ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗੋਆ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ


ਰਾਸ਼ਟਰਪਤੀ ਮੁਰਮੂ ਨੇ ਮਹਿਲਾਵਾਂ ਦੀ ਭਾਗੀਦਾਰੀ ਨੂੰ ਗੋਆ ਦੇ ਜਨਤਕ ਜੀਵਨ ਅਤੇ ਕਾਰਜਬਲ (WORKFORCE) ਵਿੱਚ ਵਧਾਉਣ ਦਾ ਸੱਦਾ ਦਿੱਤਾ

Posted On: 23 AUG 2023 6:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਅਗਸਤ, 2023) ਗੋਆ ਦੇ ਪੋਰਵੋਰਿਮ ਵਿੱਚ ਗੋਆ ਰਾਜ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ।

 

ਇਸ ਅਵਸਰ ’ਤੇ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਦੇ ਜਨਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਵਿਭਿੰਨ ਧਰਮਾਂ, ਆਸਥਾਵਾਂ ਅਤੇ ਸੰਪ੍ਰਦਾਵਾਂ ਨੂੰ ਮੰਨਣ ਦੇ ਬਾਵਜੂਦ ‘ਇੱਕ ਗੋਆ’ ਅਤੇ ‘ਇੱਕ ਭਾਰਤ’ ਵਿੱਚ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਾਲ ਏਕਤਾ ਦਾ ਇਹ ਵਿਸ਼ਵਾਸ ਗੋਆ ਦੇ ਲੋਕਾਂ ਵਿੱਚ ਹਮੇਸ਼ਾ ਹੀ ਮੌਜੂਦ ਰਿਹਾ ਹੈ।

 

ਉਨ੍ਹਾਂ ਨੇ ਕਿਹਾ ਕਿ ਗੋਆ ਦੀ ਮੁਕਤੀ ਦੇ ਬਿਨਾ ਭਾਰਤ ਦੀ ਆਜ਼ਾਦੀ ਅਧੂਰੀ ਸੀ ਅਤੇ ਇਸੇ ਭਾਵਨਾ ਨਾਲ ਓਤ-ਪ੍ਰੋਤ ਹੋ ਕੇ ਪੂਰੇ ਦੇਸ਼ ਦੇ ਲੋਕ ਗੋਆ ਮੁਕਤੀ ਅੰਦੋਲਨ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਕਾਰਕੁਨਾਂ ਅਤੇ ਨਾਗਰਿਕ ਸਮਾਜ ਦੇ ਲੋਕਾਂ (ਸਿਵਲ ਸੋਸਾਇਟੀ ਦੇ ਮੈਂਬਰਾਂ) ਨੇ ਗੋਆ ਦੀ ਸੁਤੰਤਰਤਾ ਦੇ ਲਈ ਲੜਾਈ ਲੜੀ। ਉਨ੍ਹਾਂ ਨੇ ਕਿਹਾ ਕਿ ਗੋਆ ਮੁਕਤੀ ਅੰਦੋਲਨ (Goa Liberation Movement) ਦੇ ਦੌਰਾਨ, ਗੋਆ ਦੇ ਕ੍ਰਾਂਤੀਕਾਰੀਆਂ ਦੁਆਰਾ ਭਾਰਤੀ ਰਾਸ਼ਟਰੀ ਧਵਜ (ਝੰਡੇ) ਅਤੇ ‘ਜੈ ਹਿੰਦ’ ਨਾਅਰੇ(slogan ‘Jai Hind’) ਦਾ ਪ੍ਰਯੋਗ ਇਸ ਬਾਤ ਦਾ ਪ੍ਰਮਾਣ ਹੈ ਕਿ ਗੋਆ ਦੇ ਲੋਕ ਵਿਦੇਸ਼ੀ ਸ਼ਾਸਨ ਤੋਂ ਮੁਕਤ ਹੋਣ ਦੇ ਬਾਅਦ ਭਾਰਤ ਦੇ ਨਾਲ ਏਕੀਕ੍ਰਿਤ ਹੋਣਾ ਚਾਹੁੰਦੇ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਗੋਆ ਵਿਕਾਸ ਦੇ ਕਈ ਪੈਰਾਮੀਟਰਾਂ (ਮਾਪਦੰਡਾਂ) ’ਤੇ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਗੋਆ ਵਿੱਚ ਪ੍ਰਤੀ ਵਿਅਕਤੀ ਜੀਡੀਪੀ (per capita GDP) ਰਾਸ਼ਟਰੀ ਔਸਤ ਤੋਂ ਲਗਭਗ ਢਾਈ ਗੁਣਾ ਜ਼ਿਆਦਾ ਹੈ। ਗੋਆ ਜਲ ਪ੍ਰਬੰਧਨ, ਨਿਰਯਾਤ ਤਿਆਰੀਆਂ, ਇਨੋਵੇਸ਼ਨ, ਸਿੱਖਿਆ ਅਤੇ ਸਿਹਤ ਜਿਹੇ ਪੈਰਾਮੀਟਰਾਂ (ਮਾਪਦੰਡਾਂ)  ’ਤੇ ਭੀ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇੱਕ ਖੇਤਰ ਐਸਾ ਹੈ ਜਿਸ ’ਤੇ ਸਰਕਾਰ ਅਤੇ ਗੋਆ ਦੇ ਲੋਕਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਉਹ ਜਨਤਕ ਜੀਵਨ ਅਤੇ ਕਾਰਜਬਲ (workforce) ਵਿੱਚ ਮਹਿਲਾਵਾਂ ਦੀ ਭਾਗੀਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਗੋਆ ਵਿੱਚ ਕੰਮਕਾਜੀ ਮਹਿਲਾਵਾਂ ਦਾ ਅਨੁਪਾਤ ਮੁਕਾਬਲਤਨ ਘੱਟ ਹੈ ਅਤੇ ਗੋਆ ਜਿਹੇ ਉਦਾਰਵਾਦੀ ਸਮਾਜ ਦੇ ਲਈ ਇਹ ਸਹੀ ਸਥਿਤੀ ਨਹੀਂ ਹੈ। ਇਸ ਸਥਿਤੀ ਵਿੱਚ ਬਦਲਾਅ ਲਿਆਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਪਵਿੱਤਰ ਸੰਸਥਾਵਾਂ ਹਨ, ਜੋ ਜਨ ਪ੍ਰਭੂਸੱਤਾ ਦੀ ਪ੍ਰਤੀਨਿਧਤਾ ਕਰਦੀਆਂ ਹਨ। ਜਨਪ੍ਰਤੀਨਿਧੀ ਇਨ੍ਹਾਂ ਪਵਿੱਤਰ ਸਥਾਨਾਂ ’ਤੇ ਜਨ ਹਿਤ ਦੇ ਵਿਸ਼ੇ ’ਤੇ ਚਰਚਾ ਕਰਦੇ ਹਨ ਅਤੇ ਉਨ੍ਹਾਂ ’ਤੇ ਨਿਰਣੇ ਲੈਂਦੇ ਹਨ। ਇਸ ਲਈ ਸਦਨ ਦੀ ਕਾਰਵਾਈ ਵਿੱਚ ਮੈਂਬਰਾਂ ਦੀ ਸਾਰਥਕ ਅਤੇ ਪ੍ਰਭਾਵੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਗੋਆ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਸਾਰਣ ਦੇ ਜ਼ਰੀਏ ਆਮ ਨਾਗਰਿਕ ਦੇਖਦੇ ਹਨ ਕਿ ਉਨ੍ਹਾਂ ਨੇ ਪ੍ਰਤੀਨਿਧੀ ਕਿਵੇਂ ਕੰਮ ਕਰਦੇ ਹਨ ਅਤੇ ਸਦਨ ਵਿੱਚ ਕਿਵੇਂ ਉਨ੍ਹਾਂ ਦੇ  ਮੁੱਦਿਆਂ ਨੂੰ ਉਠਾਉਂਦੇ ਹਨ। ਇਹ ਲਾਇਵ ਪ੍ਰਸਾਰਣ ਜਨਤਾ ਅਤੇ ਜਨਪ੍ਰਤੀਨਿਧੀਆਂ ਦੇ ਦਰਮਿਆਨ ਰਿਸ਼ਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਲੇਕਿਨ ਜਨਪ੍ਰਤੀਨਿਧੀਆਂ ’ਤੇ ਅਤਿਰਿਕਤ ਜ਼ਿੰਮੇਦਾਰੀ ਭੀ ਪਾਉਂਦਾ ਹੈ, ਇਸ ਲਈ ਸਦਨ ਵਿੱਚ ਉਨ੍ਹਾਂ ਤੋਂ ਸੱਭਿਅ ਆਚਰਣ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਗੋਆ ਵਿਧਾਨ ਸਭਾ ਵਿੱਚ ਸ਼ੁਰੂ ਤੋਂ ਹੀ ਵਿਚਾਰ-ਵਟਾਂਦਰੇ-ਸੰਵਾਦ ਦੀ ਸਵਸਥ ਪਰੰਪਰਾ ਰਹੀ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤਾ ਕਿ ਗੋਆ ਵਿਧਾਨ ਸਭਾ ਦੇ ਮੈਂਬਰ ਗੋਆ ਦੇ ਲੋਕਾਂ ਦੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਨੂੰ ਅਭਿਵਿਅਕਤ ਕਰਨ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੇ ਲਈ ਅੱਛੀ ਉਦਹਾਰਣ ਪ੍ਰਸਤੁਤ ਕਰਦੇ ਰਹਿਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਦੇ ਪ੍ਰਤੀ ਵਿਸ਼ਵ ਦਾ ਦ੍ਰਿਸ਼ਟੀਕੋਣ ਬਦਲ ਚੁੱਕਿਆ ਹੈ। ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਚੁੱਕੇ ਹਾਂ ਅਤੇ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਵੱਲ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’('One Earth, One Family, One Future') ਦੇ ਮੰਤਰ ਦੇ ਨਾਲ ਭਾਰਤ ਜੀ-20 ਦੇਸ਼ਾਂ ਦੇ ਸਹਿਯੋਗ ਨਾਲ ਵਰਤਮਾਨ ਆਲਮੀ ਚੁਣੌਤੀਆਂ ਦਾ ਸਮਾਧਾਨ ਸਮੂਹਿਕ ਰੂਪ ਨਾਲ ਖੋਜਣ ਦੀ ਕੋਸ਼ਿਸ਼ ਕਰ ਰਿਹਾ ਹੈ।

 

ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਸਾਡੇ ਪਾਸ ਭਾਰਤ ਦੀ ਸਮਰੱਥਾ ਅਤੇ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਨ ਦਾ ਇਹ ਸਹੀ ਅਵਸਰ ਹੈ ਅਤੇ ਸਾਨੂੰ ਇਸ ਅਵਸਰ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹੱਤਵਪੂਰਨ ਸਮੇਂ ਵਿੱਚ, ਸਰਕਾਰ ਅਤੇ ਗੋਆ ਦੇ ਲੋਕਾਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਗੋਆ ਨੂੰ ਵਿਕਾਸ ਨੂੰ ਇੱਕ ਐਸੇ ਮਾਡਲ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇ, ਜਿਸ ਦੀ ਰੀਸ ਦੇਸ਼ ਦੇ ਹੋਰ ਰਾਜ ਭੀ ਕਰ ਸਕਣ ਅਤੇ ਇਹ ਅੰਮ੍ਰਿਤ ਕਾਲ (Amrit Kaal) ਵਿੱਚ ਦੇਸ਼ ਦੇ ਲਈ ਗੋਆ  ਦਾ ਇੱਕ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੋਵੇਗਾ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ -

 

***

    ਡੀਐੱਸ/ਏਕੇ



(Release ID: 1951687) Visitor Counter : 81