ ਕਿਸਾਨ ਹਾਂ, ਅੱ‍ਛੀ ਫਸਲ ਹੋਈ- ਜ਼ਿਆਦਾ ਫਸਲ ਹੋਈ, ਅੱ‍ਛੇ ਮੁੱਲ ਮਿਲੇ ਤਾਂ ਘਰ ਦੇ ਅੰਦਰ ਕੈਸੇ ਰੌਣਕ ਆ ਜਾਂਦੀ ਹੈ। ਕੱਪੜੇ ਨਵੇਂ ਆਉਂਦੇ ਹਨ, ਬਾਹਰ ਜਾਣ ਦਾ ਮਨ ਕਰਦਾ ਹੈ, ਨਵੀਆਂ ਚੀਜ਼ਾਂ ਖਰੀਦਣ ਦਾ ਮਨ ਕਰਦਾ ਹੈ।  ਘਰ ਦੀ ਅਗਰ ਕਮਾਈ ਵਧੀ ਤਾਂ ਘਰ ਦੇ ਲੋਕਾਂ ਦੇ ਜੀਵਨ ਵਿੱਚ ਭੀ ਬਦਲਾਅ ਆਉਂਦਾ ਹੈ। ਜਿਵੇਂ ਪਰਿਵਾਰ ਵਿੱਚ ਹੈ ਨਾ, ਦੇਸ਼ ਵਿੱਚ ਭੀ ਤਿਵੇਂ ਹੀ ਹੈ। ਜਿਵੇਂ ਦੇਸ਼ ਦੀ ਆਮਦਨ ਵਧਦੀ ਹੈ, ਦੇਸ਼ ਦੀ ਤਾਕਤ ਵਧਦੀ ਹੈ, ਦੇਸ਼ ਵਿੱਚ ਸੰਪਤੀ ਵਧਦੀ ਹੈ ਤਾਂ ਦੇਸ਼ ਦੇ ਨਾਗਰਿਕਾਂ ਦਾ ਜੀਵਨ ਸੰਪੰਨ ਬਣਨਾ ਸ਼ੁਰੂ ਹੋ ਜਾਂਦਾ ਹੈ।

 

 

ਸਾਥੀਓ,

ਪਿਛਲੇ 9 ਸਾਲਾਂ  ਦੇ ਸਾਡੇ ਪ੍ਰਯਾਸਾਂ ਨਾਲ ਪਰਿਵਰਤਨ ਦਾ ਇੱਕ ਹੋਰ ਨਵਾਂ ਦੌਰ ਦਿਖਣ ਲਗਿਆ ਹੈ।  ਪਿਛਲੇ ਸਾਲ ਭਾਰਤ ਨੇ ਰਿਕਾਰਡ ਐਕਸਪੋਰਟ ਕੀਤਾ।  ਇਹ ਸੰਕੇਤ ਹੈ ਕਿ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਭਾਰਤੀ ਸਮਾਨਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ।  ਇਸ ਦਾ ਮਤਲਬ ਹੈ ਕਿ ਸਾਡਾ ਪ੍ਰੋਡਕਸ਼ਨ ਭੀ ਵਧਿਆ ਹੈ,  ਅਤੇ ਪ੍ਰੋਡਕਸ਼ਨ ਲਈ ਜੋ ਨਵੇਂ ਨੌਜਵਾਨ ਲਗੇ ਉਸ ਦੇ ਕਾਰਨ ਰੋਜ਼ਗਾਰ ਭੀ ਵਧਿਆ ਹੈ

 

ਅਤੇ ਸੁਭਾਵਿਕ ਹੈ ਇਸ ਦੇ ਕਾਰਨ ਪਰਿਵਾਰ ਦੀ ਆਮਦਨ ਭੀ ਵਧ ਰਹੀ ਹੈ।  ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਫੋਨ ਨਿਰਮਾਤਾ ਦੇਸ਼ ਹੈ।  ਦੇਸ਼ ਵਿੱਚ ਮੋਬਾਈਲ ਫੋਨ ਦੀ ਡਿਮਾਂਡ ਭੀ ਲਗਾਤਾਰ ਵਧ ਰਹੀ ਹੈ।  ਸਰਕਾਰ  ਦੇ ਪ੍ਰਯਾਸਾਂ ਨੇ ਮੋਬਾਈਲ ਮੈਨੂਫੈਕਚਰਿੰਗ ਨੂੰ ਭੀ ਕਈ ਗੁਣਾ ਵਧਾ ਦਿੱਤਾ ਹੈ।  ਹੁਣ ਦੇਸ਼ ,  ਮੋਬਾਈਲ ਤੋਂ ਅੱਗੇ ਵਧ ਕੇ ਦੂਸਰੇ ਇਲੈਕ‍ਟ੍ਰੌਨਿਕ ਗੈਜੇਟਸ ‘ਤੇ ਭੀ ਫੋਕਸ ਕਰ ਰਿਹਾ ਹੈ।

IT hardware production ਦੇ ਖੇਤਰ ਵਿੱਚ, ਅਸੀਂ ਵੈਸੀ ਹੀ ਸਫ਼ਲਤਾ ਦੁਹਰਾਉਣ ਵਾਲੇ ਹਾਂ, ਜੈਸੀ ਮੋਬਾਈਲ ਦੇ ਖੇਤਰ ਵਿੱਚ ਹਾਸਲ ਕੀਤੀ ਹੈ। ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਮੋਬਾਈਲ ਦੀ ਤਰ੍ਹਾਂ ਹੀ ਭਾਰਤ ਵਿੱਚ ਬਣੇ ਇੱਕ ਤੋਂ ਵਧ ਕੇ ਇੱਕ ਲੈਪਟੌਪ, ਟੈਬਲੇਟ ਅਤੇ ਪਰਸਨਲ ਕੰਪਿਊਟਰ ਦੁਨੀਆ ਵਿੱਚ ਸਾਡੀ ਸ਼ਾਨ ਵਧਾਉਣਗੇ। ਵੋਕਲ ਫੌਰ ਲੋਕਲ ਦੇ ਮੰਤਰ ‘ਤੇ ਚਲਦੇ ਹੋਏ ਭਾਰਤ ਸਰਕਾਰ ਵੀ ਮੇਡ ਇਨ ਇੰਡੀਆ ਲੈਪਟੌਪ, ਕੰਪਿਊਟਰ ਜਿਹੇ ਅਨੇਕ ਪ੍ਰੋਡਕਟਸ ਖਰੀਦਣ ‘ਤੇ ਜ਼ੋਰ ਦੇ ਰਹੀ ਹੈ। ਇਸ ਨਾਲ ਮੈਨੂਫੈਕਚਰਿੰਗ ਵੀ ਵਧੀ ਹੈ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਮੌਕੇ ਭੀ ਬਣ ਰਹੇ ਹਨ। ਇਸ ਲਈ ਮੈਂ ਫਿਰ ਕਹਾਂਗਾ, ਅਰਥਵਿਵਸਥਾ ਦੇ ਇਸ ਪੂਰੇ ਚੱਕਰ ਨੂੰ ਸੰਭਾਲਣ ਦੀ, ਇਸ ਨੂੰ ਸੁਰੱਖਿਆ ਦੇਣ ਦੀ ਬਹੁਤ ਬੜੀ ਜ਼ਿੰਮੇਦਾਰੀ ਆਪ ਸਭ ਜਦੋਂ ਇਹ ਸੁਰੱਖਿਆਕਰਮੀ ਦੇ ਰੂਪ ਵਿੱਚ ਤੁਹਾਡਾ ਜੀਵਨ ਅਰੰਭ ਹੋ ਰਿਹਾ ਹੈ, ਤੁਹਾਡਾ ਕਾਰਜ ਅਰੰਭ ਹੋ ਰਿਹਾ ਹੈ ਤਾਂ ਕਿਤਨੀ ਜ਼ਿੰਮੇਦਾਰੀ ਤੁਹਾਡੇ ਸਿਰ ‘ਤੇ ਹੈ ਇਸ ਦਾ ਆਪ (ਤੁਸੀਂ) ਭਲੀ ਭਾਂਤੀ ਅੰਦਾਜ਼ਾ ਲਗਾ ਸਕਦੇ ਹੋ।

 

ਮੇਰੇ ਪਰਿਵਾਰਜਨੋਂ,

9 ਸਾਲ ਪਹਿਲਾਂ ਅੱਜ ਦੇ ਹੀ ਦਿਨ ਪ੍ਰਧਾਨ ਮੰਤਰੀ ਜਨਧਨ ਯੋਜਨਾ ਲਾਂਚ ਕੀਤੀ ਗਈ ਸੀ। ਇਸ ਯੋਜਨਾ ਨੇ ਪਿੰਡ ਅਤੇ ਗ਼ਰੀਬ ਦੇ ਆਰਥਿਕ ਸਸ਼ਕਤੀਕਰਣ ਦੇ ਨਾਲ ਹੀ ਰੋਜ਼ਗਾਰ ਨਿਰਮਾਣ ਵਿੱਚ ਭੀ ਬਹੁਤ ਬੜੀ ਭੂਮਿਕਾ ਨਿਭਾਈ ਹੈ। 9 ਸਾਲ ਪਹਿਲਾਂ ਦੇਸ਼ ਵਿੱਚ ਬਹੁਤ ਬੜੀ ਸੰਖਿਆ ਵਿੱਚ ਲੋਕਾਂ ਦੇ ਪਾਸ ਬੈਂਕ ਖਾਤਾ ਹੀ ਨਹੀਂ ਸੀ, ਵਿਚਾਰਿਆਂ ਨੇ ਬੈਂਕ ਦਾ ਦਰਵਾਜ਼ਾ ਨਹੀਂ ਦੇਖਿਆ ਸੀ। ਲੇਕਿਨ ਜਨਧਨ ਯੋਜਨਾ ਦੇ ਕਾਰਨ ਬੀਤੇ 9 ਵਰ੍ਹਿਆਂ ਵਿੱਚ 50 ਕਰੋੜ ਤੋਂ ਜ਼ਿਆਦਾ ਨਵੇਂ ਬੈਂਕ ਖਾਤੇ ਖੁੱਲ੍ਹ ਚੁੱਕੇ ਹਨ। ਇਸ ਯੋਜਨਾ ਨਾਲ ਪਿੰਡ-ਗ਼ਰੀਬ ਤੱਕ ਸਰਕਾਰੀ ਲਾਭ ਸਿੱਧਾ ਪਹੁੰਚਾਉਣ ਵਿੱਚ ਤਾਂ ਮਦਦ ਮਿਲੀ ਹੀ ਹੈ ਅਤੇ ਨਾਲ ਹੀ ਮਹਿਲਾਵਾਂ, ਦਲਿਤਾਂ, ਪਿਛੜਿਆਂ, ਆਦਿਵਾਸੀਆਂ ਦੇ ਰੋਜ਼ਗਾਰ ਅਤੇ ਸਵੈਰੋਜ਼ਗਾਰ ਨੂੰ ਇਸ ਨਾਲ ਬਹੁਤ ਬਲ ਮਿਲਿਆ ਹੈ।

 

ਜਦੋਂ ਪਿੰਡ-ਪਿੰਡ ਵਿੱਚ ਬੈਂਕ ਖਾਤੇ ਖੁਲ੍ਹੇ ਤਾਂ ਇਸ ਦੇ ਲਈ ਬੈਂਕਿੰਗ ਕੌਰੇਸਪੋਂਡੈਂਟਸ ਦੇ ਰੂਪ ਵਿੱਚ, ਬੈਂਕ ਮਿੱਤਰ ਦੇ ਰੂਪ ਵਿੱਚ ਲੱਖਾਂ ਨੌਜਵਾਨਾਂ ਨੂੰ ਅਵਸਰ ਮਿਲੇ। ਬੈਂਕ ਮਿੱਤਰ ਹੋਵੇ, ਬੈਂਕ ਸਖੀ ਹੋਵੇ, ਇਸ ਦੇ ਰੂਪ ਵਿੱਚ ਸਾਡੇ ਹਜ਼ਾਰਾਂ ਬੇਟੇ-ਬੇਟੀਆਂ ਨੂੰ ਰੋਜ਼ਗਾਰ ਮਿਲਿਆ। ਅੱਜ 21 ਲੱਖ ਤੋਂ ਅਧਿਕ ਯੁਵਾ ਸਾਥੀ ਬੈਂਕਿੰਗ ਕੌਰੇਸਪੋਂਡੈਂਟ ਜਾਂ ਤਾਂ ਕਹੋ ਬੈਂਕ ਮਿੱਤਰ ਜਾਂ ਬੈਂਕ ਸਖੀ ਦੇ ਰੂਪ ਵਿੱਚ ਪਿੰਡ-ਪਿੰਡ ਵਿੱਚ ਸੇਵਾਵਾਂ ਦੇ ਰਹੇ ਹਨ। ਬੜੀ ਸੰਖਿਆ ਵਿੱਚ ਡਿਜੀਟਲ ਸਖੀਆਂ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਬੈਂਕਿੰਗ ਸੇਵਾ ਨਾਲ ਜੋੜ ਰਹੀਆਂ ਹਨ।

 

ਇਸੇ ਪ੍ਰਕਾਰ ਜਨਧਨ ਯੋਜਨਾ ਨੇ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਇੱਕ ਹੋਰ ਬੜੇ ਅਭਿਯਾਨ, ਮੁਦਰਾ ਯੋਜਨਾ ਨੂੰ ਬਲ ਦਿੱਤਾ। ਇਸ ਨਾਲ ਮਹਿਲਾਵਾਂ ਸਹਿਤ ਉਨ੍ਹਾਂ ਵਰਗਾਂ ਨੂੰ ਛੋਟੇ-ਛੋਟੇ ਬਿਜ਼ਨਸ ਦੇ ਲਈ ਲੋਨ ਲੈਣਾ ਅਸਾਨ ਹੋਇਆ, ਜੋ ਕਦੇ ਇਸ ਦੇ ਬਾਰੇ ਸੋਚ ਭੀ ਨਹੀਂ ਸਕਦੇ ਸਨ। ਇਨ੍ਹਾਂ ਲੋਕਾਂ ਦੇ ਪਾਸ ਬੈਂਕਾਂ ਨੂੰ ਦੇਣ ਦੇ ਲਈ ਕੋਈ ਗਰੰਟੀ ਨਹੀਂ ਹੁੰਦੀ ਸੀ। ਐਸੇ ਵਿੱਚ ਸਰਕਾਰ ਨੇ ਖ਼ੁਦ ਉਨ੍ਹਾਂ ਦੀ ਗਰੰਟੀ ਲਈ। ਮੁਦਰਾ ਯੋਜਨਾ ਨਾਲ ਹੁਣ ਤੱਕ 24 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਲੋਨ ਦਿੱਤੇ ਜਾ ਚੁੱਕੇ ਹਨ। ਇਸ ਵਿੱਚ ਕਰੀਬ 8 ਕਰੋੜ ਸਾਥੀ ਅਜਿਹੇ ਹਨ, ਜਿਨ੍ਹਾਂ ਨੇ ਪਹਿਲੀ ਵਾਰ ਕੋਈ ਬਿਜ਼ਨਸ ਸ਼ੁਰੂ ਕੀਤਾ ਹੈ, ਆਪਣਾ ਕੰਮ ਸ਼ੁਰੂ ਕੀਤਾ ਹੈ। ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਕਰੀਬ-ਕਰੀਬ 43 ਲੱਖ ਸਟ੍ਰੀਟ ਵੈਂਡਰਸ ਨੂੰ, ਰੇਹੜੀ-ਪਟੜੀ ਵਾਲੇ ਜੋ ਲੋਕ ਹੁੰਦੇ ਹਨ ਨਾ ਸਾਡੇ, ਪਹਿਲੀ ਵਾਰ ਬੈਂਕਾਂ ਤੋਂ ਬਿਨਾ ਗਰੰਟੀ ਦਾ ਲੋਨ ਸਵੀਕ੍ਰਿਤ ਹੋਇਆ ਹੈ। ਮੁਦਰਾ ਅਤੇ ਸਵਨਿਧੀ ਦੇ ਲਾਭਾਰਥੀਆਂ ਵਿੱਚ ਬੜੀ ਸੰਖਿਆ ਵਿੱਚ ਮਹਿਲਾਵਾਂ, ਦਲਿਤ, ਪਿਛੜੇ ਅਤੇ ਮੇਰੇ ਆਦਿਵਾਸੀ ਯੁਵਾ ਹਨ।

 

ਜਨਧਨ ਖਾਤਿਆਂ ਨੇ ਪਿੰਡਾਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਸ ਨੂੰ ਮਜ਼ਬੂਤ ਬਣਾਉਣ ਵਿੱਚ ਭੀ ਬਹੁਤ ਮਦਦ ਕੀਤੀ ਹੈ। ਅੱਜ ਕੱਲ੍ਹ ਤਾਂ ਮੈਂ ਪਿੰਡ ਵਿੱਚ ਜਾਂਦਾ ਹਾਂ ਜਦੋਂ ਮਹਿਲਾ ਸੈਲਫ ਹੈਲਪ ਗਰੁੱਪ ਦੀਆਂ ਭੈਣਾਂ ਨੂੰ ਮਿਲਦਾ ਹਾਂ ਤਾਂ ਕਈ ਤਾਂ ਉਸ ਵਿੱਚੋਂ ਆ ਕੇ ਕਹਿੰਦੀਆਂ ਹਨ ਮੈਂ ਤਾਂ ਲਖਪਤੀ ਦੀਦੀ ਹਾਂ, ਇਹ ਸਭ ਇਸੇ ਨਾਲ ਸੰਭਵ ਹੋਇਆ ਹੈ। ਸਰਕਾਰ ਜੋ ਆਰਥਿਕ ਮਦਦ ਕਰਦੀ ਹੈ, ਉਹ ਮਹਿਲਾ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਹੁਣ ਸਿੱਧੇ ਜਮ੍ਹਾਂ ਹੁੰਦਾ ਹੈ। ਜਨਧਨ ਯੋਜਨਾ ਨੇ ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਪਰਿਵਰਤਨ ਨੂੰ ਗਤੀ ਦੇਣ ਵਿੱਚ ਜੋ ਭੂਮਿਕਾ ਨਿਭਾਈ ਹੈ, ਉਹ ਵਾਕਈ ਸਾਡੀਆਂ ਬੜੀਆਂ-ਬੜੀਆਂ ਯੂਨੀਵਰਸਿਟੀਜ਼ ਦੇ ਲਈ ਅਧਿਐਨ ਦਾ ਵਿਸ਼ਾ ਹੈ।

 

ਸਾਥੀਓ,

ਹੁਣ ਤੱਕ ਰੋਜ਼ਗਾਰ ਮੇਲੇ ਦੇ ਅਨੇਕ ਆਯੋਜਨਾਂ ਵਿੱਚ ਲੱਖਾਂ ਨੌਜਵਾਨਾਂ ਨੂੰ ਮੈਂ ਸੰਬੋਧਿਤ ਕਰ ਚੁੱਕਿਆ ਹਾਂ। ਉਨ੍ਹਾਂ ਨੌਜਵਾਨਾਂ ਨੂੰ ਪਬਲਿਕ ਸਰਵਿਸ ਜਾਂ ਹੋਰ ਖੇਤਰਾਂ ਵਿੱਚ ਰੋਜ਼ਗਾਰ ਮਿਲਿਆ ਹੈ। Government ਅਤੇ Governance ਵਿੱਚ ਬਦਲਾਅ ਲਿਆਉਣ ਦੇ ਮਿਸ਼ਨ ਵਿੱਚ ਆਪ ਸਭ ਯੁਵਾ ਮੇਰੀ ਸਭ ਤੋਂ ਬੜੀ ਤਾਕਤ ਹੋ। ਆਪ ਸਭ ਉਸ ਪੀੜ੍ਹੀ ਤੋਂ ਆਉਂਦੇ ਹੋ ਜਿੱਥੇ ਸਭ ਕੁਝ ਬਸ ਇੱਕ ਕਲਿੱਕ ‘ਤੇ ਮਿਲ ਜਾਂਦਾ ਹੈ। ਇਸ ਲਈ, ਆਪ ਸਮਝ ਸਕਦੇ ਹੋ ਕਿ ਲੋਕ ਹਰ ਸਰਵਿਸ ਦੀ ਤੇਜ਼ ਡਿਲੀਵਰੀ ਚਾਹੁੰਦੇ ਹਨ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅੱਜ ਦੀ ਪੀੜ੍ਹੀ ਸਮੱਸਿਆਵਾਂ ਦੇ ਟੁਕੜਿਆਂ ਵਿੱਚ ਸਮਾਧਾਨ ਨਹੀਂ ਚਾਹੁੰਦੀ ਹੈ, ਉਨ੍ਹਾਂ ਨੂੰ ਸਥਾਈ ਸਮਾਧਾਨ ਚਾਹੀਦਾ ਹੈ। ਇਸ ਲਈ, public servants ਹੋਣ ਦੇ ਨਾਅਤੇ ਤੁਹਾਨੂੰ ਐਸੇ ਫ਼ੈਸਲੇ ਲੈਣੇ ਹੋਣਗੇ, ਐਸੀਆਂ ਜ਼ਿੰਮੇਦਾਰੀਆਂ ਨਿਭਾਉਣੀਆਂ ਹੋਣਗੀਆਂ, ਹਰ ਪਲ ਐਸੇ ਤਿਆਰ ਰਹਿਣਾ ਹੋਵੇਗਾ, ਜੋ ਲੰਬੇ ਸਮੇਂ ਤੱਕ ਲੋਕਾਂ ਦੇ ਲਈ ਫਾਇਦੇਮੰਦ ਹੋਵੇ।

 

ਤੁਸੀਂ ਜਿਸ ਪੀੜ੍ਹੀ ਨਾਲ ਸਬੰਧ ਰੱਖਦੇ ਹੋ, ਉਹ ਕੁਝ ਹਾਸਲ ਕਰਨ ਦਾ ਇਰਾਦਾ ਰੱਖਦੀ ਹੈ। ਇਹ ਪੀੜ੍ਹੀ ਕਿਸੇ ਦਾ ਫੇਵਰ ਨਹੀਂ ਚਾਹੁੰਦੀ, ਤਾਂ ਬਸ ਇਹ ਚਾਹੁੰਦੀ ਹੈ ਕਿ ਕੋਈ ਉਨ੍ਹਾਂ ਦੇ ਰਸਤੇ ਦਾ ਰੋੜਾ ਨਾ ਬਣੇ। ਇਸ ਲਈ, public servants ਦੇ ਤੌਰ ‘ਤੇ ਤੁਹਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਰਕਾਰ ਜਨਤਾ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ, ਹਮੇਸ਼ਾ ਜਨਤਾ ਦੀ ਸੇਵਾ ਦੇ ਲਈ ਹੈ। ਤੁਸੀਂ ਇਹ ਸਮਝਦੇ ਹੋਏ ਕੰਮ ਕਰੋਗੇ ਤਾਂ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਵੀ ਤੁਹਾਨੂੰ ਮਦਦ ਮਿਲੇਗੀ।

 

ਸਾਥੀਓ,

ਅਰਥਸੈਨਿਕ ਬਲਾਂ ਵਿੱਚ ਆਪਣੀ ਮਹੱਤਵਪੂਰਨ ਜ਼ਿੰਮੇਦਾਰੀ ਨੂੰ ਪੂਰਾ ਕਰਨ ਦੇ ਨਾਲ-ਨਾਲ ਤੁਸੀਂ ਸਿੱਖਦੇ ਰਹਿਣ ਦੇ ਰੁਝਾਨ ਨੂੰ ਵੀ ਬਣਾਈ ਰੱਖੋ। ਤੁਹਾਡੇ ਜਿਹੇ ਕਰਮਯੋਗੀਆਂ ਦੇ ਲਈ IGOT ਕਰਮਯੋਗੀ ਪੋਰਟਲ ‘ਤੇ 600 ਤੋਂ ਜ਼ਿਆਦਾ ਅਲੱਗ-ਅਲੱਗ ਕੋਰਸਿਜ਼ ਉਪਲਬਧ ਹਨ। ਸਰਟੀਫਿਕੇਟ ਕੋਰਸਿਜ਼ ਹਨ। 20 ਲੱਖ ਤੋਂ ਜ਼ਿਆਦਾ ਸਰਕਾਰੀ ਕਰਮਚਾਰੀਆਂ ਨੇ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਉਹ ਔਨਲਾਈਨ ਪੜ੍ਹਾਈ ਕਰ ਰਹੇ ਹਨ, ਪਰੀਖਿਆਵਾਂ ਦੇ ਰਹੇ ਹਨ।

 

ਮੇਰਾ ਆਗਰਹਿ (ਤਾਕੀਦ) ਹੈ ਕਿ ਆਪ ਸਭ ਵੀ ਇਸ ਪੋਰਟਲ ਤੋਂ ਪਹਿਲੇ ਦਿਨ ਨਾਲ ਹੀ ਜੁੜ ਜਾਓ ਅਤੇ ਪਹਿਲੇ ਦਿਨ ਤੋਂ ਤੈਅ ਕਰੋ ਮੈਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂ, ਜ਼ਿਆਦਾ ਤੋਂ ਜ਼ਿਆਦਾ ਸਰਟੀਫਿਕੇਟ ਕੋਰਸ ਕਰਾਂ, ਜ਼ਿਆਦਾ ਤੋਂ ਜ਼ਿਆਦਾ ਸਰਟੀਫਿਕੇਟਸ ਪ੍ਰਾਪਤ ਕਰਾਂ। ਅਤੇ ਆਪ (ਤੁਸੀਂ) ਦੇਖਿਓ, ਜੋ ਸਿੱਖੋਗੇ, ਜਾਣੋਗੇ, ਸਮਝੋਗੇ ਉਹ ਸਿਰਫ਼ ਐਗਜ਼ਾਮ ਦੇ ਲਈ ਨਹੀਂ ਹੈ। ਤੁਹਾਡੇ ਜੀਵਨ ਵਿੱਚ ਉੱਤਮ ਤੋਂ ਉੱਤਮ ਡਿਊਟੀ ਕਰਨ ਦੇ ਲਈ ਹੈ। ਇੱਕ ਸ੍ਰੇਸ਼ਠ ਅਵਸਰ ਬਣਨ ਦੀ ਸਮਰੱਥਾ ਉਸ ਵਿੱਚ ਪਿਆ ਹੋਇਆ ਹੈ।

 

ਸਾਥੀਓ,

ਤੁਹਾਡਾ ਖੇਤਰ ਯੂਨੀਫੌਰਮ ਦੀ ਦੁਨੀਆ ਦਾ ਹੈ, ਮੈਂ ਤੁਹਾਨੂੰ ਸਭ ਨੂੰ ਆਗਰਹਿ (ਤਾਕੀਦ) ਕਰਾਂਗਾ  ਫਿਜ਼ੀਕਲ ਫਿਟਨੈਸ ਵਿੱਚ ਜਰਾ ਭੀ compromise ਨਾ ਕਰੋ। ਕਿਉਂਕਿ ਤੁਹਾਡਾ ਕੰਮ ਸਮੇਂ ਦੇ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਨਹੀਂ ਹੁੰਦਾ। ਮੌਸਮ ਦੀ ਹਰ ਮਾਰ ਤੁਹਾਨੂੰ ਝੱਲਣੀ ਪੈਂਦੀ ਹੈ। ਫਿਜ਼ੀਕਲ ਫਿਟਨੈਸ ਇਹ ਤੁਹਾਡੇ ਵਿਭਾਗ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਬਹੁਤ ਜ਼ਰੂਰੀ ਹੈ। ਫਿਜ਼ੀਕਲ ਫਿਟਨੈਸ ਨਾਲ ਹੀ ਅੱਧਾ ਕੰਮ ਤਾਂ ਇਸੇ ਤਰ੍ਹਾਂ ਹੀ ਹੋ ਜਾਂਦਾ ਹੈ। ਅਗਰ ਢੰਗ ਨਾਲ ਤੁਸੀਂ ਖੜ੍ਹੇ ਹੋ ਤਾਂ ਕਾਨੂੰਨ ਵਿਵਸਥਾ ਸੰਭਾਲਣ ਵਿੱਚ ਕੁਝ ਕਰਨਾ ਨਹੀਂ ਪੈਂਦਾ ਹੈ, ਖੜਾ ਰਹਿਣਾ ਹੀ ਕਾਫੀ ਹੋ ਜਾਂਦਾ ਹੈ।

 

ਦੂਸਰਾ ਮੇਰਾ ਮਤ ਹੈ ਤੁਹਾਡੀ ਡਿਊਟੀ ਵਿੱਚ ਤਣਾਅਪੂਰਨ ਪਲ ਬਹੁਤ ਵਾਰ ਆਉਂਦੇ ਹਨ, ਛੋਟੀ-ਛੋਟੀ ਬਾਤ ‘ਤੇ ਤਣਾਅ ਆ ਜਾਂਦਾ ਹੈ। ਯੋਗਾ, ਉਹ ਤੁਹਾਡੇ ਜੀਵਨ ਵਿੱਚ ਨਿੱਤ ਪ੍ਰੈਕਟਿਸ ਹੋਣੀ ਚਾਹੀਦੀ ਹੈ। ਆਪ (ਤੁਸੀਂ) ਦੇਖੋਗੇ ਸੰਤੁਲਿਤ ਮਨ ਤੁਹਾਡੇ ਕਾਰਜ ਦੇ ਲਈ ਬਹੁਤ ਬੜੀ ਤਾਕਤ ਦੇਵੇਗਾ। ਯੋਗਾ – ਇਹ ਸਿਰਫ਼ ਫਿਜ਼ੀਕਲ ਐਕਸਰਸਾਈਜ਼ ਨਹੀਂ ਹੈ, ਸਵਸਥ (ਤੰਦਰੁਸਤ) ਮਨ ਦ ਲਈ, ਸੰਤੁਲਿਤ ਮਨ ਦੇ ਲਈ ਅਤੇ ਆਪ ਜਿਹੇ ਲੋਕਾਂ ਦੀ ਡਿਊਟੀ ਵਿੱਚ ਤਣਾਅ ਤੋਂ ਮੁਕਤ ਰਹਿਣ ਦੇ ਲਈ ਇਹ ਜੀਵਨ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ।

 

ਸਾਥੀਓ,

ਦੇਸ਼ 2047 ਵਿੱਚ ਜਦੋਂ ਆਜ਼ਾਦੀ ਦੇ 100 ਸਾਲ ਮਨਾਵੇਗਾ, ਤਦ ਆਪ (ਤੁਸੀਂ) ਸਰਕਾਰ ਵਿੱਚ ਬਹੁਤ ਉੱਚ ਅਹੁਦੇ ‘ਤੇ ਪਹੁੰਚੇ ਹੋਵੋਗੇ। ਇਹ 25 ਸਾਲ ਦੇਸ਼ ਦੇ ਅਤੇ ਹ 25 ਸਾਲ ਤੁਹਾਡੀ ਜ਼ਿੰਦਗੀ ਦੇ ਕਿਤਨਾ ਸ਼ਾਨਦਾਰ ਸੰਯੋਗ ਹੈ, ਹੁਣ ਮੌਕਾ ਤੁਹਾਨੂੰ ਨਹੀਂ ਗਵਾਉਣਾ ਹੈ। ਆਪਣੀ ਪੂਰੀ ਸ਼ਕਤੀ, ਸਮਰੱਥਾ, ਜਿਤਨਾ ਉਸ ਦਾ ਵਿਕਾਸ ਕਰ ਸਕਦੇ ਹੋ ਕਰੋ, ਜਿਤਨਾ ਜ਼ਿਆਦਾ ਸਮਰਪਣ ਕਰ ਸਕਦੇ ਹੋ ਕਰੋ। ਜਿਤਨਾ ਜ਼ਿਆਦਾ ਜਨ ਸਾਧਾਰਣ ਦੇ ਜੀਵਨ ਦੇ ਲਈ ਆਪਣੇ ਜੀਵਨ ਨੂੰ ਖਪਾ ਦੇਈਏ, ਤੁਸੀਂ ਦੇਖਿਓ ਜੀਵਨ ਵਿੱਚ ਸ਼ਾਨਦਾਰ ਸੰਤੋਸ਼ ਮਿਲੇਗਾ, ਇੱਕ ਸ਼ਾਨਦਾਰ ਆਨੰਦ ਮਿਲੇਗਾ। ਅਤੇ ਤੁਹਾਡੇ ਵਿਅਕਤੀਗਤ ਜੀਵਨ ਦੀ ਸਫ਼ਲਤਾ ਤੁਹਾਨੂੰ ਸੰਤੋਸ਼ ਦੇਵੇਗੀ।

 

ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ, ਤੁਹਾਡੇ ਪਰਿਵਾਰਜਨਾਂ ਨੂੰ ਬਹੁਤ-ਬਹੁਤ ਵਧਾਈ ਹੈ। ਬਹੁਤ-ਬਹੁਤ ਧੰਨਵਾਦ।

************

ਡੀਐੱਸ/ਵੀਜੇ/ਐੱਨਐੱਸ/ਏਕੇ



(Release ID: 1952992) Visitor Counter : 80