ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗੋਆ ਵਿੱਚ ; ਗੋਆ ਦੇ ਰਾਜ ਭਵਨ ਵਿਖੇ ਨਾਗਰਿਕ ਅਭਿਨੰਦਨ ਸਮਾਰੋਹ ‘ਚ ਹਿੱਸਾ ਲਿਆ

Posted On: 22 AUG 2023 8:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ (22 ਅਗਸਤ, 2023) ਗੋਆ ਰਾਜ ਭਵਨ ਵਿੱਚ ਗੋਆ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਨ੍ਹਾਂ ਨੇ ਕੁਝ ਲਾਭਾਰਥੀਆਂ ਨੂੰ ਵਣ ਅਧਿਕਾਰ ਐਕਟ ਦੇ ਤਹਿਤ ‘ਸਨਦ’(‘Sanad’) ਭੀ ਵੰਡੇ ।

 

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਇਤਨੀ ਗਰਮਜੋਸ਼ੀ ਨਾਲ ਕੀਤੇ ਸੁਆਗਤ ਦੇ ਲਈ ਗੋਆ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਗੋਆ ਟਿਕਾਊ ਵਿਕਾਸ ਲਕਸ਼ਾਂ (Sustainable Development Goals) ਦੇ ਪੈਰਾਮੀਟਰਾਂ(ਮਾਪਦੰਡਾਂ) ‘ਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਕਈ ਖੇਤਰਾਂ ਵਿੱਚ ਗੋਆ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ।

 

 

ਰਾਸ਼ਟਰਪਤੀ ਨੇ ਗੋਆ ਦੇ ਲੋਕਾਂ ਦੀ ਉਦਾਰਤਾ ਅਤੇ ਪ੍ਰਾਹੁਣਚਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗੋਆ ਦੇ ਲੋਕਾਂ ਦੀ ਇਹ ਵਿਸ਼ੇਸ਼ਤਾ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਵਿੱਚ ਉਤਨੀ ਹੀ ਮਹੱਤਵਪੂਰਨ ਹੈ ਜਿਤਨੀ ਕਿ ਇੱਥੋਂ ਦੇ ਸਮੁੰਦਰ ਤਟ ਅਤੇ ਪੱਛਮੀ ਘਾਟਾਂ (Western Ghats) ਦੀ ਕੁਦਰਤੀ ਸੁੰਦਰਤਾ ਆਕਰਸ਼ਿਤ ਕਰਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਇੱਥੋਂ ਦਾ ਸਮ੍ਰਿੱਧ ਵਣ ਖੇਤਰ ਗੋਆ ਦੀ ਅਮੁੱਲ ਕੁਦਰਤੀ ਨਿਧੀ (priceless natural asset) ਹੈ ਅਤੇ ਇਸ ਦੀ ਸੰਭਾਲ਼ ਕੀਤੀ ਜਾਣੀ ਚਾਹੀਦੀ ਹੈ। ਪੱਛਮੀ ਘਾਟਾਂ (Western Ghats) ਦੇ ਘਣੇ ਜੰਗਲ ਕਈ ਜੰਗਲੀ ਜਾਨਵਰਾਂ ਦੇ ਕੁਦਰਤੀ ਆਵਾਸ ਹਨ। ਇਨ੍ਹਾਂ ਕੁਦਰਤੀ ਧਰੋਹਰਾਂ ਦੀ ਸੰਭਾਲ਼ ਕਰਨ ਨਾਲ ਗੋਆ ਦੇ ਟਿਕਾਊ ਵਿਕਾਸ ਨੂੰ ਗਤੀ ਮਿਲੇਗੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇੱਥੋਂ ਦੇ ਕਬਾਇਲੀ ਅਤੇ ਹੋਰ ਵਣ ਨਿਵਾਸੀਆਂ ਦੀਆਂ ਪਰੰਪਰਾਵਾਂ ਦੀ ਸੰਭਾਲ਼ ਕਰਦੇ ਹੋਏ ਉਨ੍ਹਾਂ ਨੂੰ ਵਿਕਾਸ ਵਿੱਚ ਭਾਗੀਦਾਰ ਬਣਾਇਆ ਜਾਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗੋਆ ਇੱਕ ਟੂਰਿਸਟ ਹੌਟ-ਸਪੌਟ ਹੋਣ ਦੇ ਇਲਾਵਾ, ਸਿੱਖਿਆ, ਵਪਾਰ ਤੇ ਵਣਜ, ਉਦਯੋਗ, ਟੈਕਨੋਲੋਜੀ ਤੇ ਜਲ ਸੈਨਾ ਰੱਖਿਆ ਦਾ ਇੱਕ ਮਹੱਤਵਪੂਰਨ ਕੇਂਦਰ ਭੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗੋਆ ਦੀ ਮਹਾਨਗਰੀ ਸੰਸਕ੍ਰਿਤੀ ਵਿੱਚ ਲੈਂਗਿਕ ਸਮਾਨਤਾ ਦੀ ਪਰੰਪਰਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਗੋਆ ਦੀਆਂ ਉਚੇਰੀ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥਣਾਂ ਦੀ ਸੰਖਿਆ 60 ਪ੍ਰਤੀਸ਼ਤ ਤੋਂ ਅਧਿਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗੋਆ ਦੇ ਕਾਰਜਬਲ (workforce) ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੀ ਜ਼ਰੂਰਤ ਹੈ।

 

ਰਾਸ਼ਟਰਪਤੀ ਨੇ ਸਪੋਰਟਸ, ਆਰਟਸ, ਪਬਲਿਕ ਸਰਵਿਸ, ਅਧਿਆਤਮਿਕਤਾ ਅਤੇ ਸਾਹਿਤ ਜਿਹੇ ਵਿਭਿੰਨ ਖੇਤਰਾਂ ਵਿੱਚ ਗੋਆ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਗੋਆ ਆਧੁਨਿਕਤਾ ਅਤੇ ਪਰੰਪਰਾ ਦੇ ਦਰਮਿਆਨ ਸੰਤੁਲਨ ਬਣਾਉਂਦੇ ਹੋਏ ਅੱਗੇ ਵਧੇਗਾ।

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- 

 

************


ਡੀਐੱਸ/ਏਕੇ



(Release ID: 1951445) Visitor Counter : 85


Read this release in: English , Urdu , Hindi , Marathi