ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਨੇ ਭਾਰਤ ਦੇ ਵਿਸ਼ਾਲ ਵੈਡਿੰਗ ਇੰਡਸਟਰੀ ਵਿੱਚ ਸੰਭਾਵਨਾਵਾਂ ਦੇ ਅਵਸਰ ਖੋਲਣ ਦੇ ਲਈ ਵੈਡਿੰਗ ਟੂਰਿਜ਼ਮ ਅਭਿਯਾਨ ਸ਼ੁਰੂ ਕੀਤਾ


ਮੈਂ ਦੁਨੀਆ ਭਰ ਦੇ ਜੋੜਿਆਂ ਨੂੰ ਸਾਡੇ ਇਨਕ੍ਰੈਡਿਬਲ ਨੇਸ਼ਨ ਦੇ ਮਨੋਰਮ, ਡ੍ਰੀਮ ਵੈਡਿੰਗ ਡੈਸਟੀਨੇਸ਼ੰਸ ਨੂੰ ਅਜ਼ਮਾਉਣ ਦੇ ਲਈ ਸੱਦਾ ਦਿੰਦਾ ਹਾਂ: ਸ਼੍ਰੀ ਜੀ. ਕੇ. ਰੈੱਡੀ

Posted On: 19 AUG 2023 7:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਮਿਸ਼ਨ ਮੋਡ ਵਿੱਚ ਟੂਰਿਜ਼ਮ ਵਿਕਾਸ” ਦੇ ਵਿਜ਼ਨ ‘ਤੇ ਅੱਗੇ ਵਧਦੇ ਹੋਏ ਟੂਰਿਜ਼ਮ ਮੰਤਰਾਲੇ ਨੇ ਇੱਕ ਮਹੱਤਵਆਕਾਂਖੀ ਅਭਿਯਾਨ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਭਾਰਤ ਨੂੰ ਆਲਮੀ ਮੰਚ ‘ਤੇ ਇੱਕ ਪ੍ਰਮੁੱਖ ਵੈਡਿੰਗ ਡੈਸਟੀਨੇਸਨ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਹੈ।

 

ਇਹ ਅਭਿਯਾਨ ਭਾਰਤ ਵਿੱਚ ਟੂਰਿਜ਼ਮ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੀਆਂ ਅਪਾਰ ਸੰਭਾਵਨਾਵਾਂ ਦੇ ਰਸਤੇ ਖੋਲਣ ਦੀ ਕੋਸ਼ਿਸ਼ ਕਰਦਾ ਹੈ। ਇਹ ਅਭਿਯਾਨ ਦੁਨੀਆ ਭਰ ਦੇ ਜੋੜਿਆਂ ਨੂੰ ਆਪਣੇ ਵਿਆਹ ਦਾ ਬੇਹਦ ਖਾਸ ਦਿਨ ਭਾਰਤ ਦੀ ਯਾਦਗਾਰ ਯਾਤਰਾ ‘ਤੇ ਆ ਕੇ ਸੈਲੀਬ੍ਰੇਟ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਅਤੇ ਅਜਿਹਾ ਕਰਕੇ ਭਾਰਤ ਦੀ ਵੈਡਿੰਗ ਇੰਡਸਟਰੀ ਨੂੰ ਹੁਲਾਰਾ ਦਿੰਦਾ ਹੈ।

ਇਸ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਕਰਦੇ ਹੋਏ, ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ, “ਅੱਜ ਇੱਕ ਜ਼ਿਕਰਯੋਗ ਯਾਤਰਾ ਦੀ ਸ਼ੁਰੂਆਤ ਹੋਈ ਹੈ। ਇਹ ਭਾਰਤ ਨੂੰ ਵਿਸ਼ਵ ਵਿੱਚ ਵੈਡਿੰਗ ਡੈਸਟੀਨੇਸ਼ਨ ਦੇ ਪ੍ਰਤੀਕ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਇੱਕ ਮਿਸ਼ਨ ਹੈ। ਇਸ ਅਭਿਯਾਨ ਦੀ ਸ਼ੁਰੂਆਤ ਕਰਦੇ ਹੋਏ, ਮੈਂ ਦੁਨੀਆ ਭਰ ਦੇ ਜੋੜਿਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਸਾਡੇ ਇਸ ਇਨਕ੍ਰੈਡਿਬਲ ਨੇਸ਼ਨ ਵਿੱਚ ਆਉਣ ਅਤੇ ਆਪਣੇ ਡ੍ਰੀਮ ਵੈਡਿੰਗ ਡੈਸਟੀਨੇਸ਼ਨ ਦਾ ਅਨੁਭਵ ਲੈਣ।” ਇਸ ਅਭਿਯਾਨ ਦੇ ਵਿਜ਼ਨ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ, “ਸਾਡਾ 360-ਡਿਗ੍ਰੀ ਵਿਜ਼ਨ ਇਹ ਸੁਨਿਸ਼ਚਿਤ ਕਰੇਗਾ ਕਿ “ਹੈਲੋ” ਕਹਿਣ ਦੇ ਪਹਿਲੇ ਪਲ ਤੋਂ ਲੈ ਕੇ ਵਿਆਹ ਦੀ ਆਖਰੀ ਰਸਮ ਦੇ ਪੂਰੇ ਹੋਣ ਤੱਕ ਹਰ ਪਲ, ਭਾਰਤ ਦੀਆਂ ਨਿੱਘੀਆਂ ਕਲਾਵਾਂ ਅਤੇ ਸਮ੍ਰਿੱਧ ਵਿਰਾਸਤ ਦਾ ਪ੍ਰਮਾਣ ਬਣੋ।”

 

ਇਹ ਅਭਿਯਾਨ ਦੇਸ਼ ਭਰ ਵਿੱਚ ਲਗਭਗ 25 ਪ੍ਰਮੁੱਖ ਸਥਲਾਂ ਦੀ ਪ੍ਰੋਫਾਈਲਿੰਗ ਦੇ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜਾ ਸਥਲ ਭਾਰਤ ਵਿੱਚ ਸਬੰਧਿਤ ਜੋੜਿਆਂ ਦੇ ਵਿਆਹ ਦੀਆਂ ਅਕਾਂਖਿਆਵਾਂ ਵਿੱਚ ਫਿਟ ਬੈਠਦਾ ਹੈ। ਮਨਮੋਹਕ ਥਾਵਾਂ ਤੋਂ ਲੈ ਕੇ ਪਵਿੱਤਰ ਪਰੰਪਰਾਵਾਂ ਤੱਕ, ਲਜ਼ੱਤਦਾਰ ਰਸੋਈ ਪਕਵਾਨਾਂ ਤੋਂ ਲੈ ਕੇ ਅਤਿਆਧੁਨਿਕ ਬੁਨਿਆਦੀ ਢਾਂਚੇ ਤੱਕ, ਇਹ ਅਭਿਯਾਨ ਭਾਰਤ ਦੀ ਵਿਰਾਸਤ ਨੂੰ ਦਿਖਾਉਂਦਾ ਹੈ ਅਤੇ ਇਸ ਅਨੁਪਮ ਸੁੰਦਰ ਦੇਸ਼ ਨੂੰ ਆਪਣਾ ਵੈਡਿੰਗ ਡੈਸਟੀਨੇਸ਼ਨ ਚੁਨਣ ਦੇ ਲਈ ਸੱਦਾ ਦਿੰਦਾ ਹਾਂ। ਇਹ ਭਾਰਤ ਦੀ ਪ੍ਰਾਚੀਨ ਵਿਰਾਸਤ ਦੇ ਨਾਲ ਆਧੁਨਿਕ ਵਿਰਾਸਤ ਦੇ ਮੇਲ ਨੂੰ ਸੈਲੀਬ੍ਰੇਟ ਕਰਦਾ ਹੈ ਅਤੇ ਇੱਕ ਅਜਿਹਾ ਨੈਰੇਟਿਵ ਬੁਣਦਾ ਹੈ ਜੋ ਦੁਨੀਆ ਨੂੰ ਪਿਆਰ ਅਤੇ ਸੈਲੀਬ੍ਰੇਸ਼ਨ ਦੀ ਇਸ ਨੂੰ ਕਦੇ ਨਾ ਭੁਲੱਣ ਵਾਲੀ ਯਾਤਰਾ ‘ਤੇ ਆਉਣ ਦੇ ਲਈ ਲੁਭਾਉਂਦਾ ਹੈ।

 

ਇਸ ਅਭਿਯਾਨ ਦਾ ਮੁੱਖ ਆਕਰਸ਼ਣ ਇਸ ਦਾ ਸਹਿਯੋਗਭਰਿਆ ਅੰਦਾਜ਼ ਹੈ। ਇਸ ਨੂੰ ਉਦਯੋਗ ਦੇ ਮਾਹਿਰਾਂ, ਸੰਘਾਂ ਅਤੇ ਅਨੁਭਵੀ ਵੈਡਿੰਗ ਪਲੈਨਰਾਂ ਦੇ ਨਾਲ ਨਜ਼ਦੀਕੀ ਵਿਚਾਰ-ਵਟਾਂਦਰੇ ਕਰਕੇ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਦੀ ਬਹੁਮੁੱਲ ਫੀਡਬੈਕ ਨੇ ਇੱਕ ਵਿਆਪਕ ਨੈਰੇਟਿਵ ਰਚਿਆ ਹੈ ਜੋ ਵੈਡਿੰਗ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਭਾਰਤ ਦਾ ਆਕਰਸ਼ਣ ਦੱਸਦਾ ਹੈ, ਵਿਭਿੰਨ ਅਕਾਂਖਿਆਵਾਂ ਨੂੰ ਸੰਬੋਧਿਤ ਕਰਦਾ ਹੈ ਅਤੇ ਇਸ ਇਨਕ੍ਰੈਡਿਬਲ ਨੇਸ਼ਨ ਦੇ ਅਣਗਿਣਤ ਰੰਗ-ਰੂਪ ਦਿਖਾਉਂਦਾ ਹੈ।

 

ਈਈਐੱਮਏ (ਇਵੈਂਟ ਐਂਡ ਐਂਟਰਟੇਨਮੈਂਟ ਮੈਨੇਜਮੈਂਟ ਐਸੋਸੀਏਸ਼ਨ) ਦੇ ਪ੍ਰਧਾਨ, ਸ਼੍ਰੀ ਸਮਿਤ ਗਰਗ ਕਹਿੰਦੇ ਹਨ, “ਇਸ ਆਈਡਿਆ ਨੂੰ ਸੱਚ ਹੁੰਦੇ ਦੇਖਣਾ ਵਾਸਤਵ ਵਿੱਚ ਬੇਮਿਸਾਲ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਲਾਗੂ ਕਰਨ ਅਤੇ ਵੈਡਿੰਗ ਟੂਰਿਜ਼ਮ ਅਭਿਯਾਨ ਨੂੰ ਸਾਕਾਰ ਕਰਨ ਦੇ ਲਈ ਮੈਂ ਟੂਰਿਜ਼ਮ ਮੰਤਰਾਲੇ ਦੀ ਹਾਰਦਿਕ ਪ੍ਰਸ਼ੰਸਾ ਕਰਦਾ ਹਾਂ”

 

ਇਹ ਅਭਿਯਾਨ ਭਾਰਤ ਦੇ ਸ਼ਾਨਦਾਰ ਸਥਲਾਂ, ਪ੍ਰਾਚੀਨ ਰੀਤੀ-ਰਿਵਾਜਾਂ, ਸ਼ਾਨਦਾਰ ਰਸੋਈ ਪਕਵਾਨ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਇੱਕ ਸਮ੍ਰਿੱਧ ਪਰਸਪਰਤਾ ‘ਤੇ ਚਾਨਣਾ ਪਾਉਂਦਾ ਹੈ, ਜੋ ਕਿ ਸੰਭਾਵਨਾਵਾਂ ਦੇ ਇੱਕ ਮਨੋਰਮ ਚਿੱਤਰ ਜਿਹਾ ਹੈ। ਥੀਮ ਵੀਵਰਸ ਡਿਜ਼ਾਈਨਸ ਦੀ ਸੀਈਓ ਅਤੇ ਸੰਸਥਾਪਕ ਪ੍ਰੇਰਣਾ ਸਕਸੈਨਾ ਨੇ ਇਸ ਅਭਿਯਾਨ ਦੇ ਪ੍ਰਤੀ ਆਪਣਾ ਉਤਸ਼ਾਹ ਸਾਂਝਾ ਕਰਦੇ ਹੋਏ ਕਿਹਾ, “ਭਾਰਤ ਸੱਚ ਵਿੱਚ ਸੱਭਿਆਚਾਰਕ ਲਘੂ ਜਗਤ ਦਾ ਇੱਕ ਵਿਸ਼ਾਲ ਮਨੋਰਮ ਚਿੱਤਰ ਹੈ ਜੋ ਪਰੰਪਰਾਵਾਂ, ਕਦਰਾਂ-ਕੀਮਤਾਂ, ਰੰਗਾਂ ਅਤੇ ਖੁਸ਼ੀਆਂ ਦੇ ਵਿਲੱਖਣ ਧਾਗਿਆਂ ਵਿੱਚ ਬੁਣਿਆ ਹੈ।

 

ਇੱਕ 360-ਡਿਗ੍ਰੀ ਨਜ਼ਰੀਆ ਅਪਣਾਉਂਦੇ ਹੋਏ ਇਹ ਅਭਿਯਾਨ ਡਿਜੀਟਲ ਮਾਰਕੀਟਿੰਗ, ਸੋਸ਼ਲ ਮੀਡੀਆ ਅਭਿਯਾਨ, ਵੈਡਿੰਗ ਪਲੈਨਰਾਂ ਦੇ ਨਾਲ ਰਣਨੀਤਕ ਸਾਂਝੇਦਾਰੀ, ਘਰੇਲੂ ਅਤੇ ਅੰਤਰਰਾਸ਼ਟਰੀ ਇਨਫਲਿਊਐਂਸਰਾਂ ਦੇ ਨਾਲ ਸਹਿਯੋਗ ਅਤੇ ਕਈ ਔਫਲਾਈਨ ਤੇ ਔਨਲਾਈਨ ਤੱਤਾਂ ਦੀ ਸ਼ਕਤੀ ਦਾ ਲਾਭ ਲੇਵੇਗਾ। ਇਸ ਦਾ ਉਦੇਸ਼ ਸ਼ਾਹੀ, ਖਰਚੀਲੇ ਵਿਆਹਾਂ ਦੇ ਦਾਇਰੇ ਤੋਂ ਪਰੇ ਭਾਰਤ ਦੀ ਛਵੀ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨਾ ਵੀ ਹੈ। ਇਸ ਵਿੱਚ ਬੀਚ ਵੈਡਿੰਗ, ਨੇਚਰ ਵੈਡਿੰਗ, ਰੌਇਲ ਵੈਡਿੰਗ, ਹਿਮਾਲਿਅਨ ਵੈਡਿੰਗ ਅਤੇ ਕਈ ਹੋਰ ਥੀਮ ਵਾਲੇ ਵਿਆਹ ਸ਼ਾਮਲ ਹਨ, ਜਿਨ੍ਹਾਂ ਵਿੱਚ ਸਬੰਧਿਤ ਜੋੜੇ ਆਕਰਸ਼ਕ ਭਾਰਤ ਵਿੱਚ ਆਪਣੇ ਸੁਪਨਿਆਂ ਨੂੰ ਸੈਲੀਬ੍ਰੇਟ ਕਰ ਪਾਉਣਗੇ।

 

ਇਹ ਬੇਮਿਸਾਲ ਪਹਿਲ ਆਲਮੀ ਮੰਚ ‘ਤੇ ਇੱਕ ਪ੍ਰਮੁੱਖ ਵਿਆਹ ਸਥਲ ਦੇ ਰੂਪ ਵਿੱਚ ਭਾਰਤ ਦੀ ਸੁੰਦਰਤਾ ਅਤੇ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦੀ ਹੈ। ਭਾਰਤ ਦੀ ਮਨੋਰਮ ਥਾਵਾਂ, ਜੀਵੰਤ ਅਨੁਸ਼ਠਾਨਾਂ, ਸਮ੍ਰਿੱਧ ਰਸੋਈ ਪਕਵਾਨਾਂ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਦਰਵਾਜੇ ਖੋਲ੍ਹਦੇ ਹੋਏ, ਇਸ ਅਭਿਯਾਨ ਵਿੱਚ ਦੁਨੀਆ ਭਰ ਦੇ ਜੋੜਿਆਂ ਨੂੰ ਰੋਮਾਂਚਿਤ ਕਰਨ ਦੀ ਸਮਰੱਥਾ ਹੈ। ਇਹ ਅਭਿਯਾਨ ਭਾਰਤ ਨੂੰ ਇੱਕ ਵੈਡਿੰਗ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਉਭਾਰਣ ਦੇ ਰਣਨੀਤਕ ਪ੍ਰਯਤਨ ਦੀ ਇੱਕ ਸ਼ੁਰੂਆਤ ਭਰ ਹੈ, ਜਿਸ ਵਿੱਚ ਘਰੇਲੂ ਬਜ਼ਾਰ ਨੂੰ ਲੁਭਾਉਣ ਦੇ ਲਈ ਵੀ ਯੋਜਨਾਵਾਂ ਬਣਾਈਆਂ ਗਈਆਂ ਹਨ।

 

ਇਨਕ੍ਰੈਡਿਬਲ ਇੰਡੀਆ ਦੇ ਵੈਡਿੰਗ ਟੂਰਿਜ਼ਮ ਅਭਿਯਾਨ ਦਾ ਉਦੇਸ਼ ਭਾਰਤ ਵਿੱਚ ਵਿਆਹ ਉਦਯੋਗ ਅਤੇ ਸਮੁੱਚੇ ਟੂਰਿਜ਼ਮ ਦੇ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ ਬੇਮਿਸਾਲ ਵੈਡਿੰਗ ਐਕਸਪੀਰੀਅੰਸ ਚਾਹੁੰਣ ਵਾਲੇ ਜੋੜਿਆਂ ਦੇ ਲਈ ਪਹਿਲੀ ਪਸੰਦ ਦੇ ਤੌਰ ‘ਤੇ ਭਾਰਤ ਨੂੰ ਸਥਾਪਿਤ ਕਰਨਾ ਹੈ। ਇਸ ਪ੍ਰਯਤਨ ਦੇ ਜ਼ਰੀਏ, ਭਾਰਤ ਦੀਆਂ ਪਰੰਪਰਾਵਾਂ ਅਤੇ ਖਜ਼ਾਨਿਆਂ ਦੀ ਸਮ੍ਰਿੱਧ ਝਾਂਕੀ ਵਿੱਚ ਇਨਕ੍ਰੈਡਿਬਲ ਇੰਡੀਆ, ਕੁਝ ਸਦੀਵੀਂ ਯਾਦਾਂ ਨਿਰਮਿਤ ਕਰਨਾ ਚਾਹੁੰਦਾ ਹੈ ਅਤੇ ਪਿਆਰ ਦੀ ਸੁੰਦਰਤਾ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ।

***


ਐੱਨਬੀ/ਐੱਸਕੇ


(Release ID: 1950817) Visitor Counter : 141