ਪੰਚਾਇਤੀ ਰਾਜ ਮੰਤਰਾਲਾ

ਸਵਾਮੀਤਵ ਯੋਜਨਾ ਦੇ ਤਹਿਤ ਅਧਿਕਾਰਾਂ ਦੇ ਰਿਕਾਰਡ ਦੀ ਬੈਂਕਿੰਗ ਸਬੰਧੀ ਯੋਗਤਾ ’ਤੇ ਗੋਲਮੇਜ਼ ਚਰਚਾ ਆਯੋਜਿਤ ਕੀਤੀ ਗਈ

Posted On: 21 AUG 2023 9:06PM by PIB Chandigarh

ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਬੈਂਕਰਜ਼ ਇੰਸਟੀਟਿਊਟ ਆਵ੍ ਰੂਰਲ ਡਿਵੈਲਪਮੈਂਟ (ਬੀਆਈਆਰਡੀ) ਵਿੱਚ ਸਵਾਮੀਤਵ ਪ੍ਰੋਪਰਟੀ ਕਾਰਡਾਂ ਦੀ ਬੈਂਕਿੰਗ ਸਬੰਧੀ ਯੋਗਤਾ ’ਤੇ ਇੱਕ ਗੋਲਮੇਜ਼ ਚਰਚਾ ਆਯੋਜਿਤ ਕੀਤੀ ਗਈ।

 ਇਸ ਗੋਲਮੇਜ਼ ਚਰਚਾ ਦਾ ਆਯੋਜਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਗ੍ਰਾਮੀਣ ਖੇਤਰਾਂ ਦੇ ਨਾਗਰਿਕਾਂ ਨੂੰ ਕਰਜ਼ੇ ਅਤੇ ਹੋਰ ਵਿੱਤੀ ਲਾਭ ਪ੍ਰਾਪਤ ਕਰਨ ਲਈ ਇੱਕ ਵਿੱਤੀ ਪ੍ਰੋਪਰਟੀ ਵਜੋਂ ਆਪਣੀ ਪ੍ਰੋਪਰਟੀ ਦਾ ਉਪਯੋਗ ਕਰਨ ਵਿੱਚ ਸਮਰੱਥ ਬਣਾ ਕੇ ਵਿੱਤੀ ਸਥਿਰਤਾ ਲਿਆਉਣ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਦੇ ਲਈ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪੰਚਾਇਤੀ ਰਾਜ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਆਲੋਕ ਪ੍ਰੇਮ ਨਾਗਰ ਨੇ ਕੀਤੀ। ਇਸ ਦੌਰਾਨ ਯਸ਼ਦਾ (ਯਸ਼ਵੰਤਰਾਓ ਚੌਹਾਨ ਵਿਕਾਸ ਪ੍ਰਸ਼ਾਸਨ ਪ੍ਰਬੋਧਿਨੀ) ਦੇ ਡਾਇਰੈਕਟਰ ਜਨਰਲ ਸ਼੍ਰੀ ਐੱਸ ਚੋਕਾਲਿੰਗਮ (S.Chockalingam) ਅਤੇ ਬੀਆਈਆਰਡੀ ਦੇ ਡਾਇਰੈਕਟਰ ਸ਼੍ਰੀ ਨਿਰੂਪਸ ਮੇਹਰੋਤਰਾ ਮੌਜੂਦ ਸਨ। ਉੱਥੇ ਹੀ, ਇਸ ਮਾਮਲੇ ਦੇ ਮਾਹਿਰ ਅਤੇ ਪੇਸ਼ੇਵਰ ਵਿਅਕਤੀਆਂ ਜਿਵੇਂ ਕਿ ਰਾਜ ਪੱਧਰੀ ਬੈਂਕਰਜ਼ ਕਮੇਟੀ (ਐੱਸਐੱਲਬੀਸੀ), ਰਾਜ ਵਿਭਾਗ ਅਤੇ ਰਜਿਸਟ੍ਰੇਸ਼ਨ ਵਿਭਾਗ ਦੇ ਅਧਿਕਾਰੀ, ਬੈਂਕ ਅਧਿਕਾਰੀ, ਭਾਰਤੀ ਰਿਜ਼ਰਵ ਬੈਂਕ ਦੇ ਵਿੱਤੀ ਸੇਵਾਵਾਂ ਦੇ ਪ੍ਰਤੀਨਿਧੀਆਂ ਨੇ ਚਰਚਾ ਵਿੱਚ ਹਿੱਸਾ ਲਿਆ।

 

 ਇਸ ਚਰਚਾ ਦੌਰਾਨ ਪ੍ਰੋਪਰਟੀ ਕਾਰਡ ਨੂੰ ਨਿਰਣਾਇਕ ਟਾਈਟਲ (ਸਵਤਵ ਅਧਿਕਾਰ) ਦੇ ਸਬੂਤ ਵਜੋਂ ਉਪਯੋਗ ਕਰਨ, ਪ੍ਰੋਪਰਟੀ ਕਾਰਡਾਂ ਦੀ ਤਬਾਦਲਾਯੋਗਤਾ, ਆਬਾਦੀ ਭੂਮੀ ਦਾ ਮੁਲਾਂਕਣ, ਬੈਂਕ ਵਿੱਤ ਦੇ ਲਈ ਪ੍ਰਮਾਣਿਤ ਕਰਤਾ ਵਜੋਂ ਸੰਪੱਤੀ ਕਾਰਡ ਦਾ ਉਪਯੋਗ ਕਰਨ ਦੀ ਸੰਭਾਵਨਾ, ਰਜਿਸਟ੍ਰੇਸ਼ਨ ਦੀ ਜ਼ਰੂਰਤ ਆਦਿ ਨੂੰ ਰੇਖਾਂਕਿਤ ਕਰਨ ਲਈ ਪੈਨਲ ਚਰਚਾਵਾਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਚਰਚਾਵਾਂ ਦੇ ਵਿਆਪਕ ਵਿਸ਼ੇ ਰਾਜਾਂ ਵਿੱਚ ਸੰਪੱਤੀ ਕਾਰਡਾਂ ਦੇ ਲਈ ਰਜਿਸਟ੍ਰੇਸ਼ਨ ਪ੍ਰਾਵਧਾਨਾਂ, ਰਾਜਾਂ ਵਿੱਚ ਆਬਾਦੀ ਜ਼ਮੀਨ ’ਤੇ ਕਬਜ਼ਿਆਂ ਦੀ ਨੋਟਿੰਗ ਪ੍ਰਕਿਰਿਆ, ਆਬਾਦੀ ਖੇਤਰਾਂ ਵਿੱਚ ਸਰਫਾਇਸੀ ਐਕਟ (SARFAESI ACT) ਆਦਿ ਨਾਲ ਸਬੰਧਿਤ ਸਨ।

 

ਇਸ ਚਰਚਾ ਦਾ ਆਯੋਜਨ ਬੈਂਕਰਜ਼ ਇੰਸਟੀਟਿਊਟ ਆਵ੍ ਰੂਰਲ ਡਿਵੈਲਪਮੈਂਟ (ਬੀਆਈਆਰਡੀ) ਨੇ ਕੀਤਾ। ਇਸ ਦੇ ਪੈਨਲਲਿਸਟਾਂ ਵਿੱਚ ਉੱਤਰ ਪ੍ਰਦੇਸ਼ ਰਜਿਸਟ੍ਰੇਸ਼ਨ ਵਿਭਾਗ ਸਮੇਤ ਰਾਸ਼ਟਰੀਕ੍ਰਿਤ ਬੈਂਕ ਜਿਵੇਂ ਕਿ ਇੰਡੀਅਨ ਬੈਂਕ, ਕੇਨਰਾ ਬੈਂਕ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਵ੍ ਇੰਡੀਆ, ਬੈਂਕ ਆਵ੍ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਅਤੇ ਖੇਤਰੀ ਬੈਂਕ ਜਿਵੇਂ ਕਿ ਪ੍ਰਥਮ ਯੂਪੀ ਗ੍ਰਾਮੀਣ ਬੈਂਕ, ਉੱਤਰ ਪ੍ਰਦੇਸ਼ ਕੋਆਪਰੇਟਿਵ ਬੈਂਕ, ਬੜੌਦਾ ਯੂਪੀ ਗ੍ਰਾਮੀਣ ਬੈਂਕ, ਐੱਸਐੱਲਬੀਸੀ ਦੇ ਮੈਂਬਰ ਸ਼ਾਮਲ ਸਨ। ਇਸ ਤੋਂ ਇਲਾਵਾ, ਪੈਨਲ ਵਿੱਚ ਕਰਨਾਟਕ ਦੇ ਸਰਵੇ ਕਮਿਸ਼ਨਰ ਸ਼੍ਰੀ ਮੰਜੂਨਾਥਨ, ਕਰਨਾਟਕ ਦੇ ਮਾਲ ਕਮਿਸ਼ਨਰ ਸ਼੍ਰੀ ਪੀਐੱਸ ਕੁਮਾਰ, ਗੁਜਰਾਤ ਐੱਸਐੱਸਐੱਲਆਰ ਦੇ ਕਮਿਸ਼ਨਰ ਸ਼੍ਰੀ ਐੱਮ ਏ ਪੰਡਯਾ, ਮੱਧ ਪ੍ਰਦੇਸ਼ ਭੂਮੀ ਰਿਕਾਰਡਸ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਅਖਿਲੇਸ਼ ਜੈਨ, ਉੱਤਰਾਖੰਡ ਦੇ ਰੈਵੇਨਿਊ ਕਮਿਸ਼ਨਰ ਸ਼੍ਰੀ ਚੰਦ੍ਰੇਸ਼ ਕੁਮਾਰ ਸਮੇਤ ਹਰਿਆਣਾ, ਮਹਾਰਾਸ਼ਟਰ, ਪੁਡੂਚੇਰੀ, ਆਂਧਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਅਧਿਕਾਰੀ ਸ਼ਾਮਲ ਸਨ।

 

 

*******

ਐੱਸਐੱਸ/ਐੱਸਐੱਮ



(Release ID: 1951101) Visitor Counter : 142


Read this release in: English , Urdu , Hindi , Telugu