ਸੱਭਿਆਚਾਰ ਮੰਤਰਾਲਾ
ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਅੱਜ ਚੌਥੀ ਜੀ20 ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਦੀ ਮੀਟਿੰਗ ਵਿੱਚ ਮਸੌਦਾ ਐਲਾਨ ‘ਤੇ ਚਰਚਾ ਸ਼ੁਰੂ ਹੋਈ
ਜਿਵੇਂ ਕਿ ਭਾਰਤ ਜੀ20 ਲੀਡਰਸ ਦੇ ਸਮਿਟ ਦੀ ਤਿਆਰੀ ਕਰ ਰਿਹਾ ਹੈ, ਉਹ ਸਰਬਸੰਮਤੀ ਤੋਂ ਉਨ੍ਹਾਂ ਨਤੀਜਿਆਂ ਨੂੰ ਅਪਣਾਉਣ ਦੀ ਇੱਛਾ ਰੱਖਦਾ ਹੈ ਜਿੱਥੇ ਨੀਤੀ ਨਿਰਧਾਰਣ ਵਿੱਚ ਸੱਭਿਆਚਾਰ ਨੂੰ ਕੇਂਦਰ ਵਿੱਚ ਰੱਖਿਆ ਜਾਵੇ ਤਾਕਿ ਵਪਾਰ, ਟੂਰਿਜ਼ਮ ਅਤੇ ਡਿਜੀਟਲ ਖੇਤਰਾਂ ਜਿਹੇ ਹੋਰ ਪ੍ਰਮੁੱਖ ਨੀਤੀ ਖੇਤਰਾਂ ਦੇ ਨਾਲ ਇਸ ਦੇ ਪਰਸਪਰ ਸਬੰਧਾਂ ਦਾ ਲਾਭ ਉਠਾਇਆ ਜਾ ਸਕੇ –ਸ਼੍ਰੀ ਗੋਵਿੰਦ ਮੋਹਨ
ਜੀ20 ਪ੍ਰਤੀਨਿਧੀਆਂ ਨੇ ਗੰਗਾ ਅਤੇ ਵਰੁਣ ਨਦੀ ਨਾਲ ਘਿਰੇ ਇਤਿਹਾਸਿਕ ਰਤਨ ਸਾਰਨਾਥ ਦਾ ਦੌਰਾ ਕੀਤਾ
Posted On:
24 AUG 2023 6:13PM by PIB Chandigarh
ਭਾਰਤ ਦੀ ਪ੍ਰਧਾਨਗੀ ਵਿੱਚ ਜੀ20 ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਦੀ ਚੌਥੀ ਮੀਟਿੰਗ ਵਿੱਚ ਜੀ20 ਮੈਂਬਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਮਸੌਦਾ ਐਲਾਨ ‘ਤੇ ਚਰਚਾ ਅੱਜ ਵਾਰਾਣਸੀ ਵਿੱਚ ਸ਼ੁਰੂ ਹੋਈ।
ਸੱਭਿਆਚਾਰ ਮੰਤਰਾਲੇ ਦੇ ਸਕੱਤਰ ਅਤੇ ਜੀ20 ਸੀਡਬਲਿਊਜੀ ਦੇ ਪ੍ਰਧਾਨ ਸ਼੍ਰੀ ਗੋਵਿੰਦ ਮੋਹਨ ਨੇ ਸੁਆਗਤ ਭਾਸ਼ਣ ਵਿੱਚ ਕਿਹਾ, “ਇਹ ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸੱਭਿਆਚਾਰਕ ਵਿਕਾਸ ਦੇ ਲਈ ਨਵੇਂ, ਅਧਿਕ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰੇਗੀ, ਨਾਲ ਹੀ ਆਲਮੀ ਅਰਥਵਿਵਸਥਾ ਦੇ ਬਾਰੇ ਵਿੱਚ ਸਾਡੇ ਸੰਪੂਰਣ ਦ੍ਰਿਸ਼ਟੀਕੋਣ ਨੂੰ ਵੀ ਨਵਾਂ ਆਕਾਰ ਦੇਵੇਗੀ ਅਤੇ ਇਸ ਪ੍ਰਕਾਰ ਇਹ ਕੋਰ ਜੀ20 ਜਨਾਦੇਸ਼ ਨੂੰ ਵੀ ਦਰਸਾਉਂਦੀ ਹੈ।” ਸਕੱਤਰ ਨੇ ਇਹ ਕਹਿ ਕੇ ਸੱਭਿਆਚਾਰ ਦੀ ਇਕਜੁੱਟ ਸ਼ਕਤੀ ‘ਤੇ ਚਾਨਣਾਂ ਪਾਇਆ ਕਿ ਸੱਭਿਆਚਾਰ ਦਾ ਯੂਨੀਵਰਸਲ ਕੈਨਵਾਸ ਸਾਂਝੀ ਮਾਨਵ ਯਾਤਰਾ ਦਾ ਪ੍ਰਤੀਕ ਹੈ, ਜੋ ਆਲਮੀ ਮਿੱਤਰਤਾ ਦੀ ਸਾਡੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।
ਜੀ20 ਸੀਡਬਲਿਊਜੀ ਦੇ ਪ੍ਰਧਾਨ (ਚੇਅਰਪਰਸਨ) ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਦੇ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ ਹਾਸਲ ਕੀਤੀ ਗਈ ਅਸਧਾਰਣ ਉਪਲਬਧੀ ਦੀ ਵੀ ਸ਼ਲਾਘਾ ਕੀਤੀ, ਜੋ ਕਿ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਸ਼ਕਤੀ ਨੂੰ ਰੇਖਾਂਕਿਤ ਕਰਦਾ ਹੈ। ਜੀ20 ਮੈਂਬਰਾਂ ਨੇ ਚੰਦਰਮਾ ‘ਤੇ ਸਫ਼ਲ ਮਿਸ਼ਨ ਦੇ ਲਈ ਭਾਰਤ ਨੂੰ ਵਧਾਈਆਂ ਵੀ ਦਿੱਤੀਆਂ।
ਸੁਆਗਤ ਭਾਸ਼ਣ ਦੇ ਬਾਅਦ, ਸੱਭਿਆਚਾਰ ਮੰਤਰਾਲੇ ਦੀ ਸੰਯੁਕਤ ਸਕੱਤਰ ਅਤੇ ਜੀ20 ਸੀਡਬਲਿਊਜੀ ਦੀ ਸਹਿ-ਪ੍ਰਧਾਨ (Co-Chair) ਸੁਸ਼੍ਰੀ ਲਿਲੀ ਪਾਂਡੇ ਨੇ ਖਜੁਰਾਹੋ ਵਿੱਚ ਪਹਿਲੀ ਮੀਟਿੰਗ ਦੇ ਬਾਅਦ ਤੋਂ ਸੀਡਬਲਿਊਜੀ ਦੀ ਪ੍ਰਕਿਰਿਆ ਦੀ ਸੰਖੇਪ ਜਾਣਕਾਰੀ ਦੇ ਨਾਲ ਇੰਟ੍ਰੋਡਕਟ੍ਰੀ ਰੀਮਾਰਕ ਦਿੱਤਾ।
ਪਹਿਲੀਆਂ ਦੋ ਕਲਚਰ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਨੇ ਸੀਡਬਲਿਊਜੀ ਨੂੰ ਮੈਂਬਰਸ਼ਿਪ ਵਿੱਚ ਕੰਮਕਾਜੀ ਗਤੀਸ਼ੀਲਤਾ ਬਣਾਉਣ ਵਿੱਚ ਸਮਰੱਥ ਬਣਾਇਆ ਹੈ, ਜੋ ਆਲਮੀ ਵਿਸ਼ਾਵਾਰ ਵੈੱਬੀਨਾਰ ਦੇ ਨਤੀਜਿਆਂ ਨਾਲ ਸਮ੍ਰਿੱਧ ਹੋਇਆ ਸੀ। ਹੰਪੀ ਵਿੱਚ ਤੀਸਰਾ ਸੱਭਿਆਚਾਰ ਵਰਕਿੰਗ ਗਰੁੱਪ ਇੱਕ ਮਹੱਤਵਪੂਰਨ ਪਲ ਸੀ ਜਿਸ ਨੇ ਸੀਡਬਲਿਊਜੀ ਦੇ ਕਾਰਜ ਪਥ ਨੂੰ ਆਕਾਰ ਦਿੱਤਾ ਅਤੇ ਸਮੂਹਿਕ ਕਾਰਵਾਈ ਅਤੇ ਕੰਮਕਾਜੀ ਦਸਤਾਵੇਜ਼ਾਂ ਨੂੰ ਆਕਾਰ ਦੇਣ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕੀਤਾ।
ਉਦਘਾਟਨ ਸੈਸ਼ਨ ਦੇ ਬਾਅਦ, 26 ਅਗਸਤ 2023 ਨੂੰ ਆਉਣ ਵਾਲੇ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਦੇ ਲਈ ਸੱਭਿਆਚਾਰ ਮੰਤਰੀਆਂ ਦੇ ਐਲਾਨ ਦੇ ਮਸੌਦੇ ‘ਤੇ ਚਰਚਾ ਵਿੱਚ ਭਾਗ ਲੈਣ ਵਾਲੇ ਪ੍ਰਤੀਨਿਧੀਆਂ ਦੇ ਨਾਲ ਕੰਮਕਾਜੀ ਸੈਸ਼ਨ ਸ਼ੁਰੂ ਹੋਇਆ। ਜਿਹਾ ਕਿ ਭਾਰਤ ਜੀ20 ਲੀਡਰਸ ਦੇ ਸਮਿਟ ਦੀ ਤਿਆਰੀ ਕਰ ਰਿਹਾ ਹੈ, ਉਹ ਸਰਬਸੰਮਤੀ ਨਾਲ ਉਨ੍ਹਾਂ ਨਤੀਜਿਆਂ ਨੂੰ ਅਪਣਾਉਣ ਦੀ ਇੱਛਾ ਰੱਖਦਾ ਹੈ ਜਿੱਥੇ ਨੀਤੀ ਨਿਰਧਾਰਣ ਵਿੱਚ ਸੱਭਿਆਚਾਰ ਨੂੰ ਕੇਂਦਰ ਵਿੱਚ ਰੱਖਿਆ ਜਾਵੇ ਤਾਕਿ ਵਪਾਰ, ਟੂਰਿਜ਼ਮ ਅਤੇ ਡਿਜੀਟਲ ਖੇਤਰਾਂ ਜਿਹੇ ਹੋਰ ਪ੍ਰਮੁੱਖ ਨੀਤੀ ਖੇਤਰਾਂ ਦੇ ਨਾਲ ਇਸ ਦੇ ਪਰਸਪਰ ਸਬੰਧਾਂ ਦਾ ਲਾਭ ਲਿਆ ਜਾ ਸਕੇ।
ਦਿਨ ਭਰ ਦੀ ਚਰਚਾ ਖਤਮ ਹੋਣ ਦੇ ਬਾਅਦ, ਪ੍ਰਤੀਨਿਧੀਆਂ ਨੇ ਵਾਰਾਣਸੀ ਵਿੱਚ ਗੰਗਾ ਅਤੇ ਵਰੁਣ ਨਦੀਆਂ ਦੇ ਸੰਗਮ ਦੇ ਕੋਲ ਸਾਰਨਾਥ ਦਾ ਦੌਰਾ ਕੀਤਾ। ਬੋਧਗਯਾ ਵਿੱਚ ਗਿਆਨ ਪ੍ਰਾਪਤ ਕਰਨ ਦੇ ਬਾਅਦ, ਇੱਥੇ ਹੀ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ, ਜਿਸ ਨੂੰ ਮਹਾ ਧਰਮ ਚੱਕਰ ਪਰਿਵਰਤਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸਾਰਨਾਥ ਵਿੱਚ ਸਥਿਤ ਅਸ਼ੋਕ ਦੁਆਰਾ ਸਥਾਪਿਤ ਚਮਕਦਾ ਹੋਇਆ ਸਤੰਭ, ਲਗਭਗ 273-232 ਈਸਵੀ ਪੂਰਵ ਬਣਾਇਆ ਗਿਆ ਸੀ, ਜੋ ਬੌਧ ਸੰਘ ਦੀ ਨੀਂਹ ਦਾ ਪ੍ਰਤੀਕ ਹੈ। ਸਾਰਨਾਥ ਦੇ ਪੁਰਾਤੱਤਵ ਸਥਲ ਦਾ ਦੌਰਾ ਕਰਨ ਤੋਂ ਬਾਅਦ, ਪ੍ਰਤੀਨਿਧੀਆਂ ਨੇ ਸਾਰਨਾਥ ਸੰਗ੍ਰਹਾਲਯ ਦਾ ਵੀ ਦੌਰਾ ਕੀਤਾ, ਜੋ ਸਾਰਨਾਥ ਵਿੱਚ ਖੁਦਾਈ ਸਥਲ ਦੇ ਨੇੜੇ ਸਥਿਤ ਹੈ।
ਪ੍ਰਤੀਨਿਧੀਆਂ ਨੇ ਭਾਰਤ ਦੀ ਸਮ੍ਰਿੱਧ ਸੰਗੀਤ ਪਰੰਪਰਾਵਾਂ- “ਵੈੱਬਸ ਆਵ੍ ਮਿਊਜ਼ਿਕ” ਨੂੰ ਪ੍ਰਦਰਸ਼ਿਤ ਕਰਨ ਵਾਲੇ ਇੱਕ ਗਹਿਰੇ ਸੱਭਿਆਚਾਰਕ ਪ੍ਰਦਰਸ਼ਨ ਦਾ ਵੀ ਅਨੁਭਵ ਕੀਤਾ, ਜਿਸ ਵਿੱਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨੂੰ ਰੇਖਾਂਕਿਤ ਕਰਨ ਵਾਲੀਆਂ ਚਾਰ ਰੋਮਾਂਚਕ ਪੇਸ਼ਕਾਰੀਆਂ ਸਨ।
ਮੀਟਿੰਗ ਕੱਲ੍ਹ ਫਿਰ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਜੀ20 ਮੈਂਬਰਾਂ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ 26 ਅਗਸਤ 2023 ਨੂੰ ਆਗਾਮੀ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਦੇ ਲਈ ਸੱਭਿਆਚਾਰ ਮੰਤਰੀਆਂ ਦੇ ਐਲਾਨ ਦੇ ਮਸੌਦੇ ‘ਤੇ ਚਰਚਾ ਜਾਰੀ ਰਹੇਗੀ।
************
ਐੱਨਬੀ/ਐੱਸਕੇ
(Release ID: 1952183)
Visitor Counter : 86