ਇਸਪਾਤ ਮੰਤਰਾਲਾ
ਸਟੀਲ ਮੰਤਰਾਲੇ ਦੇ ਸਕੱਤਰ ਨੇ ਆਰਆਈਐੱਨਐੱਲ, ਵਿਸ਼ਾਖਾਪਟਨਮ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਆਰਆਈਐੱਨਐੱਲ ਸਮੂਹ ਨੂੰ ਉਨ੍ਹਾਂ ਦੇ ਪ੍ਰਯਾਸਾਂ ਲਈ ਵਧਾਈਆਂ ਦਿੱਤੀਆਂ
Posted On:
23 AUG 2023 11:24AM by PIB Chandigarh
ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ), ਵਿਸ਼ਾਖਾਪਟਨਮ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਮੰਗਲਵਾਰ (22.08.2023) ਨੂੰ ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨ੍ਹਾ ਨੇ ਕੋਕ ਓਵਨ ਬੈਟਰੀ 5, ਬਲਾਸਟ ਫਰਨੇਸ 2 ਅਤੇ 3, ਐੱਸਐੱਮਐੱਸ-2, ਨਵੀਂ ਏਅਰ ਸੇਪਰੇਸ਼ਨ ਯੂਨਿਟ ਅਤੇ ਵਾਇਰ ਮਿਲ ਅਤੇ ਮੋਡਲ ਰੂਪ ਅਤੇ ਪੁਰਸਕਾਰ ਗੈਲਰੀ ਜਿਹੀ ਵਿਭਿੰਨ ਉਤਪਾਦਨ ਇਕਾਈਆਂ ਦਾ ਦੌਰਾ ਕੀਤਾ।
ਆਪਣੇ ਸੀਐੱਮਡੀ, ਡਾਇਰੈਕਟਰਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਆਰਆਈਐੱਨਐੱਲ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਆਰਆਈਐੱਨਐੱਲ ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ਇੱਕ ਬਹੁਤ ਹੀ ਸਾਫ-ਸੁਥਰਾ ਪਲਾਂਟ ਦੱਸਿਆ ਅਤੇ ਕਿਹਾ ਕਿ ਇਸ ਦੇ ਕਰਮਚਾਰੀ ਵੀ ਇਸ ਨੂੰ ਉਨ੍ਹਾਂ ਹੀ ਪਸੰਦ ਕਰਦੇ ਹਨ। ਸ਼੍ਰੀ ਸਿਨ੍ਹਾ ਨੇ ਕਾਮਨਾ ਕੀਤੀ ਕਿ ਆਰਆਈਐੱਨਐੱਲ ਦੇਸ਼ ਦੇ ਸਰਬਸ੍ਰੇਸ਼ਠ ਸਟੀਲ ਪਲਾਂਟ ਦੇ ਰੂਪ ਵਿੱਚ ਉਭਰਨ ਲਈ ਆਪਣੀ ਉਤਪਾਦਕਤਾ ਸੁਧਾਰਨ ਵਿੱਚ ਸਮਰੱਥ ਹੋਵੇਗਾ।
ਸਟੀਲ ਐਗਜ਼ੀਕਿਊਟਿਵ ਐਸੋਸੀਏਸ਼ਨ, ਵੱਖ-ਵੱਖ ਟ੍ਰੇਡ ਯੂਨੀਅਨਾਂ, ਓਬੀਸੀ ਐਸੋਸੀਏਸ਼ਨ, ਐੱਸਸੀ/ਐੱਸਟੀ ਐਸੋਸੀਏਸ਼ਨਾਂ ਦੇ ਨਾਲ ਆਪਣੀ ਗੱਲਬਾਤ ਦੌਰਾਨ, ਸ਼੍ਰੀ ਨਾਗੇਂਦਰ ਨਾਥ ਸਿਨ੍ਹਾ ਨੇ ਪਲਾਂਟ ਨੂੰ ਸਾਫ-ਸੁਥਰਾ ਬਣਾਏ ਰੱਖਣ ਦੇ ਉਨ੍ਹਾਂ ਦੇ ਪ੍ਰਯਾਸਾਂ ਦੇ ਲਈ ਆਰਆਈਐੱਨਐੱਲ ਸਮੂਹ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਦੁਆਰਾ ਵਿਅਕਤ ਵੱਖ-ਵੱਖ ਮੁੱਦਿਆਂ ’ਤੇ ਧਿਆਨ ਦੇਣਗੇ।
*****
ਵਾਈਕੇਬੀ/ਕੇਐੱਸ
(Release ID: 1951368)
Visitor Counter : 107