ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸਵਰਗੀ ਸ਼੍ਰੀ ਐੱਨ.ਟੀ ਰਾਮਰਾਓ ‘ਤੇ ਸਮਾਰਕ ਸਿੱਕਾ ਜਾਰੀ ਕੀਤਾ
Posted On:
28 AUG 2023 12:32PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (28 ਅਗਸਤ, 2023) ਰਾਸ਼ਟਰਪਤੀ ਭਵਨ ਕਲਚਰਲ ਸੈਂਟਰ ਵਿੱਚ ਸਵਰਗੀ ਸ਼੍ਰੀ ਐੱਨ.ਟੀ ਰਾਮਾਰਾਓ ਦੇ ਸ਼ਤਾਬਦੀ ਵਰ੍ਹੇ ‘ਤੇ ਸਮਾਰਕ ਸਿੱਕਾ ਜਾਰੀ ਕੀਤਾ।
ਇਸ ਅਵਸਰ ‘ਤੇ, ਰਾਸ਼ਟਰਪਤੀ ਨੇ ਕਿਹਾ ਕਿ ਸਵਰਗੀ ਸ਼੍ਰੀ ਐੱਨ.ਟੀ ਰਾਮਾਰਾਓ ਨੇ ਤੇਲੁਗੂ ਫਿਲਮਾਂ ਦੇ ਜ਼ਰੀਏ ਭਾਰਤੀ ਸਿਨੇਮਾ ਅਤੇ ਸੱਭਿਆਚਾਰ ਨੂੰ ਸਮ੍ਰਿੱਧ ਕੀਤਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਰਾਮਾਇਣ ਅਤੇ ਮਹਾਭਾਰਤ ਦੇ ਪ੍ਰਮੁੱਖ ਪਾਤਰਾਂ ਨੂੰ ਸਜੀਵ ਬਣਾ ਦਿੱਤਾ। ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੀਆਂ ਭੂਮਿਕਾਵਾਂ ਇੰਨੀਆਂ ਜੀਵੰਤ ਹੋ ਗਈਆਂ ਕਿ ਲੋਕ ਐੱਨਟੀਆਰ ਦੀ ਪੂਜਾ ਕਰਨ ਲਗੇ। ਉਨ੍ਹਾਂ ਨੇ ਕਿਹਾ ਕਿ ਐੱਨਟੀਆਰ ਨੇ ਆਪਣੀ ਅਦਾਕਾਰੀ ਦੇ ਜ਼ਰੀਏ ਆਮ ਲੋਕਾਂ ਦੀ ਪੀੜਾ ਨੂੰ ਭੀ ਅਭਿਵਿਅਕਤ ਕੀਤਾ। ਉਨ੍ਹਾਂ ਨੇ ਆਪਣੀ ਇੱਕ ਫਿਲਮ ‘ਮਨੁਸ਼ੁਲੰਤਾ ਓਕੱਟੇ’(‘Manushulanta Okkate’) ਅਰਥਾਤ ਸਾਰੇ ਮਨੁੱਖ ਸਮਾਨ ਹਨ, ਦੇ ਜ਼ਰੀਏ ਸਮਾਜਿਕ ਨਿਆਂ ਅਤੇ ਸਮਾਨਤਾ ਦਾ ਸੰਦੇਸ਼ ਫੈਲਾਇਆ।
ਰਾਸ਼ਟਰਪਤੀ ਨੇ ਕਿਹਾ ਕਿ ਇੱਕ ਲੋਕ ਸੇਵਕ ਅਤੇ ਇੱਕ ਲੀਡਰ ਦੇ ਰੂਪ ਵਿੱਚ ਐੱਨਟੀਆਰ ਦੀ ਮਕਬੂਲੀਅਤ ਵਿਆਪਕ ਸੀ। ਉਨ੍ਹਾਂ ਨੇ ਆਪਣੀ ਅਸਾਧਾਰਣ ਸ਼ਖ਼ਸੀਅਤ ਅਤੇ ਸਖ਼ਤ ਮਿਹਨਤ ਨਾਲ ਭਾਰਤੀ ਰਾਜਨੀਤੀ ਵਿੱਚ ਇੱਕ ਵਿਸ਼ੇਸ਼ ਮੁਕਾਮ ਹਾਸਲ ਕੀਤਾ। ਉਨ੍ਹਾਂ ਨੇ ਕਈ ਜਨਕਲਿਆਣਕਾਰੀ ਕਾਰਜਕ੍ਰਮ ਸ਼ੁਰੂ ਕੀਤੇ, ਜਿਨ੍ਹਾਂ ਨੂੰ ਅੱਜ ਭੀ ਯਾਦ ਕੀਤਾ ਜਾਂਦਾ ਹੈ।
ਰਾਸ਼ਟਰਪਤੀ ਨੇ ਐੱਨਟੀਆਰ ‘ਤੇ ਸਮਾਰਕ ਸਿੱਕਾ ਲਿਆਉਣ ਦੇ ਲਈ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਦੁੱਤੀ ਸ਼ਖ਼ਸੀਅਤ ਹਮੇਸ਼ਾ ਲੋਕਾਂ, ਖਾਸ ਕਰਕੇ ਤੇਲੁਗੂ ਭਾਸ਼ੀ ਲੋਕਾਂ ਦੇ ਹਿਰਦਿਆਂ ਵਿੱਚ ਅੰਕਿਤ ਰਹੇਗੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1952966)
Visitor Counter : 100