ਸੱਭਿਆਚਾਰ ਮੰਤਰਾਲਾ
ਰਾਸ਼ਟਰਪਤੀ ਭਵਨ ਦੇ ਅੰਮ੍ਰਿਤ ਉਦਾਨ ਵਿੱਚ ਮੇਲਾ ਮੋਮੈਂਟਸ ਦੇ ਤਹਿਤ ਤਿਉਹਾਰਾਂ ਅਤੇ ਮੇਲਿਆਂ ਦੀ ਪ੍ਰਦਰਸ਼ਨੀ ਸ਼ੁਰੂ ਹੋਈ
Posted On:
19 AUG 2023 7:40PM by PIB Chandigarh
ਮੇਲਾ ਮੋਮੈਂਟਸ ਦੇ ਤਹਿਤ ਤਿਉਹਾਰਾਂ ਅਤੇ ਮੇਲਿਆਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਦੇ ਅੰਮ੍ਰਿਤ ਉਧਿਆਨ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਤੋਂ ਇਲਾਵਾ ਸਕੱਤਰ ਰਾਜੇਸ਼ ਗੁਪਤਾ ਅਤੇ ਲਲਿਤ ਕਲਾ ਅਕਾਦਮੀ ਦੇ ਚੇਅਰਮੈਨ ਪ੍ਰੋਫੈਸਰ ਵੀ ਨਾਗਦਾਸ ਦੁਆਰਾ ਕੀਤਾ ਗਿਆ। ਉਦਘਾਟਨੀ ਸਮਾਰੋਹ ਰਾਸ਼ਟਰਪਤੀ ਭਵਨ ਦੇ ਡਾਇਰੈਕਟਰ ਸ਼੍ਰੀ ਮੁਕੇਸ਼ ਕੁਮਾਰ ਅਤੇ ਕੇ. ਲਲਿਤ ਕਲਾ ਅਕਾਦਮੀ ਡਿਪਟੀ ਸੈਕਟਰੀ ਸ਼੍ਰੀ ਰਹਿਸ ਮੋਹੰਤੀ, ਪ੍ਰਤੀਯੋਗੀਆਂ ਅਤੇ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀਆਂ ਦੀ ਸ਼ਾਨਦਾਰ ਮੌਜੂਦਗੀ ਵਿੱਚ ਹੋਇਆ।
ਸਾਰੇ ਪੁਰਸਕਾਰ ਵਿਜੇਤਾਵਾਂ ਦੀ ਲਗਭਗ 60 ਤਸਵੀਰਾਂ ਅਤੇ ਜਿਊਰੀ ਮੈਂਬਰਾਂ ਦੁਆਰਾ ਕਲਿੱਕ ਕੀਤੀਆਂ ਗਈਆਂ 22 ਸਰਵੋਤਮ ਤਸਵੀਰਾਂ ਪ੍ਰਦਰਸ਼ਨ ਦੇ ਲਈ ਰੱਖੀਆਂ ਗਈਆਂ ਹਨ। ਪੁਰਸਕ੍ਰਿਤ ਤਸਵੀਰਾਂ ਦੀ ਚੋਣ ਜਿਊਰੀ ਦੇ ਪੈਨਲ ਦੁਆਰਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਤਿਸ਼ਠਿਤ ਫੋਟੋਗ੍ਰਾਫਰ ਸ਼ਾਮਲ ਸਨ। ਜਿਊਰੀ ਨੇ ਮੇਲਾ ਮੋਮੈਂਟਸ ਫੋਟੋਗ੍ਰਾਫੀ ਪ੍ਰਤੀਯੋਗਿਤਾ ਦੇ ਤਹਿਤ ਦੇਸ਼ ਭਰ ਦੇ ਆਮ ਲੋਕਾਂ ਦੁਆਰਾ ਭੇਜੀ ਗਈ ਲਗਭਗ 11000 ਐਂਟਰੀਆਂ ਵਿੱਚੋਂ ਚਾਰ ਸ਼੍ਰੇਣੀਆਂ-ਮੇਲਾ ਵਾਈਬਜ਼, ਚਟੋਰੀ ਗਲੀ, ਪੋਰਟਰੇਟਸ ਅਤੇ ਮੇਲਾ ਸਟਾਲਸ ਦੇ ਤਹਿਤ 60 ਤਸਵੀਰਾਂ ਦਾ ਚੋਣ ਕੀਤੀ ਹੈ।
ਮੇਲਾ ਮੋਮੈਂਟਸ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਲਲਿਤ ਕਲਾ ਅਕਾਦਮੀ ਦੇ ਚੇਅਰਮੈਨ ਪ੍ਰੋਫੈਸਰ ਵੀ ਨਾਗਦਾਸ ਨੇ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ “ਅਸੀਂ ਭਵਿੱਖ ਵਿੱਚ ਫੋਟੋਗ੍ਰਾਫੀ ਅਤੇ ਵਿਜ਼ੂਅਲ ਆਰਟਸ ਨੂੰ ਉਤਸ਼ਾਹਿਤ ਕਰਨ ਲਈ ਹੋਰ ਵੀ ਕਈ ਪ੍ਰੋਗਰਾਮ ਕਰਾਂਗੇ।”
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਸੱਭਿਆਚਾਰਕ ਮੰਤਰਾਲੇ ਦੁਆਰਾ ਇਸ ਮੇਲਾ ਮੋਮੈਂਟਸ ਫੋਟੋਗ੍ਰਾਫੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਸੀ। ਲਲਿਤ ਕਲਾ ਅਕਾਦਮੀ ਨੇ ਪੂਰੇ ਦੇਸ਼ ਵਿੱਚ ਇੱਕ ਨੋਡਲ ਸੰਸਥਾ ਦੇ ਰੂਪ ਵਿੱਚ ਪੂਰੀ ਪ੍ਰਤੀਯੋਗਿਤਾ ਦਾ ਤਾਲਮੇਲ ਕੀਤਾ। ਮਹੀਨਾਵਾਰ ਵਿਜੇਤਾਵਾਂ ਨੂੰ ਇਸ ਤਰ੍ਹਾਂ ਪੁਰਸਕਾਰ ਮਿਲਣਗੇ: ਪ੍ਰਥਮ ਪੁਰਸਕਾਰ-10000/-ਰੁਪਏ, ਦੂਜਾ ਪੁਰਸਕਾਰ-7500/- ਰੁਪਏ, ਤੀਸਰਾ ਪੁਰਸਕਾਰ-5000/- ਰੁਪਏ। ਛੇ ਮਹੀਨਿਆਂ ਦੀ ਮਿਆਦ ਦੇ ਮਾਸਿਕ ਵਿਜੇਤਾਵਾਂ ਵਿੱਚੋਂ ਗ੍ਰੈਂਡ ਫਿਨਾਲੇ ਪੁਰਸਕਾਰ ਦਾ ਐਲਾਨ ਜ਼ਲਦ ਹੀ ਕੀਤਾ ਜਾਵੇਗਾ ਜਿੱਥੇ ਪਹਿਲਾ ਪੁਰਸਕਾਰ 100000/-ਰੁਪਏ, ਦੂਸਰਾ ਪੁਰਸਕਾਰ 75000/- ਅਤੇ ਤੀਸਰਾ ਪੁਰਸਕਾਰ 50000/-ਰੁਪਏ ਦਿੱਤਾ ਜਾਵੇਗਾ।
ਪ੍ਰਤੀਯੋਗਿਤਾ ਦਾ ਉਦਘਾਟਨ ਭਾਰਤ ਦੇ ਸੱਭਿਆਚਾਰਕ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੁਆਰਾ ਅਕਤੂਬਰ 2022 ਵਿੱਚ ਕੀਤਾ ਗਿਆ ਸੀ। ਪ੍ਰਤੀਯੋਗਿਤਾ 1 ਅਕਤੂਬਰ 2022 ਤੋਂ 31 ਮਾਰਚ 2023 ਤੱਕ ਛੇ ਮਹੀਨਿਆਂ ਲਈ ਹੋਈ। ਅਕਾਦਮੀ ਨੇ ਲੋਕਾਂ ਨੂੰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਅਤੇ ਦਿੱਤੇ ਗਏ ਵਿਸ਼ੇ ਦੇ ਅਨੁਸਾਰ ਸਰਵੋਤਮ ਤਸਵੀਰਾਂ ਕਲਿੱਕ ਕਰਨ ਲਈ ਆਪਣੇ ਨਜ਼ਦੀਕੀ ਪਰੰਪਰਾਗਤ ਮੇਲਿਆਂ ਅਤੇ ਤਿਉਹਾਰਾਂ ਵਿੱਚ ਜਾਣ ਦੇ ਲਈ ਪ੍ਰੋਤਸਾਹਿਤ ਕੀਤਾ। ਅਕਾਦਮੀ ਨੇ ਪ੍ਰਤੀਯੋਗਿਤਾ ਨੂੰ ਉਤਸ਼ਾਹਿਤ ਕਰਨ ਅਤੇ ਫੋਟੋਗ੍ਰਾਫੀ ’ਤੇ ਜਾਗਰੂਕਤਾ ਪੈਦਾ ਕਰਨ ਲਈ ਇਸ ਅਭਿਯਾਨ ਦੇ ਤਹਿਤ ਪੂਰੇ ਭਾਰਤ ਵਿੱਚ ਵਿਭਿੰਨ ਫੋਟੋਟਾਕ, ਫੋਟੋਵਾਕ, ਵਰਕਸ਼ਾਪਸ ਤੇ ਕੈਂਪ ਆਯੋਜਿਤ ਕੀਤੇ। ਭਾਗੀਦਾਰਾਂ ਨੇ ਮਾਈਗੋਵ.ਇਨ ਅਤੇ ਗੂਗਲ ਫਾਰਮ ਪੋਰਟਲ ’ਤੇ ਆਪਣੀਆਂ ਤਸਵੀਰਾਂ ਜਮ੍ਹਾਂ ਕੀਤੀਆਂ।
ਪ੍ਰਦਰਸ਼ਨੀ 19 ਅਗਸਤ ਤੋਂ 17 ਸਤਬੰਰ, 2023 ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅੰਮ੍ਰਿਤ ਉਧਿਆਨ ਦੇ ਫੂਡ ਕੋਰਟ ਵਿੱਚ ਆਮ ਜਨਤਾ ਦੇ ਲਈ ਖੁੱਲ੍ਹੀ ਰਹੇਗੀ। ਇਸ ਪ੍ਰਦਰਸ਼ਨੀ ਨੂੰ ਵੇਖਣ ਦੇ ਲਈ ਕੋਈ ਵਿਸ਼ੇਸ਼ ਪ੍ਰਵੇਸ਼ ਪਾਸ ਕਰਨ ਦੀ ਜ਼ਰੂਰਤ ਨਹੀਂ ਹੈ। ਕੋਈ ਵੀ ਆਮ ਜਨ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 35 ਤੋਂ ਪ੍ਰਵੇਸ਼ ਕਰਕੇ ਪ੍ਰਦਰਸ਼ਨੀ ਦੇਖ ਸਕਦਾ ਹੈ।
*****
ਐੱਨਬੀ/ਐੱਸਟੀ/ਯੂਡੀ
(Release ID: 1950818)
Visitor Counter : 122