ਕਬਾਇਲੀ ਮਾਮਲੇ ਮੰਤਰਾਲਾ

6 ਰਾਜਾਂ ਦੇ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦੇ ਵਿਦਿਆਰਥੀ ਵਿੱਦਿਅਕ ਦੌਰੇ ਤਹਿਤ ਕੱਲ੍ਹ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ


ਕੇਂਦਰੀ ਕਬਾਇਲੀ ਮਾਮਲਿਆਂ ਦੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ

ਏਕਲਵਯ ਆਦਰਸ਼ ਰਿਹਾਇਸ਼ੀ ਸਕੂਲਾਂ ਦੇ ਵਿਦਿਆਰਥੀ 23 ਅਗਸਤ 2023 ਨੂੰ ਸੰਸਦ ਭਵਨ ਦਾ ਦੌਰਾ ਵੀ ਕਰਨਗੇ

Posted On: 21 AUG 2023 5:41PM by PIB Chandigarh

ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੇ ਵਿਦਿਆਰਥੀ 22 ਅਗਸਤ 2023 ਨੂੰ ਰਾਸ਼ਟਰਪਤੀ ਭਵਨ ਜਾਣਗੇ ਅਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀਮੁਰਮੂ ਨਾਲ ਮੁਲਾਕਾਤ ਕਰਨਗੇ। ਇਹ ਵਿਦਿਆਰਥੀ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਕਬਾਇਲੀ ਵਿਦਿਆਰਥੀਆਂ ਦੇ ਲਈ ਰਾਸ਼ਟਰੀ ਸਿਖਿਆ ਕਮੇਟੀ (ਐੱਨਈਐੱਸਟੀਐੱਸ) ਦੁਆਰਾ ਆਯੋਜਿਤ ਵਿੱਦਿਅਕ ਦੌਰੇ ਦੇ ਹਿੱਸੇ ਵਜੋਂ ਰਾਸ਼ਟਰਪਤੀ ਭਵਨ ਜਾਣਗੇ।

ਬਾਅਦ ਵਿੱਚ, ਦਿਨ ਵਿੱਚ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਕਬਾਇਲੀ ਵਿਦਿਆਰਥੀਆਂ ਦੇ ਲਈ ਰਾਸ਼ਟਰੀ ਸਿੱਖਿਆ ਕਮੇਟੀ (ਐੱਨਈਐੱਸਟੀਐੱਸ)ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੇ ਵਿਦਿਆਰਥੀਆਂ ਦੀ ਕੇਂਦਰੀ ਕਬਾਇਲੀ ਮਾਮਲਿਆਂ ਦੇ ਮੰਤਰੀ ਸ਼੍ਰੀ ਅਰਜੁਨ ਮੁੰਡਾ, ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ, ਸ਼੍ਰੀ ਬਿਸ਼ਵੇਸ਼ਵਰ ਟੁਡੂ ਅਤੇ ਸ਼੍ਰੀਮਤੀ ਰੇਣੁਕਾ ਸਿੰਘ ਦੇ ਨਾਲ ਗੱਲਬਾਤ ਦੇ ਲਈ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ 6 ਰਾਜਾਂ, ਰਾਜਸਥਾਨ, ਉੱਤਰਾਖੰਡ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ ਅਤੇ ਛੱਤੀਸਗੜ੍ਹ ਦੇ ਲਗਭਗ 500 ਏਕਲਵਯ ਆਦਰਸ਼ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਦੇ ਵਿਦਿਆਰਥੀ 22 ਅਗਸਤ, 2023 ਨੂੰ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦਾ ਦੌਰਾ ਵੀ ਕਰਨਗੇ।

ਇਸ ਤਰ੍ਹਾਂ ਦੀ ਕਾਨਫਰੰਸ ਦੇ ਆਯੋਜਨ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ, ਕਰੀਅਰ ਅਤੇ ਸਕੌਲਰਸ਼ਿਪ ਸਕੀਮਾਂ ਨਾਲ ਸਬੰਧਿਤ ਮਾਮਲਿਆਂ ’ਤੇ ਵਿਚਾਰਾਂ, ਸੂਝ ਅਤੇ ਅਨੁਭਵਾਂ ਦੇ ਆਦਾਨ-ਪ੍ਰਦਾਨ ਦੇ ਲਈ ਸਾਰਥਕ ਗੱਲਬਾਤ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ।

ਵਿਦਿਆਰਥੀ 25 ਅਗਸਤ, 2023 ਨੂੰ ਸਵੇਰੇ ਸੰਸਦ ਭਵਨ ਦੇ ਦੌਰੇ ’ਤੇ ਵੀ ਜਾਣਗੇ। ਇਸ ਪ੍ਰਤਿਸ਼ਠਿਤ ਸੰਸਥਾਨ ਦੇ ਦੌਰੇ ਨਾਲ ਵਿਦਿਆਰਥੀਆਂ ਨੂੰ ਸੰਸਦ ਭਵਨ ਦੇ ਕੰਮਕਾਜ ਨਾਲ ਜਾਣੂ ਹੋਣ ਅਤੇ ਸੰਸਦ ਨਾਲ ਜੁੜੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਦੀ ਸਮੁੱਚੀ ਸਮਝ ਤਿਆਰ ਕਰਨ ਦਾ ਇੱਕ ਵਿਲੱਖਣ ਮੌਕਾ ਮਿਲੇਗਾ।

ਪੂਰਾ ਪ੍ਰੋਗਰਾਮ, ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਵਿਦਿਆਰਥੀ ਭਾਈਚਾਰੇ ਦੇ ਲਈ ਇਕੱਠੇ ਜੁੜੇ ਵੱਖ-ਵੱਖ ਅਨੁਭਵਾਂ ਦੇ ਸਮੂਹ ਵਜੋਂ ਕੰਮ ਕਰੇਗਾ। ਇਸ ਵਿੱਦਿਅਕ ਦੌਰੇ ਦਾ ਉਦੇਸ਼ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਅਤਿਅਧਿਕ ਯੋਗਦਾਨ ਦੇਣਾ ਹੈ, ਜਿਸ ਨਾਲ ਉਨ੍ਹਾਂ ਨੂੰ ਅੱਗੇ ਵਧਣ ਲਈ ਇੱਕ ਪਲੈਟਫਾਰਮ ਮਿਲੇਗਾ ਅਤੇ ਨਾਲ ਹੀ ਉਨ੍ਹਾਂ ਦੇ ਜੀਵਨ ’ਤੇ ਇੱਕ ਅਮਿੱਟ ਛਾਪ ਛੱਡਣਾ ਹੈ।

************

 ਐੱਨਬੀ/ਐੱਸਕੇ



(Release ID: 1951036) Visitor Counter : 78